ਚੰਡੀਗੜ੍ਹ 17 ਮਈ (ਮੰਗਤ ਸਿੰਘ ਸੈਦਪੁਰ) : ਪੰਜਾਬ ਵਿੱਚ ਨਿਗਮ ਅਤੇ ਕੌਂਸਲ ਚੋਣਾਂ ਨੂੰ ਆਜ਼ਾਦ, ਨਿਰਪੱਖ ਅਤੇ ਸ਼ਾਂਤੀਪੂ ਤੋਂਰਬਕ ਢੰਗ ਨਾਲ ਕਰਵਾਉਣ ਲਈ ਸੂਬੇ ਦੇ ਹਰ ਜ਼ਿਲ੍ਹੇ ਵਿੱਚ ਜਨਰ/ ਲ ਆਬਜ਼ਰਵਰ ਨਿਯੁਕਤ ਕਰ ਦਿੱਤੇ ਗਏ ਹਨ। ਇਸ ਸਬੰਧੀ ਰਾਜ ਚੋਣ ਕਮਿਸ਼ਨ ਵੱਲੋਂ ਆਈਏਐੱਸ ਅਤੇ ਪੀਸੀਐੱਸ ਅਧਿਕਾਰੀਆਂ ਦੀ ਤਾਇਨਾਤੀ ਕੀਤੀ ਗਈ ਹੈ। ਰਾਜ ਚੋਣ ਕਮਿਸ਼ਨ ਦੇ ਇਸ ਫੈਸਲੇ ਤੋਂ ਬਾਅਦ ਸੂਬੇ ਵਿੱਚ ਚੋਣ ਪ੍ਰਕਿਰਿਆ ਨੂੰ ਲੈ ਕੇ ਪ੍ਰਸ਼ਾਸਨਿਕ ਤਿਆਰੀਆਂ ਤੇਜ਼ ਹੋ ਗਈਆਂ ਹਨ। ਰਾਜ ਚੋਣ ਕਮਿਸ਼ਨ ਰਾਜ ਕੁਮਾਰ ਚੌਧਰੀ ਵਲੋਂ ਪੰਜਾਬ ਵਿੱਚ ਹੋਣ ਵਾਲੀਆਂ ਨਿਗਮ ਅਤੇ ਕੌਂਸਲ ਚੋਣਾਂ ਨੂੰ ਲੈ ਕੇ ਵੱਡਾ ਫੈਸਲਾ ਲੈਂਦਿਆਂ ਕਿਹਾ ਕਿ ਚੋਣਾਂ ਪਾਰਦਰਸ਼ੀ ਸੁਚੱਜੇ ਢੰਗ ਨਾਲ ਕਰਾ ਕੇ ਸਮਾਪਤ ਹੋਣ। ਉਹਨਾਂ ਕਿਹਾ ਕਿ ਕਿਸੇ ਘਟਨਾ ਨੂੰ ਰੋਕਣ ਲਈ ਨਿਯੁਕਤ ਕੀਤੇ ਆਬਜਰਵਰ ਜ਼ਿੰਮੇਵਾਰ ਹੋਣਗੇ। ਮੁਹਾਲੀ ਵਿੱਚ ਅਭਿਜੀਤ ਕਪਲਿਸ਼, ਸ੍ਰੀ ਫ਼ਤਿਹਗੜ੍ਹ ਸਾਹਿਬ ਵਿੱਚ ਹਰਗੁਣਜੀਤ ਕੌਰ, ਰੂਪਨਗਰ ਵਿੱਚ ਜਗਜੀਤ ਸਿੰਘ, ਪਟਿਆਲਾ ਵਿੱਚ ਅਪਨੀਤ ਤਯਅਤੇ ਰਿਸ਼ੀ ਪਾਲ ਸਿੰਘ, ਸ਼ਹੀਦ ਭਗਤ ਸਿੰਘ ਨਗਰ ਵਿੱਚ ਅਮਨਦੀਪ ਕੌਰ, ਸੰਗਰੂਰ ਵਿੱਚ ਕਮਲ ਕੁਮਾਰ ਗਰਗ ਅਤੇ ਤਰਨ ਤਾਰਨ ਵਿੱਚ ਵਿਕਾਸ ਹੀਰਾ ਜਲੰਧਰ ਵਿੱਚ ਪਰਮਵੀਰ ਸਿੰਘ, ਕਪੂਰਥਲਾ ਵਿੱਚ ਕਨੂ ਥਿੰਦ ਅਤੇ ਸੋਨੂੰ ਦੁੱਗਲ, ਜਦਕਿ ਲੁਧਿਆਣਾ ਵਿੱਚ ਬਲਦੀਪ ਕੌਰ ਨੂੰ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਮੋਗਾ ਵਿੱਚ ਨਯਨ, ਮਾਨਸਾ ਵਿੱਚ ਅਮਿਤ ਸਰੀਨ, ਮਾਲੇਰਕੋਟਲਾ ਵਿੱਚ ਪਰਮੋਦ ਸਿੰਗਲਾ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਅਮਰਬੀਰ ਸਿੰਘ, ਪਠਾਨਕੋਟ ਵਿੱਚ ਅਮਰਿੰਦਰ ਸਿੰਘ ਟਿਵਾਣਾ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ।ਅੰਮ੍ਰਿਤਸਰ ਜ਼ਿਲ੍ਹੇ ਵਿੱਚ ਪਰਮਦੀਪ ਸਿੰਘ, ਬਰਨਾਲਾ ਵਿੱਚ ਪਰਨੀਤ ਸ਼ੇਰਗਿੱਲ, ਬਠਿੰਡਾ ਵਿੱਚ ਹਰਸੁਹਿੰਦਰ ਪਾਲ ਸਿੰਘ ਬਰਾੜ, ਫ਼ਿਰੋਜ਼ਪੁਰ ਵਿੱਚ ਸੁਖਪ੍ਰੀਤ ਸਿੰਘ ਸਿੱਧੂ ਅਤੇ ਫ਼ਰੀਦਕੋਟ ਵਿੱਚ ਰੁਬਿੰਦਰਜੀਤ ਸਿੰਘ ਬਰਾੜ ਨੂੰ ਜਨਰਲ ਆਬਜ਼ਰਵਰ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਫ਼ਾਜ਼ਿਲਕਾ ਵਿੱਚ ਰਿਸ਼ਭ ਬਾਂਸਲ, ਗੁਰਦਾਸਪੁਰ ਵਿੱਚ ਰਾਕੇਸ਼ ਕੁਮਾਰ ਪੋਪਲੀ ਅਤੇ ਹੁਸ਼ਿਆਰਪੁਰ ਵਿੱਚ ਹਰਜੋਤ ਕੌਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।
Home
»
Uncategorized
»
ਪੰਜਾਬ ‘ਚ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਅਤੇ ਸੁਚੱਜੇ ਨਾਲ ਕਰਾਉਣ ਲਈ 23 ਆਬਜ਼ਰਵਰ ਕੀਤੇ ਨਿਯੁਕਤ..


