Home » Uncategorized » ਪੰਜਾਬ ‘ਚ 9 ਨਗਰ ਨਿਗਮਾਂ, 104 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਹੋਣ ਦੀ ਸੰਭਾਵਨਾ…

ਪੰਜਾਬ ‘ਚ 9 ਨਗਰ ਨਿਗਮਾਂ, 104 ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਚੋਣਾਂ ਹੋਣ ਦੀ ਸੰਭਾਵਨਾ…

5 ਮਈ ਨੂੰ ਵੋਟਰ ਸੂਚੀਆਂ ਦੀ ਹੋਵੇਗੀ ਪ੍ਰਕਾਸ਼ਨਾ ਜਾਰੀ

ਚੰਡੀਗੜ੍ਹ 18 ਅਪ੍ਰੈਲ (ਚਰਨ ਸਿੰਘ ਮੈਣ ਮਾਜਰੀ) : ਪੰਜਾਬ ਦੀਆਂ 9 ਨਗਰ ਨਿਗਮਾਂ ਅਤੇ 104 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੀਆਂ ਚੋਣਾਂ ਮਈ ਮਹੀਨੇ ‘ਚ ਹੋਣ ਦੀ ਸੰਭਾਵਨਾ ਹੈ। ਵੋਟਰ ਸੂਚੀਆਂ ਦੀ ਪ੍ਰਕਾਸ਼ਨਾ 5 ਮਈ ਨੂੰ ਜਾਰੀ ਹੋਵੇਗੀ। ਜਿਨ੍ਹਾਂ ਕੌਂਸਲਾਂ ਤੇ ਨਗਰ ਪੰਚਾਇਤਾਂ ਦੇ ਵਾਰਡਾਂ ਦਾ ਰਾਖਵਾਂਕਰਨ ਮੁਕੰਮਲ ਹੋ ਗਿਆ ਹੈ। ਸਥਾਨਕ ਸਰਕਾਰਾਂ ਵਿਭਾਗ ਨੇ 33 ਨਗਰ ਕੌਂਸਲਾਂ/ਨਗਰ ਪੰਚਾਇਤਾਂ ਦੇ ਵਾਰਡਾਂ ਦੇ ਰਾਖਵੇਂਕਰਨ ਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿੱਤਾ ਹੈ। ਸੂਬਾ ਸਰਕਾਰ ਨੇ ਇਨ੍ਹਾਂ ਨਿਗਮਾਂ ਤੇ ਕੌਂਸਲਾਂ ਦੇ ਪ੍ਰਸ਼ਾਸਕ ਪਹਿਲਾਂ ਹੀ ਨਿਯੁਕਤ ਕਰ ਦਿੱਤੇ ਹਨ। ਸਥਾਨਕ ਸਰਕਾਰਾਂ ਵਿਭਾਗ ਨੇ ਪੰਜਾਬ ਮਿਊਂਸੀਪਲ ਐਕਟ 1911 ਅਤੇ ਮਿਊਂਸੀਪੈਲਿਟੀ ਰੂਲਜ਼ 1994 ਤਹਿਤ ਸ਼ਹਿਰੀ ਸੰਸਥਾਵਾਂ ਦੇ ਵਾਰਡਾਂ ਦਾ ਰਾਖਵਾਂਕਰਨ ਐਲਾਨਿਆ ਹੈ। ਵਾਰਡਾਂ ਨੂੰ ਜਨਰਲ ਵਰਗ, ਔਰਤਾਂ, ਐੱਸ ਸੀ ਔਰਤਾਂ ਲਈ, ਪਛੜੀਆਂ ਅਤੇ ਅਨੁਸੂਚਿਤ ਜਾਤੀਆਂ ਲਈ ਰਾਖਵਾਂ ਕੀਤਾ ਗਿਆ ਹੈ। ਉਨ੍ਹਾਂ ਵਿਚ ਜ਼ੀਰਕਪੁਰ, ਖਰੜ, ਸ੍ਰੀ ਚਮਕੌਰ ਸਾਹਿਬ ਅਜਨਾਲਾ, ਅਮਰਗੜ੍ਹ, ਭਵਾਨੀਗੜ੍ਹ, ਬੋਹਾ, ਦੀਨਾਨਗਰ, ਫ਼ਤਹਿਗੜ੍ਹ ਚੂੜੀਆਂ, ਫ਼ਾਜ਼ਿਲਕਾ, ਗੁਰਦਾਸਪੁਰ, ਗੁਰੂ ਹਰਸਹਾਇ, ਜੰਡਿਆਲਾ ਗੁਰੂ, ਕਰਤਾਰਪੁਰ ਸਾਹਿਬ, ਕੀਰਤਪੁਰ ਸਾਹਿਬ, ਕੋਟਫੱਤਾ, ਕੋਟਕਪੂਰਾ, ਮਜੀਠਾ, ਮਲੂਕਾ, ਮਾਨਸਾ, ਮੁੱਦਕੀ, ਨਾਭਾ, ਨੰਗਲ, ਨਵਾਂ ਸ਼ਹਿਰ, ਕਾਦੀਆਂ, ਰਾਮਾਂ, ਰਮਦਾਸ, ਰੂਪਨਗਰ, ਸੰਗਤ ਮੰਡੀ, ਸ਼ਾਮ ਚੁਰਾਸੀ, ਸ੍ਰੀ ਹਰਗੋਬਿੰਦਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਤਲਵੰਡੀ ਭਾਈ ਸ਼ਾਮਲ ਹਨ।

Leave a Reply

Your email address will not be published. Required fields are marked *