ਮੈਣ ਮਾਜਰੀ 16 ਅਪ੍ਰੈਲ (ਚਰਨ ਸਿੰਘ ਮੈਣ ਮਾਜਰੀ) : ਟੁੱਟੀਆਂ ਸੜਕਾਂ ਦੀ ਮੁਰੰਮਤ ਨਾ ਹੋਣ ਕਰਕੇ ਜਾਂ ਨਵੀਆਂ ਨਾ ਬਣਨ ਕਰਕੇ ਰੋਜਾਨਾ ਹਾਦਸੇ ਵਾਪਰ ਰਹੇ ਹਨ ਜਿਸ ਕਾਰਨ ਵੱਡੇ ਪੱਧਰ ‘ਤੇ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ ਹੈ। ਵਿਸਾਖੀ ਵਾਲੇ ਦਿਨ 14 ਅਪ੍ਰੈਲ ਨੂੰ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਬੱਸੀ ਪਠਾਣਾ ਸਬ ਡਿਵੀਜ਼ਨ ਦੇ ਅਧੀਨ ਪੈਂਦੇ ਪਿੰਡ ਮੈਣ ਮਾਜਰੀ ਦੇ ਨਿਵਾਸੀ ਵਿਸਾਖੀ ਮੌਕੇ ਆਨੰਦਪੁਰ ਸਾਹਿਬ ਵਿਖੇ ਨਤਮਸਤਕ ਹੋ ਕੇ ਵਾਪਸ ਪਰਤ ਰਹੀ ਬੱਸ ਵਿੱਚ ਵਾਪਸ ਪਰਤ ਰਹੇ ਸ਼ਰਧਾਲੂਆਂ ਨਾਲ ਤਕਰੀਬਨ ਰਾਤੀ 9.30 ਵਜੇ ਉਦੋਂ ਭਿਆਨਕ ਖਾਲਸਾ ਵਾਪਰਿਆ ਜਦੋਂ ਬੱਸ ਮੋਰਿੰਡਾ ਚੁੰਨੀ ਰੋਡ ਤੇ ਪਿੰਡ ਭਟੇੜੀ ਕੋਲ ਪੁੱਜੀ ਤਾਂ ਸੜਕ ਵਿੱਚ ਪਏ ਟੋਇਆ ਕਰਨ ਬੱਸ ਬੇਕਾਬੂ ਹੋ ਕੇ ਪਿੰਡ ਹਿੰਮਤਪੁਰੇ ਕੋਲ ਜਾ ਕੇ ਪਹਿਲਾਂ ਬਿਜਲੀ ਦੇ ਕੰਬੇ ਨਾਲ ਟਕਰਾਈ ਫਿਰ ਦਰੱਖਤ ਨਾਲ ਜਾ ਵੱਜੀ। ਜਿਸ ਦੇ ਕਾਰਨ ਮੌਕੇ ਸ੍ਰੀ 7 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਤਕਰੀਬਨ 15 ਸ਼ਰਧਾਲੂ ਫੱਟੜ ਹੋ ਗਏ। ਜਿਨ੍ਹਾਂ ਦੇ ਵੱਖ ਵੱਖ ਹਸਪਤਾਲਾਂ ਵਿੱਚ ਜੇਰੇ ਇਲਾਜ ਹਨ। ਜਦੋਂ ਹਿੰਮਤਪੁਰਾ ਤੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਇਸ ਹਾਦਸੇ ਬਾਰੇ ਪਤਾ ਲੱਗਿਆ ਉਪਰੋਕਤ ਪਿੰਡਾਂ ਦੇ ਸਾਰੇ ਲੋਕਾਂ ਨੇ ਹਾਦਸੇ ਦੇ ਸ਼ਿਕਾਰ ਹੋਏ ਸ਼ਰਧਾਲੂਆਂ ਦੀ ਮਦਦ ਕੀਤੀ ਤੇ ਜਖਮੀਆਂ ਨੂੰ ਬੱਸ ਵਿੱਚੋਂ ਕੱਢ ਕੇ ਮੁਢਲੀ ਸਹਾਇਤਾ ਵਿੱਚ ਆਪਣੀਆਂ ਗੱਡੀਆਂ ਵਿੱਚ ਲੈ ਕੇ ਗਏ। ਹਾਦਸੇ ਵਾਲੀ ਜਗ੍ਹਾ ਤੇ ਅੱਧਾ ਘੰਟਾ ਬਾਅਦ ਇੱਕ ਐਬੂਲੈਂਸ ਪਹੁੰਚੀ ਅਤੇ ਸੜਕ ਸੁਰੱਖਿਆ ਫੋਰਸ ਇਕ ਘੰਟੇ ਬਾਅਦ ਪਹੁੰਚੀ। ਉਸ ਤੋਂ ਪਹਿਲਾਂ ਪਿੰਡ ਦੇ ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਤੇ ਬੱਸ ਕੱਢ ਚੁੱਕੇ ਸਨ। ਹਾਦਸੇ ਦੇ ਕਾਰਨ ਪਿੰਡ ਵਿੱਚ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ। ਮ੍ਰਿਤਕਾਂ ਵਿੱਚ ਰਣਜੀਤ ਕੌਰ ਪਤਨੀ ਬਲਜੀਤ ਸਿੰਘ, ਜੋਗਿੰਦਰ ਸਿੰਘ ਪੁੱਤਰ ਜਰਨੈਲ ਸਿੰਘ, ਲਖਬੀਰ ਸਿੰਘ ਪੁੱਤਰ ਝਰਮਲ ਸਿੰਘ, ਪ੍ਰਦੀਪ ਕੌਰ ਪਤਨੀ ਗੁਰਸੇਵਕ ਸਿੰਘ, ਪਿੰਡ ਮੈਣ ਮਾਜਰੀ ਦੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਇਕਬਾਲ ਸਿੰਘ ਪੁੱਤਰ ਜਸਵਿੰਦਰ ਸਿੰਘ, ਹਰਬੀਰ ਸਿੰਘ ਪੁੱਤਰ ਝਰਮਲ ਸਿੰਘ, ਹਰਚੰਦ ਸਿੰਘ ਪੁੱਤਰ ਗੁਰਮੇਲ ਸਿੰਘ ਸਾਰੇ ਪਿੰਡ ਵਾਸੀ ਮੈਣ ਮਾਜਰੀ, ਕੁਲਵਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਪਿੰਡ ਕੱਜਲ ਮਾਜਰਾ ਜਿਲਾ ਫਤਿਹਗੜ੍ਹ ਸਾਹਿਬ ਸ਼ਾਮਿਲ ਹਨ।
Home
»
Uncategorized
»
ਸ੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਆ ਰਹੇ ਸ਼ਰਧਾਲੂਆਂ ਦੀ ਬੱਸ ਨਾਲ ਸੜਕ ‘ਚ ਖੱਡੇ ਕਾਰਨ ਵਾਪਰੇ ਹਾਦਸੇ ‘ਚ ਮੈਣ ਮਾਜਰੀ ਦੇ 7 ਸ਼ਰਧਾਲੂਆਂ ਦੀ ਹੋਈ ਮੌਤ..


