Home » Uncategorized » ਪੰਜਾਬ ਸਰਕਾਰ 30 ਅਪ੍ਰੈਲ ਤੱਕ ਹੜਾਂ ਅਤੇ ਗੜੇਮਾਰੀ ਦਾ ਮੁਆਵਜਾ ਨਾ ਮਿਲਣ ‘ਤੇ 1 ਮਈ ਨੂੰ ਅਜਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਟਰੈਕਟਰ ਮਾਰਚ ਨਾਲ ਨੈਸ਼ਨਲ ਹਾਈਵੇ ਅਤੇ ਪੰਜਾਬ ‘ਚ ਸਾਰੇਂ ਟੋਲ ਪਲਾਜੇ ਕਰੇਗਾ ਬੰਦ : ਏ.ਕੇ.ਐਮ ਪੰਜਾਬ

ਪੰਜਾਬ ਸਰਕਾਰ 30 ਅਪ੍ਰੈਲ ਤੱਕ ਹੜਾਂ ਅਤੇ ਗੜੇਮਾਰੀ ਦਾ ਮੁਆਵਜਾ ਨਾ ਮਿਲਣ ‘ਤੇ 1 ਮਈ ਨੂੰ ਅਜਾਦ ਕਿਸਾਨ ਮੋਰਚਾ ਪੰਜਾਬ ਵੱਲੋਂ ਟਰੈਕਟਰ ਮਾਰਚ ਨਾਲ ਨੈਸ਼ਨਲ ਹਾਈਵੇ ਅਤੇ ਪੰਜਾਬ ‘ਚ ਸਾਰੇਂ ਟੋਲ ਪਲਾਜੇ ਕਰੇਗਾ ਬੰਦ : ਏ.ਕੇ.ਐਮ ਪੰਜਾਬ

ਕੇਂਦਰ ਅਤੇ ਪੰਜਾਬ ਸਰਕਾਰਾਂ ਕਣਕ ਦੀ ਖ਼ਰੀਦ ਤੁਰੰਤ ਕਰੇ ਚਾਲੂ ਜਾਣਬੁੱਝ ਕਿਸਾਨਾਂ ਨੂੰ ਮੰਡੀਆਂ ‘ਚ ਰੋਲ ਕੇ ਹੱਕਾਂ ਲਈ ਸੰਘਰਸ਼ ਲਈ ਕਰ ਰਹੀ ਮਜਬੂਰ : ਬੀਕੇਯੂ ਤੋਤੇਵਾਲ
ਚੰਡੀਗੜ੍ਹ 14 ਅਪ੍ਰੈਲ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ)  ਅਜਾਦ ਕਿਸਾਨ ਮੋਰਚਾ ਦੇ ਸੀਨੀਅਰ ਆਗੂਆਂ ਸੁੱਖ ਗਿੱਲ ਮੋਗਾ, ਨਛੱਤਰ ਸਿੰਘ, ਜਸਬੀਰ ਸਿੰਘ ਆਹਲੂਵਾਲੀ ਅਤੇ ਪਰਮਜੀਤ ਸਿੰਘ ਜੱਬੋਵਾਲ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕੇ ਜੇ ਪੰਜਾਬ ਅਤੇ ਕੇਂਦਰ ਸਰਕਾਰ ਨੇ ਪਿਛਲੇ ਝੋਨੇ ਦੀ ਫਸਲ ਟਾਈਮ ਆਏ ਹੜਾਂ ਦੇ ਬਕਾਏ ਅਤੇ ਹਾਲੀਆ ਭਾਰੀ ਮੀਂਹ ਤੇ ਗੜੇਮਾਰੀ ਨਾਲ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ,ਘਰਾਂ ਅਤੇ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ 30 ਅਪ੍ਰੈਲ 2026 ਤੱਕ ਕਿਸਾਨਾਂ ਦਾ ਬਣਦਾ ਹੱਕੀ ਮੁਆਵਜ਼ਾ ਨਾ ਦਿੱਤਾ,ਤਾਂ 1 ਮਈ 2026 ਤੋਂ ਪੰਜਾਬ ਦੇ ਨੈਸ਼ਨਲ ਹਾਈਵੇ ਅਤੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਬੰਦ ਕਰਨ ਲਈ ਕਿਸਾਨ ਟਰੈਕਟਰ ਲੈਕੇ ਸੜਕਾਂ ਤੇ ਉੱਤਰਨਗੇ,ਉਹਨਾਂ ਕਿਹਾ ਕੇ ਅਜਾਦ ਕਿਸਾਨ ਮੋਰਚਾ ਪੰਜਾਬ ਨੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਲਈ ਮਜਬੂਰਨ ਇਹ ਕਦਮ ਚੁੱਕਿਆ ਹੈ। ਇੱਥੇ ਜਾਰੀ ਪ੍ਰੈਸ ਨੋਟ ਵਿੱਚ ਮੋਰਚੇ ਦੇ ਸੀਨੀਅਰ ਆਗੂ ਸੁੱਖ ਗਿੱਲ ਮੋਗਾ ਨੇ ਕਿਹਾ ਕਿ ਜੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਨਿਰਧਾਰਿਤ ਸਮੇਂ ਤੱਕ ਨਾ ਦਿੱਤਾ ਗਿਆ ਤਾਂ 1 ਮਈ ਤੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਝੋਨੇ ਦੀ ਫਸਲ ਦੌਰਾਨ ਆਏ ਹੜਾਂ ਕਾਰਨ ਹੋਏ ਨੁਕਸਾਨ ਦੇ ਬਕਾਏ ਅਜੇ ਤੱਕ ਜਾਰੀ ਨਹੀਂ ਕੀਤੇ ਗਏ। ਇਸ ਤੋਂ ਇਲਾਵਾ ਹਾਲ ਹੀ ਵਿੱਚ ਹੋਈ ਭਾਰੀ ਮੀਂਹ ਅਤੇ ਗੜੇਮਾਰੀ ਨੇ ਕਿਸਾਨਾਂ ਦੀਆਂ ਫਸਲਾਂ, ਸਬਜ਼ੀਆਂ ਘਰਾਂ ਅਤੇ ਪਸ਼ੂਆਂ ਦੇ ਚਾਰੇ ਨੂੰ ਵੱਡਾ ਨੁਕਸਾਨ ਪਹੁੰਚਾਇਆ ਹੈ। ਮੋਰਚੇ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਕੀਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਆਪਣੇ ਹੱਕ ਲੈਣ ਲਈ ਸੜਕਾਂ ‘ਤੇ ਨਾ ਉਤਰਨਾ ਪਵੇ ਅਤੇ ਨਾ ਸੜਕਾਂ ਅਤੇ ਟੋਲ ਜਾਮ ਕਰਨੇ ਪੈਣ ਅਤੇ ਸਰਕਾਰਾਂ ਦੀ ਗਲਤ ਨੀਤੀਆਂ ਦੀ ਸਜ਼ਾ ਆਮ ਲੋਕਾਂ ਨੂੰ ਨਾ ਭੁਗਤਣੀ ਪਵੇ। ਸਰਕਾਰਾਂ ਦੇ ਹੱਥ ਵਿੱਚ ਹੈ ਕਿ ਸੜਕਾਂ ‘ਤੇ ਚੱਲਣ ਵਾਲੇ  ਲੋਕਾਂ ਨੂੰ ਖੱਜਲ ਖੁਆਰ ਕਰਨਾ ਹੈ ਜਾਂ ਨਹੀਂ। ਖਾਸ ਗੱਲ ਇਹ ਹੈ ਕਿ ਸਰਕਾਰ 30 ਅਪ੍ਰੈਲ ਤੱਕ ਤੁਰੰਤ ਦੋਵੇਂ ਮੁਆਵਜੇ ਜਾਰੀ ਕਰਦੀ ਹੈ ਤਾਂ ਇਹ ਰੋਸ ਪ੍ਰਦਰਸ਼ਨ ਟਾਲਿਆ ਜਾ ਸਕਦਾ ਹੈ। ਇਸ ਮੌਕੇ ਸੁੱਖ ਗਿੱਲ ਮੋਗਾ ਬੀਕੇਯੂ ਤੋਤੇਵਾਲ, ਸਤਨਾਮ ਸਿੰਘ ਸੰਧੂ ਹਰੀਕੇ ਬੀਕੇਯੂ ਮਝੈਲ, ਜਸਬੀਰ ਸਿੰਘ ਆਹਲੂਵਾਲੀਆ ਹੜ ਪੀੜਤ ਕਿਸਾਨ ਸੰਘਰਸ਼ ਕਮੇਟੀ, ਪਰਮਜੀਤ ਸਿੰਘ ਜੱਬੋਵਾਲ ਪੰਜਾਬ ਕਿਸਾਨ ਯੂਨੀਅਨ ਬਾਗੀ, ਨਛੱਤਰ ਸਿੰਘ ਸ਼ੇਰੇ ਪੰਜਾਬ ਕਿਸਾਨ-ਮਜਦੂਰ ਮੋਰਚਾ, ਸਾਰਜ ਸਿੰਘ ਬੀਕੇਯੂ ਬੰਬ, ਸਵਰਨ ਸਿੰਘ ਕੋਟ ਕਰੋੜ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀਪ ਸਿੱਧੂ, ਜਗਮੀਤ ਸਿੰਘ ਜੱਗਾ ਇਨਸਾਫ ਟੀਮ, ਸੁਖਦੀਪ ਸਿੰਘ ਖਾਲਸਾ ਸਰਬੱਤ ਦਾ ਭਲਾ ਮੰਚ ਪੰਜਾਬ, ਸ਼ਰਨਜੀਤ ਸਿੰਘ ਸਰਾਂ ਆਲ ਇੰਡੀਆ ਕਿਸਾਨ ਯੂਨੀਅਨ,ਤਰਨਜੀਤ ਸਿੰਘ ਨਿਮਾਣਾ ਅੰਨਦਾਤਾ ਕਿਸਾਨ ਯੂਨੀਅਨ, ਭੁਪਿੰਦਰ ਸਿੰਘ ਕੋਟ ਦੁੱਨਾਂ  ਭਾਰਤੀ ਕਿਸਾਨ ਯੂਨੀਅਨ ਏਕਤਾ ਮਾਲਵਾ, ਲਖਵਿੰਦਰ ਸਿੰਘ ਸੌਂਟੀ ਭਾਰਤੀ ਕਿਸਾਨ ਯੂਨੀਅਨ ਅੰਮ੍ਰਿਤਸਰ ਹਾਜਰ ਸਨ।
ਜਾਰੀ ਕਰਤਾ:
ਅਜਾਦ ਕਿਸਾਨ ਮੋਰਚਾ ਪੰਜਾਬ (AKM Punjab)
ਪ੍ਰਧਾਨਗੀ ਮੰਡਲ
1. ਨਛੱਤਰ ਸਿੰਘ
2. ⁠ਜਸਬੀਰ ਸਿੰਘ ਆਹਲੂਵਾਲੀਆ
3. ⁠ਪਰਮਜੀਤ ਸਿੰਘ ਜੱਬੋਵਾਲ
ਸੰਪਰਕ: __9779438808__

Leave a Reply

Your email address will not be published. Required fields are marked *