Home » Uncategorized » ਯੁੱਧ ਨਸ਼ਿਆਂ ਵਿਰੁੱਧ ਜਾਂ ਯੁੱਧ ਨਸ਼ਾ ਰੋਕਣ ਵਾਲਿਆਂ ਵਿਰੁੱਧ

ਯੁੱਧ ਨਸ਼ਿਆਂ ਵਿਰੁੱਧ ਜਾਂ ਯੁੱਧ ਨਸ਼ਾ ਰੋਕਣ ਵਾਲਿਆਂ ਵਿਰੁੱਧ

ਪੰਜਾਬ ਸਰਕਾਰ ਵੱਲੋਂ ਬੜੇ ਜੋਰਾਂ-ਸ਼ੋਰਾਂ ਨਾਲ ਪੰਜਾਬ ਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ,ਕਾਸੋ ਅਪ੍ਰੈਸ਼ਨ ਚਲਾਏ ਗਏ,ਬੜੀ ਚੰਗੀ ਗੱਲ ਹੈ ਨਸ਼ਾ ਰੋਕਣਾ ਚਾਈਚਾ ਹੈ,ਪਰ ਨਸ਼ਾ ਰੋਕਣ ਨਾਲੋਂ ਜਿਆਦਾ ਜੋਰ ਇਸ਼ਤਿਹਾਰਾਂ ਤੇ ਲਾ ਦੇਣਾ ਇਹ ਬਹੁਤੀ ਸਿਆਣਪ ਨਹੀਂ,ਇਸ ਤੋਂ ਵੀ ਮਾੜੀ ਗੱਲ ਇਹ ਹੈ ਕੇ ਯੁੱਧ ਨਸ਼ਿਆਂ ਵਿਰੁੱਧ ਰੈਲੀਆਂ ਤੇ ਇਕੱਠ ਕਰਨ ਲਈ ਆਮ ਆਦਮੀ ਪਾਰਟੀ ਦੇ ਆਗੂ ਚਿੱਟਾ ਪੀਣ ਵਾਲਿਆਂ ਨੂੰ ਪਹਿਲਾਂ ਪੈਸੇ ਦੇਂਦੇ ਨੇ ਕੇ ਜਾਓ ਚਿੱਟਾ ਲੈ ਆਓ,ਨਾਲੇ ਆਪ ਪੀਓ,ਨਾਲੇ ਨਾਲ ਦਿਆਂ ਨੂੰ ਪਿਆਓ ਤੇ ਫਿਰ ਪੀ ਆਰ ਟੀ ਸੀ ਦੀਆਂ ਸਰਕਾਰੀ ਬੱਸਾਂ ਭਰ-ਭਰ ਕੇ “ਯੁੱਧ ਨਸ਼ਿਆਂ ਵਿਰੁੱਧ” ਰੈਲੀਆਂ ਤੇ ਪਹੁੰਚੋ,ਜਿਸ ਦੀ ਪ੍ਰਧਾਨਗੀ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਕਰ ਰਹੇ ਨੇ,ਅਗਲੀ ਦੁੱਖ ਦੀ ਗੱਲ ਇਹ ਹੈ ਕੇ ਜੇ ਕੋਈ ਪਿੰਡਾਂ ਵਿੱਚੋਂ ਨਸ਼ਾ ਖਤਮ ਕਰਨ ਦੀ ਗੱਲ ਕਰਦਾ ਹੈ ਉਹਨਾਂ ਦੀਆਂ ਦਸਤਾਰਾਂ ਲਵਾਈਆਂ ਜਾਂਦੀਆਂ,ਉਹਨਾਂ ਤੇ ਹਮਲੇ ਕਰਵਾਏ ਜਾਂਦੇ ਤੇ ਫਿਰ ਉਹਨਾਂ ਤੇ ਹੀ ਐਫ ਆਈ ਆਰ ਦਰਜ ਕਰਵਾਈਆਂ ਜਾਂਦੀਆਂ ਨੇ,ਤਾਂ ਹੀ ਤਾਂ ਮੈਂ ਕਿਹਾ ਕੇ “ ਯੁੱਧ ਨਸ਼ਿਆਂ ਵਿਰੁੱਧ ਹੈ,ਜਾਂ “ਯੁੱਧ ਨਸ਼ਾ ਰੋਕਣ ਵਾਲਿਆਂ ਵਿਰੁੱਧ” ਹੈ,ਪੰਜਾਬ ਦੇ ਹਲਾਤ ਏਨੇ ਮਾੜੇ ਹੋ ਚੁੱਕੇ ਹਨ ਕੇ ਜੇਲਾਂ ਚ ਚਿੱਟਾ ਸ਼ਰੇਆਮ ਵਿਕਦਾ,ਫਿਰ ਦੱਸੋ ਉਹ ਚਿੱਟਾ ਵਿਕਦਾ ਕਿਸ ਦਾ ਹੈ ਰਣਜੀਤ ਬਾਵਾ ਨੇ ਸੱਚ ਹੀ ਕਿਹਾ “ ਸਰਕਾਰਾਂ ਹੀ ਵਕਾਉਂਦੀਆਂ ਨੇ ਚਿੱਟਾ,ਐਵੇਂ ਨੀ ਸ਼ਰੇਆਮ ਵਿਕਦਾ”, ਮੈਨੂੰ ਇੱਕ ਚਿੱਟਾ ਵੇਚਣ ਵਾਲੇ ਨੇ ਗੱਲ ਸੁਣਾਈ ਕਹਿੰਦਾ ਮੇਰੇ ਤੋਂ ਢਾਈ ਕਿੱਲੋ ਚਿੱਟਾ ਕਿਸੇ ਮੁਲਾਜਮ ਨੇ ਫੜ ਲਿਆ,ਦੋ ਕਿੱਲੋ ਮੇਰੇ ਤੇ ਪਾਕੇ ਮੈਨੂੰ ਜੇਲ ਭੇਜਤਾ ਅੱਧਾ ਕਿੱਲੋ ਚਿੱਟਾ ਉਸ ਪੁਲਿਸ ਮੁਲਾਜ਼ਮ ਨੇ ਰੱਖ ਲਿਆ ਤੇ ਕਹਿੰਦਾ ਜਦ ਓਹੀ ਪੁਲਿਸ ਵਾਲਾ ਮੈਨੂੰ ਮਾਨਯੋਗ ਅਦਾਲਤ ਚ ਪੇਸ਼ ਕਰਨ ਉੱਪਰੰਤ ਜੇਲ੍ਹ ਵਿੱਚ ਛੱਡਣ ਜਾ ਰਿਹਾ ਸੀ ਤਾਂ ਗੱਡੀ ਚ ਬੈਠਾ ਮੈਨੂੰ ਕਹਿੰਦਾ ਮੇਰੇ ਵਾਲਾ ਅੱਧਾ ਕਿੱਲੋ ਸਮਾਨ ਵੀ ਵਿਕਾਦੇ,ਆਹ ਹਾਲਾਤ ਨੇ ਸਾਡੀ ਪੰਜਾਬ ਪੁਲਿਸ ਦੇ,ਜੇ ਸਰਕਾਰ ਚਾਹੇ ਤਾਂ ਚਿੱਟੇ ਦਾ ਨਸ਼ਾ ਕੁਝ ਘੰਟਿਆਂ ਚ ਬੰਦ ਕਰ ਸਕਦੀ ਹੈ,ਪਰ ਉੱਸ ਲਈ ਨੀਅਤ ਤੇ ਨੀਤ ਸਾਫ ਹੋਣੀ ਚਾਈਦੀ ਹੈ…
ਲੇਖ :-ਸੁੱਖ ਗਿੱਲ ਮੋਗਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ,ਸੀਨੀਅਰ ਆਗੂ ਅਜਾਦ ਕਿਸਾਨ ਮੋਰਚਾ ਪੰਜਾਬ AKM
9779438808

Leave a Reply

Your email address will not be published. Required fields are marked *