Home » Uncategorized » ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਪੈਰਾਂ ਨੂੰ ਸੰਗਲਾਂ ‘ਚ ਜਕੜ ਕੇ ਕੀਤਾ ਜਾਵੇਗਾ ਪਾਰਲੀਮੈਂਟ ਵੱਲ ਰੋਸ ਪ੍ਰਦਰਸ਼ਨ : ਮੋਰਚਾ ਤਾਲਮੇਲ ਕਮੇਟੀ

ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਪੈਰਾਂ ਨੂੰ ਸੰਗਲਾਂ ‘ਚ ਜਕੜ ਕੇ ਕੀਤਾ ਜਾਵੇਗਾ ਪਾਰਲੀਮੈਂਟ ਵੱਲ ਰੋਸ ਪ੍ਰਦਰਸ਼ਨ : ਮੋਰਚਾ ਤਾਲਮੇਲ ਕਮੇਟੀ

ਪੰਜਾਬ ਅਤੇ ਕੇਂਦਰ ਸਰਕਾਰਾਂ ਲੋਕਤੰਤਰ (ਡੈਮੋਕਰੇਸੀ) ਦੇ ਨਾਂ ਕਰ ਰਹੀਆਂ ਘੱਟ ਗਿਣਤੀ ਵਰਗਾਂ ‘ਤੇ ਜੁਰਮ ਅਤੇ ਜਬਰ ਬੰਦੀ ਸਿੰਘਾਂ ਦੀ ਰਿਹਾਈ ਲਈ ਲੈਣੇ ਪੈਣਗੇ ਆਰ-ਪਾਰ ਦੀ ਲੜਾਈ ਦੇ ਵੱਡੇ ਫੈਸਲੇ : ਸਰਪ੍ਰਸਤ ਬਾਪੂ ਗੁਰਚਰਨ ਸਿੰਘ 
‌ 
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਦੀ ਇੱਕ ਅਹਿਮ ਮੀਟਿੰਗ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਗੁਰਦੁਆਰਾ ਸਾਹਿਬ ਸ਼ਹੀਦਾਂ ਸਿੰਘਾਂ ਸੋਹਾਣਾ ਵਿਖੇ ਹੋਈ ਜਿਸ ਵਿੱਚ ਕਈ ਅਹਿਮ ਫੈਸਲੇ ਲਏ ਗਏ ਜਿਵੇਂ ਕਿ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਪਾਰਲੀਮੈਂਟ ਵੱਲ ਨੂੰ ਕਾਲੇ ਚੋਲੇ ਪਾ ਕੇ ਆਪਣੇ ਆਪ ਨੂੰ ਸੰਗਲਾਂ ਵਿੱਚ ਜਕੜ ਕੇ ਪਾਰਲੀਮੈਂਟ ਵੱਲ ਕੀਤਾ ਜਾਵੇਗਾ ਕੂਚ ਕਿਉਂਕਿ 3 ਸਾਲ 4 ਮਹੀਨੇ ਦੇ ਲਗਭਗ ਮੋਰਚੇ ਲੱਗੇ ਨੂੰ ਹੋ ਗਿਆ ਨਾ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਾ ਹੀ ਕੋਈ ਬੰਦੀ ਸਿੰਘਾਂ ਦੀ ਪਰੋਲ ਦੀ ਗੱਲ ਕਿਉਂਕਿ ਭਾਵੇਂ ਪੰਜਾਬ ਦੀ ਸਰਕਾਰ ਹੋਵੇ ਚਾਹੇ ਦਿੱਲੀ ਦੀ ਸਰਕਾਰ ਹੋਵੇ ਸਰਕਾਰਾਂ ਜੁਰਮ ਤੇ ਜਬਰ ਦਾ ਰੂਪ ਧਾਰ ਕਰ ਚੁੱਕੀਆਂ ਨੇ ਸਰਕਾਰਾਂ ਵਿੱਚ ਲੋਕਤੰਤਰ ਡੈਮੋਕਰੇਸੀ ਨਾਂ ਦੀ ਕੋਈ ਚੀਜ਼ ਨਹੀਂ ਮੋਰਚੇ ਦੀ ਲੀਡਰਸ਼ਿਪ ਦਾ ਕਹਿਣਾ ਬੰਦੀ ਸਿੰਘਾਂ ਦੀ ਰਿਹਾਈ ਲਈ ਆਰ-ਪਾਰ ਦੀ ਲੜਾਈ ਦੇ ਫੈਸਲੇ ਲੈਣੇ ਪੈਣਗੇ। ਇਸ ਮੌਕੇ ਭਾਈ ਜੁਝਾਰ ਸਿੰਘ ਦਿੱਲੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਵੱਲੋਂ ਸੰਗਤਾਂ ਦੇ ਨਾਂ ਤੇ ਭੇਜੀ ਚਿੱਠੀ ਪੜ੍ਹ ਕੇ ਸੁਣਾਈ ਜਿਸ ਵਿੱਚ ਖਾਸ ਕਰਕੇ ਸਾਫ ਮੋਰਚੇ ਦੇ ਲੀਡਰਾਂ ਨੂੰ ਇੱਕ ਜੁੱਟ ਹੋ ਕੇ ਮੋਰਚੇ ਦੀ ਚੜ੍ਹਦੀ ਕਲਾ ਲਈ ਅਹਿਮ ਭੂਮਿਕਾ ਨਿਭਾਉਣ ਲਈ ਵਿਸ਼ੇਸ਼ ਤੌਰ ਤੇ ਕਿਹਾ ਗਿਆ। ਖਾਸ ਗੱਲ ਇਹ ਹੈ ਕਿ ਮੀਟਿੰਗ ਦੌਰਾਨ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਪੱਧਰ ਤੇ ਸਮੂਲੀਅਤ ਕੀਤੀ ਅਤੇ ਪੰਥ ਦੀ ਚੜਦੀ ਕਲਾ ਅਤੇ ਮੋਰਚੇ ਦੀ ਮਜਬੂਤੀ ਲਈ ਆਪਣੇ ਆਪਣੇ ਸੁਝਾਅ ਤਿੱਤੇ ਤਾਂ ਕੇਦਰ ਅਤੇ ਪੰਜਾਬ ਸਰਕਾਰ ਦੀਆਂ ਪੰਥ ਅਤੇ ਪੰਜਾਬ ਵਿਰੋਧੀ ਕਾਰਵਾਈਆਂ ਦਾ ਡੱਟ ਕੇ ਇਨਸਾਫ ਮੋਰਚੇ ਦੇ ਪਲੇਟਫਾਰਮ ਤੇ ਇੱਕਜੁੱਟ ਹੋ ਕੇ ਟਾਕਰਾ ਕੀਤਾ ਜਾ ਸਕੇ। ਆਗੂ ਸਾਹਿਬਾਨਾਂ ਦਾ ਕਹਿਣਾ ਹੈ ਕਿ ਮੋਰਚੇ ਵਿੱਚ ਮਈ ਦੇ ਪਹਿਲੇ ਐਤਵਾਰ ਤੋ ਲਗਾਤਾਰ ਹਰ ਐਤਵਾਰ ਕੀਰਤਨ ਕਥਾ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਵੱਡੇ ਇਕੱਠ ਕੀਤੇ ਜਾਇਆ ਕਰਨਗੇ। ਮੀਟਿੰਗ ਵਿੱਚ ਇਹ ਵੀ ਫੈਸਲਾ ਲਿਆ ਗਿਆ ਮੋਰਚੇ ਵਿੱਚ 1 ਕਨਵੈਂਸ਼ਨ ਅਤੇ ਦਿੱਲੀ ਵਿੱਚ ਕਨਵੈਂਸ਼ਨ ਕੀਤੀ ਜਾਵੇਗੀ ਅਤੇ ਕੌਮੀ ਇਨਰਾਫ ਮੋਰਚੇ ਦੀਆਂ ਮੰਗਾਂ ਨੂੰ ਦੇਸ-ਵਿਦੇਸਾਂ ਦੀਆਂ ਸੰਗਤਾਂ ਅਤੇ ਪੰਜਾਬ ਦੇ ਹਰ ਇੱਕ ਘਰ ਦੇ ਦਰਵਾਜੇ ਤੱਕ ਪਹੁੰਚਾਇਆ ਜਾਵੇਗਾ ਅਤੇ ਸੰਗਤਾਂ ਨੂੰ ਪਿੰਡ ਪਿੰਡ ਜਾ ਕੇ ਲਾਮਮੰਦ ਕਰਕੇ ਮੋਰਚੇ ਵਿੱਚ ਸ਼ਮੂਲੀਅਤ ਕਰਨ ਵਾਰੇ ਪ੍ਰੇਰਿਆ ਜਾਵੇਗਾ। ਮੋਰਚੇ ਨੂੰ ਪੁਆਧ ਇਲਾਕੇ ਦੀ ਵੱਡੀ ਦੇਣ ਮੋਰਚੇ ਵੱਲੋਂ ਸਰਕਾਰਾਂ ਦੀਆਂ ਨੀਤੀਆਂ ਅਤੇ ਧੱਕੇਸ਼ਾਹੀਆਂ  ਵਿਰੁੱਧ ਸੰਘਰਸ਼ ਕਰਨ ਵਾਲੀਆਂ ਭਾਵੇਂ ਪੰਥਕ ਜਥੇਬੰਦੀਆਂ, ਰਾਜਨੀਤਿਕ ਪਾਰਟੀਆਂ, ਕਿਸਾਨ ਜਥੇਬੰਦੀਆਂ ਹੋਣ, ਭਾਵੇਂ ਟੀਚਰ ਯੂਨੀਅਨ, ਕਹਿਣ ਤੋਂ ਭਾਵ ਕੋਈ ਵੀ ਚੰਡੀਗੜ੍ਹ ਵਿੱਚ ਸੰਘਰਸ਼ ਕਰਨਾ ਹੋਵੇ ਤਾਂ ਮੋਰਚੇ ਦੇ ਪਲੇਟ ਫਾਰਮ ਦੇ ਪੜਾਅ ਤੋਂ ਸ਼ੁਰੂ ਕੀਤਾ ਜਾਵੇ ਕਿਉਂਕਿ ਸੰਗਤਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੌਮੀ ਇਨਸਾਫ ਮੋਰਚਾ ਵੱਲੋਂ ਨਿਮਰਤਾ ਅਤੇ ਸਤਿਕਾਰ ਸਹਿਤ ਸਾਰੇ ਪ੍ਰਬੰਧ ਕੀਤੇ ਜਾਣਗੇ। ਇਸ ਸਮੇਂ ਹਾਜ਼ਰ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਕਨਵੀਨਰ ਪਾਲ ਸਿੰਘ ਫਰਾਂਸ, ਮੋਰਚੇ ਦੇ ਬੁਲਾਰੇ ਗੁਰਦੀਪ ਸਿੰਘ ਬਠਿੰਡਾ, ਜਥੇਦਾਰ ਰਸਪਾਲ ਸਿੰਘ ਚੰਡੀਗੜ੍ਹ, ਬੀਬੀ ਰਜਿੰਦਰ ਕੌਰ ਸਰਾਂ, ਚੰਡੀਗੜ੍ਹ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਦਰਸ਼ਨ ਸਿੰਘ ਸੰਧੂ (ਯੂਐਸਏ) ਚਮਕੌਰ ਸਾਹਿਬ, ਕਰਨੈਲ ਸਿੰਘ ਪੰਜੋਲੀ, ਗੁਰਿੰਦਰ ਸਿੰਘ ਭੰਗੂ, ਇਕਬਾਲ ਸਿੰਘ ਦਿੱਲੀ, ਅਮਰੀਕ ਸਿੰਘ ਰੋਮੀ, ਹਰਪਾਲ ਸਿੰਘ ਕਰਨਾਲ, ਬਲਜੀਤ ਸਿੰਘ ਭਾਊ, ਬਲਵਿੰਦਰ ਸਿੰਘ ਫਿਰੋਜ਼ਪੁਰ, ਖਾਲਸਾ ਪੰਥ ਦਾ ਜਥੇਦਾਰ ਬਾਬਾ ਰਾਜਾ ਰਾਜ ਸਿੰਘ, ਬਾਬਾ ਪਵਨਦੀਪ ਸਿੰਘ ਖਾਲਸਾ ਬੱਲੋਂ ਮਾਜਰਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲਾ, ਗੁਰਚਰਨ ਸਿੰਘ ਸੀਲ ਪਟਿਆਲਾ, ਪਾਲ ਸਿੰਘ ਘੜੂੰਆਂ, ਬਾਬਾ ਪਰਮਜੀਤ ਸਿੰਘ, ਬਲਜਿੰਦਰ ਸਿੰਘ ਖਾਲਸਾ, ਰੇਸ਼ਮ ਸਿੰਘ ਬਡਾਲੀ, ਰਵੀਪਾਲ ਸਿੰਘ ਸੰਧੂ, ਰਵਿੰਦਰ ਸਿੰਘ ਰਵੀ ਮੋਹਾਲੀ, ਸਰਬਜੀਤ ਸਿੰਘ ਸਿੱਧੂਪੁਰ, ਬਿੰਦਰ ਸਿੰਘ ਡੂਮਛੇੜੀ, ਕੁਲਵੀਰ ਸਿੰਘ ਬਾਕਰਪੁਰ, ਜੀਤ ਸਿੰਘ ਔਲਖ, ਮੱਖਣ ਸਿੰਘ ਮਾਨਸਾ, ਅਵਤਾਰ ਸਿੰਘ ਬੁੜੈਲ ਆਦਿ ਸੰਗਤ ਹਾਜ਼ਰ ਸੀ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਨਾ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ 7 ਮਈ ਨੂੰ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਤੋਂ ਕਾਲੇ ਕੱਪੜੇ ਪਾ ਕੇ ਹੱਥਾਂ ਪੈਰਾਂ ਨੂੰ ਸੰਗਲਾਂ ‘ਚ ਜਕੜ ਕੇ ਕੀਤਾ ਜਾਵੇਗਾ ਪਾਰਲੀਮੈਂਟ ਵੱਲ ਰੋਸ ਪ੍ਰਦਰਸ਼ਨ : ਮੋਰਚਾ ਤਾਲਮੇਲ ਕਮੇਟੀ