ਚੰਡੀਗੜ੍ਹ 9 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਲਗਾਤਾਰ ਬਦਲਦੇ ਮੌਸਮ ਨੇ ਫਸਲੀ ਚੱਕਰ ਨੂੰ ਵੱਡੇ ਪੱਧਰ ‘ਤੇ ਪ੍ਰਭਾਵਿਤ ਕੀਤਾ ਹੈ। ਜਿੱਥੇ ਖੇਤੀ ਪਹਿਲਾਂ ਮੌਸਮੀ ਹੁੰਦੀ ਸੀ, ਹੁਣ ਬੇਮੌਸਮੀ ਹੋ ਚੁੱਕੀ ਹੈ। ਇਹ ਸਿਰਫ ਪੰਜਾਬ ਵਿੱਚ ਹੀ ਨਹੀਂ ਸਗੋਂ ਵਿਸ਼ਵ ਵਿਆਪੀ ਸਮੱਸਿਆ ਜਾਪਦੀ ਹੈ। ਖਾਸ ਗੱਲ ਇਹ ਹੈ ਕਿ ਮੀਂਹ ਅਤੇ ਗੜੇਮਾਰੀ ਨੇ ਉਨ੍ਹਾਂ ਕਿਸਾਨਾਂ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ ਹੈ ਜਿਨਾਂ ਵੱਲੋਂ ਕਣਕ ਦੀ ਫਸਲ ਨੂੰ ਵੇਖਦੇ ਵੇ ਵਿਸਾਖੀ ਮੌਕੇ ਖੁਸ਼ੀਆਂ ਮਨਾਈਆਂ ਜਾਂਦੀਆਂ ਸਨ ਪਰੰਤੂ ਇਸ ਵਾਰ ਕਿਸਾਨ ਖੁਸ਼ੀਆਂ ਨਹੀਂ ਸਗੋਂ ਫਸਲਾਂ ਦਾ ਭਾਰੀ ਨੁਕਸਾਨ ਹੋਣ ਕਰਕੇ ਗਮੀਆਂ ਚ ਡੁੱਬੇ ਨਜ਼ਰ ਆ ਰਹੇ ਹਨ। ਕਿਉਂਕਿ ਮੀਹ ਅਤੇ ਗੜੇ ਮਾਰੀ ਨੇ ਤੋ ਇਲਾਵਾ ਤੇਜ ਹਵਾਵਾਂ ਨੇ ਕਣਕ ਦੀ ਫਸਲ ਨੂੰ ਖਾਸ ਕਰਕੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਕਈ ਇਲਾਕਿਆਂ ਵਿੱਚ ਬਿਲਕੁਲ ਤਬਾਹ ਕਰ ਦਿੱਤਾ ਹੈ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਣਕ ਦੀ ਫਸਲ ਨੂੰ ਇਥੋਂ ਤੱਕ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾ ਦਿੱਤਾ ਹੈ ਕਿ ਇਸ ਵਾਰ ਕੰਬਾਈਨਾਂ ਨਾਲ ਵੀ ਕਣਕ ਦੀ ਫਸਲ ਨੂੰ ਸਾਂਭਣਾ ਔਖਾ ਜਾਪਦਾ ਹੈ। ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ, ਅਤੇ ਪੂਰੇ ਰਾਜ ਵਿੱਚ ਨਿਰਾਸ਼ਾ ਦਾ ਮਾਹੌਲ ਹੈ। ਇਸ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਇਸ ਨੁਕਸਾਨ ਤੋਂ ਹਰ ਪਰਿਵਾਰ ਦੁਖੀ ਹੈ। ਉਨ੍ਹਾਂ ਕੇਂਦਰ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਨੇ ਹਮੇਸ਼ਾ ਦੇਸ਼ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ ਭਾਵੇਂ ਉਹ ਆਜ਼ਾਦੀ ਸੰਗਰਾਮ ਹੋਵੇ, ਰਾਸ਼ਟਰੀ ਸੁਰੱਖਿਆ ਹੋਵੇ ਜਾਂ ਅਨਾਜ ਉਤਪਾਦਨ। ਇਸ ਲਈ, ਜਦੋਂ ਪੰਜਾਬ ਕਿਸੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਤਾਂ ਇਹ ਕੇਂਦਰ ਸਰਕਾਰ ਦਾ ਫਰਜ਼ ਬਣਦਾ ਹੈ ਕਿ ਉਹ ਦਖਲ ਦੇਵੇ ਅਤੇ ਸਹਾਇਤਾ ਅਤੇ ਇੱਕ ਵਿਸ਼ੇਸ਼ ਪੈਕੇਜ ਪ੍ਰਦਾਨ ਕਰੇ। ਪਿਛਲੇ ਹੜ੍ਹਾਂ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਕਿਹਾ ਕਿ ਉਸ ਸਮੇਂ ਸੂਬੇ ਨੂੰ ਉਮੀਦ ਸੀ, ਪਰ ਪੂਰੀ ਰਾਹਤ ਨਹੀਂ ਮਿਲੀ। ਹੁਣ, ਕਿਸਾਨਾਂ ਨੂੰ ਫਿਰ ਤੋਂ ਮਹੱਤਵਪੂਰਨ ਸਹਾਇਤਾ ਦੀ ਲੋੜ ਹੈ ਕਿਉਂਕਿ ਮੌਸਮ ਲਗਾਤਾਰ ਤਬਾਹੀ ਕਰ ਰਿਹਾ ਹੈ। ਉਹਨਾਂ ਕਿਹਾ ਕਿ ਪੰਜਾਬ ਦੇ ਵਿੱਚ ਫਿਲਹਾਲ ਮੌਸਮ ਨੂੰ ਲੈ ਕੇ ਕੁਝ ਸੁਖਾਵੇਂ ਮੌਸਮ ਬਾਰੇ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਸ ਬੇਮੌਸਮੇ ਵਾਤਾਵਰਨ ਕਾਰਨ ਪੰਜਾਬ ‘ਚ ਲਗਭਗ 50% ਫਸਲਾਂ ਦੀ ਤਬਾਹੀ ਹੋਈ ਲਗਦਾ ਹੈ. ਆਉਣ ਵਾਲੇ ਸਮੇਂ ‘ਚ ਮੌਸਮ ਕਿਵੇਂ ਦਾ ਹੋਵੇਗਾ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਪੰਜਾਬ ਦੇ ਵਿੱਚ ਕਿਸਾਨਾਂ ਦੇ ਹੋਏ ਨੁਕਸਾਨ ਨੂੰ ਮੁੱਖ ਰੱਖਦਿਆ ਕੇਂਦਰ ਸਰਕਾਰ ਵੱਲੋਂ ਮੁਆਵਜੇ ਲਈ ਗੰਭੀਰਤਾ ਨਾਲ ਕਾਰਵਾਈ ਕਰਨੀ ਚਾਹੀਦੀ ਹੈ।
Home
»
Uncategorized
»
ਪੰਜਾਬ ‘ਚ ਮੀਂਹ, ਗੜੇਮਾਰੀ ਅਤੇ ਤੇਜ਼ ਹਵਾਵਾਂ ਨਾਲ ਤਬਾਹ ਹੋਈਆਂ ਕਣਕ, ਸਰੋਂ, ਹੋਰ ਫਸਲਾਂ ਅਤੇ ਸਬਜ਼ੀਆਂ ਕੇਂਦਰ ਸਰਕਾਰ ਕਰੇ ਹਰ ਪੱਖੋਂ ਆਰਥਿਕ ਤੌਰ ‘ਤੇ ਮਦਦ : ਖੂੱਡੀਆ ਖੇਤੀਬਾੜੀ ਮੰਤਰੀ ਪੰਜਾਬ


