ਪੰਜਾਬ ਅਤੇ ਸਿੱਖ ਕੌਮ ਵਿਰੋਧੀ ਕਾਰਵਾਈ ਉਤੇ ਉਚੇਚੇ ਤੌਰ ‘ਤੇ ਭੇਜਿਆ ਜੈ ਸ੍ਰੀ ਰਾਮ ਅਤੇ ਜੈ ਹਿੰਦ ਦਾ ਸੰਦੇਸ…
ਚੰਡੀਗ਼ੜ੍ਹ 2 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਹਰਵਿੰਦਰ ਸਿੰਘ ਫੂਲਕਾ ਇਕ ਦਿੱਲੀ ਦੇ ਸੀਨੀਅਰ ਸਿੱਖ ਕਾਨੂੰਨਦਾਨ ਹਨ, ਜਿਨ੍ਹਾਂ ਨੇ ਬੀਤੇ ਸਮੇ ਵਿਚ 1984 ਦੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਨੂੰ ਇਨਸਾਫ ਦਿਵਾਉਣ ਲਈ ਆਪਣੇ ਵੱਲੋ ਵੱਡੇ ਉਦਮ ਕੀਤੇ ਅਤੇ ਸਮੇ-ਸਮੇ ਤੇ ਸਿੱਖ ਕੌਮ ਦੀ ਆਵਾਜ਼ ਨੂੰ ਉਠਾਉਦੇ ਰਹੇ ਹਨ। ਲੇਕਿਨ ਉਨ੍ਹਾਂ ਦੇ ਇਹ ਅਮਲ ਕਿ ਵਾਰ-ਵਾਰ ਪਾਰਟੀਆ ਬਦਲਕੇ ਇੱਧਰ-ਉੱਧਰ ਜਾਣਾ ਅਤਿ ਦੁੱਖਦਾਇਕ ਅਤੇ ਸਿੱਖ ਮਨਾਂ ਨੂੰ ਠੇਸ ਪਹੁੰਚਾਉਣ ਵਾਲੀਆ ਕਾਰਵਾਈਆ ਹਨ। ਇਹ ਹੋਰ ਵੀ ਦੁੱਖਦਾਇਕ ਅਮਲ ਹਨ ਕਿ ਜਿਸ ਨਰਿੰਦਰ ਮੋਦੀ ਦੀ ਸਰਕਾਰ ਵਿੱਚ ਸਿੱਖ ਕੌਮ ਦੇ ਸਾਮਿਲ ਕਾਤਲ ਗ੍ਰਹਿ ਵਜੀਰ ਅਮਿਤ ਸ਼ਾਹ, ਵਿਦੇਸ ਵਜੀਰ ਜੈਸੰਕਰ, ਰੱਖਿਆ ਵਜੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਅ ਮੁੱਖੀ ਰਵੀ ਸਿਨ੍ਹਾ ਅਤੇ ਸਾਬਕਾ ਰਾਅ ਮੁੱਖੀ ਸੰਮਤ ਗੋਇਲ ਨੇ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ ਅਤੇ ਸੁਖਦੂਲ ਸਿੰਘ ਕੈਨੇਡਾ, ਅਵਤਾਰ ਸਿੰਘ ਖੰਡਾ ਬਰਤਾਨੀਆ, ਪਰਮਜੀਤ ਸਿੰਘ ਪੰਜਵੜ ਤੇ ਲਖਬੀਰ ਸਿੰਘ ਰੋਡੇ ਪਾਕਿਸਤਾਨ, ਦੀਪ ਸਿੰਘ ਸਿੱਧੂ ਹਰਿਆਣਾ, ਸੁਭਦੀਪ ਸਿੰਘ ਸਿੱਧੂ ਮੂਸੇਵਾਲਾ ਅਤੇ ਗੁਰਪ੍ਰੀਤ ਸਿੰਘ ਹਰੀਨੌ ਪੰਜਾਬ ਦੇ ਨੌਜਵਾਨ ਕਤਲ ਕਰਵਾਏ ਅਤੇ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਕੋਸਿਸ ਕੀਤੀ। ਜਿਨ੍ਹਾਂ ਨੇ ਯੂ.ਐਸ. ਕਮਿਸਨ ਓਨ ਇੰਟਰਨੈਸ਼ਨਲ ਰੀਲੀਜੀਅਸ ਫਰੀਡਮ ਦੇ ਕੌਮਾਂਤਰੀ ਕਾਨੂੰਨਾਂ, ਨਿਯਮਾਂ ਦਾ ਘਾਣ ਕਰਕੇ ਅਮਰੀਕਾ ਦੀ ਮੁਨਰੋ ਡਾਕਟਰੀਨ ਅਤੇ ਕੈਨੇਡਾ, ਬਰਤਾਨੀਆ, ਪਾਕਿਸਤਾਨ ਦੀ ਪ੍ਰਭੂਸਤਾ ਨੂੰ ਚੁਣੋਤੀ ਦਿੱਤੀ। ਉਸ ਸਿੱਖ ਕੌਮ ਦੀ ਕਾਤਲ ਜਮਾਤ ਬੀਜੇਪੀ ਤੇ ਆਰ.ਐਸ.ਐਸ ਦੀਆਂ ਪੰਜਾਬ ਤੇ ਸਿੱਖ ਕੌਮ ਵਿਰੋਧੀ ਨੀਤੀਆ ਦੀ ਹਾਮੀ ਭਰਕੇ ਗੁਲਾਮ ਰੱਖਣ ਦੇ ਅਮਲ ਅਤਿ ਸ਼ਰਮਨਾਕ ਅਤੇ ਉਨ੍ਹਾਂ ਦੀ ਸਖਸ਼ੀਅਤ ਉਤੇ ਡੂੰਘੇ ਪ੍ਰਸ਼ਨ ਚਿੰਨ੍ਹ ਲਗਾਉਣ ਵਾਲੇ ਹਨ। ਇੱਥੇ ਜਾਰੀ ਪ੍ਰੈਸ ਨੋਟ ਵਿੱਚ ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਹਰਵਿੰਦਰ ਸਿੰਘ ਫੂਲਕਾ ਵਰਗੀ ਕਾਨੂੰਨ ਦੀ ਮੁਹਾਰਤ ਰੱਖਣ ਵਾਲੀ ਅਤੇ ਸਿੱਖ ਕਤਲੇਆਮ ਦੇ ਪੀੜ੍ਹਤਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕਰਨ ਵਾਲੀ ਸਖਸ਼ੀਅਤ ਵੱਲੋ ਪੰਜਾਬੀਆਂ ਅਤੇ ਸਿੱਖਾਂ ਦੀ ਕਤਲ ਕਰਨ ਵਾਲੀ ਜਮਾਤ ਵਿਚ ਸਾਮਿਲ ਹੋਣ ਉਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਉਨ੍ਹਾਂ ਦੀ ਇਸ ਕਾਰਵਾਈ ਨੂੰ ਅਤਿ ਸ਼ਰਮਨਾਕ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਸ. ਫੂਲਕਾ ਨੂੰ ਇਹ ਵੀ ਚੇਤੇ ਕਰਵਾਇਆ ਕਿ ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਦੀ ਹੁਣੇ ਹੀ ਜਾਰੀ ਹੋਈ ਰਿਪੋਰਟ ਵਿੱਚ ਬੀਜੇਪੀ ਨੂੰ ਚਲਾਉਣ ਵਾਲੀ ਆਰ.ਐਸ.ਐਸ ਦੀ ਫਿਰਕੂ ਜਮਾਤ ਅਤੇ ਇੰਡੀਆ ਦੀ ਖੂਫੀਆ ਏਜੰਸੀ ਰਾਅ ਨੂੰ ਉਪਰੋਕਤ ਕਤਲਾਂ ਲਈ ਜਿੰਮੇਵਾਰ ਠਹਿਰਾਇਆ ਹੈ ਅਤੇ ਇਨ੍ਹਾਂ ਉਤੇ ਯੂ.ਐਸ. ਕਮਿਸਨ ਓਨ ਇੰਟਰਨੈਸਲਨ ਰੀਲੀਜੀਅਸ ਫਰੀਡਮ ਨੇ ਪਾਬੰਦੀ ਲਗਾਈ ਹੋਈ ਹੈ । ਅਜਿਹੀਆ ਪੰਜਾਬ ਸੂਬੇ ਤੇ ਸਿੱਖ ਕੌਮ ਵਿਰੋਧੀ ਮੁਤੱਸਵੀ ਜਮਾਤਾਂ ਵਿਚ ਸਾਮਿਲ ਹੋਣ ਪਿੱਛੇ ਕੀ ਮਕਸਦ ਹੈ ? ਜਾਂ ਫਿਰ ਆਪਾਂ ਸਵਾਰਥਾਂ ਦੀ ਪੂਰਤੀ ਲਈ ਸ਼ਾਮਿਲ ਹੋ ਰਹੇ ਹਨ ? ਉਨ੍ਹਾਂ ਸ. ਫੂਲਕਾ ਵਰਗੀਆ ਹੋਰ ਵੀ ਉਹ ਸਿੱਖ ਜੋ ਧੜਾਧੜ ਬੀਜੇਪੀ ਵਿਚ ਸਾਮਿਲ ਹੋ ਰਹੇ ਹਨ। ਉਨ੍ਹਾਂ ਨੂੰ ਪੰਜਾਬੀਆਂ ਤੇ ਸਿੱਖ ਕੌਮ ਦੀ ਕਚਹਿਰੀ ਵਿਚ ਖੜ੍ਹਾ ਕਰਦੇ ਹੋਏ ਕਿਹਾ ਕਿ ਸ੍ਰੀ ਮੋਦੀ ਅਤੇ ਸ੍ਰੀ ਅਮਿਤ ਸ਼ਾਹ ਪੰਜਾਬ ਸੂਬੇ ਵਿੱਚ ਕ੍ਰਮਵਾਰ ਜਲੰਧਰ ਅਤੇ ਮੋਗਾ ਵਿਖੇ ਆ ਕੇ ਵੱਡੇ-ਵੱਡੇ ਚੋਣ ਮਨੋਰਥਾਂ ਦੀ ਪੂਰਤੀ ਲਈ ਇਕੱਠ ਤਾਂ ਕਰਕੇ ਗਏ ਹਨ। ਪਰ ਲੰਮੇ ਸਮੇ ਤੋ ਜਿਨ੍ਹਾਂ ਦੀਰਘ ਮੁਸ਼ਕਿਲਾਂ ਅਤੇ ਮਸਲਿਆ ਨਾਲ ਸਿੱਖ ਕੌਮ ਅਤੇ ਪੰਜਾਬੀ ਜੂਝਦੇ ਆ ਰਹੇ ਹਨ। ਉਨ੍ਹਾਂ ਵਿਚੋਂ ਕਿਸੇ ਇਕ ਵੀ ਗੰਭੀਰ ਮਸਲੇ ਦਾ ਹੱਲ ਉਪਰੋਕਤ ਦੋਵਾਂ ਬੀਜੇਪੀ ਆਗੂਆਂ ਵੱਲੋ ਨਾ ਕਰਨਾ ਪੰਜਾਬ ਦੇ ਹਰ ਵਰਗ ਤੇ ਨਾਗਰਿਕਾਂ ਨਾਲ ਸ਼ਰੇਆਮ ਧੋਖਾ ਹੈ ਜਿਵੇਂ। ਜਿਵੇ ਬੰਦੀ ਸਿੰਘਾਂ ਦੀ ਰਿਹਾਈ, ਵਪਾਰ ਲਈ ਪੰਜਾਬ ਦੀਆਂ ਪਾਕਿਸਤਾਨ ਨਾਲ ਲੱਗਦੀਆਂ ਸਰਹੱਦਾਂ ਨੂੰ ਖੁਲ੍ਹਦਿਲੀ ਨਾਲ ਨਾ ਖੋਲਣਾ, ਪੰਜਾਬ ਦੇ ਲੁੱਟੇ ਗਏ ਪਾਣੀਆਂ ਦੀ ਹੁਣ ਤੱਕ ਬਣਦੀ ਰਿਅਲਟੀ ਕੀਮਤ ਨਾ ਦੇਣਾ, ਪੰਜਾਬੀ ਬੋਲਦੇ ਇਲਾਕਿਆ ਅਤੇ ਚੰਡੀਗੜ੍ਹ ਨੂੰ ਪੂਰਨ ਕਾਨੂੰਨੀ ਰੂਪ ਵਿਚ ਪੰਜਾਬ ਦੇ ਸਪੁਰਦ ਨਾ ਕਰਨਾ, ਪੰਜਾਬ ਦੇ ਹੈੱਡਵਰਕਸਾਂ ਤੋ ਖੋਹੀ ਜਾਣ ਵਾਲੀ ਬਿਜਲੀ ਦੇ ਮਸਲੇ ਨੂੰ ਹੱਲ ਨਾ ਕਰਨਾ, ਪੰਜਾਬ ‘ਚ ਬੇਰੁਜਗਾਰੀ ਨੂੰ ਖਤਮ ਕਰਨ ਲਈ ਪੰਜਾਬ ਨੂੰ 2-4 ਵੱਡੀਆ ਇੰਡਸਟਰੀਆ ਨਾ ਦੇਣਾ, ਫ਼ੌਜ ਵਿਚ ਸਿੱਖਾਂ ਦੀ ਪਹਿਲੇ ਵਾਲੀ 33% ਭਰਤੀ ਕੋਟੇ ਨੂੰ ਬਹਾਲ ਨਾ ਕਰਨ, 15 ਸਾਲਾਂ ਤੋ ਐਸ.ਜੀ.ਪੀ.ਸੀ ਦੀਆਂ ਜਰਨਲ ਚੋਣਾਂ ਨਾ ਕਰਵਾਉਣਾ ਆਦਿ ਕਿਸੇ ਵੀ ਮਸਲੇ ਦਾ ਹੱਲ ਨਾ ਕਰਨ ਵਾਲੀ ਪੰਜਾਬ ਵਿਰੋਧੀ ਬੀਜੇਪੀ ਪਾਰਟੀ ਵਿਚ ਸ. ਫੂਲਕਾ ਤੇ ਹੋਰ ਸਿੱਖ ਕਿਸ ਮਕਸਦ ਦੀ ਪੂਰਤੀ ਲਈ ਸਾਮਿਲ ਹੋ ਰਹੇ ਹਨ ? ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨ ਸ. ਫੂਲਕਾ ਦੀ ਇਸ ਪੰਜਾਬ ਤੇ ਸਿੱਖ ਕੌਮ ਵਿਰੋਧੀ ਕਾਰਵਾਈ ਉਤੇ ਉਚੇਚੇ ਤੌਰ ‘ਤੇ ਉਸ ਨੂੰ ਜੈ ਸ੍ਰੀ ਰਾਮ ਅਤੇ ਜੈ ਹਿੰਦ ਦਾ ਸੰਦੇਸ ਵੀ ਭੇਜਿਆ ।


