Translate Your Language

October 5, 2026 2:09 pm

PUNPUN03583/19/1/2007-TC

PUNPUN03583/19/1/2007-TC

Home » Uncategorized » ਮੋਹਾਲੀ ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ ਸਹੂਲਤ ਸਾਫ-ਸੁਥਰੀ ਬਣਾਉਣ ਲਈ ਨਵੀਆਂ ਪਾਈਪਾਂ ਪਾਏ ਜਾਣ ‘ਤੇ ਖਰਚ ਜਾਣਗੇ 57 ਕਰੋੜ : ਵਿਧਾਇਕ ਕੁਲਵੰਤ ਸਿੰਘ

ਮੋਹਾਲੀ ਸ਼ਹਿਰ ‘ਚ ਪੀਣ ਵਾਲੇ ਪਾਣੀ ਦੀ ਸਹੂਲਤ ਸਾਫ-ਸੁਥਰੀ ਬਣਾਉਣ ਲਈ ਨਵੀਆਂ ਪਾਈਪਾਂ ਪਾਏ ਜਾਣ ‘ਤੇ ਖਰਚ ਜਾਣਗੇ 57 ਕਰੋੜ : ਵਿਧਾਇਕ ਕੁਲਵੰਤ ਸਿੰਘ

ਮਾਣਯੋਗ ਅਦਾਲਤ ਦੇ ਫੈਸਲੇ ਦੀ ਉਡੀਕ ਤੋਂ ਬਾਅਦ ਸ਼ੁਰੂ ਹੋਈ ਮੋਹਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਕਰਾਉਣ ਦੀ ਪ੍ਰਕਿਰਿਆ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 19 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਦੇ ਚਿਰਕੋਣੇ ਮਸਲਿਆਂ ਨੂੰ ਹੱਲ ਕੀਤਾ ਜਾ ਰਿਹਾ ਹੈ। ਸ. ਕੁਲਵੰਤ ਸਿੰਘ ਵਿਧਾਇਕ ਹਲਕਾ ਮੋਹਾਲੀ ਵਲੋਂ ਫੇਜ-10 ਵਿਖੇ ਪੀਣ ਵਾਲੇ ਪਾਣੀ ਦੀਆਂ ਨਵੀਆਂ ਪਾਈਪਾਂ ਨੂੰ ਪਾਏ ਜਾਣ ਦੇ ਕੰਮ ਦੀ ਸ਼ੁਰੂਆਤ ਕੀਤੇ ਜਾਣ ਦੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਐਲਆਈਜੀ. ਅਤੇ ਐਮਆਈਜੀ. ਫੇਸ-10 ਦੇ ਏਰੀਏ ਵਿੱਚ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵਧੀਆ ਬਣਾਉਣ ਦੇ ਲਈ ਸਪਲਾਈ ਦੀਆਂ ਲਾਈਨਾਂ ਪੁਰਾਣੀਆਂ ਅਤੇ ਖਰਾਬ ਹੋ ਜਾਣ ਦੇ ਚਲਦਿਆਂ ਪੀਣ ਵਾਲੇ ਪਾਣੀ ਲਗਾਤਾਰ ਅਸ਼ੁੱਧ ਹੋ ਰਿਹਾ ਸੀ। ਇਸ ਸਮੱਸਿਆ ਨੂੰ ਹੱਲ ਕਰਨ ਦੇ ਲਈ ਪੁਰਾਣੀਆਂ ਪਾਈਪਾਂ ਦੀਆਂ ਲਾਈਨਾਂ ਬਦਲ ਕੇ ਨਵੀਆਂ ਚਾਰ ਇੰਚ ਦੀਆਂ ਡੀਆਈ. ਪਾਈਪਾਂ ਪਈਆਂ ਜਾਣਗੀਆਂ। ਇਸ ਕੰਮ ‘ਤੇ ਲਗਭਗ 57 ਕਰੋੜ ਰੁਪਏ ਖਰਚ ਆਵੇਗਾ ਅਤੇ ਇਹ ਕੰਮ ਮਿੱਥੇ ਗਏ ਸਮੇਂ ਦੇ ਅੰਦਰ ਲਗਭਗ ਢਾਈ ਮਹੀਨਿਆਂ ਦੇ ਵਿੱਚ ਪੂਰਾ ਕਰ ਲਿਆ ਜਾਵੇਗਾ। ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਕਿਹਾ ਕਿ ਪੁਰਾਣੀਆਂ ਪਾਈਪਾਂ ਦਾ ਪਾਣੀ ਮਿਕਸ ਹੋ ਜਾਂਦਾ ਸੀ ਅਤੇ ਪੂਰੀ ਤਰ੍ਹਾਂ ਸਾਫ ਨਹੀਂ ਨਹੀਂ ਮਿਲ ਰਿਹਾ। ਜਿਸ ਕਾਰਨ ਇਲਾਕੇ ਵਿੱਚ ਬਿਮਾਰੀਆਂ ਫੈਲਣ ਦਾ ਵੀ ਖਦਸਾ ਬਣਿਆ ਹੋਇਆ ਸੀ। ਨਵੀਆਂ ਪਾਈਪਾਂ ਪਾਏ ਜਾਣ ਨਾਲ ਲੋਕਾਂ ਨੂੰ ਬਿਮਾਰੀਆਂ ਫੈਲਣ ਦੇ ਡਰ ਤੋਂ ਰਾਹਤ ਮਿਲੇਗੀ। ਉਹਨਾਂ ਕਿਹਾ ਕਿ ਫੇਸ-10 ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਹੀ ਨਹਿਰੀ ਪਾਣੀ ਮਿਲਣਾ ਸ਼ੁਰੂ ਹੋ ਗਿਆ ਸੀਅਤੇ ਪਹਿਲਾਂ ਹੀ ਸਾਫ ਸੁਥਰਾ ਪਾਣੀ ਮਿਲ ਰਿਹਾ ਹੈ, ਜਦੋਂ ਕਦੇ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ ਤਾਂ ਰੂਟੀਨ ਦੇ ਕੰਮਾਂ ਵਾਂਗ ਸੰਬੰਧਿਤ ਵਿਭਾਗ ਵੱਲੋਂ ਇਸ ਨੂੰ ਠੀਕ ਕਰ ਲਿਆ ਜਾਂਦਾ ਹੈ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਫੇਜ-10 ਵਿੱਚ ਆ ਕੇ ਮੈਨੂੰ ਹਮੇਸ਼ਾ ਇਹੀ ਲੱਗਦਾ ਹੈ ਕਿ ਇਹ ਮੇਰਾ ਆਪਣਾ ਪਰਿਵਾਰ ਹੈ, ਕਿਉਂਕਿ ਮੈਂ 1995 ਵਿੱਚ ਸਭ ਤੋਂ ਪਹਿਲਾਂ ਫੇਸ -10 ਤੋਂ ਹੀ ਕੌਂਸਲਰ  ਬਣਿਆ ਸੀ। ਉਸ ਤੋਂ ਇਲਾਵਾ ਮੀਤ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰਧਾਨ ਵੀ ਮੈਨੂੰ ਫੇਜ- 10 ਦੇ ਵਸ਼ਿੰਦਿਆਂ ਨੇ ਹੀ ਬਣਾਇਆ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਮੋਹਾਲੀ ਕਾਰਪੋਰੇਸ਼ਨ ਦੀਆਂ ਚੋਣਾਂ ਦੀ ਸਬੰਧੀ ਸਭ ਨੂੰ ਮਾਨਯੋਗ ਅਦਾਲਤ ਦੇ ਫੈਸਲੇ ਦੀ ਹੀ ਉਡੀਕ ਸੀ। ਹੁਣ ਚੋਣਾਂ ਕਰਵਾਏ ਜਾਣ ਨੂੰ ਲੈ ਕੇ ਰੂਟੀਨ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਇਸ ਮੌਕੇ ਸੰਦੀਪ ਸਿੰਘ ਕਮਿਸ਼ਨਰ ਨਗਰ ਨਿਗਮ, ਨਰੇਸ਼ ਕੁਮਾਰ ਬੱਤਾ ਚੀਫ ਇੰਜੀਨੀਅਰ, ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਕੁਲਦੀਪ ਸਿੰਘ ਸਮਾਣਾ, ਅਕਵਿੰਦਰ ਸਿੰਘ ਗੋਸਲ, ਰਿੱਕੀ ਸ਼ਰਮਾ, ਡਾਕਟਰ ਕੁਲਦੀਪ ਸਿੰਘ ਬਾਕਰਪੁਰ ਅਮਰਜੀਤ ਸਿੰਘ, ਸੁਖਵਿੰਦਰ ਸਿੰਘ ਬਰਨਾਲਾ,  ਕੈਪਟਨ ਕਰਨੈਲ ਸਿੰਘ, ਸਵਰਨ ਲਤਾ,  ਤਰੁਣਜੀਤ ਸਿੰਘ ਬਲਾਕ ਪ੍ਰਧਾਨ, ਹਰਪਾਲ ਸਿੰਘ ਚੰਨਾ, ਜਸਪਾਲ ਸਿੰਘ ਮਟੋਰ, ਆਰ ਪੀ ਸ਼ਰਮਾ, ਧੀਰਜ ਕੁਮਾਰ ਗੌਰੀ ਬਲਾਕ ਪ੍ਰਧਾਨ, ਪੰਕਜ ਹਾਂਡਾ ਮੋਹਨ ਸਿੰਘ, ਐਨ ਆਰ ਸ਼ਰਮਾ, ਰਾਜ ਕੁਮਾਰ, ਨਾਨਕ ਸਿੰਘ, ਸੱਜਣ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *