ਐਸਸੀ/ਐਸਟੀ ਐਕਟ ਅਧੀਨ ਨਹੀਂ ਹੋ ਰਹੀ ਦੋਸ਼ੀਆਂ ਤੇ ਕਾਰਵਾਈ, ਸਿਆਸੀ ਦਬਾਅ ਕਾਰਨ ਐਸਸੀ ਅਤੇ ਬੇਕਸੂਰ ਲੋਕਾਂ ਨੂੰ ਝੂਠੇ ਕੇਸਾਂ ‘ਚ ਫਸਾਕੇ ਭੇਜਿਆ ਜਾ ਰਿਹਾ ਜੇਲ੍ਹ ‘ਚ…
ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਮਾਰਚ (ਮੰਗਤ ਸਿੰਘ ਸੈਦਪੁਰ) : ਐਸਸੀਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਮੋਹਾਲੀ ਫੇਸ ਸੱਤ ਦੀਆਂ ਲਾਈਟਾਂ ਤੇ ਚੱਲ ਰਹੇ ‘ਰਿਜ਼ਰਵੇਸ਼ਨ ਚੋਰ ਫੜੋ ਮੋਰਚਾ’ ‘ਤੇ ਮਮੋਹਾਲੀ ਪੁਲਿਸ ਅਤੇ ਠੱਗਾਂ ਤੋਂ ਪਰੇਸ਼ਾਨ ਲੋਕਾਂ ਨੇ ਪ੍ਰੈਸ ਸਾਹਮਣੇ ਆਪਣੇ ਦੁਖੜੇ ਬਿਆਨ ਕਰਦਿਆਂ ਕਿਹਾ ਕਿ ਅਸੀਂ ਸਰਕਾਰੀ ਦਫਤਰਾਂ ਦੇ ਚੱਕਰ ਕੱਟ ਕੱਟ ਥੱਕ ਚੁੱਕੇ ਹਾਂ ਪਰ ਕਿਤੇ ਸਾਡੀ ਸੁਣਵਾਈ ਨਹੀਂ ਹੋਈ । ਇਸ ਮੌਕੇ ਪੀੜਿਤ ਬੀਬੀ ਜਾਨਕੀ ਕੁਮਾਰੀ ਪਤਨੀ ਅਸ਼ੋਕ ਕੁਮਾਰ ਵਾਸੀ ਮਕਾਨ ਨੰਬਰ 334, ਫੇਜ-7 ਮੋਹਾਲੀ ਨੇ ਦੱਸਿਆ ਕਿ ਉਸ ਨਾਲ ਹੋਈ ਠੱਗੀ ਦੀ ਦਰਖਾਸਤ ਥਾਣਾ ਮਟੌਰ ਵਿੱਚ ਲਗਭਗ ਅੱਠ ਮਹੀਨੇ ਪਹਿਲਾਂ ਦਿੱਤੀ ਸੀ। ਪਰ ਕੋਈ ਵੀ ਸੁਣਵਾਈ ਨਹੀਂ ਹੋਈ। ਆਪਣੀ ਠੱਗੀ ਗਈ ਰਕਮ ਕਢੱਵਾਉਣ ਲਈ ਜਸਪਾਲ ਸਿੰਘ ਗਰੇਵਾਲ ਉਰਫ ਨਾਨਕ ਸਿੰਘ ਗਰੇਵਾਲ ਨਾਂ ਦੇ ਵਿਅਕਤੀ ਨਾਲ ਸੰਪਰਕ ਕੀਤਾ। ਉਸ ਨੇ ਜਨਕ ਕੁਮਾਰੀ ਤੋਂ ਪੈਸੇ ਕਢਵਾਉਣ ਬਦਲੇ ਲਗਭਗ 4 ਲੱਖ ਰੁਪਏ ਹੋਰ ਠੱਗ ਲਏ। ਜਿਸ ਦੀਆਂ ਸਬੂਤ ਦੇ ਤੌਰ ‘ਤੇ ਕਾਲ ਰਿਕਾਰਡਿੰਗਾਂ ਵੀ ਮਹਿਲਾ ਨੇ ਪੱਤਰਕਾਰਾਂ ਨੂੰ ਸੁਣਾਈਆਂ। ਉਪਰੋਕਤ ਮਾਮਲੇ ਨੂੰ ਵੇਖਦੇ ਹੋਏ ਇੱਕ ਲਿਖਤੀ ਦਰਖਾਸਤ ਮਾਨਯੋਗ ਐਸਐਸਪੀ ਮੋਹਾਲੀ ਅਤੇ ਥਾਣਾ ਮਟੌਰ ਨੂੰ ਫਿਰ ਦੁਬਾਰਾ ਦਿੱਤੀਆਂ । ਪਰੰਤੂ ਉਸ ਨੂੰ ਕੋਈ ਅੱਜ ਤੱਕ ਇਨਸਾਫ ਨਹੀਂ ਮਿਲਿਆ ਜਿਸ ਕਾਰਨ ਇਨਸਾਫ ਲੈਣ ਲਈ ਉਹ ਦਰ ਦਰ ਭਟਕਦੀ ਫਿਰ ਰਹੀ ਹੈ ਇਹੀ ਨਹੀਂ ਇੱਕ ਹੋਰ ਇਹੋ ਜਿਹਾ ਕੇਸ ਸਾਹਮਣੇ ਆਇਆ ਹੈ ਜਿਸ ਨੇ ਬਹੁਤ ਹੀ ਹੈਰਾਨੀ ਭਰੇ ਆਣ ਅਧਿਕਾਰਤ ਦ੍ਰਿਸ਼ ਸਾਹਮਣੇ ਲਿਆਂਦੇ ਹਨ ਜਿਨਾਂ ਰਾਹੀਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਪੁਲਿਸ ਅਤੇ ਸਿਆਸੀ ਪਾਰਟੀਆਂ ਜਦੋਂ ਪਾਵਰ ਵਿੱਚ ਹੁੰਦੀਆਂ ਹਨ ਤਾਂ ਇਸੇ ਵੀ ਇਨਸਾਨ ਨੂੰ ਝੂਠੇ ਕੇਸ ਵਿੱਚ ਫਸਾ ਕੇ ਉਸਦੇ ਜ਼ਿੰਦਗੀ ਖਰਾਬ ਕਰ ਸਕਦੀਆਂ ਹਨ। ਇਸੇ ਸਬੰਧ ਵਿੱਚ ਮੋਨਿਕਾ ਰਾਣੀ ਪਤਨੀ ਹਰਮੀਤ ਸਿੰਘ ਵਾਸੀ ਪਿੰਡ ਸੰਗੌਧ (ਸਮਗੌਲੀ) ਥਾਣਾ ਡੇਰਾ ਬੱਸੀ ਨੇ ਪ੍ਰੈੱਸ ਦੇ ਸਾਹਮਣੇ ਆਪਣੇ ਨਾਲ ਹੋਈ ਧੱਕੇਸ਼ਾਹੀ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਮੇਰੇ ਵੱਲੋਂ ਪਿੰਡ ਦੇ ਹੀ ਵਾਸੀ ਚੌਧਰੀ ਰਾਜੂ, ਜੱਸੀ ਅਤੇ ਇਸਮ ਆਦਿ ‘ਤੇ ਇੱਕ ਮੁਕਦਮਾ ਐਸਸੀ/ਐਸਟੀ ਐਕਟ ਦਾ ਦਰਜ ਕਰਵਾਇਆ ਸੀ। ਉਹ ਵੀ ਐਸਸੀ/ਬੀਸੀ ਮੋਰਚੇ ਦੇ ਆਗੂਆਂ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਵਿੱਚ ਐਸਐਚਓ ਅਤੇ ਡੀਐਸਪੀ ਡੇਰਾਬਸੀ ਦਾ ਘਿਰਾਓ ਕਰਕੇ ਦਰਜ ਕਰਵਾਇਆ ਸੀ। ਡੇਰਾਬਸੀ ਪੁਲਿਸ ਵੱਲੋਂ ਕਿਸੇ ਵੀ ਵਿਅਕਤੀ ਨੂੰ ਗ੍ਰਿਫਤਾਰ ਨਹੀਂ ਕੀਤਾ ਸੀ। ਮਿਤੀ 10/03/2026 ਦਿਨ ਮੰਗਲਵਾਰ ਨੂੰ ਮੋਨਿਕਾ ਰਾਣੀ ਦੇ ਘਰ ਵਾਲੇ ਨੂੰ ਪੁਲਿਸ ਚੁੱਕ ਕੇ ਲੈ ਗਈ। ਉਸ ਤੇ ਇੱਕ ਜਾਅਲੀ ਕਹਾਣੀ ਬਣਾਕੇ ਮੁਕੱਦਮਾ ਦਰਜ ਕਰਕੇ ਉਸ ਨੂੰ ਡਰਾਇਆ ਧਮਕਾਇਆ ਗਿਆ ਅਤੇ ਉਸ ਉੱਤੇ ਐਸਸੀਐਸਟੀ ਐਕਟ ਦੇ ਮੁਕਦਮੇ ਵਿੱਚ ਰਾਜੀਨਾਮਾ ਕਰਨ ਲਈ ਦਬਾਅ ਪਾਇਆ ਗਿਆ। ਜਦੋਂ ਹਰਮੀਤ ਸਿੰਘ ਰਾਜੀਨਾਵੇਂ ਲਈ ਰਜਾਮੰਦ ਨਹੀਂ ਹੋਇਆ ਤਾਂ ਉਸ “ਤੇ ਝੂਠਾ ਮੁਕਦਮਾ ਦਰਜ ਕਰਕੇ ਉਸ ਨੂੰ ਪਟਿਆਲਾ ਜੇਲ ਵਿੱਚ ਭੇਜ ਦਿੱਤਾ। ਹੁਣ ਉਸ ਦੇ ਉਸ ਦੀ ਪਤਨੀ ਅਤੇ ਨਿੱਕੇ ਬੱਚੇ ਇਨਸਾਫ ਲੈਣ ਲਈ ਦਰ ਦਰ ਭਟਕਦੇ ਫਿਰ ਰਹੇ ਹਨ ਉਹਨਾਂ ਨੂੰ ਇਨਸਾਫ ਪਾਉਣ ਦਵੇਗਾ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪਰੰਤੂ ਸਿਆਸੀ ਤੌਰ ਤੇ ਹੋਏ ਇਸ ਧੱਕੇਸ਼ਾਹੀ ਦਾ ਅੰਤ ਵਿੱਚ ਨਤੀਜਾ ਕੀ ਨਿਕਲ ਗਿਆ ਆਉਣ ਵਾਲੇ ਸਮੇ ਚ ਪਤਾ ਲੱਗੇਗਾ ਪਰ ਵੋਟਾਂ ਲੈਣ ਦੀ ਸਿਆਸਤ ਨੂੰ ਛੱਡ ਕੇ ਸਿਆਸੀ ਆਗੂਆਂ ਵੱਲੋਂ ਸੱਚ ਅਤੇ ਝੂਠ ਦਾ ਇਨਸਾਫ ਕਰਨ ਲਈ ਆਪਣੇ ਆਪ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਹੈ ਤਾਂ ਕਿ ਕਿਸੇ ਵੀ ਇਨਸਾਨ ਨਾਲ ਬੇਇਨਸਾਫੀ ਅਤੇ ਝੂਠੇ ਕਿੱਸਾ ਰਾਹੀਂ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਜੇਲਾਂ ਵਿੱਚ ਜ਼ਿੰਦਗੀ ਗੁਜ਼ਰਨ ਤੋਂ ਬਚਾ ਹੋ ਸਕੇ। ਇਸ ਮੌਕੇ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਆਏ ਦਿਨ ਪੁਲਿਸ ਆਮ ਗਰੀਬ ਲੋਕਾਂ ਉੱਤੇ ਧੱਕੇਸ਼ਾਹੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਜਿਸ ਵਿੱਚ ਸਰਮਾਏਦਾਰ ਲੋਕ ਗਰੀਬ ਲੋਕਾਂ ਦੀ ਸੁਣਵਾਈ ਨਹੀਂ ਹੋਣ ਦਿੰਦੇ ਤੇ ਪੈਸੇ ਦੇ ਦਮ ਤੇ ਇਹ ਧਨਾਢ ਗਰੀਬਾਂ ਨੂੰ ਤੰਗ ਪਰੇਸ਼ਾਨ ਕਰਦੇ ਹਨ ਤੇ ਉਹਨਾਂ ‘ਤੇ ਜਾਅਲੀ ਕੇਸ ਦਰਜ ਕਰਵਾਕੇ ਡਰਾਉਂਦੇ ਧਮਕਾਉਂਦੇ ਰਹਿੰਦੇ ਹਨ। ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਇਹਨਾਂ ਦਾ ਅਸਲੀ ਜੋ ਝਗੜਾ ਹੈ ਉਹ ਇੱਕ ਜਗ੍ਹਾ ਦਾ ਹੈ। ਜਿਸ ਤੇ ਉਸ ਸਰਮਾਏਦਾਰ ਪਰਿਵਾਰਾਂ ਵੱਲੋਂ ਨਾਜਾਇਜ਼ ਕਬਜ਼ਾ ਕਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪਿੰਡ ਦੇ ਵਿੱਚ ਇਹਨਾਂ ਦਾ ਇੱਕ ਦੋ ਹੋਰ ਪਰਿਵਾਰਾਂ ਨਾਲ ਵੀ ਨਜਾਇਜ਼ ਕਬਜ਼ੇ ਕਰਨ ਸਬੰਧੀ ਲੜਾਈ ਝਗੜੇ ਚੱਲ ਰਹੇ ਹਨ। ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਜੇਕਰ ਉਕਤ ਗਰੀਬ ਪਰਿਵਾਰਾਂ ਨੂੰ 15 ਦਿਨਾਂ ਦੇ ਅੰਦਰ ਉਪਰੋਕਤ ਮਸਲਿਆਂ ਦੀ ਸੁਣਵਾਈ ਨਾ ਹੋਈ ਅਤੇ ਇਨਸਾਫ ਨਾ ਮਿਲਿਆ ਤਾਂ ਐਸਐਸਪੀ ਮੋਹਾਲੀ ਅਤੇ ਡੀਆਈਜੀ ਰੇਂਜ ਰੂਪਨਗਰ ਦੇ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਵਿੱਚ ਜ਼ਿਲਾ ਮੋਹਾਲੀ ਦੇ ਵੱਖ-ਵੱਖ ਥਾਣਿਆਂ ਤੋਂ ਪੀੜਿਤ ਪਰਿਵਾਰ ਆਪਣੇ ਸਬੂਤਾਂ ਸਮੇਤ ਪਹੁੰਚਣਗੇ। ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮਾਸਟਰ ਬਨਵਾਰੀ ਲਾਲ ਨੇ ਕਿਹਾ ਕਿ ਜਦੋਂ ਤੱਕ ਆਪਣੇ ਲੋਕਾਂ ਦੇ ਵਿੱਚ ਇੱਕ ਜੁੱਟ ਹੋਣ ਲਈ ਭਾਵਨਾ ਪੈਦਾ ਨਹੀਂ ਹੋਵੇਗੀ ਉਦੋਂ ਤੱਕ ਉਹਨਾਂ ਨੂੰ ਪੁਲਿਸ ਦਿਆ ਤਸਦ ਵੀ ਸਹਿਣਾ ਪਵੇਗਾ ਅਤੇ ਜਿਹੜਾ ਵਿੱਚ ਝੂਠੇ ਕੇਸਾਂ ਤਹਿਤ ਸਜ਼ਾਵਾਂ ਵੀ ਕੱਟਣੇ ਪੈਣਗੀਆਂ ਉਹਨਾਂ ਕਿਹਾ ਕਿ ਇੱਕ ਜੁੱਟ ਹੋ ਕੇ ਹੀ ਬੇਇਨਸਾਫੀ ਦਾ ਟਾਕਰਾ ਹੋ ਸਕਦਾ ਹੈ ਨਹੀਂ ਤਾਂ ਫਿਰ 1947 ਤੋਂ ਲੈ ਕੇ ਅੱਜ ਤੱਕ ਤਸ਼ਦਦ ਸਾਇਦ ਆ ਰਹੇ ਹਾਂ ਅਤੇ ਅੱਗੇ ਨੂੰ ਵੀ ਇਸੇ ਤਰਹਾਂ ਸਹਿਣਾ ਪਵੇਗਾ। ਇਸ ਮੌਕੇ ਮਾਸਟਰ ਬਨਵਾਰੀ ਲਾਲ, ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਕੁਲਦੀਪ ਸਿੰਘ, ਸੁਨੀਲ ਕੁਮਾਰ, ਸੁਰਿੰਦਰ ਕੌਰ, ਕਰਮਜੀਤ ਕੌਰ, ਕੁਲਦੀਪ ਸਿੰਘ, ਰਾਜਕੁਮਾਰ, ਅੰਮ੍ਰਿਤ ਸਿੰਘ, ਸ਼ਿਕਸ਼ਾ ਸ਼ਰਮਾ, ਕੁਲਦੀਪ ਸਿੰਘ, ਅਸ਼ੋਕ ਕੁਮਾਰ, ਪੰਕਜ ਕੁਮਾਰ ਆਦਿ ਹਾਜ਼ਰ ਹੋਏ।


