Translate Your Language

October 5, 2026 12:21 pm

PUNPUN03583/19/1/2007-TC

PUNPUN03583/19/1/2007-TC

Home » Uncategorized » ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦਾ ਅਵਾਰਡ ਦੇਣ ਲਈ ਪੰਜਾਬ ਵਿਧਾਨ ਸਭਾ ‘ਚ ਮਤਾ ਕੀਤਾ ਪਾਸ…

ਬਹੁਜਨ ਸਮਾਜ ਪਾਰਟੀ ਦੇ ਸੁਪਰੀਮੋ ਕਾਂਸ਼ੀ ਰਾਮ ਨੂੰ ‘ਭਾਰਤ ਰਤਨ’ ਦਾ ਅਵਾਰਡ ਦੇਣ ਲਈ ਪੰਜਾਬ ਵਿਧਾਨ ਸਭਾ ‘ਚ ਮਤਾ ਕੀਤਾ ਪਾਸ…

ਚੰਡੀਗੜ੍ਹ : 16 ਮਾਰਚ (ਮੰਗਤ ਸਿੰਘ ਸੈਦਪੁਰ) : ਹਿੰਦ ਦੀ ਚਾਦਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦੁਰ ਵਰਲਡ ਕਲਾਸ ਯੂਨੀਵਰਸਿਟੀ, ਪੰਜਾਬ ਬਿੱਲ-2026 ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੇਸ਼ ਬਿਲ ਨੂੰ ਸਦਨ ਨੇ ਸਰਵਸੰਮਤੀ ਨਾਲ ਮੰਜ਼ੂਰੀ ਦੇ ਦਿੱਤੀ। ਖਾਸ ਗੱਲ ਇਹ ਹੈ ਕਿ ਸਾਲ 2026-27 ਲਈ ਚੁਣੀਂਦਾ ਕਮੇਟੀਆਂ ਦੇ ਗਠਨ ਸਬੰਧੀ ਇਕ ਪ੍ਰਸਤਾਵ ਵੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਤੋਂ ਪਹਿਲਾਂ ਸਦਨ ‘ਚ 11 ਮਹੱਤਵਪੂਰਨ ਰਿਪੋਰਟਾਂ ਵੀ ਪੇਸ਼ ਕੀਤੀਆਂ ਗਈਆਂ। ਇਨ੍ਹਾਂ ਵਿੱਚ ਭਾਰਤ ਦੇ ਨਿਯੰਤਰਕ ਅਤੇ ਮਹਾਲੇਖਾ ਪਰੀਖਕ ਇੰਡੀਆ ਦੀਆਂ ਵਿੱਤੀ ਵਰ੍ਹਾ 2023-24 ਲਈ ਰਾਜ ਦੀਆਂ ਵਿੱਤੀ ਹਾਲਤਾਂ ਬਾਰੇ ਰਿਪੋਰਟਾਂ ਮਾਰਚ 2023 ਤੱਕ ਦੇ ਰਾਜ ਦੇ ਸਰਕਾਰੀ ਖੇਤਰ ਦੇ ਉਪਰਾਮਾਂ ਅਤੇ ਰਾਜਸਵ ਨਾਲ ਸੰਬੰਧਿਤ ਰਿਪੋਰਟਾਂ ਸ਼ਾਮਲ ਹਨ। ਇਸ ਤੋਂ ਇਲਾਵਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਰਫਾਰਮੈਂਸ ਆਡਿਟ ਅਤੇ ਪੰਜਾਬ ਦੇ ਸ਼ਹਿਰੀ ਸਥਾਨਕ ਨਿਕਾਇਆਂ ਵੱਲੋਂ ਠੋਸ ਕਚਰਾ ਪ੍ਰਬੰਧਨ ਬਾਰੇ ਵੀ ਕੈਗ ਦੀ ਰਿਪੋਰਟ ਪੇਸ਼ ਕੀਤੀ ਗਈ। ਮਾਰਚ 2024 ਤੱਕ ਦੇ ਵਿੱਤੀ ਵਰ੍ਹੇ ਨਾਲ ਸੰਬੰਧਿਤ ਰਾਜਸਵ ਅਤੇ ਹੋਰ ਵਿੱਤੀ ਰਿਪੋਰਟਾਂ ਵੀ ਸਦਨ ਵਿੱਚ ਰੱਖੀਆਂ ਗਈਆਂ। ਇਸ ਦੇ ਨਾਲ ਹੀ ਸਾਲ 2024-25 ਲਈ ਪੰਜਾਬ ਸਰਕਾਰ ਦੇ ਵਿੱਤੀ ਖਾਤੇ (ਭਾਗ-1 ਅਤੇ ਭਾਗ-2) ਅਤੇ ਵਿਨਿਯੋਗ ਖਾਤੇ ਵੀ ਸਦਨ ਅੱਗੇ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਬੁੱਢਾ ਨਾਲਾ ਅਤੇ ਘੱਗਰ ਦਰਿਆ ਨਾਲ ਸੰਬੰਧਿਤ ਚੇਅਰਮੈਨ ਕਮੇਟੀ ਦੀ ਰਿਪੋਰਟ ਵੀ ਪੇਸ਼ ਕੀਤੀ ਗਈ। ਅੰਤ ਵਿੱਚ ਸਾਲ 2026-27 ਲਈ ਚੁਣੀਂਦਾ ਕਮੇਟੀਆਂ ਦੇ ਗਠਨ ਸਬੰਧੀ ਇਕਂ ਪ੍ਰਸਤਾਵ ਵੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਦੇ ਨਾਲ ਹੀ ਸਾਲ 2024-25 ਲਈ ਪੰਜਾਬ ਸਰਕਾਰ ਦੇ ਵਿੱਤੀ ਖਾਤੇ (ਭਾਗ-1 ਅਤੇ ਭਾਗ-2) ਅਤੇ ਵਿਨਿਯੋਗ ਖਾਤੇ ਵੀ ਸਦਨ ਅੱਗੇ ਪੇਸ਼ ਕੀਤੇ ਗਏ। ਇਸ ਤੋਂ ਇਲਾਵਾ ਬੁੱਢਾ ਨਾਲਾ ਅਤੇ ਘੱਗਰ ਦਰਿਆ ਨਾਲ ਸੰਬੰਧਿਤ ਚੇਅਰਮੈਨ ਕਮੇਟੀ ਦੀ ਰਿਪੋਰਟ ਵੀ ਪੇਸ਼ ਕੀਤੀ ਗਈ।

Leave a Reply

Your email address will not be published. Required fields are marked *