Home » Uncategorized » ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੇ ਪੰਜਾਬ ਸਰਕਾਰ ਨੂੰ ਕੇਂਦਰੀ ਏਜੰਸੀਆਂ ਦੀ ਮਿਲੀਭੁਗਤ ਨਾਲ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਅਤੇ ਝੂਠੇ ਕੇਸਾਂ ਬਣਾਕੇ ਤਸ਼ੱਦਦ ਕਰਨ ਵਿਰੁੱਧ ਦਿੱਤੀ ਸਖ਼ਤ ਚੇਤਾਵਨੀ…

ਅਮਰੀਕਾ ਦੀਆਂ ਸਿੱਖ ਸੰਸਥਾਵਾਂ ਨੇ ਪੰਜਾਬ ਸਰਕਾਰ ਨੂੰ ਕੇਂਦਰੀ ਏਜੰਸੀਆਂ ਦੀ ਮਿਲੀਭੁਗਤ ਨਾਲ ਸਿੱਖਾਂ ਦੇ ਝੂਠੇ ਪੁਲਿਸ ਮੁਕਾਬਲੇ ਅਤੇ ਝੂਠੇ ਕੇਸਾਂ ਬਣਾਕੇ ਤਸ਼ੱਦਦ ਕਰਨ ਵਿਰੁੱਧ ਦਿੱਤੀ ਸਖ਼ਤ ਚੇਤਾਵਨੀ…

ਜਗਤ ਜੋਤ ਲਿਵਿੰਗ ਗੁਰੂ) ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ‘ਤੇ ਕਾਨੂੰਨ, ਝੂਠੇ ਪੁਲਿਸ ਮੁਕਾਬਲੇ, ਸਰਕਾਰੀ ਤਸ਼ੱਦਦ ਦਾ ਸ਼ਿਕਾਰ ਨੌਜਵਾਨਾਂ ਅਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ ਵਕੀਲਾਂ ਦਾ ਪੈਨਲ ਬਣਾਉਣ ਸਬੰਧੀ ਕੀਤਾ ਮਤਾ ਪਾਸ : ਕੋਆਰਡੀਨੇਟਰ ਸ. ਹਿਮੰਤ ਸਿੰਘ
ਚੰਡੀਗੜ੍ਹ/ਨਿਊਯਾਰਕ 13 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਜੁਝਾਰੂ ਲੋਕ ਨਿੱਤ ਨਵੇਂ ਸਰਕਾਰੀ ਜੁਲਮ ਵਿਰੁੱਧ ਜੂਝਦਿਆਂ ਅਣਥੱਕ ਮਿਹਨਤ ਕਰ ਰਹੇ ਪ੍ਰਤੀਤ ਹੁੰਦੇ ਹਨ ।ਇਸ ਦੀ ਉਦਾਹਰਣ ਬੰਦੀ ਸਿੰਘਾ ਦੀ ਰਿਹਾਈ ਨੂੰ ਮੁਖਾਤਿਬ ਕੌਮੀ ਇਨਸਾਫ਼ ਮੋਰਚਾ ਮੋਹਾਲੀ,ਗੁਰੂ ਗਰੰਥ ਸਾਹਿਬ ਮੋਰਚਾ ਸਮਾਣਾ, ਰਣਜੀਤ ਸਿੰਘ ਦਾ ਪੁਲਿਸ ਵਲੋਂ ਝੂਠੇ ਮੁਕਾਬਲੇ ਵਿੱਚ ਕਤਲ ਅਤੇ ਇਸ ਵਿਰੁੱਧ ਉਠਿਆ ਲੋਕ ਰੋਹ ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਵਿਦਿਆਰਥੀਆਂ ਵਲੋਂ  RSS ਦੀਆਂ ਗਤੀਵਿਧੀਆਂ ਦਾ ਵਿਰੋਧ ਅਤੇ ਵਿਆਪਕ ਲੋਕ ਰੋਹ ਖੜਾ ਕਰਨਾ ।ਇਹ ਸਾਰੇ ਸੰਘਰਸ਼ ਕੌਮ ਦੀ ਜਾਗਦੀ ਚੇਤਨਤਾ ਦਾ ਸਬੂਤ ਹੈ ।ਅਸੀਂ ਇਨਾ ਚਲ ਰਹੇ ਸਾਰੇ ਮੋਰਚਾ ਰੂਪ ਸੰਘਰਸ਼ਾਂ ਦੀ ਦਿਲੋਂ ਹਮਾਇਤ ਕਰਦਿਆਂ ਹਰ ਸੰਭਵ ਮਦਦ ਕਰਨ ਲਈ ਵੀ ਵਚਨਬੱਧ ਹਾਂ। ਸਿੱਖ ਆਗੂਆਂ ਨੇ ਸਮੁੱਚੇ ਰੂਪ ਵਿੱਚ ਕਿਹਾ ਜਿਸ ਤਰ੍ਹਾਂ ਸਿੰਘ ਸਾਹਿਬ ਜਥੇਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਕੌਮੀ ਇਨਸਾਫ਼ ਮੋਰਚੇ ਮੌਕੇ ਤੇ ਸਦਾ ਆਪਣੇ ਸੰਦੇਸ਼ ਰਾਹੀਂ ਕੌਮ ਨੂੰ ਇਕਜੁਟ ਹੋ ਕੇ ਇੱਕ ਵੱਡੇ ਸਾਂਝੇ ਮੋਰਚੇ ਰਾਹੀਂ ਸਾਰੇ ਕੌਮੀ ਮਸਲਿਆਂ ਦੇ ਹੱਲ ਲਈ ਸੰਘਰਸ਼ਸ਼ੀਲ ਹੋਣ ਦਾ ਸੁਨੇਹਾ ਦਿੱਤਾ ਜਾਂਦਾ ਹੈ ਪੰਜਾਬ ਵਿੱਚ ਸੰਘਰਸ਼ ਕਰ ਰਹੀਆਂ ਸਮੂਹ ਧਿਰਾਂ ਨੂੰ ਉਸ ਪਾਸੇ ਵੱਲ ਧਿਆਨ ਕਰਕੇ ਕੌਮੀ ਕਾਰਜਾਂ ਦੇ ਹੱਲ ਵੱਲ ਵੀ ਚੱਲਣਾ ਚਾਹੀਦਾ ਹੈ। ਖਾਸ ਗੱਲ ਇਹ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਰਹਿਣ ਦੇ ਬਾਵਜੂਦ ਵੀ ਪੰਥਕ ਹਮਦਰਦੀ ਖਾਲਸਾ ਪੰਥ ਦੇ ਜੁਝਾਰੂ ਸਿੰਘ ਅਤੇ ਸਿੱਖ ਸੰਗਤ ਪੰਜਾਬ ਦੇ ਵਿੱਚ ਹੋ ਰਹੀਆਂ ਬਹੁਤ ਹੀ ਅਣਸਖਾਮੀਆਂ ਘਟਨਾਵਾਂ ਪ੍ਰਤੀ ਚਿੰਤਤ ਹਨ। ਇਸੇ ਸਬੰਧ ਵਿੱਚ ਅਮਰੀਕਨ ਈਸਟ-ਕੋਸਟ ਦੇ ਕੇਂਦਰੀ ਅਸਥਾਨ ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ ਰਿਚਮੰਡ ਹਿੱਲ ਨਿਊਯਾਰਕ ਵਿਖੇ ਅਜ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਵੱਲੋਂ ਇਕ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਪੰਜਾਬ ਵਿਚ ਪੈਦਾ ਹੋ ਰਹੇ ਹਾਲਾਤਾਂ ਦੇ ਮੱਦੇਨਜ਼ਰ ਅਮਰੀਕਾ ਦੀਆਂ ਪੰਥ ਪ੍ਰਸਤ ਜਥੇਬੰਦੀਆਂ, ਕਮੇਟੀਆਂ ਅਤੇ ਸਭਾਵਾਂ ਵੱਲੋਂ ਪੰਜਾਬ ਦੇ ਲੋਕਾਂ ਨਾਲ ਇਕਜੁੱਟਤਾ ਦਾ ਇਜ਼ਹਾਰ ਕੀਤਾ ਗਿਆ। ਪੰਜਾਬ ਦੇ ਨੌਜਵਾਨਾਂ ਦੇ ਝੂਠੇ ਮੁਕਾਬਲੇ ਬਣਾਉਣਾ ਭਾਰਤੀ ਸਟੇਟ ਵੱਲੋਂ ਸਿੱਖ ਨਸਲਕੁਸ਼ੀ ਦੀ ਪੁਰਾਣੀ ਤਹਿਸ਼ੁਦਾ ਯੋਜਨਾ ਹੈ ਜਿਸ ਨੂੰ ਫਿਰ ਬੜੀ ਤੇਜੀ ਨਾਲ ਬਦਨਾਮ ਪੰਜਾਬ ਪੁਲਿਸ ਰਾਹੀਂ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ ।ਆਏ ਦਿਨ ਫੇਕ ਐਨਕਾਉਟਰ  ਦੀਆਂ ਖਬਰਾਂ ਆ ਰਹੀਆਂ ਹਨ। ਪੰਜਾਬ ਦੀ ਨੌਜਵਾਨੀ ਨੂੰ ਅਜਕਲ ਗੈਂਗਸਟਰਵਾਦ ਦੇ ਨਾਮ ਹੇਠ ਮਾਰਨ ਦਾ ਸਰਕਾਰੀ ਪ੍ਰਪੰਚ ਰਚਿਆ ਗਿਆ ਹੈ । ਜਿਸਦੀ ਤਾਜ਼ਾ ਮਿਸਾਲ ਗੁਰਦਾਸ ਪੁਰ ਜਿਲੇ ਦੇ ਆਦੀਆਂ ਪਿੰਡ ਦੇ ਉੱਨੀਆਂ ਸਾਲਾਂ ਦੇ ਜਵਾਨ ਰਣਜੀਤ ਸਿੰਘ ਨੂੰ ਪੁੱਛ ਗਿੱਛ ਦਾ ਬਹਾਨਾ ਬਣਾ ਘਰੋਂ ਚੁੱਕ ਕੇ ਪੁਲਿਸ ਥਾਣੇ ਲਿਜਾ ਕੇ ਮਾਰ ਦਿੱਤਾ ਗਿਆ। ਦੂਸਰਾ ਦੁਖਦਾਈ ਵਰਤਾਰਾ ਜੋ ਦਰਪੇਸ਼ ਹੈ ਕਿ ਸਾਡੇ ਇਸ਼ਟ ਸ੍ਰੀ ਗੁਰੂ ਗਰੰਥ ਸਾਹਿਬ ਅਤੇ ਬਾਣੀ ਦੀ ਬੇਅਦਬੀ ਦੀਆਂ ਘਟਨਾਵਾਂ ਬੇ ਰੋਕ ਲਗਾਤਾਰ ਵੱਧ ਰਹੀਆਂ ਹਨ ।ਇਸ ਵਰਤਾਰੇ ਤੋ ਅੱਕ ਕੇ ਸਮਾਣਾ ਵਿਖੇ ਗੁਰਜੀਤ ਸਿੰਘ ਨੇ 550 ਦਿਨਾਂ ਤੋ ਵੱਧ ਸਮਾਂ ਹੋ ਗਿਆ ਹੈ ਇਕ ਉੱਚੇ ਟਾਵਰ ਉਤੇ ਲਗਾਤਾਰ ਧਰਨਾ ਲਾਇਆ ਅਤੇ ਹੁਣ ਕੌਮ ਨੂੰ ਮੋਰਚਾ ਲਾਉਣਾ ਪਿਆ ਹੈ ਕਿ ਸਰਕਾਰ ਲਿਵਿੰਗ ਗੁਰੂ ਜਾਗਤ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਵਾਸਤੇ ਕਾਨੂੰਨ ਬਣਾਵੇ ਜਿਸ ਤਹਿਤ ਬੇਅਦਬੀ ਦੇ ਕੇਸ ਛੇਤੀ ਸੁਣਵਾਈ ਕਰਦਿਆਂ ਸਖ਼ਤ ਸਜ਼ਾਵਾਂ ਦਾ ਵਿਧਾਨ ਹੋਵੇ। ਸਿੱਖ ਆਗੂਆਂ ਨੇ ਡਾਇਸਪੋਰਾਂ ਜਥੇਬੰਦੀਆਂ ਅਤੇ ਗੁਰਦੁਆਰਾ ਪ੍ਰਬੰਧਕਾਂ ਵੱਲੋ ਸਾਂਝੇ ਤੌਰ ਤੇ ਇੱਕ ਵਕੀਲਾਂ ਦੀ ਟੀਮ ਦਾ ਗਠਨ ਕਰਨ ਬਾਰੇ ਵਿਚਾਰ ਕਰਕੇ ਰਣਨੀਤੀ ਨੂੰ ਅੱਗੇ ਵਧਾਉਣ ਲਈ ਸਮਾਂਬੱਧ ਪ੍ਰੋਗਰਾਮ ਬਣਾਇਆ ਜਿਸ ਨਾਲ ਕਿ ਪੁਲਸੀਆ ਜਾਂ ਸਰਕਾਰੀ ਤਸ਼ੱਦਦ ਦਾ ਸ਼ਿਕਾਰ ਸਿੱਖ ਨੌਜਵਾਨਾਂ ਤੇ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਲੀਗਲ ਤਰੀਕੇ ਨਾਲ ਮਦਦ ਮੁਹੱਈਆ ਕਰਵਾਈ ਜਾਵੇ। ਡਾਇਸਪੋਰਾ ਜਥੇਬੰਦੀਆਂ ਨੇ ਪੰਜਾਬ ਦੇ ਹਿੱਤੂ ਲੋਕਾਂ ਅਤੇ ਨੌਜਵਾਨਾਂ ਨੂੰ ਖਾਸ ਕਰਕੇ ਕਿਹਾ ਕਿ ਉਹ ਗੁਰੂਆਂ ਦੀ ਇਸ ਧਰਤੀ ਨੂੰ ਹਮੇਸ਼ਾ ਦੀ ਤਰ੍ਹਾਂ ਬਾਹਰੀ ਹਮਲਾਵਰਾਂ ਤੋਂ ਬਚਾਉਣ ਵਾਲਿਆਂ ਦੇ ਵਾਰਸ ਹਨ ਤੇ ਹੁਣ ਵੀ ਹਾਕਮਾਂ ਵੱਲੋਂ ਪੰਜਾਬ ਨੂੰ ਇੱਕ ਬਸਤੀ ਬਣਾ ਕੇ ਲੁਟਣ ਦੇ ਮਨਸੂਬਿਆਂ ਵਿੱਚ ਕਾਮਯਾਬ ਹੋਣ ਤੋਂ ਰੋਕਣ ਲਈ ਕਮਰਕੱਸੇ ਕਰ ਕੇ ਰੱਖਣ, ਸਤਿਗੁਰਾਂ ਦੀ ਕਿਰਪਾ ਨਾਲ ਪੰਥ ਅਤੇ ਪੰਜਾਬ ਸਦਾ ਚੜ੍ਹਦੀ ਕਲਾ ਵਿੱਚ ਰਹੇਗਾ। ਕਾਨਫਰੰਸਾਂ ਵਿੱਚ ਸ਼ਾਮਲ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਵਿੱਚਃ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ, ਗੁਰਦੁਆਰਾ ਸਿੱਖ ਕਲਚਰਲ ਸੁਸਾਇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕਾਕਸ ਕਮੇਟੀ, ਸਿੱਖ ਯੂਥ ਆਫ ਅਮਰੀਕਾ, ਬਾਬਾ ਬੰਦਾ ਸਿੰਘ ਬਹਾਦਰ ਇੰਟਰਨੈਸ਼ਨਲ ਸਿੱਖ ਸੁਸਾਇਟੀ, ਗੁਰਦੁਆਰਾ ਸਿੱਖ ਸੈਂਟਰ ਆਫ ਨਿਊਯਾਰਕ ਇੰਕ, ਸਿੱਖ ਗੁਰਦੁਆਰਾ ਆਫ ਪਾਈਨਹਿਲ, ਸ਼੍ਰੀ ਗੁਰੂ ਸਿੰਘ ਸਭਾ ਨਿਊਜਰਸੀ, ਗੁਰਦੁਆਰਾ ਸਿੰਘ ਸਭਾ ਫੇਅਰਫੈਕਸ ਵਰਜੀਨੀਆ, ਸ਼ਹੀਦ ਕਰਤਾਰ ਸਿੰਘ ਸਰਾਭਾ ਸਪੋਰਟਸ ਕਲੱਬ ਅਤੇ ਹੋਰ ਬਹੁਤ ਸਾਰੇ ਨੁਮਾਇੰਦੇ ਅਤੇ ਸੰਗਤਾਂ ਸ਼ਾਮਲ ਸਨ।

Leave a Reply

Your email address will not be published. Required fields are marked *