ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ :-
20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਵੱਲੋਂ ਪੰਜਾਬ ਦੀਆਂ ਹੱਕੀ ਮੰਗਾਂ ਅਤੇ ਸਿੱਖ ਰਹਿਤ ਮਰਿਆਦਾਵਾਂ ਨੂੰ ਕਾਇਮ ਰੱਖਣ ਸਬੰਧੀ ਸ੍ਰੀ ਆਨੰਦਪੁਰ ਸਾਹਿਬ ਦੇ ਮਤੇ ਨੂੰ ਲਾਗੂ ਕਰਾਉਣ ਲਈ ਜਿਹੜਾ ਸੰਘਰਸ਼ ਆਰੰਭਿਆ ਗਿਆ ਸੀ ਉਹ ਬਾਅਦ ਵਿੱਚ ਧਰਮ ਯੁੱਧ ਮੋਰਚੇ ਦਾ ਰੂਪ ਧਾਰ ਚੁੱਕਿਆ ਸੀ ਇਸ ਦੌਰਾਨ ਜਿਹੜੀਆਂ ਘਟਨਾਵਾਂ ਵਾਪਰੀਆਂ ਅਤੇ ਭਾਰਤੀ ਫੌਜ ਨੇ ਵਿਦੇਸ਼ੀ ਫੌਜਾਂ ਦੀ ਮਦਦ ਨਾਲ ਜਿਵੇਂ ਖਾਲਸਾ ਪੰਥ ਦੇ ਸ਼ਹਿਰ ਵਿੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਕੀਤਾ ਉਸ ਅੰਦਰ ਖਾਲਸਾ ਫੌਜ ਨੇ 20ਵੀਂ ਸਦੀ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਅਗਵਾਈ ਚ ਹ ਜਿਵੇਂ ਭਾਰਤੀ ਫੌਜਾਂ ਨੂੰ ਹਰਾਇਆ ਅਤੇ ਇਨ ਨਹੀ ਮੰਨੀ ਉਸ ਮੋਰਚੇ ਨੂੰ ਅੱਗੇ ਲੈ ਕੇ ਜਾਣ ਵਾਲੇ ਅਤੇ ਪੰਥ ਨੂੰ ਸੇਧ ਦੇਣ ਵਾਲੇ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਇਕਲੌਤੀ ਸਖਸੀਅਤ ਸਨ ਜੋ ਸਿੱਖ ਸਘੰਰਸ਼ ਦੇ ਮੁੱਢ 1978 ਵਿਸਾਖੀ ਤੋਂ ਲੈਕੇ ਆਪਣੀ ਸਹਾਦਤ ਤੱਕ 15 ਸਾਲ ਖਾੜਕੂ ਸਘੰਰਸ਼ ਨਾਲ ਜੁੜੇ ਤੇ ਮੋਢੀ ਅਗਵਾਈ ਦੇਣ ਵਾਲਿਆਂ ਵਿਚੋਂ ਰਹੇ। 1978 ਦੀ ਵਿਸਾਖੀ ਤੇ ਨਰਕਧਾਰੀਆਂ ਵਲੋ 13 ਸਿੰਘ ਸ਼ਹੀਦ ਕੀਤੇ ਤੇ ਉਦੋ 50 ਕੁ ਸਿੰਘ ਫੱਟੜ ਹੋ ਗਏ ਸਨ ਜਿੰਨਾਂ ਵਿੱਚੋਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਵੀ ਇੱਕ ਸਨ। ਬਾਬਾ ਜੀ ਦਾ ਜਨਮ 1954 ਵਿਚ ਪਿਤਾ ਸਰਦਾਰ ਆਤਮਾ ਸਿੰਘ ਦੇ ਘਰ ਮਾਤਾ ਗੁਰਮੇਜ ਕੌਰ ਦੀ ਕੁੱਖੋਂ ਹੋਇਆ।ਆਪ ਜੀ ਦੀ ਵੱਡੀ ਭੈਣ ਬਲਜੀਤ ਕੌਰ ਤੇ ਛੋਟੇ ਭਰਾ ਤਰਲੋਚਨ ਸਿੰਘ ਧਰਮੀ ਫੌਜੀ, ਸ਼ਹੀਦ ਨਿਰਵੈਰ ਸਿੰਘ ਤੇ ਸਭ ਤੋਂ ਛੋਟੇ ਨਰਿੰਦਰ ਸਿੰਘ ਹਨ। ਨੌਵੀ ਜਮਾਤ ਵਿੱਚ ਪੜ੍ਹਦੇ ਸਨ ਜਦੋ ਆਪ ਜੀ ਦੇ ਨਾਨਕੇ ਮਲਾਇਆ ਚਲੇ ਗਏ ਤੇ ਬਾਬਾ ਮਾਨੋਚਾਹਲ ਦਾ ਪਰਿਵਾਰ ਨਾਨਕੇ ਘਰ ਨੌਸ਼ਹਿਰਾ ਪੰਨੂਆਂ ਵਿਖੇ ਆ ਗਿਆ ਤੇ ਨਾਨਕੇ ਜਮੀਨ ਉਪਰ ਖੇਤੀ ਕਰਨ ਲਗ ਪਿਆ। ਇੱਕ ਦਿਨ ਸੰਤ ਕਰਤਾਰ ਸਿੰਘ ਜੀ ਧਰਮ ਪ੍ਰਚਾਰ ਕਰਦੇ ਇਸ ਪਿੰਡ ਆਏ ਤਾਂ ਬਾਬਾ ਆਤਮਾ ਸਿੰਘ ਜੀ ਉਨਾ ਨੂੰ ਘਰ ਲੈ ਆਏ ਪਰ ਸੰਤ ਜੀ ਕਿਹਾ ਕਿ ਮੈ ਘਰ ਤਾਂ ਹੀ ਆਵਾਂਗਾ ਜੇਕਰ ਤੁਸੀਂ ਅੱਗੇ ਤੋਂ ਸ਼ਰਾਬ ਨਾ ਪੀਣ ਦਾ ਵਾਅਦਾ ਕਰੋਗੇ। ਬਾਬਾ ਆਤਮਾ ਸਿੰਘ ਜੀ ਨੇ ਖੁਸ਼ੀ 2 ਇਹ ਵਾਅਦਾ ਕਰ ਲਿਆ ਤੇ ਸੰਤ ਜੀ ਜਥੇ ਸਮੇਤ ਬਾਬਾ ਆਤਮਾ ਸਿੰਘ ਜੀ ਨਾਲ ਘਰ ਆ ਗਏ ਤੇ ਇਥੋਂ ਹੀ ਪਰਿਵਾਰ ਦਮਦਮੀ ਟਕਸਾਲ ਚੌਕ ਮਹਿਤਾ ਨਾਲ ਜੁੜਕੇ ਅੰਮ੍ਰਿਤਧਾਰੀ ਸਜ ਗਿਆ। ਇਸ ਤੋਂ ਥੋੜੇ ਮਹੀਨੇ ਬਾਅਦ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਫੌਜ ਵਿੱਚ ਭਰਤੀ ਹੋ ਗਿਆ। ਸਾਲ ਬਾਅਦ ਫੌਜ ਦੇ ਕਮਾਂਡਰ ਨੇ ਗੁਰੂ ਗੋਬਿੰਦ ਸਿੰਘ ਜੀ ਵਾਰੇ ਕੋਈ ਭੱਦੀ ਟਿੱਪਣੀ ਕੀਤੀ ਤਾਂ ਬਾਬੇ ਮਾਨੋਚਾਹਲ ਨੇ ਉਸਨੂੰ ਹੇਠਾ ਸੁੱਟ ਕੇ ਚੰਗੀ ਭੁਗਤ ਸਵਾਰੀ ਤਾਂ ਕੋਟ ਮਾਰਸ਼ਲ ਹੋਣ ਤੇ ਬਾਬੇ ਨੂੰ ਇੱਕ ਸਾਲ ਦੀ ਸਜਾ ਹੋ ਗਈ। ਬੱਸ ਦੁਬਾਰਾ ਡਿਊਟੀ ਜਾਣ ਦੀ ਜਗਾ ਫੌਜ ਦੀ ਨੌਕਰੀ ਨੂੰ ਲੱਤ ਮਾਰਕੇ ਘਰ ਆ ਗਿਆ ਤੇ ਦਮਦਮੀ ਟਕਸਾਲ ਨਾਲ ਪੱਕਾ ਜੁੜ ਗਿਆ। ਪਹਿਲਾਂ ਸੰਤ ਕਰਤਾਰ ਸਿੰਘ ਤੇ ਉਨਾ ਦੀ ਬੇਵਕਤੀ ਮੌਤ ਤੋਂ ਬਾਅਦ ਸੰਤ ਜਰਨੈਲ ਸਿੰਘ ਜੀ ਦੇ ਬੇਹੱਦ ਨਜਦੀਕੀਆ ਵਿਚੋ ਰਹੇ। ਜਦੋਂ ਮੁੰਬਈ ਵਿੱਚ ਸੰਤ ਜੀ ਪ੍ਰਚਾਰ ਤੇ ਗਏ ਸੰਤ ਜਰਨੈਲ ਸਿੰਘ ਨੂੰ ਸਰਕਾਰ ਨੇ ਉਥੇ ਗ੍ਰਿਫਤਾਰ ਕਰਕੇ ਬਾਹਰ ਲਿਜਾਕੇ ਮਾਰਨ ਦੀ ਯੋਜਨਾ ਬਣਾਈ ਸੀ ਤੇ ਇਸਦੀ ਜਾਣਕਾਰੀ ਸੰਤ ਜੀ ਕੋਲ ਪਹੁੰਚ ਗਈ ਤਾਂ ਜਥੇ ਦੇ ਹੁਕਮ ਅਨੁਸਾਰ ਸੰਤ ਜੀ ਉਥੋਂ ਦੋ ਨਵੀਆਂ ਕਾਰਾਂ ਲੈਕੇ ਪੰਜਾਬ ਨੂੰ ਚੱਲ ਪਏ ਤੇ ਆਪਣੇ ਬੈਡ ਉਪਰ ਬਾਬੇ ਮਾਨੋਚਾਹਲ ਨੂੰ ਲਿਟਾ ਦਿੱਤਾ ਤੇ ਜਥੇ ਦੇ ਸਿੰਘ ਪ੍ਰਚਾਰ ਕਰਦੇ ਰਹੇ ਕਿ ਸੰਤ ਜੀ ਬੀਮਾਰ ਪਏ ਹਨ। ਪੁਲੀਸ ਤੇ ਏਜੰਸੀਆਂ ਨੂੰ ਉਦੋਂ ਪਤਾ ਲੱਗਾ ਜਦੋ ਸੰਤ ਜਰਨੈਲ ਸਿੰਘ ਜੀ ਚੌਕ ਮਹਿਤਾ ਪਹੁੰਚ ਗਏ। ਦਰਬਾਰ ਸਾਹਿਬ ਤੇ ਹਮਲੇ ਤੋਂ ਕਾਫੀ ਪਹਿਲਾਂ ਸੰਤ ਜੀ ਨੇ ਬਾਬੇ ਮਾਨੋਚਾਹਲ ਨੂੰ ਦਰਬਾਰ ਸਾਹਿਬ ਚੋ ਹੁਕਮ ਦੇਕੇ ਬਾਹਰ ਭੇਜ ਦਿੱਤਾ ਕਿ ਹਮਲੇ ਵੇਲੇ ਅਸੀ ਆਪੇ ਮੁਕਾਬਲਾ ਕਰਾਂਗੇ, ਤੁਸੀ ਸਾਡੀ ਸਹਾਦਤ ਤੋਂ ਬਾਅਦ ਖਾਲਿਸਤਾਨੀ ਸਘੰਰਸ਼ ਨੂੰ ਅੱਗੇ ਚਲਾਉਣਾ ਹੈ । ਦਰਬਾਰ ਸਾਹਿਬ ਤੇ ਹਮਲੇ ਤੋਂ ਬਾਅਦ ਬਾਬਾ ਮਾਨੋਚਾਹਲ (ਜਿੰਨਾ ਨੇ ਇਸ ਸਮੇਂ ਦੌਰਾਨ ਨੌਸ਼ਹਿਰਾ ਪੰਨੂਆਂ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 52 ਕਵੀਆਂ ਵਿੱਚੋਂ ਇੱਕ ਭਾਈ ਧੰਨਾ ਸਿੰਘ ਦੇ ਗੁਰਦੁਆਰਾ ਸਾਹਿਬ ਦੀ ਉਸਾਰੀ ਕਰਵਾਈ ਸੀ) ਤੇ ਹਮਲੇ ਸਮੇ ਇਸ ਗੁਰਦੁਆਰਾ ਸਾਹਿਬ ਦੇ ਮੋਢੀ ਸਨ,ਹੁਣ ਹਾਲਾਤ ਤੇ ਸਮੇ ਦੀ ਲੋੜ ਨੂੰ ਦੇਖਦੇ ਹੋਏ ਅੰਡਰਗਰਾਊਂਡ ਹੋ ਗਏ। ਆਪਜੀ ਦਾ ਪੁਲੀਸ ਨਾਲ ਪਹਿਲਾ ਮੁਕਾਬਲਾ ਉਨਾ ਦੀ ਆਪਣੀ ਹੀ ਬੰਬੀ ਤੇ ਪਿੰਡ ਮਾਨੋਚਾਹਲ ਵਿੱਚ ਨਵੰਬਰ 1985 ਚ ਹੋਇਆ,ਆਪਜੀ ਦਾ ਚਚੇਰਾ ਤੇ ਮਸੇਰਾ ਭਰਾ ਮਹਿੰਦਰ ਸਿੰਘ ਆਪਦੇ ਨਾਲ ਬੰਬੀ ਦੀ ਕੋਠੀ ਵਿੱਚ ਸਨ। ਘੇਰਾ ਪੈਣ ਤੇ ਸੂਝਬੂਝ ਨਾਲ ਮੁਕਾਬਲਾ ਕਰਦੇ ਹੋਏ ਰਾਤ ਨੂੰ ਬਹੁਤ ਵੱਡੇ ਘੇਰੇ ਚੋ ਨਿਕਲ ਗਏ, ਇਥੇ ਕਈ ਪੁਲਸੀਏ ਮਾਰੇ ਗਏ। ਇਸ ਤੋਂ ਥੋੜ੍ਹਾ ਬਾਅਦ ਹੀ ਆਪ ਇੱਕ ਬਹਿਕ ਤੇ ਬੈਠੇ ਬਹਿਕ ਵਾਲੇ ਦੀ ਮੁਖਬਰੀ ਕਾਰਨ ਫੜੇ ਗਏ ਪਰ ਆਪ ਉਥੋਂ ਛੁਡਾਕੇ ਭੱਜ ਗਏ ਤੇ ਇਸੇ ਤਰ੍ਹਾਂ ਆਪ ਇੱਕ ਵਾਰ ਅੰਮ੍ਰਿਤਸਰ ਸਹਿਰ ਵਿੱਚ ਪੁਲੀਸ ਤੋਂ ਛੁਡਾਕੇ ਭੱਜ ਗਏ। ਇਹ ਤਿੰਨੇ ਘਟਨਾਵਾਂ ਜਨਵਰੀ 1986 ਦੇ ਸਰਬਤ ਖਾਲਸਾ ਤੋਂ ਪਹਿਲਾਂ ਹੋਈਆ।ਆਪ ਸਰਬੱਤ ਖਾਲਸਾ ਸੱਦਣ ਤੇ ਉਸਦਾ ਪ੍ਰਬੰਧ ਕਰਨ ਵਾਲਿਆਂ ਦੇ ਮੋਢੀਆਂ ਵਿੱਚੋਂ ਸਨ। ਸਰਬਤ ਖਾਲਸਾ ਵਿੱਚ ਚੁਣੀ ਗਈ ਪੰਥਕ ਕਮੇਟੀ ਦੇ ਆਪ ਮੋਢੀ ਸਨ। ਬਾਕੀ ਮੈਬਰ ਭਾਈ ਅਰੂੜ ਸਿੰਘ ਤੇ ਗੁਰਦੇਵ ਸਿੰਘ ਉਸਮਾਨ ਵਾਲਾ ਸ਼ਹੀਦ ਹੋ ਗਏ ਸਨ। ਧੰਨਾ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਸੀ ਜੋ ਬਾਅਦ ਵਿੱਚ ਅਮਰੀਕਾ ਚਲੇ ਗਏ। ਚੌਥਾ ਵੱਸਣ ਸਿੰਘ ਬਾਦਲ ਸਰਕਾਰ ਸੰਨ 2000 ਵੇਲੇ ਆਪਣੇ ਰਿਸ਼ਤੇਦਾਰ ਸੁੱਚਾ ਲੰਗਾਹ ਰਾਹੀ ਪੇਸ ਹੋ ਗਿਆ ਸੀ। 29 ਅਪਰੈਲ 1986 ਨੂੰ ਪੰਥਕ ਕਮੇਟੀ ਨੇ ਖਾਲਿਸਤਾਨ ਦਾ ਐਲਾਨ ਕਰ ਦਿੱਤਾ ਤੇ ਸਾਰੇ ਮੈਬਰ ਭੇਸ ਬਦਲ ਕੇ ਦਰਬਾਰ ਸਾਹਿਬ ਚੋ ਨਿਕਲ ਗਏ। ਮਗਰੋਂ ਮੁੱਖ ਮੰਤਰੀ ਸੁਰਜੀਤ ਬਰਨਾਲੇ ਨੇ ਰਾਜੀਵ ਗਾਂਧੀ ਦੇ ਹੁਕਮ ਮੂਹਰੇ ਲੰਮੇ ਪੈਦਿਆਂ ਦਰਬਾਰ ਸਾਹਿਬ ਤੇ ਕਮਾਂਡੋ ਸੀ ਆਰ ਪੀ ਹਮਲਾ ਕਰ ਦਿੱਤਾ ਤੇ ਜਿਸਨੇ ਸ਼ਰਧਾਲੂਆਂ ਸਮੇਤ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਗ੍ਰਿਫਤਾਰ ਕਰ ਲਿਆ ਤੇ ਉਸ ਤੋ ਬਾਅਦ ਬਾਬਾ ਮਾਨੋਚਾਹਲ ਨੂੰ ਪੰਥਕ ਕਮੇਟੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਿਯੁਕਤ ਕਰ ਦਿੱਤਾ। ਇਸ ਤੋਂ ਬਾਅਦ ਇੱਕ ਵਾਰ ਬਾਬਾ ਮਾਨੋਚਾਹਲ ਸਾਈਕਲ ਤੇ ਨੌਸ਼ਹਿਰਾ ਪੰਨੂਆਂ ਜਾਦੇ ਸੀ ਆਰ ਪੀ ਦੇ ਘੇਰੇ ਵਿੱਚੋਂ ਉਨਾ ਨਾਲ ਹੱਥੋਪਾਈ ਹੋਕੇ ਬੱਚਕੇ ਨਿਕਲ ਗਏ। ਇੱਕ ਵਾਰ ਮੋਟਰਸਾਈਕਲ ਤੇ ਜਾਦੇ ਸੀ ਆਰ ਪੀ ਨੇ ਵਿਚ ਗੱਡੀ ਮਾਰਕੇ ਸੁੱਟ ਲਏ ਤੇ ਕਾਬੂ ਕਰਕੇ ਬਾਹਾਂ ਪਿੱਛੇ ਬੰਨਕੇ ਜੀਪ ਵਿਚ ਸੁਟ ਲਿਆ। ਪਰ ਆਪਨੇ ਹੌਲੀ-ਹੌਲੀ ਬਾਹਾਂ ਖੋਲ ਲਈਆ ਤੇ ਜੀਪ ਹੌਲੀ ਹੋਣ ਤੇ ਛਾਲ ਮਾਰ ਦਿੱਤੀ ਤੇ ਉਸ ਦਿਨ ਆਪ ਨੂੰ ਦੌੜਨ ਵੇਲੇ 15-15 ਫੁੱਟ ਕੰਧਾਂ ਟੱਪਣੀਆਂ ਪਈਆਂ ਤੇ ਸਾਰਾ ਸਰੀਰ ਛਿੱਲਿਆ ਗਿਆ। ਇੰਨਾ ਦੋਵਾਂ ਘਟਨਾਵਾਂ ਬਾਅਦ ਆਪਨੇ ਹਮੇਸ਼ਾ ਲਈ ਸਾਈਕਲ ਤੇ ਮੋਟਰਸਾਈਕਲ ਦੀ ਸਵਾਰੀ ਤੇ ਬਿਲਕੁਲ ਸਫਰ ਕਰਨਾ ਬੰਦ ਕਰ ਦਿੱਤਾ। ਇੱਕ ਵਾਰ ਇਕ ਹੋਰ ਘਰ ਚਲਦੇ ਪਾਠ ਵਿਚ ਘਰ ਵਿੱਚ ਮਥਾ ਟੇਕਣ ਗਏ ਤੇ ਬਾਹਰ ਨਿਕਲਦੇ ਸਮੇ ਅਚਾਨਕ ਸੀ ਆਰ ਪੀ ਆ ਗਈ। ਸੋਚਣ ਦਾ ਮੌਕਾ ਨਹੀਂ ਸੀ, ਚਾਰ ਸੀ ਆਰ ਪੀ ਮੁਲਾਜ਼ਮਾਂ ਨੇ ਜਫਾ ਪਾ ਲਿਆ, ਆਪ ਨੇ ਸਾਰੇ ਮੁਲਾਜ਼ਮ ਚਲਾ ਚਲਾ ਕੇ ਮਾਰੇ ਤੇ ਝੱਟ ਅਸਾਲਟ ਦਾ ਲਾਕ ਖੋਲ ਕੇ ਚਲਾ ਦਿੱਤੀ ਤੇ ਕਈ ਸੀ ਆਰ ਪੀ ਵਾਲਿਆਂ ਨੂੰ ਮਾਰਕੇ ਨਿਕਲ ਗਏ। ਆਪ ਜੀ ਦਾ ਮਸ਼ਹੂਰ ਮੁਕਾਬਲਾ ਵਰਾਣਾ ਪਿੰਡ ਵਿੱਚ ਹੋਇਆ ਜਿਥੇ ਆਪ ਨੇ ਪੰਜ ਹਜਾਰ ਫੋਰਸਾਂ ਦਾ ਇਕੱਲਾ ਹੀ ਅੱਠ ਘੰਟੇ ਸੂਝਬੂਝ ਨਾਲ ਮੁਕਾਬਲਾ ਕਰਦੇ ਰਹੇ ਤੇ ਫੋਰਸਾਂ ਨੂੰ ਇਹ ਸਸਪੈਸ਼ ਬਣਾਕੇ ਰੱਖਿਆ ਕਿ ਮੁਕਾਬਲਾ ਕਰਨ ਵਾਲੇ ਖਾੜਕੂਆਂ ਦੀ ਗਿਣਤੀ ਕਾਫੀ ਜਿਆਦਾ ਹੈ ਤੇ ਮੌਕਾ ਮਿਲਦਿਆਂ ਫੋਰਸਾਂ ਦੀਆਂ ਅੱਖਾਂ ਵਿੱਚ ਘੱਟਾ ਪਾਕੇ ਬਚਕੇ ਨਿਕਲ ਗਏ। ਆਪ ਜੀ ਦੀਆਂ ਠਾਹਰਾਂ ਇੰਨੀਆਂ ਪੱਕੀਆਂ ਸਨ ਕਿ ਚੰਦ ਕੁ ਨੂੰ ਛੱਡਕੇ ਕਿਸੇ ਨੇ ਤਸੱਦਦ ਮੂਹਰੇ ਮੂੰਹ ਨਹੀਂ ਖੋਲਿਆ। ਉਨਾ ਆਪਣੇ ਤੇ ਅੰਤਾਂ ਦਾ ਤਸੱਦਦ ਝੱਲ ਲਿਆ, ਬਹੁਤ ਸਾਰੀਆਂ ਠਾਹਰਾਂ ਵਾਲੇ ਤਾਂ ਸ਼ਹੀਦ ਵੀ ਕਰ ਦਿੱਤੇ ਪਰ ਬਾਬਾ ਜੀ ਨਾਲ ਧੋਖਾ ਨਹੀਂ ਕੀਤਾ।ਆਪਣੀਆਂ ਠਾਹਰਾਂ ਤੇ ਬਾਬਾ ਜੀ ਵਲੋਂ ਬਣਾਏ ਬੰਕਰ ਪੁਲੀਸ ਲਈ ਸਿਰਦਰਦੀ ਬਣੇ ਹੋਏ ਸਨ, ਲੱਖ ਯਤਨ ਕਰਨ ਦੇ ਬਾਵਜੂਦ ਵੀ ਉਹ ਇਹ ਬੰਕਰ ਨਹੀ ਲੱਭ ਸਕਦੇ ਸਨ। ਬਾਬੇ ਦੇ ਬੰਕਰਾਂ ਦੀ ਪੁਲਿਸ ਵਿਚ ਬੇਹੱਦ ਦਹਿਸ਼ਤ ਸੀ। ਬਾਬਾ ਮਾਨੋਚਾਹਲ ਸਿੱਖ ਸਘੰਰਸ਼ ਨੂੰ ਕੌਮਾਤਰੀ ਮਾਨਤਾ ਦਿਵਾਉਣ ਲਈ ਹਥਿਆਰਬੰਦ ਸਘੰਰਸ਼ ਦੇ ਨਾਲ ਜਨਤਕ ਫਰੰਟ ਵੀ ਕਾਇਮ ਕਰਕੇ ਚੋਣਾਂ ਲੜਕੇ ਸਘੰਰਸ਼ ਨੂੰ ਕੌਮਾਤਰੀ ਲੈਵਲ ਤੱਕ ਲੈਕੇ ਜਾਣਾ ਚਾਹੁੰਦੇ ਸਨ। ਇਸ ਮੰਤਵ ਲਈ ਉਨਾ ਸੰਤ ਕਰਤਾਰ ਸਿੰਘ ਜੀ ਦੇ ਲੜਕੇ ਤੇ ਸ਼ਹੀਦ ਭਾਈ ਅਮਰੀਕ ਸਿੰਘ ਦੇ ਭਰਾ ਮਨਜੀਤ ਸਿੰਘ ਪ੍ਰਧਾਨ ਸਿੱਖ ਸਟੂਡੈਂਟਸ ਫੈਡਰੇਸ਼ਨ ਤੇ ਵਿਸ਼ਵਾਸ ਕਰਕੇ ਉਸਨੂੰ ਚੋਣ ਫਰੰਟ ਤੇ ਉਤਾਰਿਆ ਪਰ ਜੂਨ 1991 ਵਿਚ ਪੰਜਾਬ ਚੋਣ ਰੱਦ ਕਰ ਦਿੱਤੀ ਗਈ। 1992 ਵਿਚ ਫੇਰ ਭਾਈ ਮਨਜੀਤ ਸਿੰਘ ਨੂੰ ਅਨੰਦਪੁਰ ਸਾਹਿਬ ਪੰਥਕ ਧਿਰਾਂ ਦੀ ਮੀਟਿੰਗ ਵਿਚ ਚੋਣ ਲੜਨ ਦੇ ਆਪਣੇ ਸਟੈਂਡ ਤੇ ਪੱਕਾ ਰਹਿਣ ਲਈ ਕਹਿਕੇ ਭੇਜਿਆ ਪਰ ਕਮਜੋਰ ਦਿਲ ਮਨਜੀਤ ਸਿੰਘ ਸਟੈਂਡ ਤੇ ਨਾ ਰਿਹਾ ਤੇ ਬਾਈਕਾਟ ਨੂੰ ਸਹਿਮਤੀ ਦੇ ਆਇਆ ਤੇ ਇਸ ਤਰਾਂ ਬਾਬਾ ਮਾਨੋਚਾਹਲ ਨੂੰ ਧੋਖਾ ਦੇ ਦਿੱਤਾ। ਫਰਵਰੀ 1992 ਵਿਚ ਬੇਅੰਤ ਸਿੰਘ 5% ਵੋਟਾਂ ਨਾਲ ਮੁੱਖ ਮੰਤਰੀ ਬਣ ਗਿਆ ਤੇ ਕੇਪੀ ਗਿੱਲ ਤੇ ਬੇਅੰਤ ਬੁੱਚੜ ਨੇ ਸਿੱਖਾਂ ਤੇ ਜੁਲਮ ਕਰਨ ਦੇ ਅਠਾਰਵੀ ਸਦੀ ਦੇ ਜੁਲਮਾਂ ਨੂੰ ਮਾਤ ਪਾ ਦਿੱਤਾ। ਕੁਝ ਅੰਦਰੂਨੀ ਕਮਜੋਰੀਆਂ ਕਾਰਨ ਸੁਰੱਖਿਆ ਫੋਰਸਾਂ ਦਾ ਹੱਥ ਖਾੜਕੂਆਂ ਦੇ ਉਪਰ ਹੋ ਗਿਆ। ਬਾਬਾ ਜੀ ਦੇ ਸਹਿਯੋਗੀ ਧੜਾ ਧੜ ਸਹੀਦ ਹੋਣ ਲੱਗੇ। ਬਾਬਾ ਜੀ ਦਾ ਚਚੇਰਾ ਭਰਾ ਮਹਿੰਦਰ ਸਿੰਘ ਧੜੇਵਾਜੀ ਵਿਚ ਸ਼ਹੀਦ ਹੋ ਗਿਆ। ਬਾਬਾ ਜੀ ਦੇ ਪਿਤਾ ਬਾਪੂ ਆਤਮਾ ਸਿੰਘ ਤੇ ਮਾਤਾ ਗੁਰਮੇਜ ਕੌਰ ਨੂੰ ਪੁਲਿਸ ਨੇ ਚੁੱਕ ਕੇ ਸ਼ਹੀਦ ਕਰ ਦਿੱਤਾ। ਭਾਈ ਨਿਰਵੈਰ ਸਿੰਘ ਨੂੰ ਅੰਤਾਂ ਦੇ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਤੇ ਕਈ ਦੂਰ ਨੇੜੇ ਦੇ ਰਿਸ਼ਤੇਦਾਰ ਵੀ ਚੁੱਕ ਕੇ ਮਾਰ ਦਿੱਤੇ, ਕਈ ਠਾਹਰਾਂ ਵਾਲੇ ਸ਼ਹੀਦ ਕਰ ਦਿੱਤੇ। ਰਿਬੈਰੋ ਤੇ ਹਮਲਾ ਕਰਨ ਵਾਲਿਆਂ ਵਿੱਚ ਸਾਮਲ ਬਾਬੇ ਦਾ ਮਸੇਰਾ ਭਰਾ ਬਲਵਿੰਦਰ ਸਿੰਘ (ਜੋ ਕਿ ਹਮਲਾ ਕਰਨ ਵੇਲੇ ਪੁਲਿਸ ਮੁਲਾਜ਼ਮ ਸੀ) ਬਾਬੇ ਦੀ ਸਹਾਦਤ ਤੋਂ ਇੱਕ ਮਹੀਨਾ ਬਾਅਦ ਨਕੋਦਰ ਤੋਂ ਗ੍ਰਿਫਤਾਰ ਕਰਕੇ ਸ਼ਹੀਦ ਕਰ ਦਿੱਤਾ ਸੀ। ਪਿੰਡ ਬਹਿਲਾ ਵਿਚ ਸੁਰਜੀਤ ਸਿੰਘ ਬਹਿਲਾ ਤੇ ਸਾਥੀਆਂ ਦਾ ਲੰਮਾ 36 ਘੰਟੇ ਮੁਕਾਬਲਾ ਹੋਇਆ ਜਿਸ ਵਿਚ ਭਾਈ ਬਹਿਲਾ ਹੁਰੀ ਸ਼ਹੀਦ ਹੋ ਗਏ। ਫਰਵਰੀ 1993 ਦੇ ਆਖਰੀ ਹਫਤੇ ਆਪ ਜੀ ਦਾ ਇੱਕ ਨੇੜਲਾ ਸਾਥੀ ਪੁਲੀਸ ਨਾਲ ਰਲਕੇ ਪੇਸ ਹੋ ਗਿਆ ਤੇ ਉਸਨੇ ਬਾਬੇ ਦੀਆਂ ਕਈ ਠਾਹਰਾਂ ਫੜਾ ਦਿੱਤੀਆ।ਬਾਬਾ ਜੀ ਦਾ ਆਖਰੀ ਮੁਕਾਬਲਾ ਸਹਾਦਤ ਤੋਂ ਇੱਕ ਦਿਨ ਪਹਿਲਾਂ ਬਾਗੜੀਆਂ ਪਿੰਡ ਵਿੱਚ ਹੋਇਆ ਜਿਥੋਂ ਆਪ ਘੇਰੇ ਵਿੱਚੋਂ ਨਿਕਲ ਗਏ। ਅਗਲੇ ਦਿਨ 28 ਫਰਵਰੀ ਨੂੰ ਸੁਭਾ ਚਾਰ ਵਜੇ ਆਪਣੇ ਸਾਥੀ (ਜੋ ਪੁਲੀਸ ਨਾਲ ਰਲ ਗਿਆ ਸੀ) ਸੁਖਵੰਤ ਸਿੰਘ ਦੇ ਸਹੁਰੇ ਘਰ ਉਸਦਾ ਪਤਾ ਕਰਨ ਗਿਆ ਤਾਂ ਉਹ ਪਰਿਵਾਰ ਸੁਖਵੰਤ ਦੀ ਹਦਾਇਤ ਮੁਤਾਬਕ ਚਲ ਰਿਹਾ ਸੀ ਤੇ ਉਸਦੇ ਸਹੁਰੇ ਪਰਿਵਾਰ ਦੀਆਂ ਜਨਾਨੀਆਂ ਨੇ ਬਾਬਾ ਜੀ ਨੂੰ ਦੁੱਧ ਵਿੱਚ ਜਹਿਰ ਮਿਲਾਕੇ ਦੇ ਦਿੱਤਾ ਤੇ ਪੀਣ ਨਾਲ ਬਾਬਾ ਜੀ ਸ਼ਹਾਦਤ ਪ੍ਰਾਪਤ ਕਰ ਗਏ। ਜਿਸ ਸੂਰਮੇ ਨੂੰ ਪੰਜ 2 ਹਜਾਰ ਪੁਲੀਸ ਘੇਰਕੇ ਵੀ ਨਹੀ ਮਾਰ ਸਕੇ ਉਹ ਆਪਣਿਆਂ ਹੱਥੋਂ ਸ਼ਹੀਦ ਹੋ ਗਿਆ। ਦੋ ਕੁ ਸਾਲ ਪਹਿਲਾਂ ਮੈ ਬਾਬਾ ਮਾਨੋਚਾਹਲ ਦੇ ਭਰਾ ਧਰਮੀ ਫੌਜੀ ਤਰਲੋਚਨ ਸਿੰਘ ਜੀ ਨੂੰ ਮਿਲਕੇ ਜਾਣਕਾਰੀ ਲਈ ਸੀ ਤੇ ਉਸਤੋਂ ਬਾਅਦ ਫੇਸਬੁੱਕ ਤੇ ਪੋਸਟ ਪਾਈ ਸੀ ਪਰ ਅਗਲੇ ਦਿਨ ਹੀ ਉਹ ਪੋਸਟ ਡਿਲੀਟ ਕਰਵਾ ਦਿੱਤੀ ਗਈ ਸੀ। ਇਸਤੋਂ ਪਤਾ ਲੱਗਦਾ ਹੈ ਕਿ ਸਹਾਦਤ ਦੇ ਐਨੇ ਸਾਲਾਂ ਬਾਅਦ ਵੀ ਏਜੰਸੀਆਂ ਉਪਰ ਬਾਬਾ ਜੀ ਤੇ ਉਸਦੇ ਵਿਚਾਰਾਂ ਦੀ ਕਿੰਨੀ ਦਹਿਸ਼ਤ ਹੈ। ਬਾਬਾ ਜੀ ਖਾਲਿਸਤਾਨ ਦੇ ਸ਼ਹੀਦ ਹਨ, ਉਨਾ ਦੀਆ ਕੁਰਬਾਨੀਆਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਬਾਬਾ ਜੀ 28 ਫਰਵਰੀ 1993 ਨੂੰ ਰਟੌਲ ਪਿੰਡ ਸ਼ਹੀਦ ਹੋਏ ਸਨ, ਹੁਣ 28 ਫਰਵਰੀ ਨੂੰ ਹਰੇਕ ਸਾਲ ਉਨਾ ਦੀ ਬਰਸ਼ੀ ਉਨਾ ਦੇ ਜੱਦੀ ਪਿੰਡ ਮਾਨੋਚਾਹਲ ਕਲਾਂ ਵਿਖੇ ਮਨਾਈ ਜਾਂਦੀ ਹੈ ਜੋ ਕਿ ਤਰਨਤਾਰਨ ਭਿੱਖੀਵਿੰਡ ਰੋਡ ਤੇ ਸਥਿਤ ਅਤੇ ਉਥੋਂ ਬੱਸਾਂ ਜਾਂਦੀਆ ਹਨ। ਸੰਗਤਾਂ ਨੂੰ ਵੱਡੇ ਪੱਧਰ ਤੇ ਸ਼ਾਮਿਲ ਹੋ ਕੇ ਇਹੋ ਜਿਹੇ ਮਹਾਨ ਯੋਧਿਆਂ ਨੂੰ ਸ਼ਰਧਾਂ ਦੇਣ ਲਈ ਨਤਮਸਤਕ ਹੋਣਾ ਚਾਹੀਦਾ ਹੈ।


