Home » Uncategorized » ਭੋਗ ਤੇ ਵਿਸ਼ੇਸ ….ਨਿਤਨੇਮੀ ਅਤੇ ਹਰ ਲੋੜਵੰਦ ਇਨਸਾਨ ਦਾ ਭਲਾ ਚਾਹੁਣ ਵਾਲੇ ਸਨ ਸਵਰਗੀ ਸਰਦਾਰ ਹਰਜੀਤ ਸਿੰਘ ਸਿੱਧੂ ਜ਼ਿਲ੍ਹਾ ਅਟੋਰਨੀ ਰਿਟਾ. : ਮਨਵਿੰਦਰ ਸਿੰਘ ਸਿੱਧੂ…

ਭੋਗ ਤੇ ਵਿਸ਼ੇਸ ….ਨਿਤਨੇਮੀ ਅਤੇ ਹਰ ਲੋੜਵੰਦ ਇਨਸਾਨ ਦਾ ਭਲਾ ਚਾਹੁਣ ਵਾਲੇ ਸਨ ਸਵਰਗੀ ਸਰਦਾਰ ਹਰਜੀਤ ਸਿੰਘ ਸਿੱਧੂ ਜ਼ਿਲ੍ਹਾ ਅਟੋਰਨੀ ਰਿਟਾ. : ਮਨਵਿੰਦਰ ਸਿੰਘ ਸਿੱਧੂ…

ਸੰਘਰਸ਼ਾਂ ਨੂੰ ਜਿੱਤਣ ਵਾਲੇ ਇਨਸਾਨ ਦਿਲੋਂ ਕਮਜ਼ੋਰ ਅਤੇ ਸੋਚ ਪੱਖੋਂ ਨੀਵੇਂ ਨਹੀਂ ਹੁੰਦੇ ਸਗੋਂ ਹਰ ਪੱਖੋਂ ਜਿੱਤਣ ਲਈ ਆਪਣੇ ਇਰਾਦੇ ਦ੍ਰਿੜ ਰੱਖਦੇ ਅਤੇ ਹਰ ਖੇਤਰ ਆਪਣੀ ਜਿੱਤ ਨੂੰ ਬਰਕਰਾਰ ਰੱਖਣ ਦੀਆਂ ਕੋਸ਼ਿਸ਼ਾਂ ਵਿੱਚ ਰੁੱਝੇ ਰਹਿੰਦੇ ਹਨ। ਇਸੇ ਤਰ੍ਹਾਂ ਦੇ ਇਨਸਾਨ ਸਨ ਸ. ਹਰਜੀਤ ਸਿੰਘ ਸਿੱਧੂ ਜਿਨ੍ਹਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਕੈਂਸਰ ਹੋਣ ਦਾ ਪਤਾ ਹੋਣ ਦੇ ਬਾਵਜੂਦ ਵੀ ਉਹਨਾਂ ਨੇ ਆਪਣੇ ਦਿਲ ਅਤੇ ਦਿਮਾਗ ਨੂੰ ਦ੍ਰਿੜ ਰੱਖਿਆ ਅਤੇ ਆਪਣੇ ਜੀਵਨ ‘ਚ ਹਾਰ ਮੰਨਣ ਦਾ ਨਾਮ ਨਹੀਂ ਲਿਆ। ਇਸ ਸੰਬੰਧ ਵਿੱਚ ਗੱਲ ਕਰਦਿਆਂ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਸਪੁੱਤਰ ਮਨਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਨੂੰ ਲਗਭਗ 10 ਸਾਲਾਂ ਤੋਂ ਕੈਂਸਰ ਹੋਣ ਦਾ ਪਤਾ ਲੱਗ ਚੁੱਕਾ ਸੀ। ਪ੍ਰੰਤੂ ਉਹਨਾਂ ਨੇ ਆਪਣੇ ਦ੍ਰਿੜ ਇਰਾਦੇ ਨਾਲ ਕਦੇ ਵੀ ਇਸ ਬਿਮਾਰੀ ਨੂੰ ਆਪਣੇ ਉੱਤੇ ਭਾਰੂ/ਹਾਵੀ ਨਹੀਂ ਹੋਣ ਦਿੱਤਾ। ਸਗੋਂ ਰੋਜਾਨਾ ਨਿਤਨੇਮ ਗੁਰਬਾਣੀ ਦਾ ਪਾਠ ਕਰਕੇ ਆਪਣੇ-ਆਪ ਨੂੰ ਹਮੇਸ਼ਾ ਇਸ ਜਾਨਲੇਵਾ ਬਿਮਾਰੀ ਤੋਂ ਸੁਰਖਰੂ ਸਮਝਿਆ। ਉਹਨਾਂ ਦੱਸਿਆ ਕਿ ਉਹਨਾਂ ਦੇ ਪਿਤਾ ਸ. ਹਰਜੀਤ ਸਿੰਘ ਕੇਵਲ ਅੱਠ-ਦਸ ਦਿਨਾਂ ਤੋਂ ਘਰ ਰਹੇ ਅਤੇ ਦੋ ਕੁ ਦਿਨ ਹੀ ਜਿਆਦਾ ਬਿਮਾਰ ਰਹੇ. ਉਸ ਤੋਂ ਪਹਿਲਾਂ ਜਦੋਂ ਉਹਨਾਂ ਨੂੰ ਆਪਣੀ ਬਿਮਾਰੀ ਦਾ ਪਤਾ ਲੱਗਾ ਲਗਭਗ 10 ਸਾਲ ਪਹਿਲਾਂ ਉਹ ਖੁਦ ਆਪ ਆਪਣੀ ਕਾਰ ਡਰਾਈਵਿੰਗ ਕਰਕੇ ਘਰ ਆਉਂਦੇ ਸਨ ਅਤੇ ਆਪਣੇ ਕਾਰੋਬਾਰ ‘ਤੇ ਜਾਂਦੇ ਸਨ। ਪਰ ਤੂੰ ਹੁਣ ਦਸ ਦਿਨਾਂ ਤੋਂ ਬਾਅਦ ਜਦੋਂ ਅਸੀਂ ਉਹਨਾਂ ਨੂੰ ਕਿਹਾ ਕਿ ਹੁਣ ਤੁਸੀਂ ਰੈਸਟ ਕਰੋ। ਉਹਨਾਂ ਦੀ ਉਮਰ ਉਦੋਂ 88 ਕੁ ਸਾਲ ਸੀ। ਜਦੋਂ ਉਹਨਾਂ ਨੇ ਘਰੇ ਰੈਸਟ ਕਰਨੀ ਸ਼ੁਰੂ ਕੀਤੀ ਤਾਂ ਕੇਵਲ ਤੇ ਕੇਵਲ ਦੋ ਚਾਰ ਦਿਨ ਬਿਮਾਰ ਰਹਿਣ ਤੋਂ ਬਾਅਦ ਸ੍ਰੀ ਸੱਚਖੰਡ ਦਾ ਵਿਖੇ ਬਿਰਾਜਮਾਨ ਹੋਏ। ਨਿਤਨੇਮੀ ਤੇ ਹਰ ਇਨਸਾਨ ਦਾ ਭਲਾ ਚਾਹੁਣ ਵਾਲੇ ਸਵਰਗੀ ਸ. ਹਰਜੀਤ ਸਿੰਘ ਸਿੱਧੂ ਜੀ ਦਾ ਅਸਲੀ ਜਨਮ 23 ਮਾਰਚ 1938 ਨੂੰ ਹੋਇਆ ਸੀ। ਪਰ ਸਰਕਾਰੀ ਰਿਕਾਰਡ ਵਿੱਚ ਉਨ੍ਹਾਂ ਦੀ ਜਨਮ ਤਾਰੀਖ 17 ਫ਼ਰਵਰੀ 1939 ਦਰਜ ਹੈ। 8 ਮਾਰਚ 2023 ਨੂੰ ਉਨ੍ਹਾਂ ਨੂੰ ਅਚਾਨਕ ਖੂਨ ਦੀ ਉਲਟੀ ਆਈ ਸੀ ਉੱਦੋਂ ਉਨ੍ਹਾਂ ਨੂੰ ਮੈਕਸ ਹਸਪਤਾਲ ਲਿਜਾਇਆ ਗਿਆ। ਦੋ ਦਿਨਾਂ ਦੇ ਅੰਦਰ ਹੀ ਉਨ੍ਹਾਂ ਨੂੰ ਪੀ.ਜੀ.ਆਈ. ਦੇ ਪ੍ਰਾਈਵੇਟ ਵਾਰਡ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ। ਜਿੱਥੇ ਉਹ ਲਗਭਗ 15 ਦਿਨ ਤੱਕ ਰਹੇ, ਪਰ ਬਿਮਾਰੀ ਦੀ ਸਹੀ ਪਛਾਣ ਨਹੀਂ ਹੋ ਸਕੀ। ਫਿਰ ਜੂਨ 2023 ਦੇ ਪਹਿਲੇ ਹਫ਼ਤੇ ਵਿੱਚ ਉਨ੍ਹਾਂ ਨੂੰ ਦੁਬਾਰਾ ਖੂਨ ਦੀ ਉਲਟੀ ਹੋਈ ਅਤੇ ਮੁੜ ਪੀ.ਜੀ.ਆਈ. ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਹ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੱਕ ਇਲਾਜ ਹੇਠ ਰਹੇ। ਇਸ ਦੌਰਾਨ ਉਹ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨਾਲ ਬਹੁਤ ਸਹਿਯੋਗੀ ਰਹੇ। ਉਨ੍ਹਾਂ ਦੀ ਮਜ਼ਬੂਤ ਇੱਛਾ-ਸ਼ਕਤੀ ਅਤੇ ਹਿੰਮਤ ਦੇਖ ਕੇ ਡਾਕਟਰ ਅਤੇ ਨਰਸਿੰਗ ਸਟਾਫ਼ ਵੀ ਹੈਰਾਨ ਰਹਿੰਦੇ ਸਨ। ਇੱਕ ਮੌਕੇ ‘ਤੇ ਤਾਂ ਉਨ੍ਹਾਂ ਨੇ ਬਿਨਾਂ ਕਿਸੇ ਡਰ ਦੇ ਇੱਕ ਹੀ ਦਿਨ ਵਿੱਚ ਦੋ ਵਾਰ ਐਂਡੋਸਕੋਪੀ ਵੀ ਕਰਵਾਈ। ਜੂਨ 2023 ਦੇ ਅਖੀਰ ਵਿੱਚ ਉਨ੍ਹਾਂ ਦੀ ਬਿਮਾਰੀ ਦੀ ਪਛਾਣ ਹੋਈ ਕਿ ਉਨ੍ਹਾਂ ਨੂੰ ਹੋਡਜਕਿਨ ਲਿੰਫੋਮਾ ਨਾਮਕ ਕੈਂਸਰ ਹੈ। ਪਰ ਕੈਂਸਰ ਨਾਲ ਲੜਾਈ ਦੌਰਾਨ ਵੀ ਉਨ੍ਹਾਂ ਨੇ ਕਦੇ ਆਪਣੇ ਮਨ ਨੂੰ ਕਮਜ਼ੋਰ ਨਹੀਂ ਹੋਣ ਦਿੱਤਾ। ਉਹ ਹਮੇਸ਼ਾ ਕਹਿੰਦੇ ਰਹਿੰਦੇ ਸਨ ਕਿ ਉਹ ਚੜਦੀ ਕਲਾ ਵਿੱਚ ਹਨ। ਉਨ੍ਹਾਂ ਦੀ ਦਿਨਚਰੀ ਬਹੁਤ ਆਤਮਿਕ ਸੀ। ਉਹ ਹਰ ਰੋਜ਼ ਸਵੇਰੇ ਤੜਕੇ 3 ਵਜੇ ਉੱਠਦੇ ਅਤੇ ਲੰਬੇ ਸਮੇਂ ਤੱਕ ਸਿਮਰਨ ਅਤੇ ਧਿਆਨ ਵਿੱਚ ਲੀਨ ਰਹਿੰਦੇ ਸਨ। ਆਪਣੀ ਬਿਮਾਰੀ ਦੇ ਦੌਰਾਨ ਹੀ ਉਨ੍ਹਾਂ ਨੇ ਇੱਕ ਕਿਤਾਬ ਵੀ ਲਿਖੀ, ਜਿਸ ਵਿੱਚ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦੇ ਅਰਥਾਂ ਦੀ ਸੁੰਦਰ ਵਿਆਖਿਆ ਕੀਤੀ ਗਈ ਹੈ।ਉਨ੍ਹਾਂ ਦੇ ਅਕਾਲ ਚਲਾਣ ਤੋਂ ਕੁਝ ਦਿਨ ਪਹਿਲਾਂ ਹੀ ਇਸ ਕਿਤਾਬ ਦੀਆਂ ਕੁਝ ਕਾਪੀਆਂ ਛਪਵਾ ਲਈਆਂ ਗਈਆਂ ਸਨ। ਇਹ ਕਿਤਾਬ ਉਨ੍ਹਾਂ ਦੀ ਆਤਮਿਕ ਸੋਚ, ਗੁਰਬਾਣੀ ਨਾਲ ਪ੍ਰੇਮ ਅਤੇ ਉਨ੍ਹਾਂ ਦੀ ਅਟੱਲ ਆਤਮਿਕਤਾ ਦੀ ਜੀਵੰਤ ਯਾਦਗਾਰ ਵਜੋਂ ਸਦਾ ਰਹੇਗੀ।   ਰਣਜੀਤ ਸਿੰਘ ਮੁਕਤਸਰ ਸਾਹਿਬ (ਸਟਾਫ ਰਿਪੋਰਟ) ਚੰਡੀਗੜ੍ਹ।

Leave a Reply

Your email address will not be published. Required fields are marked *