ਸਾਹਿਬਜ਼ਾਦਾ ਅਜੀਤ ਸਿੰਘ ਨਗਰ 7 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਦੀਆਂ ਹੱਕੀ ਅਤੇ ਸੰਵਿਧਾਨਿਕ ਮੰਗਾਂ ਨਾ ਮੰਨੇ ਜਾਣ ਦੇ ਕੋਝੇ ਅਤੇ ਅੜੀਅਲ ਵਤੀਰੇ ਨੂੰ ਮੁੱਖ ਰੱਖਦੇ ਹੋਏ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਪੰਜਾਬ ਦੀਆਂ ਸਮੂਹ ਜਥੇਬੰਦੀਆਂ ਦੀ ਸਹਿਮਤੀ ਨਾਲ ਬਜਟ ਸੈਸ਼ਨ ਦੌਰਾਨ ਮਿਤੀ 08 ਮਾਰਚ ਤੋਂ 11 ਮਾਰਚ ਤਕ ਮੋਹਾਲੀ ਦੇ 6 ਫੇਸ ( ਨੇੜੇ ਮੈਕਸ ਹਸਪਤਾਲ ) ਅਤੇ ਫੇਸ 7, ਵਾਈ ਪੀ ਐੱਸ ਚੌਕ ਧਰਨੇ ਦਿੱਤੇ ਜਾਣੇ ਹਨ ਅਤੇ ਰੋਸ ਮਾਰਚ ਵੀ ਕੀਤੇ ਜਾਣੇ ਹਨ।ਧਰਨਿਆਂ ਦੀ ਲੜੀ ਵਿੱਚ ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਜਿਸ ਦਾ ਪੈਨਸ਼ਨਰਜ਼ ਐਸੋਸੀਏਸ਼ਨ, ਵਿੱਤੀ ਕਮਿਸ਼ਨਰ ਸਕੱਤਰੇਤ, ਪੰਜਾਬ ਸਮਰਥਨ ਕਰਦੀ ਹੈ, ਵੱਲੋਂ ਸੋਮਵਾਰ ਮਿਤੀ 09/03/2026 ਨੂੰ ਸਵੇਰੇ 11 ਵਜੇ ਫੇਸ 6 ,ਨੇੜੇ ਮੈਕਸ ਹਸਪਤਾਲ ,ਧਰਨਾ ਦਿੱਤਾ ਜਾਣਾ ਹੈ । ਆਪ ਸਭ ਨੂੰ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ ਕਿ ਇਸ ਧਰਨੇ ਵਿੱਚ ਵਧ ਚੜ੍ਹਕੇ ਹਿੱਸਾ ਲੈਣ ਦੀ ਕਿਰਪਾਲਤਾ ਕੀਤਾ ਜਾਵੇ ਤਾਂ ਕਿ ਪੰਜਾਬ ਦੀ ਅੰਨ੍ਹੀ ਬੋਲੀ ਸਰਕਾਰ ਨੂੰ ਪੈਨਸ਼ਨਰਜ਼ ਦਾ ਰੋਸ ਪ੍ਰਦਰਸ਼ਨ ਕਰਕੇ ਪੈਨਸ਼ਨਰਜ਼ ਦੀਆਂ ਸੰਵਿਧਾਨਿਕ ਮੰਗਾਂ ਪਰਵਾਨ ਕਰਨ ਸਬੰਧੀ ਪ੍ਰੇਸ਼ਰ ਪਾਇਆ ਜਾ ਸਕੇ। ਇੱਕ ਵਾਰ ਫਿਰ ਵਿੱਤੀ ਕਮਿਸ਼ਨਰ ਸਕੱਤਰੇਤ, ਪੰਜਾਬ ਦੇ ਪੈਨਸ਼ਨਰਜ਼ ਅਤੇ ਕਰਮਚਾਰੀਆਂ/ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਬੇਨਤੀ ਨੂੰ ਜ਼ਰੂਰ ਆਪੋ ਆਪਣਾ ਫਰਜ਼ ਸਮਝ ਕੇ ਪਰਵਾਨ ਕਰਨ ਦੀ ਕਿਰਪਾ ਕਰਨੀ ਜੀ।


