Home » ਪੰਜਾਬ » ਹਿਮਾਚਲ ‘ਚ ਸਿੱਖ ਯਾਤਰੀਆਂ ਨਾਲ ਕੀਤੇ ਦੁਰਵਿਹਾਰ ਦਾ ਪੰਜਾਬ ‘ਚ ਪੈਂ ਰਿਹਾ ਗਲਤ ਅਸਰ : ਸੀਨੀ. ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ

ਹਿਮਾਚਲ ‘ਚ ਸਿੱਖ ਯਾਤਰੀਆਂ ਨਾਲ ਕੀਤੇ ਦੁਰਵਿਹਾਰ ਦਾ ਪੰਜਾਬ ‘ਚ ਪੈਂ ਰਿਹਾ ਗਲਤ ਅਸਰ : ਸੀਨੀ. ਅਕਾਲੀ ਆਗੂ ਪਰਮਜੀਤ ਸਿੰਘ ਕਾਹਲੋਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 20 ਮਾਰਚ (ਜਗਤਾਰ ਸਿੰਘ ਸੈਦਪੁਰ) : ਹਿਮਾਚਲ ਵਿੱਚ ਸਿੱਖ ਯਾਤਰੀਆਂ ਨਾਲ ਕੀਤੇ ਜਾ ਰਹੇ ਦੁਰਵਿਵਹਾਰ ਖਿਲਾਫ ਸਰਕਾਰ ਵੱਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇੱਥੇ ਜਾਰੀ ਬਿਆਨ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਸ. ਪਰਮਜੀਤ ਸਿੰਘ ਕਾਹਲੋ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਵਿੱਚ ਸਿੱਖਾਂ ਪ੍ਰਤੀ ਨਫਰਤ ਰੱਖਣ ਵਾਲੇ ਕੁਝ ਵਿਅਕਤੀਆਂ ਵੱਲੋਂ ਸਿੱਖ ਯਾਤਰੀਆਂ ਨਾਲ ਦੁਰਵਿਹਾਰ ਕਰਨ ਅਤੇ ਉਹਨਾਂ ਦੇ ਵਹੀਕਲਾਂ ‘ਤੇ ਲੱਗੇ ਝੰਡੇ ਪਾੜ ਕੇ ਪੈਰਾਂ ਹੇਠ ਰੋਲਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਹਨਾਂ ਕਿਹਾ ਕਿ ਇਸ ਮਾਮਲੇ ਵਿੱਚ ਹਿਮਾਚਲ ਸਰਕਾਰ ਪੁਲਿਸ ਵੱਲੋਂ ਬਹੁਤ ਨਾ ਪੱਖੀ ਭੂਮਿਕਾ ਨਿਭਾਈ ਗਈ ਹੈ ਅਤੇ ਪੁਲਿਸ ਵੱਲੋਂ ਮੌਕੇ ‘ਤੇ ਮੌਜੂਦ ਹੋਣ ਦੇ ਬਾਵਜੂਦ ਸਮਾਜ ਵਿਰੋਧੀ ਅਨਸਰਾਂ ਨੂੰ ਰੋਕਣ ਦੀ ਥਾਂ ਉਲਟਾ ਉਹਨਾਂ ਦਾ ਸਾਥ ਦਿੱਤਾ ਅਤੇ ਕੋਲ ਖੜ ਕੇ ਯਾਤਰੀਆਂ ਨਾਲ ਦੁਰਵਹਾਰ ਕਰਵਾਇਆ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਦਸਤਾਰਾਂ ਸਜਾ ਕੇ ਮੋਟਰਸਾਈਕਲ ‘ਤੇ ਜਾਣ ਵਾਲੇ ਸਿੱਖ ਯਾਤਰੀਆਂ ਦੇ ਬਿਨਾਂ ਹੈਲਮਟ ਵਾਲੇ ਚਲਾਨ ਕਰ ਰਹੀ ਹੈ। ਹਿਮਾਚਲ ਪੁਲਿਸ ਦੀ ਇਹ ਕਾਰਵਾਈ ਨਿੰਦਣਯੋਗ ਹੈ। ਉਹਨਾਂ ਕਿਹਾ ਕਿ ਇਸ ਨਾਲ ਦੇਸ਼ ਅੰਦਰ ਮਾਹੌਲ ਖਰਾਬ ਹੋ ਸਕਦਾ ਹੈ। ਜਿਸ ਦੀ ਜਿੰਮੇਵਾਰੀ ਹਿਮਾਚਲ ਪ੍ਰਦੇਸ਼ ਸਰਕਾਰ ਦੀ ਹੋਵੇਗੀ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹਿਮਾਚਲ ਦੇ ਮੁੱਖ ਮੰਤਰੀ ਨਾਲ ਗੱਲ ਕਰਨ ਅਤੇ ਉਹਨਾਂ ਨਫਰਤੀ ਲੋਕਾਂ ਵਿਰੁੱਧ ਕਾਰਵਾਈ ਕਰਾਉਣ ਅਤੇ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਬੰਦ ਕਰਵਾਉਣ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਸੇ ਵੀ ਧਰਮ ਦਾ ਯਾਤਰੀ ਆਪਣਾ ਝੰਡਾ ਲਗਾ ਕੇ ਕਿਸੇ ਵੀ ਆਪਣੇ ਧਰਮ ਸਥਾਨ ਤੇ ਜਾ ਸਕਦਾ ਹੈ ਪੰਜਾਬੀ ਕਦੇ ਕਿਸੇ ਨਾਲ ਨਫਰਤ ਨਹੀਂ ਕਰਦੇ। ਜਿਸ ਤੋਂ ਹਿਮਾਚਲ ਵਾਸੀਆਂ ਨੂੰ ਸਬਕ ਲੈਣਾ ਚਾਹੀਦਾ। ਉਹਨਾਂ ਕਿਹਾ ਕਿ ਇਸੇ ਮਾਮਲੇ ਨੂੰ ਲੈ ਕੇ ਪਿਛਲੇ ਦਿਨੀ ਖਰੜ ਵਿੱਚ ਰੋਸ ਵਜੋਂ ਕੁਝ ਨੌਜਵਾਨਾਂ ਨੇ ਹਿਮਾਚਲ ਪ੍ਰਦੇਸ਼ ਦੀ ਬੱਸ ਦੇ ਸੀਸ਼ੇ ਵੀ ਭੰਨੇ ਸਨ। ਉਹਨਾਂ ਪੰਜਾਬ ਅਤੇ ਹਿਮਾਚਲ ਦੇ ਮੁੱਖ ਮੰਤਰੀਆਂ ਨੂੰ ਕਿਹਾ ਕਿ ਇਹੋ ਸਿੱਖ ਸੰਗਤਾਂ ਨਾਲ ਜਿਹੀਆਂ ਘਿਨਾਉਣੀਆਂ ਹਰਕਤਾਂ ਹਿਮਾਚਲ ਵਿੱਚ ਨਹੀਂ ਕਰਨੀਆਂ ਚਾਹੀਦੀਆਂ। ਜਿਨਾਂ ਦਾ ਪੰਜਾਬ ਦੇ ਨੌਜਵਾਨਾਂ ‘ਤੇ ਗਲਤ ਅਸਰ ਪਵੇ ਅਤੇ ਇਹੋ ਜਿਹੀਆਂ ਨਫਰਤ ਭਰੀਆਂ ਹਰਕਤਾਂ ਨਾਲ ਸ਼ਾਂਤ ਮਾਹੌਲ ਖਰਾਬ ਹੋਣ ਸੰਭਵ ਹੈ। ਇਸ ਲਈ ਇਸ ਮਾਮਲੇ ਨੂੰ ਗੰਭੀਰਤਾ ਨਾਲ ਹੱਲ ਕਰਨਾ ਚਾਹੀਦਾ ਹੈ।

Leave a Reply

Your email address will not be published. Required fields are marked *