ਜਲੰਧਰ 31 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਪੰਥਕ ਅਕਾਲੀ ਲਹਿਰ ਦੇ ਪ੍ਰਧਾਨ ਅਤੇ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸਮੁੱਚੀ ਸਿੱਖ ਸੰਗਤ ਨੂੰ ਅਪੀਲ ਕਰਦਿਆਂ ਕਿਹਾ ਕਿ ਆਉਣ ਵਾਲੇ ਵਾਲੀਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ ਤਾਂ ਜੋ ਸਿੱਖੀ ਦਾ ਸ਼ਾਨਾਮੱਤਾ ਇਤਿਹਾਸ ਅਤੇ ਸਿੱਖ ਸਿਧਾਂਤਾਂ ਨੂੰ ਬਚਾਇਆ ਜਾ ਸਕੇ। ਪੰਥਕ ਅਕਾਲੀ ਲਹਿਰ ਵੱਲੋਂ ਗਠਤ ਕੀਤੀ ਕੋਰ ਕਮੇਟੀ ਮੈਂਬਰ ਹਰਮਿੰਦਰ ਸਿੰਘ ਪੱਤੋਂ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਦੱਸਿਆ ਕਿ ਪੰਥਕ ਅਕਾਲੀ ਲਹਿਰ ਗੁਰੂ ਘਰਾਂ ਦੀ ਮਾਇਆ ਦੀ ਹੋ ਰਹੀ ਲੁੱਟ ਅਤੇ ਬੇਸ਼ੁਮਾਰ ਕੀਮਤੀ ਜਾਇਦਾਦਾਂ ਲੀਜ ‘ਤੇ ਦੇ ਕੇ ਕੀਤੀ ਜਾ ਰਹੀ ਗੁਰੂ ਘਰਾਂ ਦੀਆਂ ਜਾਇਦਾਦਾਂ ਦੀ ਘੋਰ ਬਰਬਾਦੀ ਨੂੰ ਰੋਕਾਂਗੇ ਅਤੇ ਗੁਰੂ ਘਰਾਂ ਦੇ ਪ੍ਰਬੰਧਾਂ ਚ ਆਈਆਂ ਤਰੁਟੀਆਂ ਦੂਰ ਕਰਕੇ ਗੁਰੂ ਘਰ ਦੇ ਗ੍ਰੰਥੀਆਂ, ਲੋੜਵੰਦਾਂ ਤੇ ਗਰੀਬ ਸਿੱਖ ਬੱਚਿਆਂ ਦੀਆਂ ਸਿੱਖਿਆ ਅਤੇ ਇਲਾਜ ਫਰੀ ਕਰਾਂਗੇ। ਉਹਨਾਂ ਕਿਹਾ ਕਿ ਪੰਥਕ ਅਕਾਲੀ ਲਹਿਰ ਦਸ ਗੁਰੂ ਸਾਹਿਬਾਨਾਂ ਵੱਲੋਂ ਦਿੱਤੇ ਸਿੱਖ ਫਲਸਫੇ ਦੇ ਸਿਧਾਂਤਾਂ, ਸ਼ਹਾਦਤਾਂ ਅਤੇ ਸੋਚ ਵਿੱਚ ਸਵੈਮਾਨ ਪ੍ਰਗਟ ਕਰਦੇ ਹੋਏ ਸਿੱਖੀ ਦੇ ਵਡਮੂਲੇ ਇਤਿਹਾਸ ਨੂੰ ਸੰਭਾਲਣ ਅਤੇ ਇੱਕ ਪਰਿਵਾਰ ਪੁਰਖੀ ਪ੍ਰਬੰਧ ਤੋਂ ਨਿਜਾਤ ਦਿਵਾ ਕੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਤੇ ਗੁਰਦੁਆਰਿਆਂ ਨੂੰ ਆਜ਼ਾਦ ਕਰਾ ਕੇ ਪੰਥਕ ਮਾਣ ਮਰਿਆਦਾ ਬਹਾਲ ਕਰਕੇ ਪੰਥ ਦੋਖੀਆਂ ਸੰਗਤਾਂ ਦੇ ਕਟਹਿਰੇ ‘ਚ ਖੜਾ ਕਰੇਗੀ। ਸਿੰਘ ਸਾਹਿਬ ਭਾਈ ਰਣਜੀਤ ਸਿੰਘ ਨੇ ਸਪਸ਼ਟ ਕੀਤਾ ਕਿ ਪੰਥਕ ਅਕਾਲੀ ਲਹਿਰ ਸਿਰਫ ਧਰਮ ਦੇ ਖੇਤਰ ਵਿੱਚ ਹੀ ਕੰਮ ਕਰੇਗੀ ਅਤੇ ਰਾਜਨੀਤੀ ਵਿੱਚ ਹਿੱਸਾ ਨਹੀਂ ਲਵੇਗੀ। ਇਸ ਲਈ ਉਹ ਹਰ ਇੱਕ ਸਿੱਖ ਹਿਰਦੇ ਨੂੰ ਪੁਰਜੋਰ ਅਪੀਲ ਕਰਦੇ ਹਨ ਕਿ ਸਿੱਖੀ ਸਿਧਾਂਤਾਂ ਦੇ ਅੱਜ ਇੱਕ ਪਾਖੰਡੀ ਪੰਥਕ ਮਖੋਟੇ ਵਾਲੀ ਪਾਰਟੀ ਵੱਲੋਂ ਕੀਤੇ ਜਾ ਰਹੇ ਖਿਲਵਾੜ ਨੂੰ ਰੋਕਣ ਲਈ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਉਹਨਾਂ ਦਾ ਸਾਥ ਦੇਣ। ਤਾਂ ਜੋ ਪੰਥ ਦੇ ਦੋਖੀਆਂ ਨਰੈਣੂ ਮਹੰਤਾਂ ਦੇ ਵਾਰਸਾਂ ਤੋਂ ਗੁਰਦੁਆਰਿਆਂ ਨੂੰ ਆਜ਼ਾਦ ਕਰਾ ਸਕੀਏ। ਇਸ ਮੌਕੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਪ੍ਰਧਾਨ ਪੰਥਕ ਅਕਾਲੀ ਲਹਿਰ ਅਤੇ ਉਹਨਾਂ ਦੀ ਟੀਮ ਵੱਲੋਂ ਪੰਥਕ ਅਕਾਲੀ ਲਹਿਰ ਦੇ 21 ਮੈਂਬਰੀ ਕੋਰ ਕਮੇਟੀ ਦੇ ਸੰਗਠਨ ਐਲਾਨ ਕੀਤਾ ਗਿਆ ਅਤੇ ਪੰਥ ਦੇ ਵਾਰਸਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਦੇ ਹਰ ਪਿੰਡ ਤੇ ਸ਼ਹਿਰੀ ਖੇਤਰ ਵਿੱਚ ਬੂਥ ਕਮੇਟੀਆਂ ਬਣਾ ਕੇ ਪਾਰਟੀ ਦੇ ਨੰਬਰ 91-70870 81122 ਤੇ ਭੇਜਣ ਅਤੇ ਸੰਪਰਕ ਵੀ ਕਰਨ। ਐਲਾਨ ਕੀਤੀ ਕਮੇਟੀ ਕੋਰ ਕਮੇਟੀ ਵਿੱਚ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਪ੍ਰਧਾਨ, ਭਾਈ ਅੰਮ੍ਰਿਤ ਸਿੰਘ ਰਤਨਗੜ੍ਹ, ਭਾਈ ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਮੈਂਬਰ ਸ਼੍ਰੋਮਣੀ ਕਮੇਟੀ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ, ਸਰਦਾਰ ਖੁਸ਼ਵੰਤ ਸਿੰਘ ਭੋਗਪੁਰ, ਸਰਦਾਰ ਸੁਖਪਾਲ ਸਿੰਘ ਨਾਰੰਗਵਾਲ, ਸਰਦਾਰ ਸੁਖਵੰਤ ਸਿੰਘ ਚੱਕ ਕਲਾਂ, ਸਰਦਾਰ ਤਰਲੋਚਨ ਸਿੰਘ ਸੋਹਲ, ਸਰਦਾਰ ਹਰਮਿੰਦਰ ਸਿੰਘ ਪੱਤੋਂ, ਸਰਦਾਰ ਰਣਜੀਤ ਸਿੰਘ ਕਲਾਨੌਰ, ਸਰਦਾਰ ਰਵਨੀਤ ਸਿੰਘ ਰਾਮਦਾਸ, ਸਰਦਾਰ ਗੁਰਵਿੰਦਰ ਸਿੰਘ ਡੂਮਛੇੜੀ, ਸਰਦਾਰ ਬਲਜਿੰਦਰ ਸਿੰਘ ਅਬੋਹਰ, ਸਰਦਾਰ ਹਰਪਾਲ ਸਿੰਘ ਨੀਲੋ, ਬਾਪੂ ਗੁਲਜਾਰ ਸਿੰਘ ਫਿਰੋਜਪੁਰ, ਜਥੇਦਾਰ ਟੇਕ ਸਿੰਘ ਬਠਿੰਡਾ, ਸਰਦਾਰ ਬਿਕਰਮਜੀਤ ਸਿੰਘ ਮੁਕਤਸਰ ਭਾਈ ਸਿਮਰਨਜੋਤ ਸਿੰਘ ਭੜੀ, ਸਰਦਾਰ ਜੋਗਾ ਸਿੰਘ ਚੱਪੜ ਸਰਦਾਰ ਰਵੇਲ ਸਿੰਘ ਸਾਇਦਪੁਰ, ਸਰਦਾਰ ਜਗਬੀਰ ਸਿੰਘ ਪਾਹੜਾ ਸ਼ਾਮਿਲ ਹਨ।
Home
»
ਦੇਸ਼-ਵਿਦੇਸ
»
ਖਾਲਸਾ ਪੰਥ ਦੀ ਸਰਵਉਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਸਿੱਖ ਕੌਮ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣ ਲਈ ਸਮੁੱਚਾ ਖਾਲਸਾ ਪੰਥ ਸਿੱਖੀ ਸੰਗਤਾਂ ਪੰਥਕ ਅਕਾਲੀ ਲਹਿਰ ਦਾ ਸਾਥ ਦੇਣ : ਸਿੰਘ ਸਾਹਿਬ ਭਾਈ ਰਣਜੀਤ ਸਿੰਘ


