Home » ਦੇਸ਼-ਵਿਦੇਸ » ਭਾਰਤ ਦੇ ਮੋਸਟ ਵਾਂਟੇਡ ਅਪਰਾਧੀਆਂ ਲਈ ਅਮਰੀਕਾ ਬਣ ਰਿਹਾ ਟਿਕਾਣਾ ਹਾਲ ਹੀ ‘ਚ ਦੁਬਈ ਤੋਂ ਡਿਪੋਰਟ ਕਰਕੇ ਲਿਆਂਦੇ ਸ਼ੂਟਰ ਹਰਸ਼ ਨੇ ਕੀਤੇ ਖੁਲਾਸੇ

ਭਾਰਤ ਦੇ ਮੋਸਟ ਵਾਂਟੇਡ ਅਪਰਾਧੀਆਂ ਲਈ ਅਮਰੀਕਾ ਬਣ ਰਿਹਾ ਟਿਕਾਣਾ ਹਾਲ ਹੀ ‘ਚ ਦੁਬਈ ਤੋਂ ਡਿਪੋਰਟ ਕਰਕੇ ਲਿਆਂਦੇ ਸ਼ੂਟਰ ਹਰਸ਼ ਨੇ ਕੀਤੇ ਖੁਲਾਸੇ

…ਦਿੱਲੀ ‘ਚ ਸਨਸਨੀਖੇਜ਼ ਕਤਲ ਤੋਂ ਬਾਅਦ ਪੰਜਾਬ ਤੋਂ ਜਾਅਲੀ ਪਾਸਪੋਰਟ ਬਣਾ ਕੇ ਡੌਂਕੀ ਦੇ ਰਸਤੇ ਅਮਰੀਕਾ ਪਹੁੰਚਣ ਦੀ ਬਣਾਈ ਯੋਜਨਾ…

ਚੰਡੀਗੜ੍ਹ 29 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਭਾਰਤੀ ਗੈਂਗਸਟਰ ਵਿਦੇਸ਼ਾਂ ਵਿੱਚ ਵੀ ਆਪਣੇ ਟਿਕਾਣੇ ਬਣਾਉਣ ਵਿੱਚ ਸਫਲ ਹੋ ਚੁੱਕੇ ਹਨ। ਖਾਸ ਕਰਕੇ ਭਾਰਤ ਦੇ ਮੋਸਟ ਵਾਂਟੇਡ ਅਪਰਾਧੀਆਂ ਲਈ ਅਮਰੀਕਾ ਨਵਾਂ ਟਿਕਾਣਾ ਬਣ ਰਿਹਾ ਹੈ। ਗੋਲਡੀ ਬਰਾੜ, ਅਨਮੋਲ ਬਿਸ਼ਨੋਈ, ਰੋਹਿਤ ਗੋਦਾਰਾ, ਮੌਂਟੀ ਮਾਨ, ਪਵਨ ਬਿਸ਼ਨੋਈ ਅਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਹੋਰ ਮੈਂਬਰ ਵੀ ਇਸ ਡੌਕੀ ਰਸਤੇ ਦਾ ਸਹਾਰਾ ਲੈ ਕੇ ਅਮਰੀਕਾ ਵਿੱਚ ਸ਼ਰਨ ਲੈ ਚੁੱਕੇ ਹਨ। ਇੱਥੋਂ ਤੱਕ ਕਿ ਹਿਮਾਂਸ਼ੂ ਭਾਊ ਵਰਗੇ ਗੈਂਗ ਵਿਰੋਧੀ ਲੋਕ ਵੀ ਇਸ ਸੂਚੀ ਵਿੱਚ ਸ਼ਾਮਲ ਹੋ ਗਏ ਹਨ। ਇਹ ਸਾਰੇ ਅਮਰੀਕਾ ਵਿੱਚ ਬੈਠੇ ਭਾਰਤ ਵਿੱਚ ਤੇਜ਼ੀ ਨਾਲ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇ ਰਹੇ ਹਨ।ਭਾ ਰਤੀ ਏਜੰਸੀਆਂ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਇਹ ਹੈ ਕਿ ਅਮਰੀਕਾ ਕਿਸੇ ਵੀ ਲੋੜੀਂਦੇ ਅਪਰਾਧੀ ਨੂੰ ਭਾਰਤ ਨੂੰ ਸੌਂਪਣ ਲਈ ਆਸਾਨੀ ਨਾਲ ਤਿਆਰ ਨਹੀਂ ਹੈ। ਅਪਰਾਧਿਕ ਮਾਮਲਿਆਂ ਵਿੱਚ ਅਮਰੀਕਾ ਦੇ ਸਖ਼ਤ ਕਾਨੂੰਨ ਅਤੇ ਪ੍ਰਕਿਰਿਆਵਾਂ ਹਵਾਲਗੀ ਨੂੰ ਮੁਸ਼ਕਲ ਬਣਾਉਂਦੀਆਂ ਹਨ, ਜੋ ਕਿ ਅਪਰਾਧੀਆਂ ਲਈ ਇੱਕ ਸੁਰੱਖਿਆ ਉਪਾਅ ਬਣ ਗਿਆ ਹੈ। ਦਿੱਲੀ ਵਿੱਚ ਸਨਸਨੀਖੇਜ਼ ਕਤਲ ਤੋਂ ਬਾਅਦ ਫਰਾਰ ਹੋਏ ਚਿੰਟੂ ਨੇ ਪੰਜਾਬ ਤੋਂ ਜਾਅਲੀ ਪਾਸਪੋਰਟ ਬਣਾ ਕੇ ਡੌਂਕੀ ਦੇ ਰਸਤੇ ਅਮਰੀਕਾ ਪਹੁੰਚਣ ਦੀ ਯੋਜਨਾ ਬਣਾਈ ਸੀ। ਦੁਬਈ ਤੋਂ ਡਿਪੋਰਟ ਕੀਤੇ ਗਏ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ਾਰਪ ਸ਼ੂਟਰ ਹਰਸ਼ ਉਰਫ਼ ਚਿੰਟੂ ਨੇ ਪੁਲਿਸ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਹੈ।  ਸ਼ੂਟਰ ਹਰਸ਼ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਪੰਜਾਬ ਦਾ ਜਾਅਲੀ ਪਾਸਪੋਰਟ ਮਿਲਿਆ, ਜਿਸ ਵਿਚ ਉਸ ਦਾ ਨਾਂ ਪ੍ਰਦੀਪ ਕੁਮਾਰ ਸੀ। ਇਸ ਤੋਂ ਬਾਅਦ ਉਹ ਸ਼ਾਰਜਾਹ ਗਿਆ, ਫਿਰ ਬਾਕੂ ਅਤੇ ਫਿਰ ਯੂਰਪ ਦੇ ਕਿਸੇ ਦੇਸ਼ ਦੀ ਯਾਤਰਾ ਕੀਤੀ। ਉਸ ਦਾ ਅੰਤਮ ਉਦੇਸ਼ ਡੌਂਕੀ ਰੂਟ ਰਾਹੀਂ ਅਮਰੀਕਾ ਪਹੁੰਚਣਾ ਸੀ। ਹਰਸ਼ ਦਾ ਇਹ ਖ਼ੁਲਾਸਾ ਭਾਰਤੀ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਭਾਰਤੀ ਗੈਂਗਸਟਰ ਹੁਣ ਅਮਰੀਕਾ ਨੂੰ ਆਪਣੀ ਛੁਪਣਗਾਹ ਬਣਾ ਰਹੇ ਹਨ। ਹਰਸ਼ ਉਰਫ਼ ਚਿੰਟੂ ਨੇ 9 ਫਰਵਰੀ ਨੂੰ ਦਿੱਲੀ ਦੇ ਨਜਫਗੜ੍ਹ ‘ਚ ਸਨਸਨੀਖੇਜ਼ ਕਤਲ ਕੀਤਾ ਸੀ, ਪਰ ਉਹ ਅਮਰੀਕਾ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਫੇਸਬੁੱਕ ‌ਧਡੀਓ9ਪਰ ਦੁਬਈ ‘ਚ ਫੜਿਆ ਗਿਆ ਅਤੇ ਹੁਣ ਡਿਪੋਰਟ ਕਰ ਦਿੱਤਾ ਗਿਆ ਹੈ। ਪੁਲਿਸ ਉਸ ਤੋਂ ਲਗਾਤਾਰ ਪੁੱਛਗਿੱਛ ਕਰ ਰਹੀ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਜਿਹੜੇ ਖੁਲਾਸੇ ਅਮਰੀਕਾ ਚ ਬੈਠੇ ਗੈਂਗਸਟਰਾਂ ਬਾਰੇ ਹੋਏ ਹਨ ਬਹੁਤ ਹੀ ਹੈਰਾਨ ਕਰਨ ਵਾਲੀ ਗੱਲ ਹੈ।

Leave a Reply

Your email address will not be published. Required fields are marked *