ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਖਾਲਸਾ ਪੰਥ ਦੇ ਸਰਵ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੁਮਾਨ ਸਿੰਘ ਜੀ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਕਾਰ ਪਾਰਕਿੰਗ ਦੀ ਗਰਾਉਂਡ ਫਲੋਰ ਦੇ ਲੈਂਟਰ ਦੀ ਸੇਵਾ 29 ਜਨਵਰੀ ਨੂੰ ਕਰਵਾਈ ਜਾ ਰਹੀ ਹੈ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਸ ਹਰਜਿੰਦਰ ਸਿੰਘ ਜੀ ਅਤੇ ਸ ਸਤਵਿੰਦਰ ਸਿੰਘ ਸੋਢੀ ਜੀ ਨੇ ਦਸਿਆ ਕਿ ਸੰਗਤਾਂ ਦੀ ਸਹੂਲਤ ਲਈ ਬਣ ਰਹੀ ਬਹੁਮੰਜਿਲੀ ਕਾਰ ਪਾਰਕਿੰਗ ਦੀ ਗਰਾਉਂਡ ਫਲੋਰ ਦੀ ਲੈਂਟਰ ਦੀ ਸੇਵਾ ਸਵੇਰੇ 10 ਵਜੇ ਅਰੰਭ ਹੋਵੇਗੀ। ਸਮੂਹ ਇਲਾਕਾ ਨਿਵਾਸੀ ਸਾਧ ਸੰਗਤ ਜੀ ਨੂੰ ਬੇਨਤੀ ਹੈ ਕਿ ਕਾਰ ਸੇਵਾ ਦੇ ਇਸ ਮਹਾਨ ਕੁੰਭ ਵਿੱਚ ਤਨ ਮਨ ਧਨ ਨਾਲ ਸੇਵਾ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ।