ਚੰਡੀਗੜ੍ਹ 23 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਅਤੇ ਮੁੱਖ ਬੁਲਾਰੇ ਸ੍ਰ. ਗੋਪਾਲ ਸਿੰਘ ਸਿੱਧੂ ਦੇ ਸਤਿਕਾਰਤ ਮਾਤਾ ਅਮਰਜੀਤ ਕੌਰ ਦਾ ਭੋਗ ਸਮਾਗਮ ਉਹਨਾਂ ਦੇ ਜੱਦੀ ਪਿੰਡ ਝਾੜੋ ਜਿਲ੍ਹਾ ਸੰਗਰੂਰ ਵਿਖੇ ਪਾਇਆ ਗਿਆ। ਭੋਗ ਉਪਰੰਤ ਸਰਧਾਂਜਲੀ ਸਮਾਗਮ ਹੋਇਆ। ਜਿਸ ਵਿੱਚ ਵੱਡੀ ਗਿਣਤੀ ਵਿੱਚ ਪ੍ਰਸ਼ਾਸਨਿਕ ਸਿਵਿਲ, ਸਿਆਸੀ, ਧਾਰਮਿਕ ਸ਼ਖਸੀਅਤਾਂ ਨੇ ਸ਼ਿਰਕਤ ਕੀਤੀ। ਸ. ਗੋਪਾਲ ਸਿੰਘ ਸਿੱਧੂ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਅਤੇ ਅਫਸੋਸ ਪ੍ਰਗਟ ਕਰਨ ਵਾਲਿਆਂ ਵਿੱਚ ਕੁਲਦੀਪ ਸਿੰਘ ਭਾਗੋਵਾਲ, ਅਵਤਾਰ ਸਿੰਘ ਔਲਖ ਵਾਰਸ ਪੰਜਾਬ ਦੇ ,ਰਜਿੰਦਰ ਸਿੰਘ ਰਾਜਾ ਬੀਰ ਕਲਾਂ ਸੀਨਿਅਰ ਕਾਂਗਰਸੀ ਆਗੂ , ਗੁਰਜੰਟ ਸਿੰਘ ਕੱਟੂ ਪੀਏ ਸਰਦਾਰ ਮਾਨ, ਸਾਬਕਾ ਐਮ ਪੀ ਰਾਜਦੇਵ ਸਿੰਘ ਖਾਲਸਾ , ਪਰਮਪਾਲ ਸਿੰਘ ਭਿੱਖੀ ਤਾਲਮੇਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਮਨਜੀਤ ਸਿੰਘ ਢੈਪੀ, ਰਣਦੀਪ ਸਿੰਘ ਸਟੇਟ ਪ੍ਰਧਾਨ ਰਾਜਸਥਾਨ, ਗੁਰਮੇਲ ਸਿੰਘ ਸਿੱਧੂ ਪ੍ਰਧਾਨ ਮੁਲਾਜਮ ਫਰੰਟ ਪੰਜਾਬ ਹਰਿਆਣਾ ਚੰਡੀਗੜ੍ਹ, ਅਕਾਲੀ ਆਗੂ ਬਹਾਦਰ ਸਿੰਘ ਭਸੌੜ, ਜਿਲ੍ਹਾ ਪ੍ਰਧਾਨ ਬਲਕਾਰ ਸਿੰਘ ਭੁੱਲਰ , ਭਗਵੰਤ ਸਿੰਘ ਚੰਦੜ, ਪਰਗਟ ਸਿੰਘ ਗਾਗਾ ਸਤਨਾਮ ਸਿੰਘ ਰੱਤੋਕੇ, ਇਤਿਆਦਿ ਆਗੂਆਂ ਨੇ ਸ਼ਿਰਕਤ ਕੀਤੀ। ਪ੍ਰੇਮਦਤ ਸ਼ਰਮਾ ਸਪੁੱਤਰ ਜਗਤ ਦੱਤ ਸ਼ਰਮਾ ਰਾਜਪਾਲ ਉੜੀਸਾ ਮੱਧ ਪ੍ਰਦੇਸ਼ ਕਾਂਗਰਸ ਆਗੂ ਸੁਖਦੇਵ ਸਿੰਘ ਜਨਰਲ ਸਕੱਤਰ ਏਤਕ ਪ੍ਰਧਾਨ ਰਵਿੰਦਰ ਸਿੰਘ ਗਿਨੀ ਸੂਬਾ ਪ੍ਰਧਾਨ ਕਿਸਾਨ ਵਿੰਗ ਭਾਜਪਾ ਸੁਖਦੇਵ ਸਿੰਘ ਜਨਰਲ ਸਕੱਤਰ ਏਤਕ ਪ੍ਰਧਾਨ ਰਵਿੰਦਰ ਸਿੰਘ ਗਿਨੀ ਸੂਬਾ ਪ੍ਰਧਾਨ ਕਿਸਾਨ ਵਿੰਗ ਭਾਜਪਾ, ਸਾਬਕਾ ਐਮ ਐਲ ਏ ਅਜੀਤਇੰਦਰ ਸਿੰਘ ਮੋਫਰ, ਅਕਾਲੀ ਆਗੂ ਬਲਵਿੰਦਰ ਸਿੰਘ ਭੂੰਦੜ ਪੰਜਾਬ ਦੇ ਰਾਜਪਾਲ ਲਾਲ ਚੰਦ ਕਟਾਰੀਆ ਦੇ ਸ਼ੌਕ ਸੰਦੇਸ਼ ਪੜਕੇ ਸੁਣਾਏ ਗਏ। ਜਿਕਰ ਯੋਗ ਹੈ ਕਿ ਸ੍ਰ.ਸਿੱਧੂ ਦੇ ਚੰਡੀਗੜ੍ਹ ਗ੍ਰਹਿ ਵਿਖੇ ਬਹੁਤ ਸਾਰੇ ਸੀਨਿਅਰ ਆਈ ਏ ਐੱਸ ਅਤੇ ਆਈ ਪੀ ਐਸ ਅਫਸਰ ਸਾਹਿਬਾਨ ਨੇ ਦੁੱਖ ਦਾ ਪ੍ਰਗਟਾਵਾ ਕੀਤਾ। ਇਨ੍ਹਾਂ ਤੋਂ ਇਲਾਵਾ ਪ੍ਰੋ.ਮਹਿੰਦਰਪਾਲ ਸਿੰਘ ਜਰਨਲ ਸਕੱਤਰ ਪਾਰਟੀ ਦੇ ਸਰਪ੍ਰਸਤ ਈਮਾਨ ਸਿੰਘ ਮਾਨ ਨੇ ਵੀ ਸਤਿਕਾਰਯੋਗ ਮਾਤਾ ਅਮਰਜੀਤ ਕੌਰ ਦੇ ਸੁਚੱਜੇ ਜੀਵਨ ਬਾਰੇ ਚਾਨਣਾ ਪਾਇਆ। ਬੁਲਾਰਿਆਂ ਨੇ ਕਿਹਾ ਕਿ ਮਾਤਾ ਅਮਰਜੀਤ ਕੌਰ ਨੇ ਆਪਣਾ ਸਾਦਾ ਜੀਵਨ ਬਤੀਤ ਕਰਕੇ ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਕੇ ਉਹਨਾਂ ਨੂੰ ਸਮਾਜ ਦੀ ਸੇਵਾ ਕਰਨ ਦੇ ਕਾਬਲ ਬਣਾਇਆ। ਸਾਨੂੰ ਮਾਤਾ ਜੀ ਦੇ ਜੀਵਨ ਤੋਂ ਸੇਧ ਲੈ ਕੇ ਸਾਦਾ ਅਤੇ ਗੁਰਮੁੱਖਾਂ ਵਾਲਾ ਜੀਵਨ ਜਿਉਣ ਦੀ ਜਰੂਰਤ ਹੈ। ਬੁਲਾਰਿਆਂ ਨੇ ਕਿਹਾ ਕਿ ਸ੍ਰ. ਗੋਪਾਲ ਸਿੰਘ ਸਿੱਧੂ ਨੇ ਪੱਛੜੇ ਇਲਾਕੇ ਵਿਚੋਂ ਅੱਗੇ ਨਿਕਲਕੇ ਸਿਆਸੀ ਅਤੇ ਸਮਾਜਿਕ ਬੁਲੰਦੀਆਂ ਨੂੰ ਪ੍ਰਾਪਤ ਕੀਤਾ। ਇਸ ਮੌਕੇ ਸਟੇਜ ਦੀ ਕਾਰਵਾਈ ਪਰਮਪਾਲ ਸਿੰਘ ਭੀਖੀ ਨੇ ਨਿਭਾਈ।
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਚੰਡੀਗੜ੍ਹ ਸਟੇਟ ਦੇ ਪ੍ਰਧਾਨ ਤੇ ਮੁੱਖ ਬੁਲਾਰੇ ਗੋਪਾਲ ਸਿੰਘ ਸਿੱਧੂ ਦੀ ਮਾਤਾ ਅਮਰਜੀਤ ਕੌਰ ਦੇ ਨਮਿੱਤ ਅੰਤਿਮ ਅਰਦਾਸ ਮੌਕੇ ਸੀਨੀ. ਆਗੂਆਂ ਨੇ ਦਿੱਤੀਆਂ ਸ਼ਰਧਾਂਜਲੀ…


