Home » ਪੰਜਾਬ » ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੰਡੀਗੜ੍ਹ ਟਿਕਟ ਤੇ ਪ੍ਰਧਾਨ ਸਰਦਾਰ ਗੋਪਾਲ ਸਿੰਘ ਸਿੱਧੂ ਨੂੰ ਉਦੋਂ ਗਹਿਰਾ ਸਦਮਾ ਪੁੱਜਿਆ ਜਦੋਂ ਉਹਨਾਂ ਦੇ ਮਾਤਾ ਅਮਰਜੀਤ ਕੌਰ ਅਚਾਨਕ ਸਵਰਗਵਾਸ ਹੋਏ….

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚੰਡੀਗੜ੍ਹ ਟਿਕਟ ਤੇ ਪ੍ਰਧਾਨ ਸਰਦਾਰ ਗੋਪਾਲ ਸਿੰਘ ਸਿੱਧੂ ਨੂੰ ਉਦੋਂ ਗਹਿਰਾ ਸਦਮਾ ਪੁੱਜਿਆ ਜਦੋਂ ਉਹਨਾਂ ਦੇ ਮਾਤਾ ਅਮਰਜੀਤ ਕੌਰ ਅਚਾਨਕ ਸਵਰਗਵਾਸ ਹੋਏ….

ਚੰਡੀਗੜ੍ਹ 18 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੰਡੀਗੜ੍ਹ ਸਟੇਟ ਦੇ ਪ੍ਰਧਾਨ ਅਤੇ ਸਪੋਕਸਮੈਨ ਸ. ਗੋਪਾਲ ਸਿੰਘ ਸਿੱਧੂ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਮਾਤਾ ਜੀ ਅਮਰਜੀਤ ਕੌਰ ਅਕਾਲ ਪੁਰਖ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਪੂਰੀ ਕਰਦਿਆਂ ਹੋਇਆ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ। ਮਾਤਾ ਜੀ ਦਾ ਸੰਸਕਾਰ ਉਹਨਾਂ ਦੇ ਜੱਦੀ ਪਿੰਡ ਝਾੜੋਂ ਵਿਖੇ ਅੱਜ 18-1-2025 ਦਿਨ ਸ਼ਨੀਵਾਰ ਨੂੰ ਕਰ ਦਿੱਤਾ ਗਿਆ। ਮਾਤਾ ਜੀ ਦੇ ਸਸਕਾਰ ਸਮੇਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਸੀਨੀਅਰ ਲੀਡਰਸ਼ਿਪ ਅਤੇ ਹੋਰ ਕਈ ਧਾਰਮਿਕ ਤੇ ਰਾਜਨੀਤਿਕ ਸ਼ਖਸ਼ੀਅਤਾਂ ਸ਼ਾਮਿਲ ਹੋਈਆਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ।ਮਾਤਾ ਜੀ ਦੇ ਅੰਤਿਮ ਅਰਦਾਸ ਅਤੇ ਭੋਗ ਦੀ ਰਸਮ ਮਿਤੀ 23-1-2025 ਉਹਨਾਂ ਦੇ ਜੱਦੀ ਪਿੰਡ ਝਾੜੋਂ ਤਹਿਸੀਲ ਸੁਨਾਮ ਜਿਲਾ ਸੰਗਰੂਰ ਵਿਖੇ ਗੁਰੂ ਘਰ ਵਿੱਚ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂਥ ਵਿੰਗ ਦੇ ਪ੍ਰਧਾਨ ਸਰਦਾਰ ਈਮਾਨ ਸਿੰਘ ਮਾਨ ਸੀਨੀਅਰ ਆਗੂ ਜਥੇਦਾਰ ਕੁਲਦੀਪ ਸਿੰਘ ਭਾਗੋਵਾਲ, ਜਥੇਦਾਰ ਮਹਿੰਦਰ ਪਾਲ ਸਿੰਘ ਪਟਿਆਲਾ, ਮੁੱਖ ਬੁਲਾਰੇ ਇੱਕਬਾਲ ਸਿੰਘ ਟਿਵਾਣਾ, ਜਥੇਦਾਰ ਬਲਕਾਰ ਸਿੰਘ ਭੁੱਲਰ, ਜਥੇਦਾਰ ਲਖਬੀਰ ਸਿੰਘ ਕੋਟਲਾ, ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਨੌਜਵਾਨ ਆਗੂ ਹਰਜੀਤ ਸਿੰਘ ਚਤਾਵਲਾ, ਜਥੇਦਾਰ ਅਵਤਾਰ ਸਿੰਘ ਦੈੜੀ, ਜਥੇਦਾਰ ਸੇਵਾ ਸਿੰਘ ਗੀਗੇ ਮਾਜਰਾ, ਜਥੇਦਾਰ ਬਲਬੀਰ ਸਿੰਘ ਸੁਹਾਣਾ ਸਰਦਾਰ ਗੁਰਮੇਲ ਸਿੰਘ ਮਨੌਲੀ, ਕੁਲਦੀਪ ਸਿੰਘ ਛੱਜੂ ਮਾਜਰਾ, ਨੌਜਵਾਨ ਆਗੂ ਹਰਦੀਪ ਸਿੰਘ ਦੈੜੀ ਆਦਿ ਆਗੂਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਮਾਤਾ ਅਮਰਜੀਤ ਕੌਰ ਦੇ ਅਕਾਲ ਚਲਾਣਾ ਕਰਨ ਤੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ।

Leave a Reply

Your email address will not be published. Required fields are marked *