Translate Your Language

October 7, 2026 12:37 am

PUNPUN03583/19/1/2007-TC

PUNPUN03583/19/1/2007-TC

Home » ਸਿਹਤ » ਸਿਵਲ ਹਸਪਤਾਲ ਸਮਰਾਲਾ ਵਿੱਚ ਨਵੀਂ ਐਕਸ-ਰੇ ਮਸ਼ੀਨ ਦਾ ਉਦਘਾਟਨ

ਸਿਵਲ ਹਸਪਤਾਲ ਸਮਰਾਲਾ ਵਿੱਚ ਨਵੀਂ ਐਕਸ-ਰੇ ਮਸ਼ੀਨ ਦਾ ਉਦਘਾਟਨ

 

ਸਮਰਾਲਾ, 6 ਅਕਤੂਬਰ (ਸੁਰਜੀਤ ਸਿੰਘ) ਸਥਾਨਕ ਸਿਵਲ ਹਸਪਤਾਲ ਵਿੱਚ ਅੱਜ 500 ਐਮਏਐਫਜੀ ਐਕਸ-ਰੇ ਮਸ਼ੀਨ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ। ਨਵੀਂ ਮਸ਼ੀਨ ਦਾ ਉਦਘਾਟਨ ਸਿਵਲ ਹਸਪਤਾਲ ਦੀ ਐਸ.ਐਮ.ਓ. ਡਾ. ਗੁਰਤੇਜਿੰਦਰ ਕੌਰ ਵੱਲੋਂ ਕੀਤਾ ਗਿਆ। ਇਸ ਮੌਕੇ ਰਿਟਾਇਰਡ ਰੇਡੀਓਗ੍ਰਾਫਰ ਸੁਖਵੀਰ ਸਿੰਘ, ਹਸਪਤਾਲ ਦੇ ਡਾਕਟਰਾਂ, ਸਿਹਤ ਕਰਮਚਾਰੀਆਂ ਅਤੇ ਹੋਰ ਸਟਾਫ਼ ਮੈਂਬਰਾਂ ਨੇ ਸ਼ਮੂਲੀਅਤ ਕੀਤੀ।

ਉਦਘਾਟਨ ਮੌਕੇ ਐਸ.ਐਮ.ਓ. ਡਾ. ਗੁਰਤੇਜਿੰਦਰ ਕੌਰ ਨੇ ਦੱਸਿਆ ਕਿ ਨਵੀਂ ਐਕਸ-ਰੇ ਮਸ਼ੀਨ ਹਸਪਤਾਲ ਵਿੱਚ ਇਲਾਜ ਲਈ ਆਉਣ ਵਾਲੇ ਮਰੀਜ਼ਾਂ ਲਈ ਕਾਫ਼ੀ ਲਾਹੇਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀਆਂ ਵੱਖ-ਵੱਖ ਸਿਹਤ ਸਮੱਸਿਆਵਾਂ ਦੀ ਜਾਂਚ ਦੌਰਾਨ ਡਾਕਟਰਾਂ ਵੱਲੋਂ ਲੋੜ ਅਨੁਸਾਰ ਐਕਸ-ਰੇ ਕਰਵਾਏ ਜਾਂਦੇ ਹਨ। ਹਸਪਤਾਲ ਵਿੱਚ ਨਵੀਂ ਮਸ਼ੀਨ ਉਪਲਬਧ ਹੋਣ ਨਾਲ ਇਹ ਜਾਂਚ ਪ੍ਰਕਿਰਿਆ ਹੋਰ ਸੁਚਾਰੂ ਢੰਗ ਨਾਲ ਕੀਤੀ ਜਾ ਸਕੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਹਸਪਤਾਲਾਂ ਵਿੱਚ ਆਉਣ ਵਾਲੇ ਮਰੀਜ਼ਾਂ ਨੂੰ ਸਮੇਂ ਸਿਰ ਬਿਹਤਰ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਸਿਹਤ ਵਿਭਾਗ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਆਧੁਨਿਕ ਜਾਂਚ ਉਪਕਰਨ ਉਪਲਬਧ ਹੋਣ ਨਾਲ ਮਰੀਜ਼ਾਂ ਨੂੰ ਸਮੇਂ ਸਿਰ ਜਾਂਚ ਕਰਵਾਉਣ ਵਿੱਚ ਸਹੂਲਤ ਮਿਲੇਗੀ ਅਤੇ ਡਾਕਟਰਾਂ ਨੂੰ ਮਰੀਜ਼ ਦੀ ਸਿਹਤ ਸਥਿਤੀ ਦਾ ਸਹੀ ਮੁਲਾਂਕਣ ਕਰਨ ਅਤੇ ਅਗਲੇ ਇਲਾਜ ਦੀ ਦਿਸ਼ਾ ਤੈਅ ਕਰਨ ਵਿੱਚ ਵੀ ਮਦਦ ਮਿਲੇਗੀ। ਨਵੀਂ ਮਸ਼ੀਨ ਨਾਲ ਮਰੀਜ਼ਾਂ ਨੂੰ ਸਥਾਨਕ ਪੱਧਰ ’ਤੇ ਮਿਲੇਗੀ ਵੱਡੀ ਸਹੂਲਤ ਸਿਵਲ ਹਸਪਤਾਲ ਵਿੱਚ ਐਕਸ-ਰੇ ਦੀ ਨਵੀਂ ਸਹੂਲਤ ਉਪਲਬਧ ਹੋਣ ਨਾਲ ਮਰੀਜ਼ਾਂ ਨੂੰ ਜਾਂਚ ਲਈ ਬਾਹਰ ਜਾਣ ਦੀ ਪਰੇਸ਼ਾਨੀ ਤੋਂ ਕਾਫ਼ੀ ਹੱਦ ਤੱਕ ਰਾਹਤ ਮਿਲੇਗੀ। ਖ਼ਾਸ ਕਰਕੇ ਹਸਪਤਾਲ ਵਿੱਚ ਇਲਾਜ ਅਧੀਨ ਅਤੇ ਦਾਖ਼ਲ ਮਰੀਜ਼ਾਂ ਲਈ ਇਹ ਸਹੂਲਤ ਮਹੱਤਵਪੂਰਨ ਸਾਬਤ ਹੋਵੇਗੀ। ਇਸ ਨਾਲ ਲੋੜੀਂਦੀਆਂ ਜਾਂਚਾਂ ਹਸਪਤਾਲ ਵਿੱਚ ਹੀ ਕਰਵਾਉਣ ਦੀ ਸਹੂਲਤ ਮਿਲੇਗੀ ਅਤੇ ਇਲਾਜ ਦੀ ਪ੍ਰਕਿਰਿਆ ਨੂੰ ਵੀ ਹੋਰ ਸੁਚਾਰੂ ਬਣਾਉਣ ਵਿੱਚ ਮਦਦ ਮਿਲੇਗੀ। ਐਸ ਐਮ ਓ ਨੇ ਦੱਸਿਆ ਕਿ ਸਿਹਤ ਸੇਵਾਵਾਂ ਨੂੰ ਲਗਾਤਾਰ ਮਜ਼ਬੂਤ ਕਰਨ ਲਈ ਲੋੜੀਂਦੇ ਮੈਡੀਕਲ ਉਪਕਰਨਾਂ ਅਤੇ ਜਾਂਚ ਸਹੂਲਤਾਂ ਵਿੱਚ ਸੁਧਾਰ ਕੀਤਾ ਜਾ ਰਿਹਾ ਹੈ। ਨਵੀਂ ਐਕਸ-ਰੇ ਮਸ਼ੀਨ ਵੀ ਇਸੇ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ, ਜਿਸ ਦਾ ਸਿੱਧਾ ਲਾਭ ਸਿਵਲ ਹਸਪਤਾਲ ਵਿੱਚ ਇਲਾਜ ਲਈ ਪਹੁੰਚਣ ਵਾਲੇ ਮਰੀਜ਼ਾਂ ਨੂੰ ਮਿਲੇਗਾ। ਇਸ ਮੌਕੇ ਡਾ. ਸੰਦੀਪ ਮਾਨਵ, ਹਰਪ੍ਰੀਤ ਕੌਰ ਰੇਡੀਓਗ੍ਰਾਫਰ , ਸਤਿੰਦਰਜੀਤ ਕੌਰ ਰੇਡੀਓਗ੍ਰਾਫਰ , ਸਿਮਰਨਪ੍ਰੀਤ ਕੌਰ (ਫੈਸਿਲਿਟੀ ਮੈਨੇਜਰ), ਸੁਖਵੀਰ ਸਿੰਘ (ਰਿਟਾਇਰਡ ਰੇਡੀਓਗ੍ਰਾਫਰ ), ਪ੍ਰਦੀਪ ਕੁਮਾਰ ਸਮੇਤ ਸਿਵਲ ਹਸਪਤਾਲ ਦਾ ਮੈਡੀਕਲ ਅਤੇ ਪੈਰਾ-ਮੈਡੀਕਲ ਸਟਾਫ਼ ਹਾਜ਼ਰ ਸੀ।

Leave a Reply

Your email address will not be published. Required fields are marked *