ਪੰਜਾਬ ਦੀ ਰਾਜਧਾਨੀ, ਹਾਈਕੋਰਟ, ਡੈਮਾਂ ਤੋਂ ਬਣਦੀ ਬਿਜਲੀ ‘ਤੇ ਕੰਟਰੋਲ ਅਤੇ ਪੰਜਾਬ ਸਿੱਖ ਐਜੂਕੇਸ਼ਨ ਯੂਨੀਵਰਸਿਟੀਆਂ ‘ਤੇ ਕਬਜੇ ਕਰਾਉਣ ਲਈ ਆਰਐਸਐਸ/ਬੀਜੇਪੀ ਦੀਆਂ ਚੱਪਲਾਂ ਝਾੜਨ ਵਾਲੇ ਬਾਦਲ ਪਰਿਵਾਰ ਦੇ ਗਦਾਰ ਲੀਡਰ ਅਤੇ ਪੰਜਾਬ ਸਰਕਾਰਾਂ ਦੀਆਂ ਖਾਲਸਾ ਪੰਥ ਅਤੇ ਪੰਜਾਬ ਵਿਰੋਧੀ ਕਾਰਵਾਈਆਂ..?

ਪੰਜਾਬ ਨੂੰ 1947 ਤੋਂ ਬਾਅਦ 20 ਸਾਲ ਪੰਜਾਬ ਸਮੇਤ ਕੇਦਰ ‘ਚ ਕਾਂਗਰਸ ਦਾ ਇਕ ਛੱਤਰ ਰਾਜ ਸਮੇਂ ਕਲੋਨੀ ਬਣਾਕੇ ਲੁੱਟਿਆ ਅੱਜ ਵੀ ਆਰਐਸਐਸ/ਬੀਜੇਪੀ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਸਰਕਾਰਾਂ ਦਿੱਲੀ ਵਾਲਿਆ ਨਾਲ ਮਿਲ ਕੇ। ਹਰ ਪੱਖੋਂ ਲੁੱਟਿਆ ਜਾ ਰਿਹਾ ਹੈ ਅਤੇ ਕੁੱਟਿਆ ਜਾ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਵੱਲੋਂ ਆਪਣੇ ਹੱਕ ਮੰਗਣ ‘ਤੇ ਉਹਨਾਂ ਉੱਤੇ ਗੈਰ-ਕਾਨੂੰਨੀ ਤੌਰ ‘ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਸਜਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਇੰਡੀਅਨ ਸਟੇਟ ਵੱਲੋਂ ਵੱਖ-ਵੱਖ ਜੇਲ੍ਹਾਂ ਵਿੱਚ ਡੱਕ ਕੇ ਰੱਖਿਆ ਜਾ ਰਿਹਾ ਹੈ। ਖਾਸ ਗੱਲ ਇਹ ਹੈ ਕਿ 1947 ਦੀ ਆਜ਼ਾਦੀ ਤੋਂ ਬਾਅਦ ਸਭ ਤੋਂ ਪਹਿਲਾਂ ਪਾਕਿਸਤਾਨ ਵਿੱਚ ਆਪਣਾ ਸਭ ਕੁਝ ਲੁਟਾ ਆਏ ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨ ਕੇ ਸਖਤੀ ਕਰਨ ਦਾ ਆਦੇਸ਼ ਜਾਰੀ ਕੀਤਾ ਤੇ ਉਸ ਤੋਂ ਬਾਅਦ ਪਾਕਿਸਤਾਨ ਤੋਂ ਆਏ ਕਿਸਾਨਾਂ ਨੂੰ ਜਮੀਨ ਅਲਾਟ ਕਰਨ ਲਈ 75% ਤੱਕ ਕੱਟ ਲਗਾਕੇ ਕੌਮ ਦੀ ਆਰਥਿਕ ਘੇਰਾਬੰਦੀ ਕੀਤੀ, ਕੌਮ ਨੂੰ ਘਸਿਆਰਾ ਬਣਾਉਣ ਲਈ ਹਰੇਕ ਹਰਬਾ ਵਰਤਿਆ ਗਿਆ।ਇਸੇ ਸਮੇ ਦੌਰਾਨ ਪੰਜਾਬ ਦੀ 52% ਪਾਣੀ ਰਾਜਸਥਾਨ ਨੂੰ ਫਰੀ ਲੁਟਾਇਆ ਗਿਆ। ਬਾਕੀ 20% ਦਿੱਲੀ ਨੂੰ ਤੇ ਭਾਖੜਾ ਰਾਹੀਂ ਰਾਜਸਥਾਨ, ਹਰਿਆਣਾ ਨੂੰ ਦੇ ਦਿੱਤਾ। ਬਾਕੀ ਸਟੇਟਾਂ ਵਾਂਗ ਪੰਜਾਬੀ ਭਾਸ਼ਾ ‘ਤੇ ਅਧਾਰਿਤ ਪੰਜਾਬੀ ਸੂਬਾ ਬਣਾਉਣ ਦੀ ਥਾਂ ਜੁਲਮ ਕੀਤੇ ਗਏ। ਜਦੋ ਮਜਬੂਰਨ ਬਣਾਇਆ ਤਾਂ ਇਸ ਵਿਚੋਂ ਸਰਸਾ, ਟੋਹਾਣਾ, ਸਾਹਬਾਦ, ਅੰਬਾਲਾ, ਜਗਾਧਰੀ, ਡਲਹੌਜ਼ੀ, ਕਾਲਕਾ ਏਰੀਏ ਬਾਹਰ ਰੱਖਕੇ ਛੋਟੀ ਜਿਹੀ ਸੂਬੀ ਪੰਜਾਬ ਬਣਾਇਆ। ਜਿਸ ਦੀ ਨਾ ਆਪਣੀ ਰਾਜਧਾਨੀ, ਨਾ ਹਾਈਕੋਰਟ, ਨਾ ਆਪਣੇ ਡੈਮਾਂ ਤੋਂ ਬਣਾਈ ਜਾਂਦੀ ਬਿਜਲੀ ‘ਤੇ ਕੰਟਰੋਲ ਤੇ ਪੰਜਾਬ ਦੀਆਂ ਯੂਨੀਵਰਸਿਟੀਆਂ ਉੱਤੇ ਵੀ ਪੰਜਾਬ ਦੇ ਗਦਾਰ ਬਾਦਲ ਟੋਲਿਆਂ ਦੇ ਰਾਹੀਂ ਆਰਐਸਐਸ ਵੱਲੋਂ ਬੀਜੇਪੀ ਦੀ ਕੇਂਦਰ ਸਰਕਾਰ ਦੇ ਉਹ ਆਸਰੇ ਰਾਹੀਂ ਕਬਜ਼ੇ ਕੀਤੇ ਜਾ ਰਹੇ ਹਨ। ਸਾਡੇ ਅਣਪੜ੍ਹ ਅਕਾਲੀ ਬਾਬਿਆਂ ਨੇ ਲੰਮਾ ਘੋਲ ਲੜਿਆ, ਲੰਗੜੀ ਸੂਬੀ ਮਿਲਣ ‘ਤੇ ਆਗਾਹ ਫੇਰ ਲੜਨ ਲੱਗੇ। ਇਸ ਛੋਟੀ ਸੂਬੀ ‘ਤੇ ਰਾਜ ਕਰਨ ਵੇਲੇ ਕੇਦਰੀ ਏਜੰਸੀਆਂ ਨੇ ਅਜਿਹੀ ਚਾਲ ਚੱਲੀ ਕਿ ਉਨਾ ਨੇ ਕੁਰਬਾਨੀ ਦੀਆਂ ਮੂਰਤਾਂ ਅਕਾਲੀ ਬਾਬੇ ਪਿੱਛੇ ਸੁੱਟ ਕੇ ਇੱਕ ਨੀਲੀਆਂ ਪੋਚਵੀਆਂ ਪੱਗਾਂ ਵਾਲਾ ਸਾਤਰ ਵਪਾਰੀ ਵਰਗ ਨੂੰ ਇਸ ਤਰ੍ਹਾਂ ਪਰੋਸਿਆ ਕਿ ਖੁਦ ਸਿੱਖਾਂ ਦੇ ਵੱਡੇ ਵਰਗ ਨੂੰ ਵੀ ਇਸ ‘ਤੇ ਸੱਕ ਨਾ ਹੋਇਆ। ਰਘਬੀਰ ਸਿੰਘ ਬਰਨਾਲਾ ਨੇ ਇਸ ਸਬੰਧੀ ਬਹੁਤ ਸੋਹਣਾ ਕਿਹਾ ਹੈ ਕਿ ਪ੍ਰਕਾਸ਼ ਬਾਦਲ ਇਸ ਵਰਗ ਦਾ ਨੇਤਾ ਬਣਕੇ ਉਭਰਿਆਂ। ਜਿਸ ਨੂੰ ਕੇਂਦਰੀ ਚਾਪਲੂਸ ਏਜੰਸੀਆਂ ਵੱਲੋਂ ਪੂਰੀ ਮੱਦਦ ਮਿਲੀ। ਇਸ ਵਰਗ ਨੂੰ ਪੰਜਾਬ ਤੇ ਸਿੱਖਾਂ ਨਾਲ ਕੋਈ ਸਰੋਕਾਰ ਨਹੀਂ ਸੀ ਬਲਕਿ ਇਹ ਆਪਣੇ ਪਰਿਵਾਰ ਲਈ ਪੰਜਾਬ ਤੇ ਪੰਥ ਨੂੰ ਕੁਰਬਾਨ ਕਰਨ ਲਈ ਹਮੇਸ਼ਾ ਤਿਆਰ ਰਿਹਾ। ਆਪਣੇ ਹੋਟਲ ਬਣਾਉਣ ਲਈ ਪੰਜਾਬ ਦੇ ਬਚਦੇ ਪਾਣੀ ਲੁਟਾਉਣ ਲਈ ਭਾਈਵਾਲ ਬਣਨ ਨੂੰ ਤਿਆਰ ਹੋ ਗਿਆ। ਪੰਥ ਦੇ ਗਦਾਰ ਬਾਦਲ ਅਤੇ ਇਸ ਦੇ ਪਿਛਲਗਾਂ ਨੇ ਮਣਾਂਮੂੰਹਹ ਪੈਸਾ ਧਨ ਦੌਲਤ ਇੱਕਠਾ ਕੀਤਾ। ਪਰ ਸਿੱਖਾਂ ਦਾ ਇੱਕ ਵਰਗ ਹਮੇਸ਼ਾ ਸਿੱਖਾਂ ਨਾਲ ਧੱਕੇ ਖਿਲਾਫ ਲੜ ਰਿਹਾ ਸੀ ਤੇ ਜਦੋ 1982 ਵਿਚ ਪੰਜਾਬ ਦਾ ਬਚਦਾ ਪਾਣੀ ਲੁੱਟਣ ਦੀ ਕੋਸ਼ਿਸ਼ ਦੁਬਾਰਾ ਹੋਈ ਤਾਂ ਇਸ ਨੇ ਪਾਣੀ ਬਚਾਉਣ ਅਤੇ ਨਾਲ ਹੀ ਫੈਡਰਲ ਢਾਂਚੇ ‘ਤੇ ਆਨੰਦਪੁਰ ਸਾਹਿਬ ਦੇ ਮਤੇ ਦੀ ਪ੍ਰਾਪਤੀ ਲਈ ਕੇਂਦਰ ਵਿਰੁੱਧ ਧਰਮ ਯੁੱਧ ਮੋਰਚਾ ਲਾ ਦਿੱਤਾ। ਜਾਬਰ ਸਰਕਾਰ ਨੇ ਜੂਨ 1984 ਵਿੱਚ ਆਰਐਸਐਸ/ਬੀਜੇਪੀ ਦੇ ਕਹਿਣ ‘ਤੇ ਬਾਦਲ ਪਰਿਵਾਰ ਵੱਲੋਂ ਲਿਖੀਆਂ ਚਿੱਠੀਆਂ ਕਾਰਨ ਸਿੱਖਾਂ ਦੇ ਮੱਕੇ ਖਾਲਸਾ ਪੰਥ ਦੀ ਸਰਵ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਜੀ ‘ਤੇ ਹਮਲਾ ਕਰਕੇ ਹਜਾਰਾਂ ਨਿਰਦੋਸ਼ਾਂ ਨੂੰ ਸ਼ਹੀਦ ਕਰ ਦਿੱਤਾ। ਫੇਰ ਇਤਹਾਸ ਵਿੱਚ ਉਹੀ ਹੋਇਆ ਜਿਸ ਦੀ ਉਮੀਦ ਸੀ। 31 ਅਕਤੂਬਰ 1984 ਦਾ ਦਿਨ ਤੇ ਉਸ ਤੋਂ ਅਗਲੇ ਪੰਜ ਦਿਨ ਇੰਡੀਆ ਦੇ ਚਾਰ ਦੱਖਣੀ ਰਾਜਾਂ ਤੇ ਬੰਗਾਲ ਸਮੇਤ ਈਸਟ ਇੰਡੀਆ ਨੂੰ ਛੱਡ ਕੇ ਬਾਕੀ ਸਾਰੇ ਥਾਵਾਂ ਤੇ ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਗਈ। ਜਿਸ ਦਾ ਸਿੱਖ ਨੌਜਵਾਨਾਂ ‘ਤੇ ਅਸਰ ਜੋ ਹੋਇਆ। ਉਸ ਨਾਲ ਇਸ ਮੈਦਾਨੀ ਇਲਾਕੇ ਵਿੱਚ ਅਜਿਹਾ ਹਥਿਆਰਬੰਦ ਘੋਲ ਹੋਇਆ ਜੋ ਅਜ ਤਕ ਦੇ ਇਤਹਾਸ ਵਿੱਚ ਦੁਨੀਆ ਵਿੱਚ ਕਿਸੇ ਮੈਦਾਨੀ ਇਲਾਕੇ ਵਿੱਚ ਨਹੀਂ ਸੀ ਹੋਇਆ। ਯਹੂਦੀਆਂ ਵਾਂਗ ਇਸ ਇਲਾਕੇ ਵਿੱਚ ਸਿੱਖਾਂ ਦੀ ਫੇਰ ਨਸਲਕੁਸ਼ੀ ਹੋਈ। ਸਾਮ ਦਾਮ ਦੰਡ ਭੇਦ ਚਾਰੇ ਤਰੀਕੇ ਵਰਤ ਕੇ ਚਾਹੇ ਇਹ ਹਥਿਆਰਬੰਦ ਸੰਘਰਸ਼ ਘੋਲ ਇਸ ਇਲਾਕੇ ਵਿੱਚ ਵਕਤੀ ਤੌਰ ਤੇ ਦੱਬ ਗਿਆ। ਪਰ ਹੁਣ ਮੰਨੂਵਾਦੀਆਂ ਲਈ ਇਹ ਕੌਮਾਤਰੀ ਸਿਰਦਰਦੀ ਬਣ ਗਿਆ ਹੈ। ਸ਼ਰਾਬੀ ਕੁਆਬੀ ਅਤੇ ਜਨਾਨੀਬਾਜ ਪੁਲਿਸ ਅਫਸਰ ਕੇ.ਪੀ ਗਿੱਲ ਅਤੇ ਬੇਅੰਤੇ ਬੁੱਚੜ ਦੇ ਜਬਰ ਜੁਰਮ ਨੇ ਜਕਰੀਆ ਖਾਨ ਜੁਰਮੀਆਂ ਦੇ ਜੁਰਮ ਨੂੰ ਵੀ ਨੂੰ ਮਾਤ ਪਾਉਂਦੇ ਜੁਲਮਾਂ ਤੋ ਇਨਸਾਫ ਦੀ ਉਮੀਦ ਆਸ ਨਾਲ ਸਿੱਖਾਂ ਦਾ ਵੱਡਾ ਵਰਗ ਪੁਰਾਣੇ ਠੱਗ ਤੇ ਸਿੱਖ ਦੁਸ਼ਮਣ ਦੇ ਜਾਲ ਵਿੱਚ ਫੇਰ ਫਸ ਗਿਆ। ਇਸ ਦੇ ਝਾਂਸੇ ਵਿੱਚ ਆਉਣ ਦਾ ਇੱਕ ਕਾਰਨ ਇਹ ਵੀ ਸੀ ਕਿ ਕੋਈ ਹੋਰ ਢੁਕਵਾਂ ਬਦਲ ਸਿੱਖਾਂ ਕੋਲ ਮੌਜੂਦ ਨਹੀਂ ਸੀ। ਕਿਉਂਕਿ ਸਿੱਖ ਕੌਮ ਦੇ ਮਹਾਨ ਯੋਧੇ ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਵਾਲੀ ਇੰਡੀਅਨ ਸਟੇਟ ਦੀ ਮਿਲਟਰੀ ਨੂੰ ਜਿਸ ਤਰ੍ਹਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨੇ ਜਿਸ ਤਰ੍ਹਾਂ ਹਥਿਆਰਬੰਦ ਹੋ ਕੇ ਸਬਕ ਸਿਖਾਇਆ ਉਸ ਦੀ ਮਿਸਾਲ ਪੂਰੀ ਦੁਨੀਆ ਵਿੱਚ ਨਹੀਂ ਮਿਲਦੀ। ਪ੍ਰੰਤੂ ਅੱਜ ਵੀ ਖਾਲਸਾ ਪੰਥ ਦਾ ਇੱਕ ਪੰਥਕ ਹਿੱਸਾ ਹਮੇਸ਼ਾ ਕਾਂਗਰਸ ਅਤੇ ਬਾਦਲਾਂ ਖਿਲਾਫ ਹਮੇਸ਼ਾ ਤੋਂ ਲੜਦਾ ਰਿਹਾ ਚਾਹੇ ਉਸ ਨੂੰ ਬਾਦਲ ਪਰਿਵਾਰ ਦੇ ਗਦਾਰ ਲੀਡਰਾਂ ਦੀਆਂ ਸਵਾਰਥੀ, ਪੰਥ ਵਿਰੋਧੀ ਅਤੇ ਆਰਐਸਐਸ ਬੀਜੇਪੀ ਲੀਡਰਾਂ ਦੀਆਂ ਚੱਪਲਾਂ ਝਾੜਨ ਵਾਲਾ ਕੰਮ ਸੰਭਾਲਣ ਕਰਕੇ ਖਾਲਸਾ ਪੰਥ ਨਾਲ ਗਦਾਰੀ ਕਰਨ ‘ਚ ਕਾਮਯਾਬੀ ਮਿਲੀ। ਖਾਸ ਗੱਲ ਇਹ ਹੈ ਕਿ ਕਾਂਗਰਸ, ਬਾਦਲ+ਭਾਜਪਾ ਦੇ ਤਪਾਏ ਪੰਜਾਬ, ਖਾਸ ਤੌਰ ‘ਤੇ ਸਿੱਖਾਂ ਨੂੰ ਜਦੋ ਤੀਜੀ ਇੱਕ ਪਾਰਟੀ ਦਿੱਸੀ ਤਾਂ ਉਪਰਲੇ ਦੋਹਾਂ ਤੋਂ ਦੁੱਖੀ ਸਾਰਾ ਪੰਜਾਬ ਤੀਜਿਆਂ ਦੇ ਪੱਖ ਵਿੱਚ ਭੁਗਤ ਗਿਆ। ਇੰਨਾ ਨੂੰ ਪਈ ਇਹ ਸਾਰੀ ਵੋਟ ਨੈਗੇਟਿਵ ਵੋਟ ਸੀ। ਇਹ ਝਾੜੂ ਦੀ ਨੀਤੀਆਂ ਦੀ ਜਿੱਤ ਨਹੀ ਸੀ ਬਲਕਿ ਕਾਂਗਰਸੀ ਕਾਲੀਆਂ ਤੋ ਦੁੱਖੀ ਪੰਜਾਬੀਆਂ ਦਾ ਗੁੱਬ ਗੁਭਾਟ ਸੀ। ਸੂਝਵਾਨ ਲੋਕਾਂ ਨੂੰ ਪਹਿਲਾਂ ਹੀ ਪਤਾ ਸੀ ਕਿ ਇਹ ਪਾਰਟੀ ਪੰਜਾਬ ਲਈ ਕਾਂਗਰਸ ਅਤੇ ਬਾਦਲਾਂ ਤੋਂ ਵੀ ਹਜਾਰਾਂ ਗੁਣਾ ਵੱਧ ਖਤਰਨਾਕ ਹੈ। ਥੋੜੇ ਹੀ ਸਮੇਂ ਵਿੱਚ ਇਸ ਨੂੰ ਵੋਟਾਂ ਪਾਉਣ ਵਾਲਿਆਂ ਨੂੰ ਵੀ ਉਦੋ ਸਮਝ ਆ ਗਈ ਸੀ ਜਦੋਂ ਦਿੱਲੀ ਵਾਲਿਆਂ ਨੇ ਇਥੇ ਮੁੱਖ ਮੰਤਰੀ ਦੇ ਬਰਾਬਰ ਫੈਸਲੇ ਲੈਣ ਲਈ ਸੁਪਰ ਮੁੱਖ ਮੰਤਰੀ ਬਿਠਾਅ ਦਿੱਤਾ। ਅੱਜ ਹਾਲਤ ਇਥੋ ਤੱਕ ਪਹੁੰਚ ਗਏ ਕਿ ਲੁਧਿਆਣਾ ਪੁਲਿਸ ਕਮਿਸ਼ਨਰ ਅਤੇ ਦੋ ਕੁ ਜਿਲਿਆਂ ਦੇ ਪੁਲੀਸ ਮੁਖੀਆਂ ਨੂੰ ਛੱਡਕੇ ਬਾਕੀ ਸਭ ਪੁਲੀਸ ਮੁਖੀ ਸੁਪਰ ਮੁੱਖ ਮੰਤਰੀ ਕੇਜਰੀਵਾਲ ਵਲੋਂ ਲਾਏ ਗਏ। ਕਿਵੇ ਲਾਏ ਗਏ, ਇਹ ਵੀ ਸਭ ਨੂੰ ਪਤਾ ਹੈ। ਪਾਰਟੀ ਸਾਰੇ ਇੰਡੀਆ ਵਿੱਚ ਚੋਣ ਲੜਨ ਦੀ ਇੱਛਕ ਹੈ ਤੇ ਉਸ ਲਈ ਪੈਸਾ ਪੰਜਾਬ ਵਿੱਚੋ ਇਕੱਠਾ ਕੀਤਾ ਜਾ ਰਿਹਾ ਹੈ। ਨਾਗਪੁਰ ਵਾਲੇ ਚਾਹੇ ਇੰਡੀਆ ਵਿੱਚ ਅਮਰੀਕਾ ਦੀ ਤਰਜ ਤੇ ਦੋ ਪਾਰਟੀ ਸਿਸਟਮ (ਦੋਵੇ ਹੀ ਕੱਟੜਵਾਦੀ ਹਿੰਦੂਤਵੀ ਹੋਣ ਭਾਜਪਾ ਤੇ ਆਪ) ਦੀ ਚਾਹਵਾਨ ਹੈ ਪਰ ਭਾਜਪਾ ਅਤੇ ਮੋਦੀ ਦੀ ਤਾਨਾਸ਼ਾਹੀ ਪਹੁੰਚ ਇਸ ਦੀ ਇਜਾਜਤ ਨਹੀਂ ਦਿੰਦੀ ਤੇ ਉਸ ਨੇ ਇਸ ਉਠ ਰਹੇ ‘ਆਪ’ ਰੂਪੀ ਸੱਪ ਦੀ ਸਿਰੀ ਉਪਰ ਪੈਰ ਰੱਖਕੇ ਇਸ ਨੂੰ ਵਿਰੋਧੀਆਂ ਨਾਲ ਸਮਝੌਤਾ ਕਰਨ ਨੂੰ ਮਜਬੂਰ ਕਰ ਦਿੱਤਾ, ਕਿਉਂਕਿ ਇਸਦੇ ਬਹੁਤੇ ਆਗੂ ਈਡੀ ਦੇ ਚੱਕਰ ਵਿਚ ਫਸ ਗਏ ਹਨ ਤੇ ਮੇਨ ਆਗੂ ਨਰਕਧਾਰੀ ਦੀ ਬਾਂਹ ਵੀ ਮਰੋੜ ਦਿੱਤੀ ਹੈ। ਪਾਰਟੀ ਦਾ ਲੋਕਾਂ ਨਾਲ ਪਹਿਲਾ ਵਾਅਦਾ ਨਸਾ ਰੋਕਣਾ ਅਤੇ ਦੂਜਾ ਬੇਅਦਬੀ ਦਾ ਇਨਸਾਫ ਕਰਨਾ ਸੀ। ਨਸ਼ਾ ਰੋਕਣ ਦੀ ਗੱਲ ਕਰੀਏ ਤਾਂ ਇਧਰ ਨੂੰ ਅਜੇ ਇੱਕ ਪੈਰ ਵੀ ਨਹੀਂ ਪੁੱਟਿਆ। ਨਸ਼ਾ ਰੋਕਣ ਲਈ ਸਭ ਤੋਂ ਪਹਿਲਾ ਨਸਾਂ ਛੂਡਾਊ ਕੇਦਰ ਸਥਾਪਤ ਕਰਨੇ ਤੇ ਚਿੱਟੇ ਦੇ ਜਿਆਦਾ ਅਮਲੀਆਂ ਲਈ ਬਦਲਵੇ ਨਸ਼ੇ ਭੁੱਕੀ, ਅਫੀਮ ਆਦਿਕ ਲਈ ਥੋੜੀ ਢਿੱਲ ਦੇਣੀ ਮੇਨ ਹੈ। ਅਜੇ ਤੱਕ ਕਿਸੇ ਜਗਾ ਇੱਕ ਵੀ ਨਵਾਂ ਨਸ਼ਾ ਛੁਡਾਊ ਕੇਂਦਰ ਨਹੀ ਬਣਾਇਆ ਗਿਆ ਬਲਕਿ ਆਮ ਆਦਮੀ ਕਲੀਨਿਕਾਂ ਦੇ ਡਰਾਮੇ ਕਰਨ ਵੇਲੇ ਪੁਰਾਣੇ ਨਸ਼ਾ ਛੁਡਾਊ ਕੇਂਦਰਾਂ ਦਾ ਸਟਾਫ ਵੀ ਬਦਲ ਦਿੱਤਾ। ਜੇਕਰ ਪੰਜਾਬ ਲਈ ਕੰਮ ਕਰਨ ਦੀ ਨੀਅਤ ਹੁੰਦੀ ਤਾਂ ਜਿੰਨੇ ਪੈਸੇ ਆਮ ਆਦਮੀ ਕਲੀਨਿਕਾਂ ‘ਤੇ ਉਜਾੜੇ, ਉਨੇ ਪੈਸਿਆਂ ਨਾਲ ਨਸ਼ਾਂ ਛੁਡਾਊ ਕੇਂਦਰਾਂ ਦਾ ਢਾਂਚਾ ਬਣ ਸਕਦਾ ਸੀ। ਦੂਜਾ ਨਸ਼ੇ ਦੀ ਤਸਕਰੀ ਅਤੇ ਸਪਲਾਈ ਰੋਕਣੀ, ਉਧਰ ਧਿਆਨ ਹੀ ਨਹੀਂ। ਜਿੰਨਾ ਚਿਰ ਨਸ਼ੇ ਚਿੱਟੇ ਨਾਲ ਮਰਨ ਦੀ ਜਿੰਮੇਵਾਰੀ ਤਹਿ ਨਹੀ ਕੀਤੀ ਜਾਂਦੀ, ਉਨਾ ਚਿਰ ਚਿੱਟਾ ਬੰਦ ਨਹੀਂ ਹੋ ਸਕਦਾ। ਜਿਥੇ ਕੋਈ ਚਿੱਟੇ ਨਾਲ ਮਰਦਾ ਹੈ, ਉਥੇ ਦੇ ਥਾਣਾ ਮੁੱਖੀ ਅਤੇ ਡੀਐਸਪੀ ਤੇ ਜਿੰਮੇਵਾਰੀ ਤਹਿ ਹੋਵੇ ਤਾਂ ਦੋ ਮਹੀਨੇ ਵਿੱਚ ਚਿੱਟਾ ਭਾਲਿਆ ਨਹੀ ਲੱਭੇਗਾ। ਪਰ ਇਹ ਕਰੇਗਾ ਕੌਣ ਜਦੋਕਿ ਜ਼ਿਲ੍ਹਾ ਪੁਲੀਸ ਮੁੱਖੀਆਂ ਦੀ ਨਿਯੁਕਤੀ ਉਹ ਸੁਪਰ ਮੁੱਖ ਮੰਤਰੀ ਕਰ ਰਿਹਾ ਹੈ ਜਿਸ ਨੂੰ ਪੰਜਾਬ ਨਾਲ ਦਰਦ ਹੀ ਕੋਈ ਨਹੀਂ, ਜੋ ਸਿਰਫ ਸਾਰੇ ਇੰਡੀਆ ਦੀ ਚੋਣ ਮੁਹਿੰਮ ਲਈ ਪੈਸੇ ਇਕੱਠੇ ਕਰਨ ਆਇਆ ਹੋਇਆ ਹੈ। ਬੇਅਦਬੀ ਦੇ ਇਨਸਾਫ ਤਾਂ ਹੁਣ ਇੰਨਾ ਦੇ ਏਜੰਡੇ ਵਿੱਚ ਨਹੀ। ਤੀਜੀ ਗੱਲ ਐਸ ਵਾਈ ਐਲ ਦੀ ਉਸਾਰੀ, ਉਸ ‘ਤੇ ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਚੈਲਿੰਜ ਕਰਨ ਦਾ ਡਰਾਮਾ ਕੀਤਾ। ਜੇਕਰ ਬਹਿਸ ਕਰਨ ਲਈ ਜਿਆਦਾ ਤਲਬ ਹੈ ਤਾਂ ਉਹ ਵਿਧਾਨ ਸਭਾ ਵਿੱਚ ਦੋ ਦਿਨ ਵੱਧ ਇਸੇ ਵਿਸ਼ੇ ‘ਤੇ ਬਹਿਸ ਕਰਕੇ ਉਸ ਨੂੰ ਲਾਈਵ ਕਰੋ। ਪੰਜਾਬੀਆਂ ਖਾਸ ਤੌਰ ‘ਤੇ ਸਿੱਖਾਂ ਨੂੰ ਇਸ ਵਿਸ਼ੇ ਤੇ ਕੋਈ ਗਲਤ ਫਹਿਮੀ ਨਹੀ ਕਿ ਪੰਜਾਬ ਦਾ ਪਾਣੀ ਲੁਟਾਉਣ ਲਈ ਕਾਂਗਰਸ ਤੇ ਬਾਦਲ ਜੁੰਮੇਵਾਰ ਹਨ। ਜੇਕਰ ਮੁੱਖ ਮੰਤਰੀ ਨੂੰ ਕੋਈ ਵਹਿਮ ਹੈ ਤਾਂ ਉਸ ਦਾ ਕੋਈ ਇਲਾਜ ਨਹੀਂ। ਉਹਨਾਂ ਪੰਜਾਬ ਨਾਲ ਗੱਦਾਰੀ ਕੀਤੀ, ਉਹ ਸਜਾ ਭੁਗਤ ਰਹੇ ਹਨ। ਮਸਲਾ ਇਹ ਹੈ ਕਿ ਤੁਸੀਂ ਅਗਾਂਹ ਪਾਣੀ ਬਚਾਉਣ ਲਈ ਕੀ ਕਰ ਰਹੇ ਹੋ। ਤੁਸੀ ਵਿਧਾਨ ਸਭਾ ਸੈਸ਼ਨ ਬੁਲਾਕੇ ਪਾਣੀ ਦੇਣ ਤੋ ਨਾਹ ਕਰੋ। ਤੁਹਾਡਾ ਪੰਜਾਬ ਤੋ ਬਣਾਇਆ ਰਾਜ ਸਭਾ ਮੈਂਬਰ ਹਰਿਆਣਾ ਵਿਚ ਜਾਕੇ ਐਸਵਾਈਐਲ ਬਣਾਉਣ ਦੀ ਗਰੰਟੀ ਦੇ ਕੇ ਆਪਣੇ ਪੰਜਾਬ ਨਾਲ ਗੱਦਾਰੀ ਕਿਉ ਕਰ ਰਿਹਾ ਸੀ, ਉਹ ਤਾਂ ਪੰਜਾਬ ਤੋਂ ਜਿੱਤਿਆ ਸੀ। ਕਾਂਗਰਸ ਤੇ ਕਾਲੀਆਂ ਵਾਂਗ ਤੁਸੀਂ ਵੀ ਕੇਜਰੀਵਾਲ ਮਗਰ ਲੱਗ ਕੇ ਪੰਜਾਬ ਨਾਲ ਗੱਦਾਰੀ ਕਰਨ ਲਈ ਐਸ ਵਾਈ ਐਲ ਬਣਾਉਣ ਦੇ ਰਾਹ ਪਏ ਹੋਏ ਹੋ। ਤੇ ਅਦਾਲਤ ਵਿੱਚ ਲਿਖਕੇ ਦੇ ਆਏ ਕਿ ਸਾਨੂੰ ਇਤਰਾਜ਼ ਨਹੀਂ ਪਰ ਕਿਸਾਨ ਅੜਿੱਕਾ ਪਾ ਰਹੇ ਹਨ। ਸੋਸਲ ਮੀਡੀਆ ਤੇ ਆਪ ਪਾਰਟੀ ਖਿਲਾਫ ਬੋਲਣ ਤੇ ਪਹਿਲਾਂ ਮਾਲਵਿੰਦਰ ਸਿੰਘ ਮਾਲੀ ਤੇ ਕੇਸ ਕਰਕੇ ਜੇਲ ਭੇਜ ਦਿੱਤਾ, ਹੋਰ ਬਹੁਤ ਤੇ ਕੇਸ ਦਰਜ ਕੀਤੇ ਹਨ ਤੇ ਬਹੁਤ ਨੂੰ ਫੜਨ ਦੀ ਤਿਆਰੀ ਹੈ। ਹੁਣ ਜੇਕਰ ਝਾੜੂ ਪਾਰਟੀ ਖਿਲਾਫ ਕੋਈ ਪੋਸਟ ਪਾਵੇ ਤਾਂ ਇੰਨਾ ਦੇ 15-20 % ਬਚਦੇ (80% ਤਾਂ ਇਸ ਪਾਰਟੀ ਨੂੰ ਸਮਝ ਚੁੱਕੇ ਹਨ) ਕਹਿਣਗੇ ਕਿ ਇਹ ਕਾਗਰਸੀ ਹਨ ਜਾਂ ਕਾਲੀ ਹਨ ਜਾਂ ਕਹਿਣਗੇ ਕਿ ਇੰਨਾ ਦੀ ਜਮੀਰ ਮਰ ਗਈ ਜਾਂ ਕਹਿਣਗੇ ਕਿ ਹੋਰ ਬਦਲ ਹੀ ਨਹੀਂ ਤਾਂ ਕੁੱਟ ਖਾਣ ਦਾ ਕੀ ਫਾਇਦਾ। ਇਹ ਇਉਂ ਬੋਲਦੇ ਹਨ ਕਿ ਜਿਵੇ ਜਦੋ ਤੋ ਝਾੜੂ ਪਾਰਟੀ ਮੈਦਾਨ ਵਿੱਚ ਆਈ ਹੈ, ਪੰਜਾਬ ਵਿੱਚ ਜਮੀਰ ਵਾਲੇ ਲੋਕ ਵੀ ਉਦੋ ਤੋ ਹੀ ਜੰਮਣ ਲੱਗੇ ਹਨ, ਪਹਿਲਾਂ ਤਾਂ ਇਥੇ 1947 ਤੋਂ ਕੋਈ ਜਮੀਰ ਵਾਲਾ ਬੰਦਾ ਹੈ ਹੀ ਨਹੀਂ ਸੀ। ਬਾਕੀ ਤੁਸੀ ਕਹਿੰਦੇ ਹੋ ਕਿ ਕੋਈ ਬਦਲ ਹੀ ਨਹੀਂ, ਤੁਸੀ ਗਲਤ ਨੂੰ ਗਲਤ ਕਹੋ, ਬਦਲ ਹੋਵੇ ਜਾਂ ਨਾ। ਜਦੋਂ ਅਸੀਂ ਗਲਤ ਨੂੰ ਗਲਤ ਕਹਾਂਗੇ ਤਾਹੀ ਬਦਲ ਤਿਆਰ ਹੋਵੇਗਾ। ਇੱਕ ਭਾਈ ਕਹਿੰਦਾ ਕੁੱਟਾਉਣ ਵਾਲੇ ਵੀ ਸਿੱਖ, ਕੁੱਟਣ ਵਾਲੇ ਵੀ ਸਿੱਖ ਤੇ ਕੁੱਟ ਖਾਣ ਵਾਲੇ ਵੀ ਸਿੱਖ। ਉਹ ਭਰਾ ਜੇਕਰ ਤੂੰ ਕੁੱਟ ਖਾ ਨਹੀ ਸਕਦਾ ਤਾਂ ਘੱਟੋ-ਘੱਟ ਕੁੱਟਣ ਵਾਲਿਆਂ ਤੇ ਕੁਟਾਉਣ ਵਾਲਿਆਂ ਖਿਲਾਫ ਬੋਲ ਤਾਂ ਸਕਦਾ ਹੈਂ। ਗੁਰਬਾਣੀ ਸਾਨੂੰ ਮਜ਼ਲੂਮ ਨਾਲ ਖੜਨ ਲਈ ਪ੍ਰੇਰਦੀ ਹੈ, ਨਾਕਿ ਜੁਲਮ ਕਰਨ ਕਰਾਉਣ ਵਾਲਿਆਂ ਨਾਲ। ਤੁਹਾਡੇ ਮੁੱਖ ਮੰਤਰੀ ਦਾ ਉਹ ਬਿਆਨ ਕਿਥੇ ਗਿਆ ਕਿ “ਜਦੋ ਆਉਣ ਵਾਲੀਆਂ ਪੀੜ੍ਹੀਆਂ ਪੁੱਛਣਗੀਆ ਕਿ ਜਦੋਂ ਪੰਜਾਬ ਦੀ ਜਵਾਨੀ ਚਿੱਟੇ ਨਾਲ ਮਰ ਰਹੀ ਸੀ ਤਾਂ ਤੁਸੀਂ ਕੀ ਕਰਦੇ ਰਹੇ”…ਕੀ ਹੁਣ ਚਿੱਟੇ ਨਾਲ ਨਹੀ ਮਰਦੇ। ਥੋੜ੍ਹਾ ਪਹਿਲਾਂ ਹੀ ਹਾਈਕੋਰਟ ਨੇ ਤੁਹਾਡੇ ਡੀਜੀਪੀ ਨੂੰ ਝਾੜ ਪਾਈ। ਇਹ ਕਿਧਰਲਾ ਇਨਸਾਫ ਕਿ ਥਾਣੇਦਾਰ ਨੂੰ ਰਿਸ਼ਵਤਖੋਰ ਕਹੋ ਤੇ ਜਿਲਾ ਪੁਲੀਸ ਮੁੱਖੀ ਨੂੰ ਨਿਯੁਕਤ ਦਿੱਲੀ ਵਾਲੇ ਕਰਨ। ਮੁੜ ਘੁੜ ਕੇ ਸਾਰੇ ਮਹਿਕਮੇ ਦੇ ਭ੍ਰਿਸ਼ਟਾਚਾਰੀ ਹੋਣ ਦੀ ਝਾੜ ਪਟਵਾਰੀ ਤੇ ਪਵੇ ਤੇ ਮੰਤਰੀਆਂ ਦੇ ਦੌਰਿਆਂ ਦਾ ਖਰਚ ਡੀਸੀ ਤਹਿਸੀਲਦਾਰ ਕਰਨ। ਪਾਰਟੀਆਂ ਦੀਆਂ ਕਾਨਫਰੰਸਾਂ ਲਈ ਪ੍ਰਬੰਧ ਤਹਿਸੀਲਦਾਰ ਤੇ ਪੁਲਿਸ ਮੁਖੀ ਕਰਨ ਤੇ ਰਿਸ਼ਵਤਖੋਰੀ ਦੇ ਇਲਜਾਮ ਪਟਵਾਰੀ ਤੇ ਥਾਣੇਦਾਰਾਂ ਤੇ ਲਾ ਦਿਓ। ਹੁਣ ਤੁਹਾਡੇ ਵਰਗੇ ਕੁਝ ਜੁੱਤੀ ਚੱਟਣ ਵਾਲਿਆਂ ਨੂੰ ਛੱਡਕੇ ਆਮ ਪੰਜਾਬੀਆਂ ਨੂੰ ਭੋਰਾ ਭਰ ਵੀ ਸ਼ੱਕ ਨਹੀਂ ਕਿ ਝਾੜੂ ਪਾਰਟੀ ਦੂਜੀਆਂ ਪਾਰਟੀਆਂ ਨਾਲੋ ਕਿਤੇ ਵੱਧ ਖਤਰਨਾਕ ਹੈ। ਇਹ ਪਾਰਟੀ 100% ਦਿੱਲੀ ਤੋ ਚਲਦੀ ਹੈ ਜਦਕਿ ਦੂਜੀਆਂ ਚ ਹੋ ਸਕਦਾ ਹੈ ਕਿ ਕਿਸੇ ਮਜਬੂਰੀ ਵਿੱਚ ਆਪਣੇ ਮੁੱਖ ਮੰਤਰੀ ਨੂੰ ਮਾੜੀ ਮੋਟੀ ਢਿੱਲ ਦੇ ਦੇਣ ਪਰ ਇਸ ਪਾਰਟੀ ਵਿੱਚ 100% ਕੇਦਰ ਦੀ ਮਰਜੀ ਚੱਲਦੀ ਹੈ। ਪੰਜਾਬ ਵਿੱਚ ਕਿਸੇ ਗਲੀ ਮੁਹੱਲੇ ਦਾ ਨੀਹ ਪੱਥਰ ਰੱਖਣਾ ਹੋਵੇ ਉਹ ਵੀ ਪੰਜਾਬ ਦਾ ਮੁੱਖ ਮੰਤਰੀ ਇਕੱਲਾ ਨਹੀਂ ਰੱਖ ਸਕਦਾ ਬਲਕਿ ਉਸ ਲਈ ਵੀ ਨਾਲ ਦਿੱਲੀ ਵਾਲਾ ਭਈਆ ਹੋਣਾ ਜਰੂਰੀ ਹੈ, ਹਿਸਾਬ ਲਾ ਲਓ ਕਿ ਹਾਲਤ ਕਿੰਨੇ ਗਰਕ ਗਏ ਹਨ। ਜੇਕਰ ਹੁਣ ਤੱਕ ਦਿੱਲੀ ਵਾਲਿਆਂ ਤੇ ਮੋਦੀ ਦਾ ਈਡੀ ਵਾਲਾ ਡੰਡਾ ਨਾ ਕੱਸਿਆ ਹੁੰਦਾ ਤਾਂ ਇਹ ਮੁੱਖ ਮੰਤਰੀ ਕਦੋਂ ਤੱਕ ਦਾ ਬਦਲ ਦਿੱਤਾ ਗਿਆ ਹੁੰਦਾ।
–ਮੰਗਤ ਸਿੰਘ ਸੈਦਪੁਰ (ਚੰਡੀਗੜ੍ਹ)।
ਮੋਬਾਇਲ : 708777-5976




