Translate Your Language

October 5, 2026 6:33 am

PUNPUN03583/19/1/2007-TC

PUNPUN03583/19/1/2007-TC

Home » Uncategorized » ਸਿਵਲ ਹਸਪਤਾਲ ਦੇ ਅੱਖਾਂ ਦੇ ਵਿਭਾਗ ਵਿੱਚ ਫੰਡਸ ਕੈਮਰਾ ਦੀ ਸਹੂਲਤ

ਸਿਵਲ ਹਸਪਤਾਲ ਦੇ ਅੱਖਾਂ ਦੇ ਵਿਭਾਗ ਵਿੱਚ ਫੰਡਸ ਕੈਮਰਾ ਦੀ ਸਹੂਲਤ

 

ਸਮਰਾਲਾ, (ਸੁਰਜੀਤ ਸਿੰਘ) ਸਥਾਨਕ ਸਿਵਲ ਹਸਪਤਾਲ ਦੇ ਅੱਖਾਂ ਦੇ ਵਿਭਾਗ ਵਿੱਚ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਨੂੰ ਹੋਰ ਸੁਚੱਜਾ ਅਤੇ ਪ੍ਰਭਾਵਸ਼ਾਲੀ ਬਣਾਉਣ ਲਈ ਫੰਡਸ ਕੈਮਰਾ ਉਪਲਬਧ ਕਰਵਾਇਆ ਗਿਆ ਹੈ। ਇਹ ਸਹੂਲਤ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਰਹਿਨੁਮਾਈ ਅਤੇ ਐਸ.ਐਮ.ਓ. ਸਮਰਾਲਾ ਡਾ. ਗੁਰਤੇਜਿੰਦਰ ਕੌਰ ਦੀ ਅਗਵਾਈ ਹੇਠ ਉਪਲਬਧ ਹੋਈ ਹੈ। ਇਸ ਸਬੰਧੀ ਅੱਖਾਂ ਦੇ ਮਾਹਿਰ ਡਾ. ਚਿਰੰਜੀਵ ਸਿੰਘ ਨੇ ਦੱਸਿਆ ਕਿ ਫੰਡਸ ਕੈਮਰੇ ਦੀ ਮਦਦ ਨਾਲ ਅੱਖ ਦੇ ਪਿਛਲੇ ਹਿੱਸੇ, ਖਾਸ ਕਰਕੇ ਰੇਟੀਨਾ ਦੀ ਵਿਸਥਾਰ ਪੂਰਵਕ ਜਾਂਚ ਕੀਤੀ ਜਾ ਸਕਦੀ ਹੈ। ਇਹ ਸਹੂਲਤ ਵਿਸ਼ੇਸ਼ ਤੌਰ ’ਤੇ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਤੋਂ ਪੀੜਤ ਮਰੀਜ਼ਾਂ ਵਿੱਚ ਰੇਟੀਨਾ ਦੀ ਜਾਂਚ ਅਤੇ ਰੁਟੀਨ ਸਕ੍ਰੀਨਿੰਗ ਲਈ ਲਾਭਦਾਇਕ ਹੋਵੇਗੀ। ਉਨ੍ਹਾਂ ਦੱਸਿਆ ਕਿ ਸ਼ੂਗਰ ਅਤੇ ਹਾਈ ਬਲੱਡ ਪ੍ਰੈਸ਼ਰ ਕਾਰਨ ਅੱਖਾਂ ਦੀ ਰੇਟੀਨਾ ’ਤੇ ਪੈਣ ਵਾਲੇ ਪ੍ਰਭਾਵਾਂ ਦੀ ਸਮੇਂ ਸਿਰ ਪਛਾਣ ਕਰਨਾ ਬਹੁਤ ਮਹੱਤਵਪੂਰਨ ਹੈ। ਫੰਡਸ ਕੈਮਰੇ ਰਾਹੀਂ ਰੇਟੀਨਾ ਦੀਆਂ ਤਸਵੀਰਾਂ ਲੈ ਕੇ ਅੱਖਾਂ ਦੀ ਸਿਹਤ ਦਾ ਬਿਹਤਰ ਮੁਲਾਂਕਣ ਕੀਤਾ ਜਾ ਸਕਦਾ ਹੈ। ਇਸ ਸੇਵਾ ਨੂੰ ਸੁਚਾਰੂ ਢੰਗ ਨਾਲ ਮੁਹੱਈਆ ਕਰਵਾਉਣ ਲਈ ਵੰਸ਼ੂ ਅਤੇ ਸਿਮਰਨਦੀਪ ਕੌਰ, ਓਫਥੈਲਮਿਕ ਅਫਸਰ ਸਮੇਤ ਅੱਖਾਂ ਦੇ ਵਿਭਾਗ ਦੀ ਟੀਮ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ। ਸਿਵਲ ਹਸਪਤਾਲ ਸਮਰਾਲਾ ਵਿੱਚ ਇਹ ਸਹੂਲਤ ਮਰੀਜ਼ਾਂ ਲਈ ਅੱਖਾਂ ਦੀ ਨਿਯਮਤ ਜਾਂਚ ਅਤੇ ਰੇਟੀਨਾ ਨਾਲ ਸਬੰਧਤ ਬਿਮਾਰੀਆਂ ਦੀ ਸ਼ੁਰੂਆਤੀ ਪਛਾਣ ਵਿੱਚ ਲਾਹੇਵੰਦ ਸਾਬਤ ਹੋਵੇਗੀ।

Leave a Reply

Your email address will not be published. Required fields are marked *