Translate Your Language

October 5, 2026 7:25 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਐਸ ਪੀ ਐਸ ਹਸਪਤਾਲ ਨੇ ਲਗਾਇਆ ਖੂਨਦਾਨ ਕੈਂਪ

ਐਸ ਪੀ ਐਸ ਹਸਪਤਾਲ ਨੇ ਲਗਾਇਆ ਖੂਨਦਾਨ ਕੈਂਪ

ਸਮਰਾਲਾ, (ਸੁਰਜੀਤ ਸਿੰਘ) ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ਲੁਧਿਆਣਾ ਵਿਖੇ ਅੱਜ ਐਮ ਡੀ ਸਰਦਾਰ ਜੈ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਉਦਘਾਟਨ ਪੰਜਾਬ ਪੁਲਿਸ ਦੇ ਐਸ ਪੀ ਸੰਦੀਪ ਵਡੇਰਾ ਵਲੋਂ ਕੀਤਾ ਗਿਆ। ਪੁਲਿਸ ਅਧਿਕਾਰੀ ਐਸ ਪੀ ਵਡੇਰਾ ਨੇ ਕਿਹਾ ਕਿ ਖੂਨਦਾਨ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ। ਉਹਨਾਂ ਕਿਹਾ ਕਿ ਖੂਨ ਦਾਨੀ ਵੱਲੋਂ ਕੀਤਾ ਗਿਆ ਖੂਨ ਦਾਨ ਕੀਮਤੀ ਜਾਨਾਂ ਨੂੰ ਬਚਾ ਸਕਦਾ ਹੈ। ਉਹਨਾਂ ਕਿਹਾ ਕਿ ਹਰ ਨੌਜਵਾਨ ਨੂੰ ਖੂਨ ਦਾਨ ਕਰਨਾ ਚਾਹਿਦਾ ਹੈ। ਉਹਨਾਂ ਕਿਹਾ ਕਿ ਖੂਨ ਕਿਸੇ ਇੱਕ ਕੁਦਰਤੀ ਦਾਤ ਹੈ ਜੌ ਇੱਕ ਇਨਸਾਨ ਤੋਂ ਦੂਜੇ ਲੋੜਵੰਦ ਇਨਸਾਨ ਨੂੰ ਦਾਨ ਵਜੋਂ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਖੂਨ ਕਿਸੇ ਫੈਕਟਰੀ ਵਿਚ ਤਿਆਰ ਨਹੀਂ ਕੀਤਾ ਜਾ ਸਕਦਾ ਬਲਕਿ ਸਿਰਫ ਦਾਨ ਦੇ ਰੂਪ ਵਿਚ ਹੀ ਉਪਲਬਧ ਹੋ ਸਕਦਾ ਹੈ। ਐੱਸ ਪੀ ਵਡੇਰਾ ਨੇ ਹਸਪਤਾਲ ਦੇ ਐਮ ਡੀ ਸਰਦਾਰ ਜੈ ਸਿੰਘ ਸੰਧੂ ਵਲੋਂ ਕੀਤੇ ਇਸ ਵਡਮੁੱਲੇ ਊਧਮ ਦੀ ਸ਼ਲਾਘਾ ਕੀਤੀ। ਹਸਪਤਾਲ ਦੇ ਲੋਕ ਸੰਪਰਕ ਅਧਿਕਾਰੀ ਲਖਵੀਰ ਸਿੰਘ ਬੱਦੋਵਾਲ ਨੇ ਦੱਸਿਆ ਕਿ ਹਸਪਤਾਲ ਦੇ ਸੀ ਈ ਓ ਯੋਗਿੰਦਰ ਨਾਥ ਅਵਧਿਆ ਦੀ ਪ੍ਰੇਰਨਾ ਸਦਕਾ ਲੋਕਾਂ ਨੇ ਆਪ ਮੁਹਾਰੇ ਵੱਡੀ ਗਿਣਤੀ ਵਿਚ ਹਸਪਤਾਲ ਪਹੁੰਚ ਕੇ ਖੂਨ ਦਾਨ ਕੀਤਾ। ਇਸ ਮੌਕੇ ਰਾਜੂ ਸਰਪੰਚ ਅਤੇ ਯੋਗਿੰਦਰ ਨਾਥ ਅਵਧਿਆ ਨੇ ਮੁੱਖ ਮਹਿਮਾਨ ਐੱਸ ਪੀ ਸੰਦੀਪ ਵਡੇਰਾ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ ਉਰਵਸ਼ੀ ਅਤੇ ਲੋਕ ਸੰਪਰਕ ਅਧਿਕਾਰੀ ਲਖਵੀਰ ਸਿੰਘ ਬੱਦੋਵਾਲ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ।

ਫੋਟੋ ਕੈਪਸਨ, ਐਸ ਪੀ ਐਸ ਹਸਪਤਾਲ ਵਿਚ ਖੂਨਦਾਨ ਕੈਂਪ ਦਾ ਉਦਘਾਟਨ ਕਰਦੇ ਹੋਏ ਐੱਸ ਪੀ ਸੰਦੀਪ ਵਡੇਰਾ, ਰਾਜੂ ਸਰਪੰਚ, ਸੀ ਈ ਓ ਅਵਧਿਆ ਅਤੇ ਲਖਵੀਰ ਸਿੰਘ ਬੱਦੋਵਾਲ।

Leave a Reply

Your email address will not be published. Required fields are marked *