Translate Your Language

October 5, 2026 9:04 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਸੈਂਟੀਨਲ ਸਕੂਲ ਦੇ ਬੱਚਿਆਂ ਨੇ ਐਮਿਉਸਮੈਂਟ ਪਾਰਕ ਦਾ ਲਿਆ ਨਜ਼ਾਰਾ

ਸੈਂਟੀਨਲ ਸਕੂਲ ਦੇ ਬੱਚਿਆਂ ਨੇ ਐਮਿਉਸਮੈਂਟ ਪਾਰਕ ਦਾ ਲਿਆ ਨਜ਼ਾਰਾ

ਸਮਰਾਲਾ, (ਸੁਰਜੀਤ ਸਿੰਘ) ਸਕੂਲ ਦੀ ਚਾਰ ਦੀਵਾਰੀ ਤੋਂ ਬਾਹਰ ਦੀ ਦੁਨੀਆ ਦੀ ਜਾਣਕਾਰੀ ਦੇਣ ਦੇ ਮਕਸਦ ਨੂੰ ਮੁੱਖ ਰੱਖਦਿਆਂ ਸਕੂਲ ਪ੍ਰਿੰਸੀਪਲ ਡਾ. ਪੂਨਮ ਸ਼ਰਮਾ ਦੀ ਅਗਵਾਈ ਵਿਚ ਵਰਲਡ ਟੂਰਿਜ਼ਮ ਡੇਅ ਮੌਕੇ ਵਿਦਿਆਰਥੀਆਂ ਦਾ ਇੱਕ ਦਿਨ ਅੰਮਿਊਜ਼ਮੈਂਟ ਪਾਰਕ, ਜਲੰਧਰ ਦਾ ਟੂਰ ਆਯੋਜਿਤ ਕੀਤਾ ਗਿਆ। ਜਿਸ ਵਿਚ ਬੱਚਿਆਂ ਨੇ ਵੱਖ-ਵੱਖ ਰੋਮਾਂਚਕ ਰਾਈਡਾਂ, ਵਾਟਰ ਪਾਰਕ ਐਕਟੀਵਿਟੀਜ਼, ਡਾਂਸ ਫਲੌਰ, ਬੋਟਿੰਗ ਅਤੇ ਹੋਰ ਮਨੋਰੰਜਨ ਗਤੀਵਿਧੀਆਂ ਦਾ ਖੂਬ ਆਨੰਦ ਮਾਣਿਆ।ਇਸ ਵਿੱਚ ਡ੍ਰਾਈ ਪਾਰਕ ਸਵਾਰੀਆਂ ਜਿਹਨਾਂ ਵਿਚ ਹੰਪਟੀ-ਡੰਪਟੀ, ਫਲਾਇੰਗ ਡਰੈਗਨ, ਬੰਪਰ ਕਾਰਾਂ, ਕੈਰੋਜ਼ਲ ਅਤੇ ਸਵਿੰਗ ਚੇਅਰ, ਡਰਾਉਣੀ ਹਾਊਸ, ਹਾਈ-ਸਪੀਡ ਕੋਸਟਰ, ਟ੍ਰੇਨ ਅਤੇ ਕਵੀਨ ਟ੍ਰੇਨ, ਫਲਾਇੰਗ ਜੈੱਟ, ਫੈਰਿਸ ਵ੍ਹੀਲ, ਪੈਰਾ ਟਰੂਪਰ, ਵੌਰਟੈਕਸ, ਅਤੇ ਪਲੇਅ ਹਾਉਸ ਦਾ ਮਜ਼ਾ ਲਿਆ। ਵਿਦਿਆਰਥੀਆਂ ਨੇ ਵਾਟਰ ਪਾਰਕ ਗਤੀਵਿਧੀਆਂ ਅਤੇ ਆਕਰਸ਼ਣ ਵੇਵ ਪੂਲ, ਐਕਵਾ ਡਾਂਸ ਫਲੋਰ, ਵੰਡਰ ਸਪਲੈਸ਼ ਅਤੇ ਸਲਾਈਡ ਸਪਲੈਸ਼, ਬੋਟਿੰਗ ਆਦਿ ਦਾ ਆਨੰਦ ਮਾਣਿਆ।ਅਧਿਆਪਕਾਂ ਨੇ ਵੀ ਬੱਚਿਆਂ ਦੇ ਨਾਲ ਗਤੀਵਿਧੀਆਂ ਵਿੱਚ ਭਾਗ ਲੈਂਦਿਆਂ ਉਨ੍ਹਾਂ ਦੀਆਂ ਖੁਸ਼ੀਆਂ ਨੂੰ ਹੋਰ ਵਧਾਇਆ। ਵੰਡਰ ਲੈਂਡ ਵਿਖੇ ਲਜ਼ੀਜ਼ ਭੋਜਨ, ਸ਼ਾਨਦਾਰ ਸਹੁਲਤਾਂ ਅਤੇ ਵਧੀਆ ਪ੍ਰਬੰਧਾਂ ਨੇ ਵਿਦਿਆਰਥੀਆਂ ਦਾ ਦਿਲ ਜਿੱਤ ਲਿਆ। ਪਾਰਕ ਦੇ ਅਧਿਕਾਰੀਆਂ, ਸਟਾਫ਼ ਅਤੇ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਵੱਲੋਂ ਵੀ ਪੂਰੇ ਦਿਨ ਦੌਰਾਨ ਬੱਚਿਆਂ ਦੀ ਸੁਰੱਖਿਆ ਅਤੇ ਸੁਵਿਧਾ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਸਾਰੇ ਵਿਦਿਆਰਥੀਆਂ ਨੇ ਪੂਰੇ ਦਿਨ ਦਾ ਭਰਪੂਰ ਆਨੰਦ ਮਾਣਿਆ ਅਤੇ ਆਪਣੇ ਨਾਲ ਖੁਸ਼ੀ ਭਰੀਆਂ ਯਾਦਾਂ ਲੈ ਕੇ ਵਾਪਸ ਪਰਤੇ।ਬੱਚਿਆਂ ਦੇ ਚਿਹਰਿਆਂ ‘ਤੇ ਦਿਖਾਈ ਦੇ ਰਹੀ ਖੁਸ਼ੀ ਇਸ ਟੂਰ ਦੀ ਸਫਲਤਾ ਨੂੰ ਬਿਆਨ ਕਰ ਰਹੀ ਸੀ। ਇਸ ਮੌਕੇ ਸਕੂਲ ਦੀ ਪਿੰਸੀਪਲ ਡਾ ਪੂਨਮ ਸ਼ਰਮਾ ਨੇ ਕਿਹਾ ਕਿ ਸਕੂਲ ਵੱਲੋਂ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਵਿੱਦਿਅਕ, ਮਨੋਰੰਜਨ ਅਤੇ ਗਿਆਨਵਰਧਕ ਟੂਰ ਕਰਵਾਏ ਜਾਂਦੇ ਰਹਿਣਗੇ।ਅਜਿਹੇ ਟੂਰ ਬੱਚਿਆਂ ਨੂੰ ਕਲਾਸ ਰੂਮ ਤੋਂ ਬਾਹਰ ਨਵੀਆਂ ਚੀਜ਼ਾਂ ਸਿੱਖਣ, ਆਪਸੀ ਸਾਂਝ ਵਧਾਉਣ ਅਤੇ ਵਿਹਾਰਕ ਅਨੁਭਵ ਪ੍ਰਾਪਤ ਕਰਨ ਦਾ ਮੌਕਾ ਦਿੰਦੇ ਹਨ। ਇਹ ਟੂਰ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਬੇਹੱਦ ਖੁਸ਼ਨੁਮਾ, ਰੋਮਾਂਚਕ ਅਤੇ ਯਾਦਗਾਰ ਅਨੁਭਵ ਸਾਬਤ ਹੋਇਆ |

Leave a Reply

Your email address will not be published. Required fields are marked *