Translate Your Language

October 5, 2026 8:55 am

PUNPUN03583/19/1/2007-TC

PUNPUN03583/19/1/2007-TC

Home » ਪੰਜਾਬ » ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ ਵਿਚ ਸਾਹਿਤ ਵਿਧਾਵਾਂ ਤੇ ਹੋਈ ਚਰਚਾ

ਸਾਹਿਤ ਸਭਾ ਭੈਣੀ ਸਾਹਿਬ ਦੀ ਮੀਟਿੰਗ ਵਿਚ ਸਾਹਿਤ ਵਿਧਾਵਾਂ ਤੇ ਹੋਈ ਚਰਚਾ

ਸਮਰਾਲਾ, (ਸੁਰਜੀਤ ਸਿੰਘ) ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਾਸਿਕ ਮੀਟਿੰਗ ਹਰਬੰਸ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਰਚਨਾਵਾਂ ਦੇ ਦੌਰ ਤੋਂ ਇਲਾਵਾ ਸਾਹਿਤ ਦੀਆਂ ਵੱਖ ਵੱਖ ਵਿਧਾਵਾਂ ਤੇ ਗੰਭੀਰ ਚਰਚਾ ਕੀਤੀ ਹੈ । ਇਸ ਮੌਕੇ ਸਭਾ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ਇਸ ਪੱਤਰਕਾਰ ਨਾਲ ਗੱਲ ਕਰਦਿਆਂ ਕਿਹਾ ਕਿ ਸਾਹਿਤ ਦੀ ਕੋਈ ਵੀ ਵਿਧਾ ਹੋਏ, ਉਸ ਉੱਤੇ ਲਿਖਣ ਲਈ ਇੱਕ ਕਠੋਰ ਸਾਧਨਾ ਦੀ ਲੋੜ ਹੁੰਦੀ ਹੈ। ਉਹਨਾਂ ਕਿਹਾ ਕਿ ਜਿਸ ਤਰਾਂ ਸੁਨਿਆਰ ਦੀ ਕੁਠਾਲੀ ਵਿਚੋਂ ਤਪ ਕੇ ਸੋਨਾ ਖਰਾ ਹੋ ਜਾਂਦਾ ਹੈ, ਉਸੇ ਤਰਾਂ ਸਖ਼ਤ ਮਿਹਨਤ ਅਤੇ ਸਾਧਨਾ ਤੋਂ ਬਾਅਦ ਪੈਦਾ ਹੋਈ ਰਚਨਾ ਆਪਣਾ ਇੱਕ ਸਥਾਈ ਮੁਕਾਮ ਬਣਾ ਲੈਂਦੀ ਹੈ। ਉਹਨਾਂ ਕਿਹਾ ਕਿ ਲੇਖਕ ਨੂੰ ਲਿਖਣ ਤੋਂ ਪਹਿਲਾਂ ਸਾਹਿਤ ਨੂੰ ਪੜ੍ਹਨਾ ਬਹੁਤ ਲਾਜ਼ਮੀ ਹੈ। ਸਾਹਿਤਕਾਰ ਨੂੰ ਸਾਹਿਤ ਦੀ ਹਰ ਵਿਧਾ ਦਾ ਗਿਆਨ ਹੋਣਾ ਜਰੂਰੀ ਹੈ। ਉਹਨਾਂ ਕਿਹਾ ਕਿ ਸਾਹਿਤ ਸਮਾਜ ਦਾ ਦਰਪਣ ਹੁੰਦਾ ਹੈ, ਜਿਸ ਵਿਚੋਂ ਸਮੁੱਚੇ ਸਮਾਜ ਦੀ ਹਕੀਕਤ ਲੋਕਾਂ ਸਾਹਮਣੇ ਆਉਂਦੀ ਹੈ। ਲੇਖਕ ਸਮਾਜ ਦਾ ਰਾਹ ਦਸੇਰਾ ਹੁੰਦਾ ਹੈ, ਜੌ ਸਮੇਂ ਦੇ ਸਮਾਜ ਨੂੰ ਨਵੀਂ ਦਿਸ਼ਾ ਦੇਣ ਵਿਚ ਸਮਰੱਥ ਹੁੰਦਾ ਹੈ। ਇਸ ਤੋਂ ਪਹਿਲਾਂ ਮੀਟਿੰਗ ਵਿੱਚ ਉੱਘੇ ਗੀਤਕਾਰ ਅਵਤਾਰ ਸਿੰਘ ਉਟਾਲਾਂ, ਮਾਛੀਵਾੜਾ ਸਾਹਿਤ ਸਭਾ ਦੇ ਸਾਬਕਾ ਪ੍ਰਧਾਨ ਟੀ ਲੋਚਨ, ਮਾਲਵਿੰਦਰ ਸ਼ਾਇਰ, ਪੰਜਾਬੀ ਲਿਖਾਰੀ ਸਭਾ ਮੰਡੀ ਗੋਬਿੰਦਗੜ੍ਹ ਦੇ ਸਾਬਕਾ ਪ੍ਰਧਾਨ ਅਨੂਪ ਸਿੰਘ ਖਾਨਪੁਰੀ ਦੇ ਸਦੀਵੀ ਵਿਛੋੜੇ ਤੇ ਸਭਾ ਵੱਲੋਂ ਸ਼ੋਕ ਮਤਾ ਪਾਇਆ ਗਿਆ । ਹਾਜ਼ਰ ਸ਼ਾਇਰਾਂ ਵਿੱਚ ਉੱਘੇ ਪੱਤਰਕਾਰ ਤੇ ਲੇਖਕ ਬਲਬੀਰ ਸਿੰਘ ਬੱਬੀ,ਗੀਤਕਾਰ ਕਰਨੈਲ ਸਿੰਘ ਸਿਵੀਆ, ਪ੍ਰਗਤੀਸ਼ੀਲ ਲੇਖਕ ਸੰਘ ਇਕਾਈ ਲੁਧਿਆਣਾ ਦੇ ਜਨਰਲ ਸਕੱਤਰ ਜਸਵੀਰ ਸਿੰਘ ਝੱਜ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ, ਕਰਮਜੀਤ ਸਿੰਘ ਅਜ਼ਾਦ, ਹਰਪ੍ਰੀਤ ਸਿੰਘ, ਚਮਕੌਰ ਸਿੰਘ ਮਕਸੂਦੜਾ, ਜਗਦੇਵ ਮਕਸੂਦੜਾ, ਜਗਵੀਰ ਸਿੰਘ ਵਿੱਕੀ, ਲਖਵੀਰ ਸਿੰਘ ਲੱਭਾ , ਹਰਬੰਸ ਸਿੰਘ ਰਾਏ, ਬਲਵੰਤ ਸਿੰਘ ਵਿਰਕ, ਮਨਜੀਤ ਸਿੰਘ ਰਾਗੀ, ਰਜਿੰਦਰ ਕੌਰ ਪੰਨੂ, ਆਦਿਕ ਨੇ ਰਚਨਾਵਾਂ ਸਾਂਝੀਆਂ ਕੀਤੀਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ਤੇ ਹਾਜ਼ਰ ਸ਼ਾਇਰਾਂ ਨੇ ਰਲ ਕੇ ਪੁਖਤਾ ਤੇ ਮਿਆਰੀ ਵਿਚਾਰ ਚਰਚਾ ਕੀਤੀ । ਮੀਟਿੰਗ ਦੀ ਕਾਰਵਾਈ ਨੂੰ ਜਗਵੀਰ ਸਿੰਘ ਵਿੱਕੀ ਨੇ ਬਹੁਤ ਹੀ ਸੁਚਾਰੂ ਢੰਗ ਨਾਲ ਚਲਾਇਆ ਹਰਬੰਸ ਸਿੰਘ ਰਾਏ ਨੇ ਦੂਰੋਂ ਨੇੜਿਓ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ ।

Leave a Reply

Your email address will not be published. Required fields are marked *