Translate Your Language

October 5, 2026 8:55 am

PUNPUN03583/19/1/2007-TC

PUNPUN03583/19/1/2007-TC

Home » Uncategorized » ਜਿਨ੍ਹਾਂ ਆਪਣਾ ਲਹੂ ਡੋਲ੍ਹ ਕੇ ਪਰਿਵਾਰ ਸ਼ਹੀਦ ਕਰਵਾਕੇ ਪੰਜਾਬ ਦੇ ਪਾਣੀ ਬਚਾਏ…

ਜਿਨ੍ਹਾਂ ਆਪਣਾ ਲਹੂ ਡੋਲ੍ਹ ਕੇ ਪਰਿਵਾਰ ਸ਼ਹੀਦ ਕਰਵਾਕੇ ਪੰਜਾਬ ਦੇ ਪਾਣੀ ਬਚਾਏ…

ਪੰਜਾਬ ਦੀਆਂ ਹੱਕੀ ਮੰਗਾਂ ਲਈ ਖਾੜਕੂ ਸਿੱਖ ਸੰਘਰਸ਼ ਦੌਰਾਨ ਬੱਬਰ ਖਾਲਸਾ ਦੇ ਮਾਲਵਾ ਜੋਨ ਦੇ ਮੁਖੀ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਭਾਈ ਚਰਨਜੀਤ ਸਿੰਘ ਚੰਨਾ 4 ਸਤੰਬਰ 1991 ਨੂੰ ਹੋਏ ਸੀ ਸ਼ਹੀਦ…
ਬਾਦਲਾਂ ਵੱਲੋਂ ਨਿਯੁਕਤ ਕੀਤੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਵਾਲੇ ਡੀਆਈਜੀ ਸੁਮੇਧ ਸੈਣੀ ਦੀ ਜਿਪਸੀ ਮਾਰਕੇ ਖੁਦ ਨੂੰ ਨਾਲ ਉਡਾ ਦੇਣਾ ਚਾਹੁੰਦਾ ਸੀ ਭਾਈ ਜਟਾਣਾ : ਮੋਹਨ ਸਿੰਘ ਦਾਸੂਵਾਲ
ਚੰਡੀਗੜ੍ਹ 18 ਸਤੰਬਰ (ਮੰਗਤ ਸਿੰਘ ਸੈਦਪੁਰ) : ਖਾੜਕੂ ਸਿੱਖ ਸੰਘਰਸ਼ ਦੌਰਾਨ ਪੰਜਾਬ ਦੀਆਂ ਹੱਕੀ ਮੰਗਾਂ ਲਈ ਸੰਘਰਸ਼ ਵਿੱਚ ਸ਼ਾਮਿਲ ਜੁਝਾਰੂ ਸਿੱਖ ਨੌਜਵਾਨਾਂ ਨੂੰ ਖਤਮ ਕਰਾਉਣ ਲਈ ਬਾਦਲ ਅਤੇ ਬੀਜੇਪੀ ਸਰਕਾਰ ਵੱਲੋਂ ਪਹਿਲਾਂ ਕੇਪੀਐਸ ਗਿੱਲ ਰਾਹੀਂ ਅਤੇ ਬਾਅਦ ਵਿੱਚ ਸੁਮੇਧ ਸੈਣੀ ਰਾਹੀਂ ਪੰਜਾਬ ਦੇ ਜੁਝਾਰੂ ਸਿੱਖ ਖਾੜਕੂ ਨੌਜਵਾਨਾਂ ਅਤੇ ਉਨਾਂ ਦੇ ਪਰਿਵਾਰਾਂ ਉੱਤੇ ਤਸ਼ੱਦਦ ਕਰਨ ਦੀ ਖੁੱਲ ਦੇਣ ਅਤੇ ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਖੁੱਲ ਦੇਣ ਵਾਲੇ ਬਾਦਲ ਪਰਿਵਾਰ ਵੱਲੋਂ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਆਰਐਸਐਸ/ਬੀਜੇਪੀ ਅਤੇ ਕਾਂਗਰਸ ਸਰਕਾਰ ਨਾਲ ਮਿਲ ਕੇ ਸਿੱਖ ਨੌਜਵਾਨਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕਰਕੇ ਖੂਨ ਦੀਆਂ ਨਦੀਆਂ ਬਹਾਈਆਂ ਗਈਆਂ ਉਹ ਘਟਨਾਵਾਂ ਅੱਜ ਸਾਰੀਆਂ ਸੋਸ਼ਲ ਮੀਡੀਆ ਰਾਹੀਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਾਹਮਣੇ ਆ ਰਹੀਆਂ ਹਨ ਅਤੇ ਜਿਹੜੀਆਂ ਰਹਿ ਚੁੱਕੀਆਂ ਹਨ ਉਹ ਵੀ ਭਵਿੱਖ ਵਿੱਚ ਆ ਸਾਹਮਣੇ ਆ ਜਾਣਗੀਆਂ। ਇਸੇ ਸੰਬੰਧ ਵਿੱਚ ਸੁਮੇਧ ਸੈਣੀ ਵੱਲੋਂ ਵੱਲੋਂ 90-91 ਵਿੱਚ ਚੰਡੀਗੜ੍ਹ ਅਤੇ ਮੁਹਾਲੀ ਸ਼ਹਿਰਾਂ ਦੀਆਂ ਕੰਧਾਂ ਉੱਤੇ ਹਜ਼ਾਰਾਂ ਪੋਸਟਰ ਛਪਵਾ ਕੇ ਲਗਵਾ ਦਿੱਤੇ ਗਏ ਸਨ। ਜਿਨ੍ਹਾਂ ਉੱਤੇ ਭਾਈ ਬਲਵਿੰਦਰ ਸਿੰਘ ਜਟਾਣਾ, ਭਾਈ ਹਰਮੀਤ ਸਿੰਘ ਭਾਊਵਾਲ, ਭਾਈ ਚਰਨਜੀਤ ਸਿੰਘ ਚੰਨਾ ਅਤੇ ਭਾਈ ਅਮਰੀਕ ਸਿੰਘ ਕੌਲੀ ਆਦਿ ਸਿੰਘਾਂ ਦੀਆਂ 6 ਰੰਗੀਨ ਫੋਟੋਆਂ ਸਨ। ਖਾਸ ਗੱਲ ਇਹ ਹੈ ਕਿ ਹੇਠਾਂ ਕੱਦ ਕਾਠ ਅਤੇ ਚਿਹਰਿਆਂ ਦਾ ਵੇਰਵਾ ਦਿੱਤਾ ਹੋਇਆ ਸੀ। ਇਥੋਂ ਤੱਕ ਵੀ ਲਿਖਿਆ ਸੀ ਕਿ ਭਾਈ ਜਟਾਣਾ ਜੀਨ ਦੀਆਂ ਪੈਂਟਾਂ ਪਾਉਣ ਦਾ ਸ਼ੁਕੀਨ ਹੈ। ਖਾਲਸਾ ਪੰਥ ਦਾ ਜੁਝਾਰੂ ਯੋਧਾ ਭਾਈ ਜਟਾਣਾ ਬਹੁਤ ਹੀ ਨਿਡਰ ਦਲੇਰ ਸਿੰਘ ਸੂਰਮਾ ਸੀ। ਇੱਕ ਦਿਨ 17 ਸੈਕਟਰ ‘ਚ ਭਾਈ ਬਲਵਿੰਦਰ ਸਿੰਘ ਜਟਾਣਾ ਸੈਣੀ ਨੂੰ ਮੋਢਾ ਮਾਰਕੇ ਲੰਘਿਆ ਅਤੇ ਸ਼ਾਮ ਨੂੰ ਫੋਨ ਮਿਲਾ ਕੇ ਕਿਹਾ ,
“ਓਏ ਦੁਸ਼ਟਾ, ਚੰਡੀਗੜ੍ਹ ਦੇ ਚੱਪੇ ਚੱਪੇ ਤੇ ਪੋਸਟਰ ਛਪਵਾ ਕੇ ਲਾਈ ਫਿਰਦਾਂ ਪਛਾਣ ਤੈਨੂੰ ਆਪ ਨੂੰ ਹੈ ਨਹੀਂ ਪ੍ਰਾਹੁਣਿਆਂ ਦੀ ।” ਸੈਣੀ ਹੱਕਾ ਬੱਕਾ ਰਹਿ ਗਿਆ ਕਹਿੰਦਾ, “ਕੀ ਹੋਇਆ ?..ਕੌਣ ਆ ?” ਭਾਈ ਜਟਾਣੇ ਨੇ ਆਪਣਾ ਨਾਮ ਦੱਸਕੇ ਕਿਹਾ, “ਉਹ ਮੈਂ ਹੀ ਸੀ ਜੋ ਤੈਨੂੰ ਅੱਜ 17 ਸੈਕਟਰ ਚ’ ਮੋਢਾ ਮਾਰਕੇ ਲੰਘਿਆਂ, ਜੇ ਕਿਤੇ ਸਮਾਨ ਕੋਲ ਹੁੰਦਾ ਤੈਨੂੰ ਓਥੇ ਹੀ ਠੋਕ ਦਿੰਦਾ।’ ਕੁਝ ਦਿਨ ਬਾਅਦ ਭਾਈ ਜਟਾਣਾ ਬੱਬਰ ਖਾਲਸਾ ਦੇ ਮੁਖੀ ਜਥੇਦਾਰ ਸੁਖਦੇਵ ਸਿੰਘ ਬੱਬਰ ਨੂੰ ਮਿਲੇ ਅਤੇ ਦੱਸਿਆ ਕਿ ਉਸ ਨੇ ਪਲੈਨ ਬਣਾਇਆ ਹੈ ਕਿ ਜਿਪਸੀ ਵਿਚ ਸਮਾਨ ਫਿੱਟ ਕਰਕੇ ਸੈਣੀ ਦੇ ਵਿੱਚ ਮਾਰਨੀ ਹੈ। ਜਥੇਦਾਰ ਜੀ ਨੇ ਮਨ੍ਹਾਂ ਕਰ ਦਿੱਤਾ ਕਿ, ਕੋਈ ਹੋਰ ਜੁਗਾੜ ਲਾਉਂਦੇ ਹਾਂ। ਜਿਹੜਾ ਕੰਮ ਵੀ ਹੋ ਜਾਵੇ ਅਤੇ ਤੇਰਾ ਵੀ ਬਚਾਅ ਹੋਵੇ। ਤੇਰੇ ਤੋਂ ਜਥੇਬੰਦੀ ਨੇ ਹੋਰ ਬਹੁਤ ਸੇਵਾਵਾਂ ਲੈਣੀਆਂ ਹਨ। ਸਮਾਂ ਲੰਘਿਆ, ਭਾਈ ਜਟਾਣਾ ਨੇ ਬਹੁਤ ਵੱਡੇ ਵੱਡੇ ਐਕਸ਼ਨ ਕੀਤੇ। ਜਦ ਧਮਕੀ ਦੇਣ ਤੇ ਵੀ ਐਸਵਾਈਐਲ ਨਹਿਰ ਦੀ ਉਸਾਰੀ ਬੰਦ ਨਾ ਹੋਈ ਤਾਂ ਇਸ ਦੇ ਮੁੱਖ ਕਰਿੰਦਿਆਂ ਨੂੰ ਸੋਧਣ ਦਾ ਕਾਰਜ ਵੀ ਜਥੇਦਾਰ ਹੁਰਾਂ ਨੇ ਭਾਈ ਬਲਵਿੰਦਰ ਸਿੰਘ ਜਟਾਣਾ ਅਤੇ ਟੀਮ ਨੂੰ ਸੌਂਪਿਆ। ਸੂਰਮਿਆਂ ਨੇ ਐਸਾ ਬੰਨ੍ਹ ਮਾਰਿਆ ਫਿਰ ਕਿਸੇ ਦਾ ਹੌਂਸਲਾ ਨਹੀਂ ਪਿਆ ਉਸਾਰੀ ਕਰਨ ਦਾ। ਬੱਬਰ ਖਾਲਸਾ  ਵੱਲੋਂ ਸੁਮੇਧ ਸੈਣੀ ਉੱਤੇ ਹਮਲਾ ਕਰਨ ਦੀ ਤਿਆਰੀ ਲਗਭੱਗ ਮੁਕੰਮਲ ਹੋ ਚੁੱਕੀ ਸੀ। ਪਰ ਖਾਲਿਸਤਾਨ ਲਿਬਰੇਸ਼ਨ ਫੋਰਸ  ਦੇ ਸਿੰਘਾਂ ਵੱਲੋਂ ਹਮਲਾ ਪਹਿਲਾਂ ਕਰ ਦਿੱਤਾ ਗਿਆ। ਪਰ  ਕਿਉਂਕਿ ਸੈਣੀ ਨੂੰ ਦਿਨ ਰਾਤ ਸੁਪਨੇ ਹੀ ਬੱਬਰ ਭਾਈ ਬਲਵਿੰਦਰ ਸਿੰਘ ਜਟਾਣੇ ਅਤੇ ਹੋਰ ਜੁਝਾਰੂ ਸਿੰਘਾਂ ਦੇ ਆਉਂਦੇ ਸੀ, ਸੋ ਉਸ ਨੇ ਸੋਚਿਆ ਕਿ ਹਮਲਾ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਕੀਤਾ ਹੈ। ਖਾਲਿਸਤਾਨ ਲਿਬਰਸ਼ਨ ਫੋਰਸ ਦੇ ਇਸ ਹਮਲੇ ਨਾਲ ਬਦਲੇ ਦੀ ਅੱਗ ਵਿਚ ਸੜੇ ਬੁੱਚੜ ਸੁਮੇਧ ਸੈਣੀ ਅਤੇ ਪੂਹਲੇ ਵੱਲੋਂ 30 ਅਗਸਤ 1991 ਨੂੰ ਭਾਈ ਜਟਾਣੇ ਦੇ ਪਰਿਵਾਰ ਨੂੰ ਜਿਉਂਦੇ ਅੱਗ ਲਾਕੇ ਸ਼ਹੀਦ ਕਰ ਦਿੱਤਾ ਗਿਆ । ਜਿਨ੍ਹਾਂ ਵਿਚ ਭਾਈ ਸਾਹਿਬ ਦੀ 80 ਸਾਲ ਦੀ ਦਾਦੀ ਸਮੇਤ 5 ਸਾਲ ਦਾ ਭਣੇਵਾ ਵੀ ਜਿਉਂਦੇ ਸਾੜ ਦਿੱਤੇ ਗਏ । ਇਸ ਦੁਖਦਾਈ ਘਟਨਾ ਤੋਂ ਬਾਅਦ ਜਥੇਦਾਰ ਸੁਖਦੇਵ ਸਿੰਘ ਬੱਬਰ ਭਾਈ ਜਟਾਣਾ ਨੂੰ ਮਿਲਣ ਗਏ ਅਤੇ ਭਾਈ ਜਟਾਣਾ ਨੂੰ ਕਿਹਾ ਕਿ ਹੁਣ ਤਾਂ ਅੱਤ ਹੋ ਗਈ ਹੈ । ਹੁਣ ਸੁਮੇਧ ਸੈਣੀ ਵਾਲਾ ਕਾਰਜ  ਹਰ ਕੀਮਤ ਤੇ ਕਰ ਦੇਣਾ ਚਾਹੀਦਾ ਹੈ । ਭਾਈ ਜਟਾਣਾ ਨੇ ਕਿਹਾ, ‘ਜਥੇਦਾਰ ਜੀ ਗੁਰੂ ਸਾਹਿਬ ਨੂੰ ਇਵੇਂ ਹੀ ਮਨਜ਼ੂਰ ਸੀ। ਤੁਰਿਆ ਮੈਂ ਸੀ ਪਹਿਲਾਂ ਸ਼ਹੀਦੀ ਪਾਉਣ ਪਰ ਕਰਮ ਪਰਿਵਾਰ ਦੇ ਬਲੀ ਸੀ। ਸ਼ਹੀਦੀ ਦੀ ਦਾਤ ਇਹਨਾਂ ਨੂੰ ਪਹਿਲਾਂ ਮਿਲ ਗਈ। ਚਲੋ ਜੋ ਭਾਣਾ..ਪਰ ਹੁਣ ਆਪਾਂ ਨੂੰ ਸੈਣੀ ਵਾਲਾ ਕੰਮ ਨਹੀਂ ਕਰਨਾ ਚਾਹੀਦਾ। ਇਸ ਘਟਨਾ ਤੋਂ ਪਹਿਲਾਂ ਹੋ ਜਾਂਦਾ, ਗੱਲ ਹੋਰ ਸੀ। ਪਰ ਹੁਣ ਸੰਗਤਾਂ ਨੇ ਕਹਿਣਾ ਹੈ ਕਿ ਆਪਣੇ ਪਰਿਵਾਰ ਦਾ ਦੁੱਖ ਲੱਗਾ। ਇਸ ਲਈ ਮਾਰਿਆ ਹੈ। ਹੁਣ ਤੇ ਪੰਥ ਖਾਲਸਾ ਹੀ ਵੇਖੂ ਇਸ ਦੁਸ਼ਟ ਸੈਣੀ ਨੂੰ. ਚਲੋ ਅਸੀਂ ਨਿਮਾਣੇ ਵੀ ਸਰਬੰਸ ਵਾਰਨ ਵਾਲੇ ਕਲਗੀਧਰ ਦਸ਼ਮੇਸ਼ ਪਿਤਾ ਦੇ ਪੁੱਤ ਕਹਾਉਣ ਜੋਗੇ ਹੋ ਗਏ।

Leave a Reply

Your email address will not be published. Required fields are marked *