
ਸਾਇੰਸ ਲੈਬ, ਵਾਸ਼ਰੂਮ, ਪਾਣੀ ਪ੍ਰਬੰਧਨ ਅਤੇ ਨਵੀਂ ਬਣ ਰਹੀ ਬਿਲਡਿੰਗ ਨੂੰ ਕੀਤਾ ਚੈੱਕ
ਮਾਛੀਵਾੜਾ ਸਾਹਿਬ, 16 ਸਤੰਬਰ (ਅੰਮ੍ਰਿਤਪਾਲ)-ਅੱਜ ਸਥਾਨਕ ਪੀਐਮ ਸ਼੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਪੰਜਾਬ ਸਰਕਾਰ ਦੇ ਖ਼ੁਰਾਕ ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਰਾਹੁਲ ਤਿਵਾੜੀ (ਆਈਏਐਸ) ਵੱਲੋਂ ਸਕੂਲ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਹਨਾਂ ਦੇ ਨਾਲ ਐਸਡੀਐਮ ਸਮਰਾਲਾ ਗੁਰਸਿਮਰਨਜੀਤ ਕੌਰ (ਪੀਸੀਐਸ), ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਅਤੇ ਨਾਇਬ ਤਹਿਸੀਲਦਾਰ ਹਰਕੀਰਤ ਸਿੰਘ ਮੌਜੂਦ ਸਨ। ਸ਼੍ਰੀ ਤਿਵਾੜੀ ਵੱਲੋਂ ਸਕੂਲ ਕੈਂਪਸ ਦਾ ਨਿਰੀਖਣ ਕੀਤਾ ਗਿਆ, ਜਿਸ ਵਿੱਚ ਸਾਇੰਸ ਲੈਬ, ਵਾਸ਼ਰੂਮ, ਪਾਣੀ ਪ੍ਰਬੰਧਨ ਅਤੇ ਨਵੀਂ ਬਣ ਰਹੀ ਬਿਲਡਿੰਗ ਨੂੰ ਵੀ ਚੈੱਕ ਕੀਤਾ ਗਿਆ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਹਰਦੀਪ ਕੌਰ ਵੱਲੋਂ ਸਕੂਲ ਲਈ ਲੋੜੀਂਦੇ ਸਟਾਫ਼ ਅਤੇ ਹੋਰ ਇੰਫਰਾਸਟਰੱਕਚਰ ਦੀ ਮੰਗ ਵੀ ਰੱਖੀ ਗਈ, ਜਿਸਨੂੰ ਸ਼੍ਰੀ ਤਿਵਾੜੀ ਨੇ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।
ਉਹਨਾਂ ਦੇ ਜਾਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਸਡੀਐਮ ਸਮਰਾਲਾ ਗੁਰਸਿਮਰਨਜੀਤ ਕੌਰ ਨੇ ਦੱਸਿਆ ਕਿ ਅੱਜ ਆਈਏਐਸ ਰਾਹੁਲ ਤਿਵਾੜੀ ਹੋਰਾਂ ਵੱਲੋਂ ਸਮਰਾਲਾ ਅਤੇ ਮਾਛੀਵਾੜਾ ਸਾਹਿਬ ਦੇ ਪੀਐਮ ਸ਼੍ਰੀ ਸਕੂਲਾਂ ਦੀ ਜਾਂਚ ਲਈ ਵਿਸ਼ੇਸ਼ ਦੌਰਾ ਕੀਤਾ ਗਿਆ, ਜਿਸ ਵਿਚ ਉਹਨਾਂ ਸਕੂਲਾਂ ਦੇ ਪ੍ਰਬੰਧਾਂ ਅਤੇ ਵਿੱਦਿਅਕ ਢਾਂਚੇ ਦੀ ਡੂੰਘਾਈ ਨਾਲ ਜਾਂਚ ਕੀਤੀ ਹੈ। ਸਕੂਲ ਮੁਖੀ ਵੱਲੋਂ ਜੋਂ ਮੰਗਾਂ ਰੱਖੀਆਂ ਗਈਆਂ ਹਨ, ਉਹ ਨੋਟ ਕਰ ਲਈਆਂ ਗਈਆਂ ਹਨ।


