Translate Your Language

October 5, 2026 8:55 am

PUNPUN03583/19/1/2007-TC

PUNPUN03583/19/1/2007-TC

Home » Uncategorized » ਸਰਕਾਰੀ ਕਾਲਜ ਮਾਛੀਵਾੜਾ ਦੀਆਂ ਬੀ.ਕਾਮ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਟੀ ਵਿੱਚ ਮੱਲਾਂ ਮਾਰੀਆਂ

ਸਰਕਾਰੀ ਕਾਲਜ ਮਾਛੀਵਾੜਾ ਦੀਆਂ ਬੀ.ਕਾਮ ਦੀਆਂ ਵਿਦਿਆਰਥਣਾਂ ਨੇ ਯੂਨੀਵਰਸਟੀ ਵਿੱਚ ਮੱਲਾਂ ਮਾਰੀਆਂ

 

ਮਾਛੀਵਾੜਾ ਸਾਹਿਬ, 15 ਸਤੰਬਰ (ਅੰਮ੍ਰਿਤਪਾਲ)-ਸਥਾਨਕ ਸਰਕਾਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਬੀ.ਕਾਮ ਸਮੈਸਟਰ ਦੂਜੇ ਦੇ ਐਲਾਨੇ ਗਏ ਨਤੀਜਿਆ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਾਲਜ ਦਾ ਨਾਂਅ ਰੌਸ਼ਨ ਕੀਤਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਐਲਾਨੇ ਬੀ.ਕਾਮ ਸਮੈਸਟਰ ਦੂਜੇ ਦੇ ਨਤੀਜਿਆ ‘ਚੋਂ ਜਸਲੀਨ ਕੌਰ ਨੇ 8.63 ਐਸ.ਜੀ.ਪੀ.ਏ ਨਾਲ ਯੂਨੀਵਰਸਿਟੀ ‘ਚੋਂ ਪੰਜਵਾਂ ਸਥਾਨ ਅਤੇ ਕਾਲਜ ‘ਚ ਪਹਿਲਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਗਰੀਨਾ ਨੇ 8.17 ਐਸ.ਜੀ.ਪੀ.ਏ ਨਾਲ ਯੂਨੀਵਰਸਿਟੀ ‘ਚੋਂ ਸੋਲ੍ਹਵਾਂ ਅਤੇ ਕਾਲਜ ‘ਚ ਦੂਜਾ ਸਥਾਨ ਪ੍ਰਾਪਤ ਕੀਤਾ। ਕਮਲਪ੍ਰੀਤ ਕੌਰ ਅਤੇ ਸਹਿਜਪ੍ਰੀਤ ਕੌਰ ਨੇ ਸਾਂਝੇ ਤੌਰ ‘ਤੇ 7.46 ਐਸ.ਜੀ.ਪੀ.ਏ ਨਾਲ ਕਾਲਜ ‘ਚ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਦਰਸ਼ਨ ‘ਤੇ ਕਾਲਜ ਦੇ ਪ੍ਰਿੰਸੀਪਲ ਨੰਦਿਨੀ ਵੈਦ ਨੇ ਹੋਣਹਾਰ ਵਿਦਿਆਰਥਣਾਂ ਅਤੇ ਵਿਭਾਗ ਨੂੰ ਹਾਰਦਿਕ ਵਧਾਈ ਦਿੱਤੀ। ਉਨਾਂ ਕਿਹਾ ਕਿ ਇਹ ਪ੍ਰਾਪਤੀ ਵਿਦਿਆਰਥਣਾਂ ਦੀ ਅਣਥੱਕ ਮਿਹਨਤ, ਲਗਨ ਅਤੇ ਅਧਿਆਪਕਾਂ ਦੀ ਦਿਸ਼ਾ ਨਿਰਦੇਸ਼ਣ ਦਾ ਸਿੱਟਾ ਹੈ।
ਵਿਭਾਗ ਦੇ ਮੁਖੀ ਸਹਾਇਕ ਪ੍ਰੋਫ਼ੈਸਰ ਅਜੈ ਕੁਮਾਰ ਨੇ ਕਿਹਾ ਕਿ ਵਿਭਾਗ ਭਵਿੱਖ ‘ਚ ਵੀ ਅਜਿਹੇ ਪ੍ਰਦਰਸ਼ਨ ਕਰਨ ਲਈ ਪ੍ਰਤੀਬੱਧ ਹੈ। ਇਸ ਮੌਕੇ ਸਹਾਇਕ ਪ੍ਰੋ. ਪਰਦੀਪ ਸਿੰਘ, ਅਮਰੀਸ਼ ਖੁੱਲਰ, ਡਾ. ਕਮਲਜੀਤ ਕੌਰ ਬਾਂਗਾ, ਰੁਪਿੰਦਰ ਕੌਰ, ਪ੍ਰੋ. ਰਾਜ ਕੁਮਾਰ, ਪ੍ਰੋ. ਸੁਨੀਲ ਕੁਮਾਰ, ਸਹਾਇਕ ਪ੍ਰੋ. ਗੁਰਪ੍ਰੀਤ ਕੌਰ ਅਤੇ ਸਹਾਇਕ ਪ੍ਰੋ. ਅਮਨਦੀਪ ਕੌਰ ਹਾਜ਼ਰ ਸਨ।

Leave a Reply

Your email address will not be published. Required fields are marked *