Translate Your Language

October 5, 2026 9:34 am

PUNPUN03583/19/1/2007-TC

PUNPUN03583/19/1/2007-TC

Home » Uncategorized » ਸਤਲੁਜ ਪੁਲ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਫੇਲ੍ਹ, ਭਾਰੀ ਵਾਹਨ ਲੰਘਣ ਤੋਂ ਰੋਕਣ ਲਈ ਲਗਾਏ ਗਾਰਡਰ ਗਿਰੇ

ਸਤਲੁਜ ਪੁਲ ਦੀ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਫੇਲ੍ਹ, ਭਾਰੀ ਵਾਹਨ ਲੰਘਣ ਤੋਂ ਰੋਕਣ ਲਈ ਲਗਾਏ ਗਾਰਡਰ ਗਿਰੇ

 

ਰੇਤ ਮਾਫ਼ੀਏ ਦੀਆਂ ਟਰਾਲੀਆਂ ਨੇ ਕੀਤਾ ਕਾਰਾ, ਭਾਰੀ ਗਾਰਡਰ ਡਿੱਗਣ ਕਾਰਨ ਵੱਡਾ ਹਾਦਸਾ ਟਲਿਆ

 

ਮਾਛੀਵਾੜਾ ਸਾਹਿਬ, 17 ਅਗਸਤ (ਅੰਮ੍ਰਿਤਪਾਲ)-ਮਾਲਵਾ ਅਤੇ ਦੋਆਬਾ ਨੂੰ ਜੋੜਨ ਵਾਲਾ ਸਤਲੁਜ ਪੁਲ ਇੱਕ ਵਾਰ ਫੇਰ ਸੁਰਖ਼ੀਆਂ ‘ਚ ਆ ਗਿਆ ਹੈ। ਪੁਲ ਦੀ ਮਾੜੀ ਹਾਲਤ ਕਾਰਨ ਨਵਾਂਸ਼ਹਿਰ ਪ੍ਰਸ਼ਾਸਨ ਨੇ ਭਾਰੀ ਵਾਹਨਾਂ ਨੂੰ ਇਸ ਪੁਲ ਤੋਂ ਲੰਘਣ ਲਈ ਪਾਬੰਦੀ ਲਗਾ ਦਿੱਤੀ ਸੀ। ਹਾਲਾਂਕਿ ਪ੍ਰਸ਼ਾਸਨ ਦੇ ਆਦੇਸ਼ਾਂ ਦੇ ਬਾਵਜੂਦ ਭਾਰੀ ਵਾਹਨ ਇਸ ਪੁਲ ਤੋਂ ਲੰਘਦੇ ਰਹੇ। ਰੇਤ ਮਾਫ਼ੀਆ ਨੇ ਸਤਲੁਜ ਦਰਿਆ ‘ਤੇ ਕਬਜ਼ਾ ਕਰ ਲਿਆ ਹੈ ਅਤੇ ਟਿੱਪਰ ਟਰੱਕ ਅਤੇ ਰੇਤ ਨਾਲ ਭਰੀਆਂ ਟਰਾਲੀਆਂ ਦਿਨ-ਰਾਤ ਇਸ ਤੋਂ ਲੰਘ ਰਹੀਆਂ ਹਨ। ਪ੍ਰਸ਼ਾਸਨ ਨੇ ਪੁਲ ਦੇ ਦੋਵੇਂ ਪਾਸੇ ਚੰਗੇ ਮੋਟੇ ਗਾਰਡਰ ਲਗਾ ਕੇ ਭਾਰੀ ਵਾਹਨਾਂ ਦੇ ਨਿਕਲਣ ‘ਤੇ ਲਗਾਮ ਕਸੀ। ਇਹਨਾਂ ਗਾਰਡਰਾਂ ਦਾ ਪ੍ਰਭਾਵ ਕੁਝ ਦਿਨ ਹੀ ਦੇਖਣ ਨੂੰ ਮਿਲਿਆ, ਕਿਉੰਕਿ ਛੋਟੇ ਵਾਹਨਾਂ ਸਮੇਤ ਰੇਤ ਦੀਆਂ ਭਰੀਆਂ ਟਰਾਲੀਆਂ ਵੀ ਪੁਲ ਪਾਰ ਕਰਨ ਲੱਗ ਪਈਆਂ। ਸਥਿਤੀ ਆਪਣੇ ਸਿਖਰ ‘ਤੇ ਪਹੁੰਚ ਗਈ ਜਦੋਂ ਕੁਝ ਸ਼ਰਾਰਤੀ ਲੋਕਾਂ ਨੇ ਪੁਲ ਦੇ ਇੱਕ ਪਾਸੇ ਗਾਰਡਰ ਨੂੰ ਉਖਾੜ ਦਿੱਤਾ। ਜਿਸ ਕਾਰਨ ਰੇਤ ਨਾਲ ਭਰੀਆਂ ਟਰਾਲੀਆਂ ਇਸ ਪੁਲ ਤੋਂ ਆਸਾਨੀ ਨਾਲ ਲੰਘਣ ਲੱਗੀਆਂ। ਇਸ ਸਭ ਦੇ ਬਾਵਜੂਦ ਦੋਵਾਂ ਜ਼ਿਲ੍ਹਿਆਂ ਦਾ ਪ੍ਰਸ਼ਾਸਨ ਬੇਪਰਵਾਹ ਬਣਿਆ ਹੋਇਆ ਹੈ ਅਤੇ ਖੁੱਲ੍ਹੇ ਰੇਤ ਨਾਲ ਭਰੀਆਂ ਟਰਾਲੀਆਂ ਨੂੰ ਨਹੀਂ ਰੋਕਿਆ ਜਾ ਰਿਹਾ ਹੈ, ਜਿਸ ਨਾਲ ਪੁਲ ਨੂੰ ਹੋਰ ਨੁਕਸਾਨ ਹੋਣ ਦਾ ਖ਼ਤਰਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਹ ਰੇਤ ਮਾਫੀਆ ਦੀ ਇੱਕ ਚਾਲ ਹੈ, ਅਤੇ ਪ੍ਰਸ਼ਾਸਨ ਚੁੱਪ ਬੈਠਾ ਜਾਪਦਾ ਹੈ।

 

*ਬਰਸਾਤ ਦੇ ਮੌਸਮ ‘ਚ ਵੀ ਸਤਲੁਜ ਦਰਿਆ ‘ਚ ਚਲਦੀ ਮਾਈਨਿੰਗ*

ਹਰ ਸਾਲ ਬਰਸਾਤ ਦੇ ਮੌਸਮ ਦੌਰਾਨ ਸਤਲੁਜ ਦਰਿਆ ‘ਚ ਹਰ ਤਰ੍ਹਾਂ ਦੀ ਮਾਈਨਿੰਗ ‘ਤੇ ਪਾਬੰਦੀ ਲਗਾਈ ਜਾਂਦੀ ਹੈ, ਪਰ ਪਾਬੰਦੀ ਦੇ ਬਾਵਜੂਦ ਸਤਲੁਜ ਦਰਿਆ ਵਿੱਚ ਖੁੱਲ੍ਹੇਆਮ ਮਾਈਨਿੰਗ ਚਲਦੀ ਰਹਿੰਦੀ ਹੈ ਅਤੇ ਪ੍ਰਸ਼ਾਸਨ ਘੂਕ ਸੁੱਤਾ ਪਿਆ।

 

*ਜ਼ਿਲ੍ਹੇ ਦੀ ਐਂਟਰੀ ‘ਤੇ ਲੱਗਿਆ ਹਾਈਟੈਕ ਨਾਕਾ ਕਈ ਮਹੀਨਿਆਂ ਤੋਂ ਬੰਦ*

ਸਤਲੁਜ ਪੁਲ ਨੂੰ ਪਾਰ ਕਰਨ ਤੋਂ ਤੁਰੰਤ ਬਾਅਦ ਰਾਹੋਂ ਪੁਲਿਸ ਸਟੇਸ਼ਨ ਅਧੀਨ ਇੱਕ ਹਾਈਟੈਕ ਨਾਕਾ ਕਈ ਸਾਲਾਂ ਤੋਂ ਚੱਲ ਰਹੀ ਸੀ। ਹਾਲਾਂਕਿ ਇਸਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਟਿੱਪਰ, ਟਰੱਕ ਅਤੇ ਰੇਤ ਨਾਲ ਭਰੀਆਂ ਟਰਾਲੀਆਂ ਦਰਿਆ ਤੋਂ ਸਿੱਧੇ ਇਸਦੇ ਸਾਹਮਣੇ ਤੋਂ ਹੀ ਨਿਕਲਦੀਆਂ ਹਨ, ਜਿਸ ਨਾਲ ਇਸ ਪੁਲਿਸ ਚੌਕੀ ਦੀ ਪ੍ਰਭਾਵਸ਼ੀਲਤਾ ‘ਤੇ ਸਵਾਲ ਖੜ੍ਹੇ ਹੁੰਦੇ ਸਨ। ਦਰਿਆ ‘ਚ ਗੈਰ-ਕਾਨੂੰਨੀ ਰੇਤ ਮਾਈਨਿੰਗ ਨੂੰ ਰੋਕਣ ਲਈ ਬੇਵੱਸ ਜਾਪਦੇ ਪ੍ਰਸ਼ਾਸਨ ਨੇ ਇਹ ਹਾਇਟੈਕ ਨਾਕਾ ਹੀ ਬੰਦ ਕਰ ਦਿੱਤਾ ਹੈ।

Leave a Reply

Your email address will not be published. Required fields are marked *