Translate Your Language

October 6, 2026 10:06 am

PUNPUN03583/19/1/2007-TC

PUNPUN03583/19/1/2007-TC

Home » Uncategorized » ਇੰਡੀਅਨ ਸਟੇਟ ਦੀਆਂ ਵੱਖ ਵੱਖ ਜੇਲ੍ਹਾਂ ‘ਚ ਗੈਰ-ਕਾਨੂੰਨੀ ਤੌਰ ‘ਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਹੋਰ ਹੱਕੀ ਮੰਗਾਂ ਲਈ ਸੰਗਤਾਂ ਨੂੰ ਆਪਣੀ ਅਵਾਜ਼ ਬੁਲੰਦ ਕਰਨ ਲਈ ਨਹੀ ਜਾਣ ਦਿੱਤਾ ਗਵਰਨਰ ਹਾਊਸ…

ਇੰਡੀਅਨ ਸਟੇਟ ਦੀਆਂ ਵੱਖ ਵੱਖ ਜੇਲ੍ਹਾਂ ‘ਚ ਗੈਰ-ਕਾਨੂੰਨੀ ਤੌਰ ‘ਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਅਤੇ ਹੋਰ ਹੱਕੀ ਮੰਗਾਂ ਲਈ ਸੰਗਤਾਂ ਨੂੰ ਆਪਣੀ ਅਵਾਜ਼ ਬੁਲੰਦ ਕਰਨ ਲਈ ਨਹੀ ਜਾਣ ਦਿੱਤਾ ਗਵਰਨਰ ਹਾਊਸ…

ਕੌਮੀ ਇਨਸਾਫ ਮੋਰਚੇ ਨੂੰ ਪੰਜਾਬ ਤੇ ਕੇਂਦਰ ਸਰਕਾਰ ਨੇ ਭਰੋਸੇ ‘ਚ ਲੈਕੇ ਕੀਤੇ ਚੰਡੀਗੜ੍ਹ ਪੁਲਿਸ ਰਾਹੀਂ ਸ਼ਾਂਤਮਈ ਨਾਮ ਜਪ ਰਹੀਆਂ ਸੰਗਤਾਂ ‘ਤੇ ਅੱਥਰੂ ਗੈਸ ਅਤੇ ਪਾਣੀ ਦੀਆਂ ਬੁਛਾੜਾਂ ਨਾਲ ਕੀਤਾ ਹਮਲੇ, ਕਈ ਸਿੰਘ ਅਤੇ ਬਜ਼ੁਰਗ ਹੋਏ ਜਖਮੀ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਜਥੇਦਾਰ ਗੁਰਦੀਪ ਸਿੰਘ ਬਠਿੰਡਾ
ਗਵਰਨਰ ਹਾਊਸ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਸ੍ਰ ਸਿਮਰਨਜੀਤ ਸਿੰਘ ਮਾਨ ਅਤੇ ਸਾਥੀਆਂ ‘ਤੇ ਪੁਲਿਸ ਵੱਲੋਂ ਕੀਤੇ ਲਾਠੀਚਾਰਜ ਦੀ ਮੋਰਚੇ ਦੇ ਆਗੂਆਂ ਵੱਲੋਂ ਸਖਤ ਸ਼ਬਦਾਂ ‘ਚ ਕੀਤੀ ਨਿਖੇਧੀ…
ਸੰਗਤਾਂ ਉੱਤੇ ਕੀਤੇ ਹਮਲਿਆਂ ਦੇ ਰੋਹ ‘ਚ 21 ਅਗਸਤ ਨੂੰ ਪੰਜਾਬ ਮੁਕੰਮਲ ਬੰਦ ਦਾ ਕਰਨ ਕੀਤਾ ਐਲਾਨ…

ਚੰਡੀਗੜ੍ਹ 15 ਅਗਸਤ (ਮੰਗਤ ਸਿੰਘ ਸੈਦਪੁਰ) :;
ਕੌਮੀ ਇਨਸਾਫ ਮੋਰਚਾ ਮੋਹਾਲੀ ਦੇ ਸੱਦੇ ‘ਤੇ ਹਜਾਰਾਂ ਦੀ ਗਿਣਤੀ ਵਿੱਚ ਨੌਜਵਾਨ, ਬਜੁਰਗ, ਬੀਬੀਆਂ ਅਤੇ ਕਿਸਾਨ ਜਥੇਬੰਦੀਆਂ ਨੇ ਮੋਰਚੇ ‘ਤੇ ਪਹੁੰਚ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਅਵਾਜ ਬੁਲੰਦ ਕੀਤੀ। ਇਸ ਸਮੇਂ ਹੀ ਚੰਡੀਗੜ੍ਹ ਪੁਲਿਸ ਦੇ ਮੁਲਾਜ਼ਮਾਂ ਨੇ ਸਵੇਰ ਤੋਂ ਹੀ ਬੈਰੀਕੇਟ ਲਗਾ ਕੇ ਰਸਤਾ ਬੰਦ ਕੀਤਾ ਹੋਇਆ ਸੀ ਅਤੇ ਪੰਜਾਬ ਅਤੇ ਕੇਂਦਰ ਸਰਕਾਰ ਦੇ ਇਸ਼ਾਰੇ ‘ਤੇ ਸ਼ਾਂਤਮਈ ਢੰਗ ਨਾਲ ਨਾਮ ਜਪ ਰਹੀਆਂ ਸੰਗਤਾਂ ‘ਤੇ ਅੱਥਰੂ ਗੈਸ ਦੇ ਗੋਲੇ ਅਤੇ ਪਾਣੀ ਦੀਆਂ ਬੁਛਾੜਾਂ ਅਤੇ ਡਰੌਨ ਰਾਹੀਂ ਮੋਰਚੇ ‘ਤੇ ਹਮਲਾ ਕੀਤਾ ਗਿਆ। ਜਿਸ ਵਿੱਚ ਦਰਜਨ ਦੇ ਕਰੀਬ ਬਜੁਰਗ ਅਤੇ ਨੌਜਵਾਨ ਜਖਮੀ ਹੋਏ। ਇਸ ਮੌਕੇ ਪੁਲਿਸ ਪ੍ਰਸ਼ਾਸਨ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿੱਚ ਵੀ ਅੱਥਰੂ ਗੈਸ ਦੇ ਪੰਜ ਗੋਲੇ ਦਾਗੇ। ਜਿਸ ਨਾਲ ਹਜੂਰੀ ਪਏ ਮੈਟ ਅਤੇ ਗੱਦਿਆਂ ਨੂੰ ਅੱਗ ਵੀ ਲੱਗੀ ਮੌਕੇ ‘ਤੇ ਹਾਜਰ ਸੇਵਾਦਾਰਾਂ ਨੇ ਅੱਗ ‘ਤੇ ਕਾਬੂ ਪਾਇਆ। ਲੰਗਰ ਪਕਾਅ ਰਹੀਆਂ ਬੀਬੀਆਂ ‘ਤੇ ਵੀ ਅੱਥਰੂ ਗੈਸ ਦੇ ਗੋਲੇ ਸੁੱਟੇ ਗਏ। ਜਿਸ ਨਾਲ ਕਈ ਬੀਬੀਆਂ ਵੀ ਬਿਮਾਰ ਹੋਈਆਂ। ਕੌਮੀ ਇਨਸਾਫ ਮੋਰਚੇ ਦੀ ਮੰਗ ਸੀ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਮਾਤਾ ਜੀ ਦੀ ਹਾਲਤ ਨਾਜੁਕ ਨੂੰ ਵੇਖਦਿਆਂ 28 ਦਿਨ ਦੀ ਪੈਰੋਲ ਦਿੱਤੀ ਜਾਵੇ। ਉਹਨਾਂ ਨੂੰ ਪੰਜਾਬ ਦੀ ਜੇਲ੍ਹ ਵਿੱਚ ਸ਼ਿਫਟ ਕੀਤਾ ਜਾਵੇ ਅਤੇ ਬਾਕੀ ਦੇ ਬੰਦੀ ਸਿੰਘਾਂ ਨੂੰ ਪੱਕੀ ਪੈਰੋਲ ਦਿੱਤੀ ਜਾਵੇ। ਪ੍ਰਸ਼ਾਸ਼ਨ ਨਾਲ ਅਨੇਕਾਂ ਮੀਟਿੰਗਾਂ ਹੋਈਆਂ ਪਰ ਬੇਸਿੱਟਾ ਰਹੀਆਂ। ਪ੍ਰਸ਼ਾਸ਼ਨ ਅਤੇ ਸਰਕਾਰ ਦਾ ਇਸ ਗੱਲ ‘ਤੇ ਜੋਰ ਸੀ ਕੇ 15 ਅਗਸਤ ਨੂੰ ਜੋ ਕੌਮੀ ਇਨਸਾਫ ਮੋਰਚੇ ਨੇ ਸੱਦਾ ਦਿੱਤਾ ਸੀ ਕਿਸੇ ਨਾ ਕਿਸੇ ਤਰਾਂ ਉਸ ਨੂੰ ਕੈਂਸਲ ਕਰਵਾਇਆ ਜਾਵੇ। ਅਖੀਰ ਤੱਕ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਨੇ ਕੋਸ਼ਿਸ਼ ਕੀਤੀ ਕਿ ਸਾਡੀਆਂ ਜਾਇਜ ਮੰਗਾਂ ਮੰਨੀਆਂ ਜਾਣ ਅਤੇ ਮੋਰਚਾ ਆਪਣੀ ਪ੍ਰੋਗਰਾਮ ਪੋਸਟਪੌਣ ਕਰ ਦੇਵੇਗਾ। ਪਰ ਸਰਕਾਰ ਨੇ ਅੱਜ ਮੋਰਚੇ ਸੁਰੱਖਿਆ ਫੋਰਸ ਰਾਹੀਂ ਹਮਲਾ ਕਰਕੇ ਸਿੱਖ ਕੌਮ ਨੂੰ ਇੱਕ ਵਾਰ ਫਿਰ ਗੁਲਾਮ ਹੋਣ ਦਾ ਅਹਿਸਾਸ ਦਵਾਇਆ ਹੈ।
 ਖਾਸ ਗੱਲ ਇਹ ਹੈ ਕਿ ਅੱਜ ਜਦੋਂ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਪੰਜਾਬ ਰਾਜ ਭਵਨ ਵੱਲ ਜਾਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਪੁਲਿਸ ਨੇ ਉਸਨੂੰ ਆਪਣੇ ਇਤਿਹਾਸ ਵਿੱਚ ਲੈ ਲਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਗਵਰਨਰ ਹਾਊਸ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਹੋਏ ਸੀ। ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲਿਜਾਇਆ। ਮਾਨ ਜਦੋਂ ਰਾਜ ਭਵਨ ਵੱਲ ਵਧ ਰਹੇ ਸਨ ਤਾਂ ਉਨ੍ਹਾਂ ਦੇ ਸਿਰ ’ਤੇ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਅਤੇ ਉਹ ਜ਼ਖ਼ਮੀ ਹਾਲਤ ਵਿੱਚ ਨਜ਼ਰ ਆ ਰਹੇ ਸਨ।ਰਿਪੋਰਟਾਂ ਮੁਤਾਬਕ, ਮਾਨ ਇੱਕ ਦਿਨ ਪਹਿਲਾਂ ਹੀ ਰਾਜ ਭਵਨ ਦੇ ਨੇੜੇ ਸਥਿਤ ਇੱਕ ਰਿਹਾਇਸ਼ ’ਤੇ ਪਹੁੰਚ ਗਏ ਸਨ ਅਤੇ ਰਾਤ ਉੱਥੇ ਰਹੇ। ਰਾਜ ਭਵਨ ਵੱਲ ਸਿੱਧੇ ਰਸਤੇ ’ਤੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਵੱਖਰੇ ਤਰੀਕੇ ਨਾਲ ਇਲਾਕੇ ਵਿੱਚ ਪਹੁੰਚਣ ਦੀ ਕੋਸ਼ਿਸ਼ ਕੀਤੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ। ਸ. ਸਿਮਰਨਜੀਤ ਸਿੰਘ ਮਾਨ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਸਨ ਅਤੇ ਮਾਨ ਦੇ ਨਾਲ ਜਿੰਨੇ ਵੀ ਆਗੂ ਅਤੇ ਵਰਕਰ ਮੌਜੂਦ ਸਨ, ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ। ਉਨ੍ਹਾਂ ਦੇ ਜ਼ਖ਼ਮੀ ਹੋਣ ਦੇ ਕਾਰਨਾਂ ਅਤੇ ਇਸ ਘਟਨਾ ਨਾਲ ਜੁੜੀਆਂ ਹੋਰ ਸਥਿਤੀਆਂ ਬਾਰੇ ਵੀ ਸਵਾਲ ਉੱਠ ਰਹੇ ਹਨ। ਮਾਨ ਦੀ ਹਿਰਾਸਤ ਦੀ ਪੁਸ਼ਟੀ ਉਨ੍ਹਾਂ ਦੇ ਦਫ਼ਤਰ ਵੱਲੋਂ ਵੀ ਕੀਤੀ ਗਈ ਹੈ। ਕੌਮੀ ਇਨਸਾਫ ਮੋਰਚੇ ਦੇ ਪੰਡਾਲ ਵਿੱਚ ਹਜਾਰਾਂ ਲੋਕਾਂ ਦੇ ਇਕੱਠ ਨੇ ਮੰਗ ਕੀਤੀ ਹੈ ਕਿ ਜਦ ਤੱਕ ਮੋਰਚੇ ਦੀਆਂ ਘੱਟੋ-ਘੱਟ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਕੌਮੀ ਇਨਸਾਫ਼ ਮੋਰਚਾ ਜਾਰੀ ਰਹੇਗਾ ਅਤੇ 21 ਅਗਸਤ ਨੂੰ ਪੂਰਾ ਪੰਜਾਬ ਮੁਕੰਮਲ ਬੰਦ ਕੀਤਾ ਜਾਵੇਗਾ। ਅਗਲਾ ਪ੍ਰੋਗਰਾਮ 21 ਅਗਸਤ ਸ਼ਾਮ ਨੂੰ ਜਾਰੀ ਕੀਤਾ ਜਾਵੇਗਾ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਮੁੱਖ ਬੁਲਾਰਾ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਕੋਆਰਡੀਨੇਟਰ ਭਾਈ ਪਾਲ ਸਿੰਘ ਫਰਾਂਸ, ਪਾਲ ਸਿੰਘ ਘੜੂੰਆਂ, ਬਾਬਾ ਰਾਜਾ ਰਾਜ ਸਿੰਘ, ਭਾਈ ਇੰਦਰਵੀਰ ਸਿੰਘ ਪਟਿਆਲਾ, ਬੰਦੀ ਸਿੰਘ ਕਿਸਾਨ ਆਗੂ ਬਲਜੀਤ ਸਿੰਘ ਭਾਊ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਲੱਖਾ ਸਿਧਾਣਾ, ਭਾਨਾਂ ਸਿੱਧੂ, ਭਾਈ ਇੱਕਬਾਲ ਸਿੰਘ ਦਿੱਲੀ, ਪੰਜ ਪਿਆਰਿਆਂ ਚੋਂ ਬਾਬਾ ਖੰਡਾ ਸਿੰਘ ਜੀ, ਬਲਜਿੰਦਰ ਸਿੰਘ ਗੁੱਡੂ, ਜੀਤ ਸਿੰਘ ਔਲਖ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀ ਜਨਰਲ ਸਕੱਤਰ ਕੁਲਦੀਪ ਸਿੰਘ ਭਾਗੋਵਾਲ, ਜਥੇਦਾਰ ਬਲਕਾਰ ਸਿੰਘ ਭੁੱਲਰ, ਸੀਨੀਅਰ ਆਗੂ ਦਲਜੀਤ ਸਿੰਘ ਕੁੰਭੜਾ, ਜ਼ਿਲ੍ਹਾ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਭਾਟੀਆ, ਜਥੇਦਾਰ ਬਲਵੀਰ ਸਿੰਘ ਸੋਹਾਣਾ, ਕਿਸਾਨ ਜਥੇਬੰਦੀਆਂ ਚੋ ਵੱਡੀ ਗਿਣਤੀ ਵਿੱਚ ਸ਼ੇਰੇ ਪੰਜਾਬ ਕਿਸਾਨ ਯੂਨੀਅਨ ਦੇ ਆਗੂ ਗੁਰਿੰਦਰ ਸਿੰਘ ਭੰਗੂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਚੇਅਰਮੈਨ ਸੁਰਜੀਤ ਸਿੰਘ ਫੂਲ, ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਆਗੂ ਸੁੱਖ ਗਿੱਲ ਮੋਗਾ, ਬੀਕੇਯੂ ਖੋਸਾ ਦੇ ਆਗੂ ਸੁਖਜਿੰਦਰ ਸਿੰਘ ਖੋਸਾ, ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁੱਡੀਕੇ, ਬੀਕੇਯੂ ਰਾਜੇਵਾਲ ਦੇ ਆਗੂ ਬਲਬੀਰ ਸਿੰਘ ਰਾਜੇਵਾਲ, ਕਿਸਾਨ ਸੰਘਰਸ਼ ਕਮੇਟੀ ਦੇ ਆਗੂ ਗੁਰਦੇਵ ਸਿੰਘ ਸ਼ਾਹਵਾਲਾ, ਪੁਨਰ ਸੁਰਜੀਤ ਦੇ ਆਗੂ ਗਿਆਨੀ ਹਰਪ੍ਰੀਤ ਸਿੰਘ, ਕਰਨੈਲ ਸਿੰਘ ਪੀਰ ਮੁਹੰਮਦ, ਐਸ ਜੀ ਪੀ ਸੀ ਮੈਂਬਰ ਕਰਨੈਲ ਸਿੰਘ ਪੰਜੋਲੀ, ਜਥੇਦਾਰ ਸਤਨਾਮ ਸਿੰਘ ਮਨਾਵਾਂ, ਬਾਬਾ ਬਲਜੀਤ ਸਿੰਘ ਖਾਲਸਾ, ਭਾਈ ਮੋਹਕਮ ਸਿੰਘ, ਬਾਬਾ ਗੁਰਮੀਤ ਸਿੰਘ ਜੀ ਹਜੂਰ ਸਾਹਿਬ ਵਾਲੇ, ਬਾਬਾ ਪਰਵਿੰਦਰ ਸਿੰਘ ਪ੍ਰਵਾਨਾਂ, ਮੋਗਰ ਬਾਕਰਪੁਰ, ਦਵਿੰਦਰ ਸਿੰਘ ਦੇਹ ਕਲਾਂ ਬੀਕੇਯੂ ਲੱਖੋਵਾਲ, ਮਨਪ੍ਰੀਤ ਸਿੰਘ ਅਮਨਾਲਾ ਮੀਤ ਪ੍ਰਧਾਨ ਲੱਖੋਵਾਲ, ਹਰਦੀਪ ਸਿੰਘ ਅੰਮ੍ਰਿਤਸਰ, ਮਾਮਾ ਜਾਗਰ ਸਿੰਘ ਕੁੰਬੜਾਂ, ਜਥੇਦਾਰ ਸਾਬ ਸਿੰਘ ਲਲਿਹਾਂਦੀ, ਰੇਸ਼ਮ ਸਿੰਘ ਖਰੜ, ਮੱਖਣ ਸਿੰਘ ਮਾਨਸਾ, ਪਰਮਜੀਤ ਸਿੰਘ ਨਿਹੰਗ ਸਿੰਘ, ਅਵਤਾਰ ਸਿੰਘ ਬੜੈਲ, ਪਾਲ ਸਿੰਘ ਯੂਪੀ, ਕਰਮਜੀਤ ਸਿੰਘ ਨੰਬਰਦਾਰ, ਬੀਬੀ ਹਰਦੀਪ ਕੌਰ ਝਬਾਲ, ਬੀਬੀ ਹਰਬੰਸ ਕੌਰ ਖਾਲਸਾ ਅੰਮ੍ਰਿਤਸਰ, ਅਵਤਾਰ ਸਿੰਘ ਬੜੈਲ, ਗੁਰਚਰਨ ਸਿੰਘ ਨੰਬਰਦਾਰ ਬੀਕੇਯੂ ਤੋਤੇਵਾਲ, ਰਣਜੀਤ ਸਿੰਘ ਮੱਲ੍ਹੀ ਬੀਕੇਯੂ ਤੋਤੇਵਾਲ, ਬੀਬੀ ਜਸਵਿੰਦਰ ਕੌਰ ਰੋਪੜ, ਬੀਬੀ ਕੁਲਵੰਤ ਕੌਰ ਛੱਜੂ ਮਾਜਰਾ,ਬਾਬਾ ਜਸਵੰਤ ਸਿੰਘ ਮਾਨਸਾ, ਰਵਿੰਦਰ ਸਿੰਘ, ਗੁਰਸੇਵਕ ਸਿੰਘ, ਚਾਚਾ ਸਰਦੂਲ ਸਿੰਘ, ਗੁੱਲੂ ਕੁੰਬੜਾ, ਜਸਵਿੰਦਰ ਸਿੰਘ ਭੈਲ ਬੀਕੇਯੂ ਤੋਤੇਵਾਲ, ਸੁਖਮੰਦਰ ਸਿੰਘ ਮਿਸ਼ਰੀ ਵਾਲਾ ਬੀਕੇਯੂ ਤੋਤੇਵਾਲ, ਰਣਜੀਤ ਸਿੰਘ ਚਨਾਰਥਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਗੋਲੂ ਕਬੱਡੀ ਪਲੇਅਰ ਝਾੜ ਸਾਹਿਬ ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *