Home » Uncategorized » ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਰਐਸਐਸ ਦਾ ਪ੍ਰੋਗਰਾਮ ਹੋਇਆ ਰੱਦ ਆਰਐਸਐਸ ਵਿਰੁੱਧ ਵਿਦਿਆਰਥੀ ਸੰਘਰਸ਼ ਦੀ ਜਿੱਤ : ਪੀਐੱਸਯੂ (ਲਲਕਾਰ)

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਆਰਐਸਐਸ ਦਾ ਪ੍ਰੋਗਰਾਮ ਹੋਇਆ ਰੱਦ ਆਰਐਸਐਸ ਵਿਰੁੱਧ ਵਿਦਿਆਰਥੀ ਸੰਘਰਸ਼ ਦੀ ਜਿੱਤ : ਪੀਐੱਸਯੂ (ਲਲਕਾਰ)

ਚੰਡੀਗੜ੍ਹ 18 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ 20 ਜੁਲਾਈ ਨੂੰ ਆਰਐਸਐਸ ਦੇ ਬੁਲਾਰਿਆਂ ਨੂੰ ਸੱਦ ਕੇ “ਔਰਤਾਂ ਦੀ ਬਰਾਬਰਤਾ” ਉੱਤੇ ਇੱਕ ਪ੍ਰੋਗਰਾਮ ਕਰਾਇਆ ਜਾ ਰਿਹਾ ਸੀ। ਵਿਦਿਆਰਥੀਆਂ ਵੱਲੋਂ ਇਸਦੇ ਡਟਵੇਂ ਵਿਰੋਧ ਸਦਕਾ ਇਸ ਪ੍ਰੋਗਰਾਮ ਦੀ ਥਾਂ ਯੂਨੀਵਰਸਿਟੀ ਵਿੱਚੋਂ ਹਟਾ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਅੱਜ ਆਰਐਸਐਸ ਦੀ ਸ਼ਾਖਾ ਵਾਂਗ ਚਲਾਇਆ ਜਾ ਰਿਹਾ ਹੈ। ਜਿੱਥੇ ਅਧਿਕਾਰੀਆਂ ਦੀਆਂ ਭਰਤੀਆਂ ਤੋਂ ਲੈ ਕੇ ਉੱਚੇ ਅਹੁਦਿਆਂ ਉੱਤੇ ਨਿਯੁਕਤੀਆਂ ਸੰਘ ਨੂੰ ਸਮਰਪਣ ਸਾਬਤ ਕਰ ਕੇ ਹੀ ਮਿਲ ਸਕਦੀ ਹੈ। ਆਰਐਸਐਸ ਦੀ ਵਿਚਾਰਧਾਰਾ ਨਫਰਤੀ, ਘੋਰ ਔਰਤ-ਵਿਰੋਧੀ, ਅਤੇ ਧਾਰਮਿਕ ਘੱਟਗਿਣਤੀਆਂ ਖਿਲਾਫ ਖੂਨੀ ਹਿੰਸਾ ਭੜਕਾਉਣ ਵਾਲ਼ੀ ਵਿਚਾਰਧਾਰਾ ਹੈ। 20 ਤਰੀਕ ਨੂੰ ਕਰਵਾਏ ਜਾ ਰਹੇ ਪ੍ਰੋਗਰਾਮ ਵਿੱਚ ਬੁਲਾਰੇ ਸਾਧਵੀ ਰਿਤੰਭਰਾ ਅਤੇ ਵ. ਸ਼ਾਂਤਾ ਕੁਮਾਰੀ ਸਨ, ਜੋ ਕਿ ਆਰਐਸਐਸ ਦੇ ਪ੍ਰਮੁੱਖ ਪ੍ਰਚਾਰਕਾਂ ਵਿੱਚੋਂ ਹਨ। ਵਿਦਿਆਰਥੀਆਂ ਨੇ ‘ਪੀਯੂ ਅਗੇਨਸਟ ਸੈਫਰਨਾਈਸੇਸ਼ਨ’ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪ ਕੇ ਦਬਾਅ ਪਾਇਆ ਕਿ ਇਹ ਪ੍ਰੋਗਰਾਮ ਰੱਦ ਕੀਤਾ ਜਾਵੇ। ਜਦੋਂ ਪ੍ਰਸ਼ਾਸਨ ਨੇ ਮੰਗ ਨਹੀਂ ਮੰਨੀ ਤਾਂ ਮੰਚ ਵੱਲੋਂ 18 ਜੁਲਾਈ ਨੂੰ ਰੋਸ ਮੁਜਾਹਰੇ ਦਾ ਐਲਾਨ ਕਰ ਦਿੱਤਾ ਗਿਆ, ਜਿਸਦੇ ਵਿੱਚ ਵਿਦਿਆਰਥੀ ਜਥੇਬੰਦੀਆਂ ਅਤੇ ਸਮਾਜ ਦੇ ਇਨਸਾਫ ਪਸੰਦ ਲੋਕਾਂ ਨੇ ਸ਼ਮੂਲੀਅਤ ਐਲਾਨੀ। ਇਸ ਤੋਂ ਡਰਦਿਆਂ ਪ੍ਰਸ਼ਾਸਨ ਨੂੰ ਮਜਬੂਰਨ ਪ੍ਰੋਗਰਾਮ ਦੀ ਥਾਂ ਬਦਲਣੀ ਪਈ, ਅਤੇ ਵਿਦਿਆਰਥੀਆਂ ਦੇ ਸੰਘਰਸ਼ ਨੇ ਆਰਐਸਐਸ ਦੇ ਪ੍ਰੋਗਰਾਮ ਨੂੰ ਮੋੜਾ ਪਾਇਆ। ਅੱਜ ਪੰਜਾਬ ਯੂਨੀਵਰਸਿਟੀ ਦੇ ਕੈਂਪਸ ਵਿੱਚ ਆਰਐਸਐਸ ਦੀ ਸਿੱਧੀ ਦਖਲਅੰਦਾਜੀ ਅਤੇ ਇਸਦੇ ਵਿਦਿਆਰਥੀ ਵਿੰਗ ਨੂੰ ਖੁੱਲ੍ਹੀ ਸ਼ਹਿ ਮਿਲ ਰਹੀ ਹੈ। 17 ਜੁਲਾਈ ਨੂੰ ਏਬੀਵੀਪੀ ਨੂੰ ਪ੍ਰਸ਼ਾਸਨ ਅਤੇ ਯੂਨੀਵਰਸਿਟੀ ਦੇ ਸੁਰੱਖਿਆ ਅਫਸਰ ਵੱਲੋਂ ਸ਼ਹਿ ਦਿੱਤੀ ਜਾ ਰਹੀ ਸੀ, ਤਾਂ ਮੌਕੇ ‘ਤੇ ਵਿਦਿਆਰਥੀਆਂ ਨੇ ਏਬੀਵੀਪੀ ਦਾ ਡਟਵਾਂ ਵਿਰੋਧ ਕੀਤਾ।ਇਨਕਲਾਬੀ ਸਿਆਸਤ ਆਉਣ ਵਾਲ਼ੇ ਸਮੇਂ ਲਈ ਇਸ ਫਾਸ਼ੀਵਾਦੀ ਟੋਲੇ ਲਈ ਚੁਣੌਤੀ ਬਣਦੀ ਰਹੇਗੀ। ਪੰਜਾਬ ਯੂਨੀਵਰਸਿਟੀ ਉੱਤੇ ਆਰਐਸਐਸ ਦੇ ਭਗਵੇਂਕਰਨ ਦੇ ਏਜੰਡੇ ਨੂੰ ਸਿੱਧੇ ਤੌਰ ‘ਤੇ ਲਾਗੂ ਕੀਤਾ ਜਾ ਰਿਹਾ ਹੈ, ਅਤੇ ਸਿੱਖਿਆ ਨੂੰ ਨਿੱਜੀਕਰਨ ਦੀ ਭੇਟ ਚੜ੍ਹਾਇਆ ਜਾ ਰਿਹਾ ਹੈ। ਇਨਕਲਾਬੀ ਵਿਦਿਆਰਥੀ ਸਿਆਸਤ ਹੀ ਇਸ ਵਰਤਾਰੇ ਨੂੰ ਜੜ੍ਹੋਂ ਪੁੱਟਣ ਦਾ ਕਾਰਜ ਨਿਭਾ ਸਕਦੀ ਹੈ। ਪੀਐੱਸਯੂ (ਲਲਕਾਰ) ਮੰਗ ਕਰਦੀ ਹੈ ਕਿ ਕੈਂਪਸ ਵਿੱਚ ਆਰਐਸਐਸ ਦੀ ਦਖਲ ਅਤੇ ਅਜਿਹੇ ਪ੍ਰੋਗਰਾਮਾਂ ਉੱਤੇ ਪੂਰਨ ਤੌਰ ‘ਤੇ ਰੋਕ ਲਾਈ ਜਾਵੇ। ਫਾਸ਼ੀਵਾਦੀ ਤਾਕਤਾਂ ਦਾ ਟਾਕਰਾ ਕਰਨ ਲਈ ਵਿਦਿਆਰਥੀ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ