ਚੰਡੀਗੜ੍ਹ 15 ਜੁਲਾਈ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈੱਣ ਮਾਜਰੀ) : ਖਾਲਸਾ ਪੰਥ ਦੇ ਜੁਝਾਰੂ ਜੋਧੇ ਅਤੇ ਮਨੁੱਖੀ ਅਧਿਕਾਰਾਂ ਦੇ ਰਾਖੇ ਭਾਈ ਜਸਵੰਤ ਸਿੰਘ ਖਾਲੜਾ ਜੀ ਦੇ ਕੇਸ ‘ਚ ਗਵਾਹ ਐਸਪੀਓ ਕੁਲਦੀਪ ਸਿੰਘ ਵੀ ਦਬਾਅ ਹੇਠ ਆ ਕੇ ਜਾਂ ਪੈਸੇ ਦੇ ਲਾਲਚ ‘ਚ ਆ ਕੇ ਮੁੱਕਰ ਜਾਂਦਾ ਤਾਂ ਹੁਣ ਤੱਕ ਉਹਨਾਂ ਬਾਹਰ ਅਜਾਦ ਘੁੰਮਦੇ ਹੋਣਾ ਸੀ ਕਿਉਕਿ ਸਿਸਟਮ ਵੀ ਓਹਨਾ ਦਾ ਸਾਥ ਦੇ ਰਿਹਾ ਸੀ। ਪਰ ਕੁਲਦੀਪ ਸਿੰਘ ਨੇ ਆਪਣੇ ਪਰਿਵਾਰ ਦੀ ਵੀ ਚਿੰਤਾ ਨਹੀਂ ਕੀਤੀ ਕਿ ਉਹਨਾਂ ਦਾ ਕੀ ਬਣੇਗਾ। ਪਰੰਤੂ ਉਹ ਆਪਣੀ ਗਵਾਹੀ ਤੋਂ ਨਹੀਂ ਮੁੱਕਰੇ ਜਿਵੇਂ ਹੋਰ ਗਵਾਹ ਮੁੱਕਰ ਗਏ ਸਨ ਜਾਂ ਆਪਣਾ ਸਹੀ ਟਿਕਾਣਾ ਛੱਡ ਕੇ ਅਣਪਛਾਤੀਆਂ ਥਾਵਾਂ ਤੇ ਰਹਿਣ ਲੱਗ ਪਏ ਸਨ। ਖਾਸ ਗੱਲ ਇਹ ਹੈ ਕਿ ਜਦੋਂ ਖਾਲੜਾ ਸਾਬ ਨੂੰ ਸਿਵਿਲ ਵਰਦੀ ਵਿੱਚ ਚੁੱਕ ਕੇ ਲੈ ਗਏ ਸੀ ਤਾਂ ਉਸ ਸਮੇ ਆਪਣੀ ਅੱਖੀਂ ਦੇਖਣ ਵਾਲੇ ਕਈ ਜਣੇ ਸੀ। ਜਿੰਨਾ ਨੇ ਹਾਈ ਕੋਰਟ ‘ਚ ਗਵਾਈ ਦੇਣ ਦੀ ਹਾਮੀ ਵੀ ਭਰੀ ਸੀ। ਪਰ ਸਿਸਟਮ ਵੱਲੋਂ ਦਬਾਅ ਇੰਨਾ ਜਿਆਦਾ ਬਣਾ ਦਿੱਤਾ ਗਿਆ ਕਿ ਸਾਰੇ ਡਰ ਦੇ ਮਾਰੇ ਆਪਣਾ ਏਰੀਆ ਹੀ ਛੱਡ ਗਏ ਸਨ। ਫਿਰ ਇਸ ਵੀਰ ਦੇ ਅੰਦਰ ਦਰਦ ਜਾਗਿਆ। ਪਹਿਲੇ ਦਿਨ ਤੋਂ ਆਖਰੀ ਦਿਨ ਤੱਕ ਜੋ ਵੀ ਖਾਲੜਾ ਸਾਬ ‘ਤੇ ਤਸ਼ੱਦਦ ਹੋਇਆ ਐਸਪੀਓ ਕੁਲਦੀਪ ਸਿੰਘ ਨੂੰ ਇਸ ਬਾਰੇ ਸਭ ਪਤਾ ਸੀ। ਜਦੋਂ ਇਸ ਨੂੰ ਪਤਾ ਲੱਗਾ ਕਿ ਦੂਜੇ ਗਵਾਹ ਸਾਰੇ ਮੁੱਕਰ ਗਏ ਜਾਂ ਆਪਣਾ ਏਰੀਆ ਹੀ ਛੱਡ ਗਏ ਹਨ। ਤਾਂ ਇਸ ਨੇ ਅੱਗੇ ਆ ਕੇ ਉਹਨਾਂ ਦੀ ਸਾਰੀ ਦਿਲ ਦਹਿਲਾ ਦੇਣ ਵਾਲੀ ਕਹਾਣੀ ਦੀ ਪੋਲ ਖੋਲ ਕੇ ਰੱਖ ਦਿੱਤੀ ਕਿ ਖਾਲੜਾ ਸਾਬ ਨਾਲ ਕਦੋਂ-ਕਦੋਂ, ਕੀ-ਕੀ ਹੋਇਆ। ਸਰਕਾਰੀ ਡਿਊਟੀ ਨਿਭਾ ਰਹੇ ਕੁਲਦੀਪ ਸਿੰਘ ਐਸਪੀਓ ਹਮੇਸ਼ਾ ਖਾਲੜਾ ਸਾਬ ਦੀ ਨਿਗਰਾਨੀ ਰੱਖਣ ਲਈ ਉਹਨਾਂ ਦੇ ਕੋਲ ਹੀ ਰਹਿੰਦੇ ਰਹੇ ਸਨ। ਉਹਨਾਂ ਨੇ ਆਪਣਾ ਫਰਜ਼ ਨਿਭਾਉਂਦਿਆਂ ਉਦੋਂ ਤੱਕ ਗਵਾਹੀ ਦਿੱਤੀ ਜਦੋਂ ਤੱਕ ਅਮਰ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਕਾਤਲ ਦੋਸ਼ੀਆਂ ਨੂੰ ਸਜਾਵਾਂ ਨਹੀਂ ਮਿਲੀਆਂ। ਉਹਨਾਂ ਨੂੰ ਅੰਦਰ ਭੇਜ ਕੇ ਹੀ ਐਸਪੀਓ ਕੁਲਦੀਪ ਸਿੰਘ ਨੇ ਸਾਹ ਲਿਆ। 26 ਅਕਤੂਬਰ 2011 ਨੂੰ ਕੁਲਦੀਪ ਸਿੰਘ ਅਚਨਚੇਤ ਇਸ ਜਹਾਨ ਤੋਂ ਰੁਖਸਤ ਹੋ ਗਏ। ਇਸ ਨੂੰ ਸਪੈਸ਼ਲ ਸੈਕਿਉਰਟੀ ਵੀ ਮਿਲੀ ਹੋਈ ਸੀ ਜੋ 24 ਘੰਟੇ ਉਹਨਾਂ ਦੇ ਨਾਲ ਰਹਿੰਦੇ ਸੀ। ਖਾਲੜਾ ਸਾਹਿਬ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਲਈ ਐਸਪੀਓ ਕੁਲਦੀਪ ਸਿੰਘ ਨੇ ਆਪਣੀ ਜਾਨ ਤਲੀ ਤੇ ਰੱਖ ਕੇ ਦੜੇ ਦ੍ਰਿੜ ਇਰਾਦੇ ਨਾਲ ਗਵਾਹੀ ਦਿੱਤੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਿੱਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ ਕੁਲਦੀਪ ਸਿੰਘ ਐਸਪੀਓ ਦਾ ਕਤਲ ਜਾਂ ਮੌਤ ਕਿਵੇਂ ਹੋਈ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ। ਪਰੰਤੂ ਕੁਲਦੀਪ ਸਿੰਘ ਐਸਪੀਓ ਦੀ ਮੌਤ ਹੋਣ ਪਿੱਛੇ ਵੀ ਆਮ ਲੋਕਾਂ ‘ਚ ਕਈ ਤਰ੍ਹਾਂ ਦੀਆਂ ਸ਼ੱਕੀ ਚਰਚਾਵਾਂ ਹਨ। ਸੱਚ ਕੀ ਹੈ ਅਤੇ ਝੂਠ ਕੀ ਹੈ.? ਫਿਲਹਾਲ ਇਸ ਬਾਰੇ ਤਾਂ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ ਇਸ ਗੱਲ ਤੋਂ ਮੁਨਕਰ ਨਹੀਂ ਹੋ ਨਹੀਂ ਹੋਇਆ ਜਾ ਸਕਦਾ ਕਿ ਜਦੋਂ ਪੰਜਾਬ ਦੇ ਵਿੱਚ 25 ਹਜਾਰ ਲਾਵਾਰਸ ਲਾਸ਼ਾਂ ਨੌਜਵਾਨ ਬੱਚਿਆਂ ਬੁੱਢਿਆਂ ਅਤੇ ਬੀਬੀਆਂ ਦੇ ਅੰਕੜੇ ਸਾਹਮਣੇ ਆ ਸਕਦੇ ਹਨ ਤਾਂ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੂੰ ਅਣਮਨੁੱਖੀ ਤਸ਼ੱਦਦ ਰਾਹੀਂ ਸ਼ਹੀਦ ਕਰਕੇ ਹਰੀਕੇ ਪੱਤਣ ਦਰਿਆ ਵਿੱਚ ਸੁੱਟਣ ਤੱਕ ਦੇ ਕਹਾਣੀ ਐਸਪੀਓ ਕੁਲਦੀਪ ਸਿੰਘ ਜੋ ਉਹਨਾਂ ਦੀ ਮੌਤ ਦੇ ਮੁੱਖ ਗਵਾਹ ਸਨ। ਉਹਨਾਂ ਨੂੰ ਵੀ ਸਮੇਂ ਦੀ ਸਰਕਾਰ ਨਾਲ ਮਿਲ ਕੇ ਪੁਲਿਸ ਡਿਪਾਰਟਮੈਂਟ ‘ਚ ਭਰਤੀ ਕੇਂਦਰ ਸਰਕਾਰਾਂ ਦੇ ਦੱਲੇ ਬੁੱਚੜ ਅਫਸਰਾਂ ਵੱਲੋਂ ਮੌਤ ਦੇ ਘਾਟ ਉਤਾਰਨ ਲਈ ਗੈਰ ਕਾਨੂੰਨੀ ਤੌਰ ‘ਤੇ ਮਾਰਿਆ ਹੋ ਸਕਦਾ ਹੈ। ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਤਾਂ ਕਿ ਮਨੁੱਖੀ ਅਧਿਕਾਰਾਂ ਦੇ ਰਾਖੇ ਅਤੇ ਖਾਲਸਾ ਪੰਥ ਦੇ ਜੁਝਾਰੂ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਮੁੱਖ ਗਵਾਹ ਐਸਪੀਓ ਕੁਲਦੀਪ ਸਿੰਘ ਨੂੰ ਵੀ ਖਾਲਸਾ ਪੰਥ ਵੱਲੋਂ ਇਨਸਾਫ ਦਿਵਾਉਣ ਲਈ ਕੋਸ਼ਿਸ਼ਾਂ ਕੀਤੀਆਂ ਜਾਣ।
Home
»
Uncategorized
»
ਖਾਲਸਾ ਪੰਥ ਦੇ ਜੁਝਾਰੂ ਯੋਧੇ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਵਾਲੇ ਮੁੱਖ ਗਵਾਹ ਐਸਪੀਓ ਸਵ. ਕੁਲਦੀਪ ਸਿੰਘ ਦੀ ਮੌਤ ਸਬੰਧੀ ਹੋਣੀ ਚਾਹੀਦੀ ਉੱਚ ਪੱਧਰੀ ਜਾਂਚ…


