Translate Your Language

October 5, 2026 3:41 pm

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ਦੇ ਲੋਕਾਂ ਦਾ ਨਾਅਰਾ ਭਗਵੰਤ ਮਾਨ ਮੁੱਖ ਮੰਤਰੀ ਫਿਰ ਦੁਬਾਰਾ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਫੰਡ ਦੀ ਨਹੀ ਆਵੇਗੀ ਕੋਈ ਕਮੀ : ਵਿਧਾਇਕ ਕੁਲਵੰਤ ਸਿੰਘ

ਪੰਜਾਬ ਦੇ ਲੋਕਾਂ ਦਾ ਨਾਅਰਾ ਭਗਵੰਤ ਮਾਨ ਮੁੱਖ ਮੰਤਰੀ ਫਿਰ ਦੁਬਾਰਾ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਫੰਡ ਦੀ ਨਹੀ ਆਵੇਗੀ ਕੋਈ ਕਮੀ : ਵਿਧਾਇਕ ਕੁਲਵੰਤ ਸਿੰਘ

ਸੋਹਾੜਾ, ਸੈਦਪੁਰ, ਗਿੱਦੜਪੁਰ ਅਤੇ ਚੰਡਿਆਲਾ ਉਸਾਰੀ ਅਧੀਨ 18 ਫੁੱਟ ਬਣਾਈ ਲਿੰਕ ਸੜਕਾਂ, 30 ਲੱਖ ਰੁਪਏ ਦੀ ਲਾਗਤ ਅਧੀਨ ਬਣਾਏ ਖੇਡ ਗਰਾਊਂਡ, 2.5 ਲੱਖ ਰੁਪਏ ਨਾਲ ਬਣਾਈਆਂ ਸਕੂਲ ਰਸੋਈਆਂ ਅਤੇ 23 ਲੱਖ ਰੁਪਏ ਨਾਲ ਲਗਾਏ ਬਾਉਂਡਰੀ ਟਾਇਲ ਬਲੌਕ..
ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਜੁਲਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਲੋਕ ਭਲਾਈ ਕੰਮਾਂ ਦੇ ਸਬੰਧ ਵਿੱਚ ਲੋਕਾਂ ਨੂੰ ਵਧੇਰੇ ਜਾਗਰੂਕ ਕਰਨ ਦੇ ਲਈ  ਵਿਧਾਨ ਸਭਾ ਹਲਕਾ ਮੋਹਾਲੀ ਸਾਹਿਤ ਪੰਜਾਬ ਭਰ ਵਿੱਚ ਲੋਕ ਮਿਲਣੀ ਪ੍ਰੋਗਰਾਮਾਂ- ਦਾ ਆਯੋਜਨ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਭਲਾਈ ਸਕੀਮਾਂ ਸਬੰਧੀ ਲੋਕਾਂ ਨੂੰ ਵਧੇਰੇ ਜਾਗਰੂਕ ਕੀਤਾ ਜਾ ਸਕੇ। ਇਸ  ਸਬੰਧ ‘ਚ ਵਿਧਾਇਕ ਮੋਹਾਲੀ -ਕੁਲਵੰਤ ਸਿੰਘ ਨੇ -ਲੋਕ ਮਿਲਣੀ ਪ੍ਰੋਗਰਾਮ ਦੇ ਦੌਰਾਨ ਇੱਕ ਭਰਵੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਹੀ। ਵਿਧਾਇਕ ਕੁਲਵੰਤ ਸਿੰਘ –  ਪਿੰਡ ਕੈਲੋ, ਸੈਦਪੁਰ ਤੇ ਗਿੱਦੜਪੁਰ ਵਿਖੇ ਰੱਖੇ ਗਏ -ਪ੍ਰੋਗਰਾਮ ਲੋਕ ਮਿਲਣੀ ਦੇ ਦੌਰਾਨ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਆਪਣੇ ਸ਼ੁਰੂਆਤੀ ਕਾਰਜਕਾਲ ਤੋਂ ਹੀ ਲੋਕ ਭਲਾਈ ਸਕੀਮਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਅਤੇ ਅੱਜ ਮਾਂ ਧੀਆਂ ਸਤਿਕਾਰ ਯੋਜਨਾ ਦੇ ਤਹਿਤ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਵੱਲੋਂ  ਕੀਤੇ ਗਏ। ਸਾਰੇ ਵਾਅਦੇ ਅਤੇ ਗਰੰਟੀਆਂ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਗਿਆ ਹੈ ਅਤੇ ਉਸ ਤੋਂ ਵੀ ਅਗਾਹ ਜਾਂਦੇ ਹੋਏ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੰਜਾਬ ਦੇ ਸਰਵਪੱਖੀ ਵਿਕਾਸ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪਿੰਡ ਕੈਲੋ ਵਿਖੇ 15 ਲੱਖ ਦੀ ਲਾਗਤ ਦੇ ਨਾਲ ਪਿੰਡ ਦੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਧਰਮਸ਼ਾਲਾ ਲਈ ਧਰਮਸ਼ਾਲਾ ਲਈ 7 ਲੱਖ ਰੁਪਏ, ਬੈਕਵਰਡ ਕਲਾਸਿਜ ਨਾਲ ਸੰਬੰਧਿਤ ਧਰਮਸ਼ਾਲਾ ਲਈ 5 ਲੱਖ ਰੁਪਏ ਜਲਦੀ ਹੀ ਜਾਰੀ ਹੋ ਜਾਣਗੇ ਅਤੇ 4 ਲੋੜਵੰਦ ਪਰਿਵਾਰਾਂ ਦੇ ਮਕਾਨਾਂ ਲਈ 8 ਲੱਖ ਰੁਪਏ ਜਾਰੀ ਹੋ ਚੁੱਕੇ ਹਨ। ਇਸੇ ਤਰ੍ਹਾਂ ਲੋੜਵੰਦ ਪਰਿਵਾਰਾਂ ਦੇ ਮਕਾਨਾਂ ਲਈ ਪਿੰਡ ਸੈਦਪੁਰ ਵਿਖੇ 16 ਲੋੜਵੰਦ ਪਰਿਵਾਰਾਂ ਦੇ ਮਕਾਨਾਂ ਲਈ ਸਹਾਇਤਾ ਦਿੱਤੀ ਅਤੇ ਸੱਤ-ਅੱਠ ਪਰਿਵਾਰਾਂ ਨੂੰ ਨਿੱਜੀ ਤੌਰ ‘ਤੇ ਆਪਣੇ ਕੋਲੋਂ ਮਕਾਨ ਬਣਾ ਕੇ ਦਿੱਤੇ। ਓਪਨ ਜਿਮ ਬਣਾਈ ਗਏ। ਸਵਾੜਾ, ਸੈਦਪੁਰ, ਗਿੱਦਰਪੁਰ ਅਤੇ ਚੰਡਿਆਲਾ ਸੜਕ 18 ਫੁੱਟ ਚੌੜੀ ਕਰਵਾ ਕੇ ਬਣਾਈ ਜਾ ਰਹੀ ਹੈ। ਖੇਡ ਗਰਾਉਂਡ ਦੀ 30 ਲੱਖ ਰੁਪਏ ਦੀ ਲਾਗਤ ਨਾਲ ਉਸਾਰੀ ਅਧੀਨ ਹੈ। ਸਕੂਲ ਵਿੱਚ 2.5 ਲੱਖ ਰੁਪਏ ਨਾਲ ਰਸੋਈ ਬਣਾਈ ਅਤੇ 23 ਲੱਖ ਰੁਪਏ ਨਾਲ ਪੇਵਰ ਬਲਾਕ ਲਗਾਏ ਹਨ। ਪਿੰਡ ਦੇ 9 ਬੱਚਿਆਂ ਨੂੰ ਡੀ.ਸੀ. ਰੇਟ ਤੇ ਨੌਕਰੀ ਲਗਵਾਇਆ। ਅਨੁਸੂਚਿਤ ਜਾਤੀ ਧਰਮਸ਼ਾਲਾ ਦੇ ‘ਚ ਬਿਜਲੀ ਦਾ ਪ੍ਰਬੰਧ ਕਰਵਾਇਆ। ਪਿੰਡ ਦੀ ਫਿਰਨੀ ਅਤੇ ਨਾਲਾ ਬਣਾਉਣ ਲਈ 20 ਲੱਖ ਰੁਪਏ ਜਲਦ ਹੀ ਜਾਰੀ ਕਰਵਾਏ ਜਾ ਰਹੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪਿੰਡ ਗਿੱਦੜਪੁਰ ਵਿਖੇ 3 ਲੱਖ ਰੁਪਏ ਪਿੰਡ ਦੀ ਧਰਮਸ਼ਾਲਾ ਬਣਾਈ ਗਈ। 8 ਲੱਖ ਰੁਪਏ ਦੀ ਲਾਗਤ ਨਾਲ ਗੰਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਕੀਤਾ ਗਿਆ। 11 ਲੱਖ ਰੁਪਏ ਗਲੀਆਂ ਨਾੜੀਆਂ ਦੇ ਲਈ ਰਾਖਵੇਂ ਰੱਖੇ ਗਏ, ਜੋ ਕਿ ਜਲਦੀ ਹੀ ਜਾਰੀ ਕਰਦੇ ਜਾਣਗੇ। 11 ਲੱਖ ਰੁਪਏ ਵਿੱਚ ਪਿੰਡ ਦੇ ਟੋਬੇ ਦੇ ਨਵੀਨੀਕਰਨ ਲਈ ਜਾਰੀ ਕੀਤੇ ਗਏ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪਿੰਡ ਦੇ ਪਿੰਡਾਂ ਦੇ ਸਰਬਪੱਖੀ ਵਿਕਾਸ ਦੇ ਲਈ ਫੰਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪਿਛਲੇ ਚਾਰ ਵਰਿਆ ਤੋਂ ਜਿਸ ਤਰ੍ਹਾਂ ਲੋਕਾਂ ਦੇ ਲੋੜੀਂਦੇ ਅਤੇ ਲੰਮੇ ਸਮੇਂ ਤੋਂ ਲਮਕਦੇ ਮਸਲਿਆਂ ਨੂੰ ਹੱਲ ਕੀਤਾ ਹੈ ਅਤੇ ਪੰਜਾਬ ਦੇ ਵਿਕਾਸ ਦੀ ਰਫਤਾਰ ਤੇਜ਼ ਕੀਤੀ ਹੈ, ਉਸ ਤੋਂ ਸੂਬੇ ਦੇ ਲੋਕ ਪੂਰੀ ਤਰਹਾਂ ਸੰਤੁਸ਼ਟ ਹਨ ਅਤੇ ਉਹਨਾਂ ਦਾ ਇੱਕੋ ਨਾਅਰਾ ਹੈ ਕਿ  ਪੰਜਾਬ ਦੇ ਮੁੱਖ ਮੰਤਰੀ ਇੱਕ ਵਾਰ ਫਿਰ ਤੋਂ ਭਗਵੰਤ ਸਿੰਘ ਮਾਨ ਹੀ ਹੋਣੇ ਚਾਹੀਦੇ ਹਨ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ, ਵਿਧਾਇਕ ਕੁਲਵੰਤ ਸਿੰਘ ਅੱਜ -ਲੋਕ ਮਿਲਣੀ ਪ੍ਰੋਗਰਾਮ ਦੇ ਤਹਿਤ ਵਿਧਾਨ ਸਭਾ ਹਲਕੇ ਚ ਪੈਂਦੇ ਪਿੰਡ ਮਾਣਕ ਮਾਜਰਾ, ਬੈਰੋਪੁਰ ਅਤੇ ਪਿੰਡ ਭਾਗੋ ਮਾਜਰਾ ਦੇ ਵਿਸ਼ਿੰਦਿਆਂ ਨਾਲ ਰੂਬਰੂ ਹੋ ਰਹੇ ਸਨ, ਇਸ ਮੌਕੇ ਤੇ ਵਿਧਾਇਕ ਕੁਲਵੰਤ ਸਿੰਘ ਹੋਰਾਂ ਜਾਣਕਾਰੀ ਦਿੰਦੇ ਦੱਸਿਆ ਕਿ ਪਿੰਡ ਮਾਣਕ ਮਾਜਰਾ ਦੀ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਧਰਮਸ਼ਾਲਾ ਦੇ ਲੈਂਟਰ ਪਾਉਣ ਦੇ ਲਈ 5 ਲੱਖ ਰੁਪਏ, ਜਨਰਲ ਧਰਮਸ਼ਾਲਾ ਦੀ ਰਿਪੇਅਰ ਅਤੇ ਪੇਵਰ ਵਾਕ ਜਲਦੀ ਹੀ ਲਗਵਾਉਣ ਦੇ ਲਈ 5 ਲੱਖ ਰੁਪਏ, ਗਲੀਆਂ ਨਾਲੀਆਂ ਦੀ ਦੇ ਲਈ 2 ਲੱਖ ਰੁਪਏ, 3 ਓਪਨ ਜਿਮ, ਲੋੜਵੰਦ ਪਰਿਵਾਰਾਂ ਦੇ ਲਈ 2 ਲੱਖ ਰੁਪਏ ,ਖੇਡ ਗਰਾਊਂਡ ਬਣਾਉਣ ਦੇ ਲਈ 30 ਲੱਖ ਰੁਪਏ, ਇਸੇ ਤਰ੍ਹਾਂ ਪੰਚਾਇਤੀ ਜਮੀਨ ਦੀ ਸਿੰਚਾਈ ਲਈ ਪਾਈਪ ਲਾਈਨ ਪਾਈ ਗਈ ਹੈ ਜਿਸ ਦੇ 4  ਲੱਖ ਰੁਪਏ ਖਰਚ ਕੀਤਾ ਗਿਆ, ਗੱਲਬਾਤ ਦੌਰਾਨ ਵਿਧਾਇਕ ਕੁਲਵੰਤ ਸਿੰਘ ਹੋਰਾਂ ਦੱਸਿਆ ਕਿ ਪਿੰਡ ਬੈਰੋਪੁਰ ਵਿਖੇ ਗਲੀਆਂ ਨਾਲੀਆਂ ਅਤੇ ਸਟਰੀਟ ਲਾਈਟਾਂ ਦਾ ਕੰਮ ਜਲਦੀ ਤੋਂ ਜਲਦੀ ਕਰਵਾਉਣ ਦੇ ਲਈ 7 ਲੱਖ  ਜਾਰੀ ਕੀਤੇ ਜਾਣਗੇ ਅਤੇ ਇਸੇ ਤਰਹਾਂ ਪਿੰਡ ਦੇ ਡਸਟਬਿਨ ਅਤੇ ਮੋੜਾਂ ਤੇ ਸ਼ੀਸ਼ੇ ਕੌਣ ਕੇਵ ਮਿਰਰ ਲਗਵਾਉਣ ਦੇ ਲਈ 2 ਲੱਖ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਜਦਕਿ ਪਿੰਡ ਬਾਗੋ ਮਾਜਰਾ ਵਿਖੇ ਲਾਇਬਰੇਰੀ ਦੇ ਲਈ 23.6 ਲੱਖ ਰੁਪਏ ਸਟਰੀਟ ਲਾਈਟਾਂ ਦੇ ਲਈ 4 ਲੱਖ ਰੁਪਏ ਵਾਟਰ ਟੈਂਕਰ ਦੇ ਲਈ 3 ਲੱਖ ਰੁਪਆ ਪੰਜ ਲੋੜਵੰਦ ਪਰਿਵਾਰਾਂ ਦੇ ਮਕਾਨ ਬਣਾਏ ਜਾਣਗੇ ਅਤੇ ਇਸ ਤੋਂ ਇਲਾਵਾ ਕਮਿਊਨਿਟੀ ਸੈਂਟਰ ਦੇ ਲਈ 1 ਲੱਖ ਰੁਪਏ ਅਤੇ 25 ਲੱਖ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਖੇਡ ਗਰਾਊਂਡ ਬਣਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੋਹਾਲੀ ਹਲਕੇ ਸਮੇਤ ਪੰਜਾਬ ਭਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਤੋਂ ਇੱਕ ਗੱਲ ਸਪਸ਼ਟ ਹੋ ਗਈ ਹੈ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੁਆਰਾ ਪੂਰੇ ਉਤਸਾਹ ਅਤੇ ਦੇ ਨਾਲ ਚੁਣੀ ਗਈ ਸਰਕਾਰ ਹੈ ਅਤੇ ਲੋਕਾਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਵਿਕਾਸ ਮੁਖੀ ਕੰਮਾਂ ਨੂੰ ਸਮੇਂ ਸਿਰ ਕਰਵਾਏ ਜਾਣ ਦੇ ਲਈ ਲਗਾਤਾਰ ਯਤਨਸ਼ੀਲ ਹੈ। ਅਤੇ ਸ਼ਹਿਰਦਤਾ ਭਰੇ ਅਜਿਹੇ ਯਤਨ ਅਗਾਂਹ ਵੀ ਜਾਰੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਦੇ ਵਿਕਾਸ ਦੀ ਰਫਤਾਰ  ਹੋਰ ਤੇਜ਼ ਹੋਵੇਗੀ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਜਿਹੀ ਪਹਿਲੀ ਸਰਕਾਰ ਹੈ। ਜਿਸ ਨੇ ਆਪਣੇ ਜਿਸਨੇ ਚੋਣਾਂ ਦੇ ਦੌਰਾਨ  ਲੋਕਾਂ ਦੀ ਕਚਹਿਰੀ ਵਿੱਚ ਕੀਤੇ ਗਏ ਸਾਰੇ ਵਾਅਦੇ ਅਤੇ ਦਿੱਤੀਆਂ ਗਈਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰ ਲਿਆ ਹੈ ਅਤੇ ਉਸ ਤੋਂ ਵੀ ਅਗਾਹ ਜਾਂਦੇ ਹੋਏ ਪੰਜਾਬ ਦੇ ਵਿੱਚ  ਸਾਢੇ 68 ਹਜਾਰ ਤੋਂ ਵੀ ਵੱਧ ਬੇਰੁਜ਼ਗਾਰਾਂ ਨੂੰ ਪੱਕੀਆਂ ਦਿੱਤੀਆਂ ਜਾ ਚੁੱਕੀਆਂ ਹਨ, ਅਤੇ ਇਹ ਸਭ ਨੌਕਰੀਆਂ ਬਿਨਾਂ ਕਿਸੇ ਸਿਫਾਰਿਸ਼ ਦੇ ਸਭ ਨੂੰ ਘਰ ਬੈਠੇ ਬਿਠਾਇਆ ਮੈਰਿਟ ਦੇ ਅਧਾਰ ਤੇ ਮਿਲੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਵਿੱਚ 85% ਲੋਕਾਂ ਦੇ ਬਿਜਲੀ ਦੇ ਬਿਲ ਮੁਆਫ ਹਨ, ਇਸ ਤੋਂ ਇਲਾਵਾ ਜਿਸ ਗਰੰਟੀ ਬਾਰੇ ਵਿਰੋਧੀ ਪਾਰਟੀ ਦੇ ਨੇਤਾਵਾਂ ਵੱਲੋਂ ਵੀ ਰੌਲਾ ਪਾਇਆ ਜਾ ਰਿਹਾ ਸੀ ਕਿ ਇਹ ਗਰੰਟੀ ਕਿਸੇ ਵੀ ਸੂਰਤ ਵਿੱਚ ਪੂਰੀ ਨਹੀਂ ਹੋਵੇਗੀ ਉਹ ਗਰੰਟੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਪੂਰੀ ਕੀਤੀ ਜਾ ਚੁੱਕੀ ਹੈ। ਅਤੇ 1 ਜੁਲਾਈ ਤੋਂ ਜਨਰਲ ਵਰਗ ਨਾਲ ਸੰਬੰਧਿਤ ਮਹਿਲਾਵਾਂ ਦੇ ਖਾਤੇ ਵਿੱਚ ਸਤਿ ਸ਼੍ਰੀ ਅਕਾਲ ਜੀ ਖਾਲਸਾ ਦੇ ਨਾਲ
1000 ਅਤੇ ਅਨੁਸੂਚੀਆਂ ਦੇ ਨਾਲ ਮਹਿਲਾਵਾਂ ਦੇ ਖਾਤੇ ਵਿੱਚ 1500 ਆਉਣੇ ਸ਼ੁਰੂ ਹੋ ਚੁੱਕੇ ਹਨ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਪੰਜਾਬ ਵਿੱਚ ਸਿਹਤ ਅਤੇ ਸਿੱਖਿਆ ਦੇ ਪੱਧਰ ਨੂੰ ਉਤਾਂਹ ਚੁੱਕਣ ਦੇ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮੌਕੇ ਤੇ ਸਰਪੰਚ ਪਰਮਜੀਤ ਕੌਰ ਪਤਨੀ ਗੁਰਪ੍ਰੀਤ ਸਿੰਘ, ਆਪ ਦੇ ਸੀਨੀਅਰ ਆਗੂ ਨੇਤਾ ਕੁਲਦੀਪ ਸਿੰਘ ਸਮਾਣਾ, ਮੋਹਾਲੀ ਕਾਰਪੋਰੇਸ਼ਨ ਦੇ ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਸੀਨੀਅਰ ਆਗ ਅਕਵਿੰਦਰ ਸਿੰਘ ਗੋਸਲ, ਡਿਪਟੀ ਮੇਅਰ ਹਰਪਾਲ ਸਿੰਘ ਚੰਨਾ ,ਸੀਨੀਅਰ ਆਪ ਨੇਤਾ ਅਤੇ ਸਾਬਕਾ ਸਰਪੰਚ ਅਵਤਾਰ ਸਿੰਘ ਮੌਲੀ, ਰਵਿੰਦਰ ਸਿੰਘ ਬਿੰਦਰਾ, ਤਰਲੋਚਨ ਸਿੰਘ ਮਟੌਰ, ਬਲਾਕ ਦੇ ਪ੍ਰਧਾਨ ਵੀ ਨੇ ਤਰਲੋਚਨ ਸਿੰਘ, ਜਰਨੈਲ ਸਿੰਘ ਗੁਰਜੀਤ ਸਿੰਘ, ਹਰਜਿੰਦਰ ਸਿੰਘ, ਬਲਜੀਤ ਸਿੰਘ, ਸੰਤੋਖ ਸਿੰਘ ਸਾਬਕਾ ਸਰਪੰਚ, ਰਜਿੰਦਰ ਸਿੰਘ, ਲਾਲਾ ਮਾਵੀ, ਸੁਖਜੀਤ ਸਿੰਘ ਮਾਵੀ, ਅਵਤਾਰ ਸਿੰਘ ਮੌਲੀ, ਸੀਨੀਅਰ ਡਿਪਟੀ ਮੇਅਰ ਆਰ.ਪੀ. ਸ਼ਰਮਾ, ਕੌਂਸਲਰ ਸਤਵਿੰਦਰ ਸਿੰਘ  ਮਿੱਠੂ , ਗੁਰਮੀਤ ਸਿੰਘ ਵੀ ਹਾਜ਼ਰ ਸਨ।

Leave a Reply

Your email address will not be published. Required fields are marked *