Translate Your Language

October 5, 2026 9:02 pm

PUNPUN03583/19/1/2007-TC

PUNPUN03583/19/1/2007-TC

Home » Uncategorized » ਪੁਲਿਸ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਭਰਿਸ਼ਟਾ ਰੀਡਰ ਓਪੀ ਰਾਣਾ ਦਾ ਚੰਡੀਗੜ੍ਹ ਦੇ ਮਾਣਯੋਗ ਵਧੀਕ ਸੈਸ਼ਨ ਜੱਜ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਵਧਾਇਆ ….

ਪੁਲਿਸ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਭਰਿਸ਼ਟਾ ਰੀਡਰ ਓਪੀ ਰਾਣਾ ਦਾ ਚੰਡੀਗੜ੍ਹ ਦੇ ਮਾਣਯੋਗ ਵਧੀਕ ਸੈਸ਼ਨ ਜੱਜ ਨੇ 5 ਦਿਨਾਂ ਦਾ ਪੁਲਿਸ ਰਿਮਾਂਡ ਵਧਾਇਆ ….

ਚੰਡੀਗੜ੍ਹ 10 ਜੂਨ (ਚਰਨ ਸਿੰਘ ਮੈਣ ਮਾਜਰੀ) : ਪੰਜਾਬ ਪੁਲਿਸ ਵਿਜੀਲੈਂਸ ਬਿਊਰੋ ਦੇ ਮੁਖੀ ਦੇ ਰੀਡਰ ਓਪੀ ਰਾਣਾ ਨੂੰ ਚੰਡੀਗੜ੍ਹ ਦੇ ਵਧੀਕ ਸੈਸ਼ਨ ਜੱਜ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਨੇ ਪੀ ਰਾਣਾ ਦਾ 5 ਦਿਨਾਂ ਦਾ ਪੁਲਿਸ ਰਿਮਾਂਡ ਵਧਾ ਦਿੱਤਾ। ਇਸ ਤੋਂ ਇਲਾਵਾ ਬੜੈਲ ਜੇਲ੍ਹ ਵਿੱਚ ਬੰਦ ਇਸ ਕੇਸ ਨਾਲ ਸਬੰਧਤ ਮੁਲਜਮ ਰਾਘਵ ਗੋਇਲ ਅਤੇ ਅੰਕਿਤ ਵਧਵਾ ਨੂੰ ਵੀ 5 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਗਿਆ ਹੈ। ਸੀਬੀਆਈ ਦੀ ਟੀਮ ਵੱਲੋਂ ਜੇਲ੍ਹ ਵਿੱਚੋਂ ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆਂਦਾ ਗਿਆ। ਖਾਸ ਗੱਲ ਇਹ ਹੈ ਕਿ ਸੀਬੀਆਈ ਦੀ ਟੀਮ ਵੱਲੋਂ ਪਹਿਲੀ ਵਾਰ ਰੀਡਰ ਰਾਣਾ ਅਤੇ ਬਾਕੀ ਦੋਵੇਂ ਮੁਲਜ਼ਮਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛ ਗਿੱਛ ਕੀਤੀ ਜਾਵੇਗੀ। ਇਹ ਤਿੰਨੇ ਮੁਲਜਮ ਵਿਜੀਲੈਂਸ ਦੀ ਪੋਲ ਖੋਲ ਸਕਦੇ ਹਨ।  ਸੀਬੀਆਈ ਦੀ ਟੀਮ ਵੱਲੋਂ ਰਾਣੇ ਤੇ ਪੁੱਛਗਿਛ ਦੇ ਦੌਰਾਨ ਕੋਈ ਅਹਿਮ ਸਬੂਤ ਮਿਲੇ ਹਨ। ਜਿਸ ਦੇ ਨਾਲ ਕੁਝ ਨਵੇਂ ਭੇਤ ਖੁੱਲ ਸਕਦੇ ਹਨ ਇਸ ਡਿਵਾਈਸ ਦੇ ਨਾਲ ਸੌਦੇਬਾਜੀ ਕਰਨ ਦੇ ਅਹਿਮ ਸਬੂਤ ਹੋਣ ਦੀ ਸੰਭਾਵਨਾ ਹੈ, ਸੀਬੀਆਈ ਨੂੰ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਕਿ ਵਿਜੀਲੈਂਸ ਦੀਆਂ ਗੁਪਤ ਸ਼ਿਕਾਇਤ ਤੱਕ ਕਿਵੇਂ ਪਹੁੰਚ ਬਣਾਈ ਜਾਂਦੀ ਸੀ ਅਤੇ ਲੋਕਾਂ ਤੋਂ ਪੈਸੇ ਵਸੂਲ ਕਰਨ ਵਾਸਤੇ ਇਹਨਾਂ ਸ਼ਿਕਾਇਤਾਂ ਦਾ ਨਜਾਇਜ਼ ਫਾਇਦਾ ਕਿਵੇਂ ਉਠਾਇਆ ਜਾਂਦਾ ਸੀ।  ਸੀਬੀਆਈ ਦੀ ਟੀਮ ਨੂੰ ਪੰਜਾਬ ਵਿਜੀਲੈਂਸ ਬਿਊਰੋ ਦੇ ਸੀਨੀਅਰ ਅਧਿਕਾਰੀਆਂ ਤੂੰ ਪੁੱਛਗਿਛ ਕਰਨ ਲਈ ਵੀ ਹੁਣ ਰਾਹ ਪੱਧਰਾ ਹੋ ਗਿਆ। ਅਦਾਲਤ ਨੇ ਮੁਲਜ਼ਮਾਂ ਦੇ ਮੈਡੀਕਲ ਕਰਾਉਣ ਅਤੇ ਮੁਲਜਮ ਰੀਡਰ ਰਾਣੇ ਦੇ ਵਕੀਲ ਨੂੰ ਰੋਜਾਨਾ ਅੱਧਾ ਘੰਟਾ ਮਿਲਣ ਦੀ ਇਜਾਜ਼ਤ ਵੀ ਦਿੱਤੀ ਗਈ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਬੀਲੈਂਸ ਬਿਊਰੋ ਦੇ ਅਧਿਕਾਰੀਆਂ ਮੁਲਾਜ਼ਮਾਂ ਵੱਲੋਂ ਇਹੋ ਜਿਹੇ ਘਪਲੇ ਕਰਨ ਤੋਂ ਇਹ ਸਾਬਤ ਹੁੰਦਾ ਹੈ ਕਿ ਆਮ ਇਨਸਾਨ ਨੂੰ ਇਨਸਾਫ ਮਿਲਣ ਦੀ ਕੋਈ ਉਮੀਦ ਨਹੀਂ ਜਾਪਦੀ।

Leave a Reply

Your email address will not be published. Required fields are marked *