ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਹਦੂਦ ਚ’ ਬਣੀ 1984 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਅਤੇ ਸ਼ਹੀਦੀ ਗੈਲਰੀ ਇੰਡੀਅਨ ਸਟੇਟ ਦੇ ਮੱਥੇ ਉੱਪਰੋਂ ਕਦੇ ਵੀ ਨਾ ਮਿਟਣ ਵਾਲੇ ਕਲੰਕ ਦੀ ਯਾਦਗਾਰ….
ਇੰਦਰਾ ਗਾਂਧੀ ਨੇ ਆਪਣੇ ਹੀਲੇ ਵਸੀਲੇ ਵਰਤਕੇ ਸਿੱਖ ਕੌਮ ਨੂੰ ਅੱਤਵਾਦ ਵੱਖਵਾਦ ਉਗਰਵਾਦ ਅਤੇ ਦੇਸ਼ ਧਰੋਹ ਵਰਗੇ ਲੇਬਲ ਲਗਾ ਆਪਣੇ ਵਿਕਾਊ ਮੀਡੀਏ ਰਾਹੀਂ ਪੂਰੇ ਹਿੰਦੋਸਤਾਨ ਵਿੱਚ ਬਦਨਾਮ ਕਰਨਾ
ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ਼੍ਰੀ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਉੱਤੇ ਜੂਨ 1984 ਵਿੱਚ ਕੇਂਦਰ ਦੇ ਇੰਦਰਾ ਗਾਂਧੀ ਕਾਂਗਰਸ ਸਰਕਾਰ ਵੱਲੋਂ ਭਾਰਤੀ ਫੌਜਾਂ ਰਾਹੀਂ ਧੁੱਪਾਂ ਟੈਂਕਾਂ ਰਾਹੀਂ ਨਾਲ ਹੋਏ ਹਮਲੇ ਨੂੰ ਲਗਭਗ 42 ਸਾਲ ਹੋ ਚੁੱਕੇ ਹਨ। ਪਰੰਤੂ ਜਿਵੇਂ ਹੀ ਹਰ ਸਾਲ ਜੂਨ ਮਹੀਨਾ ਸ਼ੁਰੂ ਹੁੰਦਾ ਹੈ ਤਾਂ ਸਿੱਖਾਂ ਦੇ ਬਲੂੰਦਰੇ ਹਿਰਦਿਆਂ ਵਿਚ ਹੋਏ ਜਖਮ ਮੁੜ ਅੱਲੇ ਜਾਣੀ ਤਾਜ਼ੇ ਹੋਏ ਮਹਿਸੂਸ ਕਰਨ ਲੱਗਦੇ ਹਨ। 1947 ਤੋਂ ਲੈ ਕੇ ਅੱਜ ਤੱਕ ਸਿੱਖਾਂ ਉੱਤੇ ਜਬਰ ਜੁਲਮ ਜਾਰੀ ਹੈ ਆਜ਼ਾਦੀ ਵੇਲੇ ਇਤਨੇ ਵਾਅਦੇ ਸਿੱਖ ਕੌਮ ਨੂੰ ਅੱਜ ਵੀ ਯਾਦ ਹਨ ਪਰੰਤੂ ਹਿੰਦੂ ਬਹੁਤ ਗਿਣਤੀ ਦੀਆਂ ਕੇਂਦਰ ਸਰਕਾਰਾਂ ਨੂੰ ਬਿਲਕੁਲ ਯਾਦ ਨਹੀਂ ਹਨ ਜਦੋਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ 93% ਕੁਰਬਾਨੀਆਂ ਸਿੱਖ ਕੌਮ ਦੀਆਂ ਹਨ। ਪਰੰਤੂ ਜਿਵੇਂ ਹੀ ਭਾਰਤ ਦੇਸ਼ ਸਿੱਖ ਕੌਮ ਨੇ ਕੁਰਬਾਨੀਆਂ ਦੇ ਕੇ ਆਜ਼ਾਦ ਕਰਾਇਆ ਉਦੋਂ ਤੋਂ ਹੀ ਸਿੱਖ ਕੌਮ ਨੂੰ ਨਫਰਤ ਦੀ ਨਿਗਾ ਨਾਲ ਵੇਖਿਆ ਜਾਂਦਾ ਹੈ ਕਿਉਂਕਿ ਸਿੱਖ ਕੌਮ ਅੰਗਰੇਜ਼ਾਂ ਤੋਂ ਬਾਅਦ ਭਾਰਤ ਵਿੱਚ ਆਪਣੇ ਹੱਕਾਂ ਲਈ ਸਮੇਂ ਸਮੇਂ ਤੇ ਧਰਨੇ ਰੋਸ ਮੁਜਾਰੇ ਕਰਦੇ ਰਹੇ। ਜਦੋਂ ਅਨੰਦਪੁਰ ਸਾਹਿਬ ਜੀ ਦੇ ਮਤੇ ਅਤੇ ਪੰਜਾਬ ਨੂੰ ਵੱਧ ਅਧਿਕਾਰਾਂ ਅਤੇ ਪੰਜਾਬ ਦੀਆਂ ਹੋਰ ਹੱਕੀ ਮੰਗਾਂ ਲਈ ਉੱਠੀਆਂ ਆਵਾਜਾਂ ਨੂੰ ਇੰਡੀਅਨ ਸਟੇਟ ਅਤੇ ਉੱਸ ਸਮੇਂ ਦੀ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਨੇ ਆਪਣੇ ਹੀਲੇ ਵਸੀਲੇ ਵਰਤ ਕੇ ਅੱਤਵਾਦ ਵੱਖਵਾਦ ਉਗਰਵਾਦ ਅਤੇ ਦੇਸ਼ ਧਰੋਹ ਵਰਗੇ ਲੇਬਲ ਲਗਾ ਸਿੱਖ ਕੌਮ ਨੂੰ ਆਪਣੇ ਵਿਕਾਊ ਮੀਡੀਏ ਰਾਹੀਂ ਪੂਰੇ ਹਿੰਦੋਸਤਾਨ ਵਿੱਚ ਬਦਨਾਮ ਕਰਨਾ ਸ਼ੁਰੂ ਕਰਨ ਸ਼ੁਰੂ ਕਰ ਦਿੱਤਾ ਸੀ । ਜਿਸ ਕਾਰਨ ਸਿੱਖ ਕੌਮ ਅਤੇ ਹਿੰਦ ਸਰਕਾਰ ਵਿਚਾਲੇ ਟਕਰਾਅ ਵਧਣਾ ਸ਼ੁਰੂ ਹੋ ਗਿਆ ਸੀ। ਕੇਂਦਰ ਅਤੇ ਉਸ ਸਮੇਂ ਦੀ ਬਾਦਲ ਸਰਕਾਰ ਨੇ ਏਜੰਸੀਆਂ ਰਾਹੀਂ ਇਥੋਂ ਤੱਕ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਤੋ ਬਾਅਦ ਸਿੱਖ ਕੌਮ ਨੂੰ ਇੰਡੀਅਨ ਸਟੇਟ ਨਾਲ ਹਥਿਆਰ ਬੰਦ ਸੰਘਰਸ਼ ਵੀ ਲੜਨਾ ਪਿਆ। ਜਿਸ ਦੌਰਾਨ ਪੰਜਾਬ ਦੇ ਸਿੱਖ ਨੌਜਵਾਨ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਪੰਜਾਬ ਦੇ ਨੌਜਵਾਨਾਂ ਵਿਚਕਾਰ ਇੱਕ ਸਾਜਿਸ਼ ਤਹਿਤ ਹਥਿਆਰਬੰਦ ਸੰਘਰਸ਼ ਸ਼ੁਰੂ ਕੀਤਾ ਗਿਆ ਜਦੋਂ ਕਿ ਸਿੱਖ ਨੌਜਵਾਨ ਅਤੇ ਪੰਜਾਬ ਪੁਲਿਸ ਵਿੱਚ ਭਰਤੀ ਨੌਜਵਾਨ ਪੰਜਾਬ ਦੇ ਸਨ। ਜਿਨ੍ਹਾਂ ਨੂੰ ਆਪਸ ਵਿੱਚ ਲੜਾ ਕੇ ਪੰਜਾਬ ਦੇ ਵਿੱਚ ਘੁੰਮਦੀਆਂ ਨਦੀਆਂ ਬਹਾਈਆਂ ਗਈਆਂ ਇਹ ਸਭ ਕੇਂਦਰ ਸਰਕਾਰ ਵੱਲੋਂ ਏਜੰਸੀਆਂ ਰਾਹੀਂ ਕਰਵਾਇਆ ਗਿਆ। ਜਿਸ ਵਿੱਚ ਖਾਸ ਕਰਕੇ ਆਰਐਸਐਸ ਬੀਜੇਪੀ ਬਾਦਲ ਅਕਾਲੀ ਦਲ ਦੀ ਸਮੂਲੀਅਤ ਵੀ ਰਹੀ। ਜਿਨ੍ਹਾਂ ਦੇ ਸਬੂਤ ਅੱਜ ਵੀ ਪੰਜਾਬ ਦੀ ਆਜ਼ਾਦੀ ਦਾ ਲਈ ਭਾਵ ਖਾਲਸਾ ਰਾਜ ਜੀ ਪ੍ਰਾਪਤੀ ਲਈ ਲੜ ਰਹੇ ਸਿੱਖ ਜਥੇਬੰਦੀਆਂ ਵੱਲੋਂ ਧਰਨੇ ਮੁਜਾਰਿਆ ਅਤੇ ਰੋਸ ਮਾਰਚ ਦੀਆਂ ਸਟੇਜਾਂ ਉੱਤੇ ਸ਼ਰੇਆਮ ਕਿਹਾ ਜਾਂਦਾ ਹੈ। ਇਹ ਪ੍ਰਕਾਸ਼ ਬਾਦਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ‘ਤੇ ਹਮਲਾ ਹੋਣ ਤੋਂ ਇੱਕ ਦਿਨ ਪਹਿਲਾਂ ਵੀ ਇੰਦਰਾ ਗਾਂਧੀ ਨਾਲ ਮੀਟਿੰਗ ਕੀਤੀ ਸੀ। ਸ਼੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਾਉਣ ਲਈ ਅਹਿਮ ਭੂਮਿਕਾ ਪ੍ਰਕਾਸ਼ ਬਾਦਲ ਨੇ ਨਿਭਾਈ। ਉਸ ਦੇ ਬਾਰੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਪੂਰੀ ਜਾਣਕਾਰੀ ਹੈ। ਖਾਸ ਗੱਲ ਇਹ ਹੈ ਕਿ ਪੰਜਾਬ ਵਿੱਚ ਬਾਦਲ ਸਰਕਾਰ ਵੇਲੇ ਕੇਂਦਰ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਬਲਦੀ ਉੱਪਰ ਤੇਲ ਪਾਉਣ ਲਈ ਨਕਲੀ ਨਿਰੰਕਾਰੀ ਗੁਰਬਚਨੇ ਪਾਪੀ ਨੂੰ ਥਾਪੜਾ ਦੇ ਕੇ ਸੰਨ 1978 ਦੀ ਵਿਸਾਖੀ ਵਾਲੇ ਦਿਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਭੇਜਿਆ ਗਿਆ। ਜਿਸ ਨੇ ਕਿਹਾ ਸੀ ਕਿ ਅਗਰ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰੇ ਸਾਜੇ ਸਨ ਤਾਂ ਮੈਂ ਹੁਣ ਸੱਤ ਸਿਤਾਰੇ ਸਾਜਾਂਗਾ । ਸਿੱਖ ਪਹਿਲਾਂ ਹੀ ਨਕਲੀ ਨਿਰੰਕਾਰੀਆਂ ਦੀਆਂ ਸਿੱਖ ਵਿਰੋਧੀ ਹਰਕਤਾਂ ਤੋਂ ਖਫਾ ਸਨ। ਬਾਕੀ ਪੰਜਾਬ ਦਾ ਜਨਸੰਘ ਲਾਣਾ ਜਿਸ ਨੂੰ ਅੱਜ ਕੱਲ ਆਰ ਐਸ ਐਸ ਅਤੇ ਬੀ ਜੇ ਪੀ ਕਿਹਾ ਜਾਂਦਾ ਹੈ ਉੱਹ ਵੀ ਉੱਸ ਨਕਲੀ ਨਿਰੰਕਾਰੀ ਗੁਰਬਚਨੇ ਦੀ ਪਿੱਠ ਉੱਪਰ ਖੜ੍ਹਾ ਸੀ ਅਤੇ ਅੰਦਰਖਾਤੇ ਗਦਾਰ ਏ ਆਜਮ ਮਰਹੂਮ ਪ੍ਰਕਾਸ਼ ਸਿੰਘ ਬਾਦਲ ਵੀ ਗੁਰਬਚਨੇ ਨਰਕਧਾਰੀ ਦੇ ਨਾਲ ਹੀ ਸਹਿਮਤ ਸੀ ਅਤੇ ਉੱਸ ਸਮੇਂ ਦਾ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦਾ ਮੁੱਖ ਮੰਤਰੀ ਵੀ ਸੀ। ਨਿਰੰਕਾਰੀਆਂ ਨੂੰ ਸਿੱਖ ਵਲੋਂ ਸ਼ਾਂਤਮਈ ਰੋਕਣ ਜਾਣਾ ਅਤੇ ਨਿਰੰਕਾਰੀਆਂ ਵੱਲੋਂ ਗੁੰਡਾਗਰਦੀ ਕਰਦਿਆਂ 13 ਸਿੱਖਾਂ ਨੂੰ ਸ਼ਹੀਦ ਕਰ ਦੇਣਾ 78 ਸਿੱਖਾਂ ਨੂੰ ਜਖਮੀ ਕਰ ਦੇਣਾ ਇਹ ਸਿੱਖ ਕੌਮ ਲਈ ਇੱਕ ਅਸਹਿ ਸੱਟ ਸੀ। ਸਿੱਖ ਕੌਮ ਲਈ ਸਭ ਤੋਂ ਦੁੱਖ ਵਾਲੀ ਗੱਲ ਉਸ ਵੇਲੇ ਇਹ ਸੀ ਕਿ ਪੰਜਾਬ ਦਾ ਮੁੱਖ ਮੰਤਰੀ ਪ੍ਰਕਾਸ਼ ਬਾਦਲ ਸੀ ਅਤੇ ਗੁਰਬਚਨੇ ਨੂੰ ਸਰਕਾਰੀ ਗੱਡੀ ਰਾਹੀਂ ਬਚਾਉਂਦੇ ਹੋਏ ਹਰਿਆਣੇ ਵਿੱਚ ਛੱਡ ਕੇ ਆਇਆ।,ਓਸ ਵੇਲੇ ਦੇ ਦਮਦਮੀ ਟਕਸਾਲ ਦੇ ਮੁੱਖੀ ਮਰਦ-ਏ-ਮੁਜਾਹਿਦ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਲਈ ਇੱਕ ਬਹੁਤ ਹੀ ਵੱਡਾ ਚੈਲੇਂਜ ਵੀ ਸੀ। ਅਖੰਡ ਕੀਰਤਨ ਜਥੇ ਦੇ ਸਿੰਘਾਂ ਲਈ ਵੀ ਇਹ ਇੱਕ ਬਹੁਤ ਵੱਡਾ ਚੈਲੇਂਜ ਸੀ। ਖੈਰ ਦੁਨਿਆਵੀ ਵਿਕਾਊ ਅਤੇ ਝੂਠੀਆਂ ਹਿੰਦੋਸਤਾਨੀ ਅਦਾਲਤਾਂ ਵਿੱਚ ਨਿਰੰਕਾਰੀ ਕਾਂਡ ਦਾ ਕੇਸ ਚੱਲਿਆ। ਪਰ ਸਿੱਖਾਂ ਨੂੰ ਹਾਰ ਦਾ ਮੂੰਹ ਹੀ ਵੇਖਣਾ ਪਿਆ। ਕੇਂਦਰ ਦੀ ਕੇਂਦਰ ਅਤੇ ਪੰਜਾਬ ਦੀ ਬਾਦਲ ਸਰਕਾਰ ਦੀ ਸ਼ੈ ਤੇ ਜਿਹੜਾ 1978 ਵਾਲਾ ਕਾਂਡ ਸ੍ਰੀ ਅੰਮ੍ਰਿਤਸਰ ਵਿਖੇ ਵਾਪਰਿਆ ਸੀ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਜੀ ਸਾਬਕਾ ਜਥੇਦਾਰ ਸਾਹਿਬ, ਸ਼ਹੀਦ ਭਾਈ ਕਾਬਲ ਸਿੰਘ ਜੀ ਵਰਗਿਆਂ ਨੇ ਨਰਕਧਾਰੀ ਗੁਰਬਚਨੇ ਨੂੰ ਉੱਸ ਦੇ ਆਸ਼ਰਮ ਵਿੱਚ ਹੀ ਸੋਧਾ ਲਗਾ ਕੇ ਖਾਲਸਾਈ ਰਵਾਇਤਾਂ ਅਨੁਸਾਰ ਇਨਸਾਫ ਲਿਆ ਗਿਆ ਸੀ। ਅਖੰਡ ਕੀਰਤਨੀ ਜਥੇ ਦੇ ਸਿੰਘਾਂ ਵਲੋਂ ਹੀ ਬਣਾਈ ਬੱਬਰ ਖਾਲਸਾ ਜਥੇਬੰਦੀ ਵੱਲੋਂ ਅਨੇਕਾਂ ਹੀ ਨਰਕਧਾਰੀਆਂ ਨੂੰ ਗੱਡੀ ਚਾਹੜ ਕੇ ਆਪਣੇ ਸ਼ਹੀਦ ਸਿੰਘਾਂ ਭਰਾਵਾਂ ਦਾ ਬਦਲਾ ਵੀ ਲਿਆ ਗਿਆ ਅਤੇ ਨਕਲੀ ਨਿਰੰਕਾਰੀਆਂ ਦਾ ਕੂੜ ਪਰਚਾਰ ਵੀ ਪੰਜਾਬ ਵਿੱਚੋਂ ਬੰਦ ਕਰਵਾਇਆ। ਜਦੋਂ 13 ਅਪ੍ਰੈਲ 1978 ਵਾਲੇ ਦਿਨ ਸ਼ਹੀਦ ਹੋਏ ਸਿੰਘਾਂ ਦਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਆਪਣੇ ਹੱਥੀਂ ਸੰਸਕਾਰ ਕੀਤਾ ਅਤੇ ਅਰਦਾਸਾ ਸੋਧਿਆ ਕਿ ਵਾਹਿਗੁਰੂ ਦੀ ਸਾਨੂੰ ਸ਼ਕਤੀ ਬਖਸ਼ਿਸ਼ ਕਰਿਓ ਕਿ ਅਸੀਂ ਆਪਣੇ ਸ਼ਹੀਦਾਂ ਦਾ ਬਦਲ ਜਰੂਰ ਲੈ ਸਕੀਏ। ਉੱਸ ਦਿਨ ਤੋਂ ਹੀ ਸੰਤ ਭਿੰਡਰਾਂਵਾਲਿਆਂ ਦੀ ਲੋਕ ਪ੍ਰੀਯਤਾ ਵਧਣੀ ਸ਼ੁਰੂ ਹੋ ਗਈ ਸੀ। ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੇ ਆਪਣੇ ਬੀਰ ਰਸੀ ਪਰਚਾਰ ਵਿੱਚ ਤੇਜੀ ਲਿਆਂਦੀ। ਪਿੰਡ-ਪਿੰਡ ਸ਼ਹਿਰ-ਸ਼ਹਿਰ ਅਤੇ ਕਸਬੇ-ਕਸਬੇ ਵਿੱਚ ਜਾ ਕੇ ਸੰਤਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ। ਅੰਮ੍ਰਿਤ ਛਕਾਉਣ ਦੀ ਲਹਿਰ ਨੂੰ ਪਰਚੰਡ ਕੀਤਾ ਤਾਂ ਇੰਡੀਅਨ ਸਟੇਟ ਅਤੇ ਸਿੱਖ ਗਦਾਰ ਲਾਣੇ ਦੇ ਢਿੱਡਾਂ ਵਿੱਚ ਪੀੜਾਂ ਉੱਠਣ ਲੱਗ ਪਈਆਂ ਸਨ। 1978 ਤੋਂ ਲੈ ਕਰਕੇ ਸੰਨ 1982 ਤੱਕ ਬਹੁਤ ਕੁੱਝ ਵਾਪਰ ਚੁੱਕਾ ਸੀ। ਸੰਨ 1982 ਦੇ ਜੁਲਾਈ ਮਹੀਨੇ ਵਿੱਚ ਸੰਤਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਉੱਪਰ ਅਰਦਾਸ ਸੋਧ ਕੇ ਧਰਮਯੁੱਧ ਮੋਰਚਾ ਲਗਾ ਦਿੱਤਾ ਸੀ ਜਿਸ ਨੂੰ ਤਕਰੀਬਨ ਸਾਰੀ ਹੀ ਸਿੱਖ ਕੌਮ ਦਾ ਸਮਰਥਨ ਸੀ ਸਿਰਫ ਇੱਕ ਗਦਾਰ ਲਾਣੇ ਨੂੰ ਛੱਡ ਕੇ ਇਹ ਧਰਮਯੁੱਧ ਮੋਰਚਾ ਲੱਗਣ ਨਾਲ ਇੰਡੀਆ ਦੀ ਅੰਤਰਰਾਸ਼ਟਰੀ ਪੱਧਰ ਉੱਤੇ ਵੀ ਬਦਨਾਮੀ ਹੋ ਰਹੀ ਸੀ। ਵੀਹਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਸਿੰਘ ਜੀ ਭਿੰਡਰਾਵਾਲੇ ਅਪਣੀਆਂ ਰੋਜ਼ਾਨਾ ਦੀਆਂ ਤਕਰੀਰਾਂ ਵਿੱਚ ਹਿੰਦੋਸਤਾਨ ਦੀ ਉੱਸ ਵੇਲੇ ਦੀ ਇੰਦਰਾ ਗਾਂਧੀ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਅੱਤਿਆਚਾਰਾਂ ਵਾਰੇ ਬੜਾ ਹੀ ਵਿਸਥਾਰ ਪੂਰਵਕ ਅਤੇ ਦਲੀਲਾਂ ਨਾਲ ਸੰਗਤਾਂ ਨੂੰ ਦੱਸਿਆ ਕਰਦੇ ਸਨ। ਆਖਰਕਾਰ ਦੇਸ਼ ਦੀ ਪਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਸਿੱਖਾਂ ਦੇ ਓਸ ਵੇਲੇ ਦੇ ਗਦਾਰ ਲੀਡਰਾਂ ਨੇ ਰਲ ਕੇ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਖਤਮ ਕਰਨ ਜਾਨੋਂ ਮਾਰਨ ਅਤੇ ਹਮੇਸ਼ਾ ਲਈ ਹੀ ਉੱਹਨਾਂ ਦੀ ਆਵਾਜ਼ ਨੂੰ ਬੰਦ ਕਰਨ ਦੀ ਠਾਣ ਲਈ ਸੀ। ਇੰਦਰਾ ਗਾਂਧੀ ਦਾ ਪਿਛੋਕੜ ਤਾਂ ਜਾ ਕੇ ਗੰਗੂ ਬ੍ਰਾਹਮਣ ਨਾਲ ਮਿਲਦਾ ਸੀ। ਉੱਹ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਸਿਰਫ਼ ਅਤੇ ਸਿਰਫ ਮੋਹਰਾ ਬਣਾ ਕੇ ਪੂਰੀ ਦੀ ਪੂਰੀ ਸਿੱਖ ਕੌਮ ਨੂੰ ਮਾਰਨ ਅਤੇ ਖਤਮ ਕਰਨ ਦੀ ਵਿਉਂਤ ਬਣਾਈ ਬੈਠੀ ਸੀ। ਸਿੱਖਾਂ ਨਾਲ ਨਫਰਤ ਨਾਲ ਉੱਹ ਨੱਕੋ ਨੱਕ ਭਰੀ ਪਈ ਸੀ ਅਤੇ ਕੁੱਝ ਕੁ ਸੁਹਿਰਦ ਹਿੰਦੂਆਂ ਨੂੰ ਛੱਡ ਕੇ ਬਾਕੀ ਦੀ ਸਾਰੀ ਦੀ ਸਾਰੀ ਹਿੰਦੂ ਕੌਮ ਵੀ ਇੰਦਰਾ ਗਾਂਧੀ ਪਰਧਾਨ ਮੰਤਰੀਆਂ ਦੀ ਪਿੱਠ ਉੱਪਰ ਖਲੋਤੀ ਸੀ। ਆਖਰਕਾਰ 3 ਜੂਨ 1984 ਦਾ ਦਿਨ ਚੁਣ ਕੇ ਇੰਦਰਾ ਗਾਂਧੀ ਦੀ ਕਾਂਗਰਸ ਸਰਕਾਰ ਅਤੇ ਉੱਹਨਾਂ ਦੀ ਹਮਾਇਤੀ ਬੀਜੇਪੀ ਪਾਰਟੀ ਵੱਲੋਂ ਤਿਆਰੀਆਂ ਆਰੰਭ ਦਿੱਤੀਆਂ ਗਈਆਂ ਸਨ । ਦੂਜੇ ਪਾਸੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਿੰਘ ਜੀ ਦੇ ਨਾਦੀ ਪੁੱਤਰਾਂ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰੀਕ ਸਿੰਘ ਜੀ, ਬਾਬਾ ਠਾਹਰਾ ਸਿੰਘ ਜੀ, ਜਨਰਲ ਸੁਬੇਗ ਸਿੰਘ ਜੀ ਨੇ ਆਪਣੀ ਖਾਲਸਾਈ ਫੌਜ ਨੂੰ ਪੂਰਾ ਚੰਡ ਦਿੱਤਾ ਸੀ। ਜਨਰਲ ਸੁਬੇਗ ਸਿੰਘ ਜੀ ਨੇ ਆਪਣੀ ਖਾਲਸਾਈ ਫੌਜ ਨੂੰ ਪੂਰਾ ਚੰਡ ਦਿੱਤਾ ਸੀ। ਇੰਦਰਾ ਗਾਂਧੀ ਨੂੰ ਆਪਣੀਆਂ ਤਨਖ਼ਾਹਾਂ ਲੈਣ ਵਾਲੀਆਂ ਫੌਜਾਂ ਅਤੇ ਆਧੁਨਿਕ ਹਥਿਆਰਾਂ ਉੱਤੇ ਮਾਣ ਸੀ ਅਤੇ ਗੁਰੂ ਕੇ ਲਾਲਾਂ ਨੂੰ ਆਪਣੇ ਗੁਰੂ ਜੀ ਦੇ ਉੱਤੇ ਅਤੇ ਖਾਲਸਾਈ ਸਪਿਰਟ ਦੇ ਉੱਪਰ ਮਾਣ ਸੀ। ਤਕਰੀਬਨ ਸਭ ਨੂੰ ਅਹਿਸਾਸ ਹੋ ਚੁੱਕਾ ਸੀ ਕਿ ਇਹ ਜੰਗ ਹੁਣ ਟਲਣ ਵਾਲੀ ਨਹੀਂ ਹੈ। ਨਾਲ ਦੀ ਨਾਲ ਸੰਤ ਜਰਨੈਲ ਸਿੰਘ ਜੀ ਵੀ ਸੰਗਤਾਂ ਏਸ ਆਸਾਵੀਂ ਜੰਗ ਵਾਰੇ ਜਾਗਰੂਕ ਕਰੀ ਜਾ ਰਹੇ ਸਨ। ਆਖਰਕਾਰ ਖਾਲਸਾ ਪੰਥ ਲਈ ਉੱਹ ਅਭਾਗਾ ਦਿਨ 1 ਜੂਨ 1984 ਦਾ ਆਣ ਪੁੱਜਾ ਸੀ। ਜਿਸ ਦਿਨ ਇੰਡੀਅਨ ਸਟੇਟ ਅਤੇ ਹਿੰਦੂਵਾਦੀ ਮਾਨਸਿਕਤਾ ਦੇ ਨਾਲ ਭਰੀ ਹੋਈ ਦੇਸ਼ ਦੀ ਹੰਕਾਰੀ ਪ੍ਰਧਾਨ ਮੰਤਰੀ ਦੇ ਹੁਕਮਾਂ ਉੱਤੇ ਪਹਿਲੀ ਗੋਲੀ ਖਾਲਸਾ ਪੰਥ ਦੀ ਸਰਬ ਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ, ਸਿੱਖਾਂ ਦੇ ਮਕੱਦਸ ਅਸਥਾਨ ਸਿੱਖਾਂ ਦੇ ਮੱਕੇ ਸਿੱਖੀ ਦੇ ਧੁਰੇ ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਵੱਲ ਨੂੰ ਪਹਿਲੀ ਗੋਲੀ ਚਲਾਈ ਗਈ ਸੀ। ਜੂਨ 1984 ਦਾ ਘੱਲੂਘਾਰਾ ਸਿੱਖ ਕੌਮ ਉੱਪਰ ਇੰਡੀਅਨ ਸਟੇਟ ਵਲੋਂ ਕੀਤੇ ਉੱਦੋਂ ਤੱਕ ਦੇ ਜੁਲਮਾਂ ਦੀ ਇੰਤਹਾ ਸੀ , ਸਿੱਖਰ ਸੀ , ਅੱਤ ਸੀ ਅਤੇ ਅੰਤ ਸੀ । ਅਗਰ ਇੰਡੀਅਨ ਸਟੇਟ ਨੇ ਸਿਰਫ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲਿਆਂ ਨੂੰ ਅਤੇ ਉੱਹਨਾਂ ਦੇ ਸਾਥੀਆਂ ਨੂੰ ਹੀ ਫੜਨਾ ਮਾਰਨਾ ਸੀ ਜਾਂ ਦਰਬਾਰ ਸਾਹਿਬ ਵਿੱਚੋਂ ਬਾਹਰ ਕੱਢਣਾ ਸੀ ਤਾਂ ਉੱਸ ਲਈ ਹੋਰ ਵੀ ਬਹੁਤ ਸਾਰੇ ਤਰੀਕੇ ਅਪਣਾਏ ਜਾ ਸਕਦੇ ਸਨ ਪਰੰਤੂ ਨਹੀਂ ਇਹ ਤਾਂ ਬ੍ਰਾਹਮਣਵਾਦੀ ਵਿਚਾਰਧਾਰਾ ਅਤੇ ਸਿੱਖ ਵਿਚਾਰਧਾਰਾ ਦੀ ਲੜਾਈ ਦਾ ਸਿਖਰ ਸੀ। ਬ੍ਰਹਾਮਣਵਾਦੀ ਵਿਚਾਰਧਾਰਾ ਦੀ ਅਗਵਾਈ ਇੰਦਰਾ ਗਾਂਧੀ ਕਰ ਰਹੀ ਸੀ। ਸਿੱਖ ਵਿਚਾਰਧਾਰਾ ਦੀ ਅਗਵਾਈ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਕਰ ਰਹੇ ਸਨ। ਖੈਰ ਭਾਰਤੀ ਹਕੂਮਤ ਨੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਆਜ਼ਾਦ ਭਾਰਤ ਵਿੱਚ ਹੀ ਰਹਿ ਰਹੀ ਅਤੇ ਭਾਰਤ ਨੂੰ ਹੀ ਆਜ਼ਾਦ ਕਰਵਾਉਣ ਵਾਲੀ ਸਿੱਖ ਕੌਮ ਉੱਤੇ ਇੱਕ ਜੂਨ 1984 ਤੋਂ ਲੈ ਕਰਕੇ 10 ਜੂਨ 1984 ਤੱਕ ਅੰਤਾਂ ਕਹਿਰ ਵਰਤਾਇਆ। ਸਾਹਿਬ-ਏ-ਕਮਾਲ ਮਰਦ ਅਗੰਮੜਾ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ, ਜੰਗਜੂ ਯੋਧਿਆਂ ਨੇ ਮੁੱਠੀ ਭਰ ਹੁੰਦਿਆਂ ਹੋਇਆਂ ਅਤੇ ਸੀਮਤ ਜਿਹੇ ਹਥਿਆਰਾਂ ਨਾਲ ਭਾਰਤ ਦੀ ਹੰਕਾਰੀ ਸਿਰਫਰੀ ਇੰਦਰਾ ਗਾਂਧੀ ਅਤੇ ਉੱਸ ਦੀਆਂ ਹੰਕਾਰੀ ਫੌਜਾਂ ਨੂੰ ਉੱਹ ਲੋਹੇ ਦੇ ਚਣੇ ਚਬਾਏ ਜਿਸ ਨੂੰ ਸਿੱਖ ਕੌਮ ਨਾਲ ਨਫਰਤ ਕਰਨ ਵਾਲੇ ਹਿੰਦੂ ਬਹੁ ਗਿਣਤੀ ਜੋ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਖੁਸ਼ੀਆਂ ਮਨਾ ਰਹੀ ਸੀ ਰਹਿੰਦੀ ਦੁਨੀਆਂ ਤੱਕ ਹਿੰਦੋਸਤਾਨ ਯਾਦ ਰੱਖੇਗਾ। ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵਾਲਿਆਂ ਸਮੇਤ ਅਨੇਕਾਂ ਜੰਗਜੂ ਯੋਧੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਨਿਰਦੋਸ਼ ਸਿੱਖ ਸੰਗਤਾਂ ਬੱਚੇ ਬੱਚੀਆਂ ਨੌਜਵਾਨਾ ਬਜ਼ੁਰਗ ਸ਼ਹੀਦ ਕਰ ਦਿੱਤੇ। ਸ੍ਰੀ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਜੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਮੇਤ ਅਨੇਕਾਂ ਹੋਰ ਗੁਰਧਾਮਾਂ ਨੂੰ ਵੀ ਢਹਿ-ਢੇਰੀ ਕਰ ਦਿੱਤਾ। ਅਸਲ ਵਿੱਚ ਇੰਦਰਾ ਗਾਂਧੀ ਸਿੱਖਾਂ ਉੱਪਰ ਇਤਨਾ ਜੁਲਮ ਕਰਕੇ ਸਿੱਖਾਂ ਨੂੰ ਹਮੇਸ਼ਾਂ ਲਈ ਦਬਾ ਕੇ ਅਤੇ ਡਰਾ ਕੇ ਗੁਲਾਮ ਬਣਾ ਕੇ ਰੱਖਣਾ ਚਾਹੁੰਦੀ ਸੀ। ਪਰ ਲੱਗਦਾ ਹੈ ਕਿ ਉੱਹ ਹੰਕਾਰੀ ਔਰਤ ਇੰਦਰਾ ਗਾਂਧੀ ਸਿੱਖਾਂ ਦੇ ਇਤਿਹਾਸ ਤੋਂ ਚੰਗੀ ਤਰ੍ਹਾਂ ਵਾਕਫ਼ ਨਹੀਂ ਸੀ। ਇਸ ਤਰ੍ਹਾਂ ਦੇ ਜ਼ੁਲਮ ਤਾਂ ਸਿੱਖਾਂ ਉੱਪਰ ਬਾਬਰ ਤੋਂ ਲੈ ਕੇ ਬਹਾਦਰ ਸ਼ਾਹ ਤੱਕ ਮੁਗਲ ਅਤੇ ਉਨ੍ਹਾਂ ਤੋਂ ਬਾਅਦ ਅੰਗਰੇਜ਼ ਅਤੇ ਅੰਗਰੇਜ਼ਾਂ ਤੋਂ ਬਾਅਦ ਇੰਦਰਾ ਗਾਂਧੀ ਦਾ ਪਿਓ ਜ਼ਾਲਮ ਜਵਾਹਰ ਲਾਲ ਨਹਿਰੂ ਵਰਗੇ ਵੀ ਕਰਕੇ ਚਲੇ ਗਏ ਸਨ। ਲੇਕਿਨ ਜੂਨ 1984 ਦੇ ਘੱਲੂਘਾਰੇ ਦਾ ਅੰਤ ਵੀ ਫੇਰ ਭਾਰਤ ਦੀ ਹੰਕਾਰੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਖਾਲਸਾ ਪੰਥ ਦੇ ਬੱਬਰ ਸ਼ੇਰਾਂ ਸ਼ਹੀਦ ਭਾਈ ਬੇਅੰਤ ਸਿੰਘ ਜੀ, ਸ਼ਹੀਦ ਭਾਈ ਸਤਵੰਤ ਸਿੰਘ ਜੀ ਅਤੇ ਸ਼ਹੀਦ ਭਾਈ ਕੇਹਰ ਸਿੰਘ ਨੇ ਇੱਕ ਇਹੋ ਜਿਹੀ ਨਾ ਬਣਾ ਕੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਨਾਲ ਅਜਿਹਾ ਸੋਧਾ ਲਾਇਆ ਕਿ ਇੰਦਰਾ ਪਾਪਣ ਦਾ ਸਰੀਰ ਗੋਲੀਆਂ ਨਾਲ ਛਲਣੀ ਕਰ ਦਿੱਤਾ ਅਤੇ ਥਾਂ ਤੇ ਹੀ ਮਾਰ ਮੁਕਾਇਆ ਅਤੇ ਨਰਕਾਂ ਵੱਲ ਤੋਰਿਆ ਸੀ। ਉੱਸ ਦੇ ਹੰਕਾਰੀ ਫੌਜੀ ਜਰਨੈਲ ਜਨਰਲ ਵੈਦਿਆ ਦਾ ਅੰਤ ਵੀ ਫੇਰ ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਜੀ ਨੇ ਪੂਨੇ ਵਿਖੇ ਕੀਤਾ ਸੀ। ਏਸ ਕਰਕੇ ਇਹ ਇੱਕ ਨਾ ਭੁੱਲਣ ਅਤੇ ਨਾ ਹੀ ਬਖਸ਼ਣਯੋਗ ਘੱਲੂਘਾਰਾ ਹੈ। ਜੂਨ 1984 ਦਾ ਨੀਲਾ ਤਾਰਾ ਅਪਰੇਸ਼ਨ, ਇਹ ਇੱਕ ਸਦੀਆਂ ਤੱਕ ਰਿਸਦਾ ਰਹਿਣ ਵਾਲਾ ਜਖ਼ਮ ਹੈ। ਜਿਸ ਨੂੰ ਕਿ ਸਾਡੀਆਂ ਆਉਣ ਵਾਲੀਆਂ ਨਸਲਾਂ ਵੀ ਭੁੱਲਾ ਨਹੀਂ ਸਕਣਗੀਆਂ। ਸ੍ਰੀ ਦਰਬਾਰ ਸਾਹਿਬ ਜੀ ਦੀ ਹਦੂਦ ਦੇ ਅੰਦਰ ਬਣੀ 1984 ਦੇ ਸਮੂਹ ਸ਼ਹੀਦਾਂ ਦੀ ਯਾਦਗਾਰ ਅਤੇ ਸ਼ਹੀਦੀ ਗੈਲਰੀ ਇੰਡੀਅਨ ਸਟੇਟ ਦੇ ਮੱਥੇ ਉੱਪਰੋਂ ਕਦੇ ਵੀ ਨਾ ਮਿਟਣ ਨਾ ਮਿਟਣ ਵਾਲਾ ਕਲੰਕ ਹਨ। ਹਰ ਇੱਕ ਸਿੱਖ ਜੋ ਵੀ ਅਤੇ ਜਦੋਂ ਵੀ ਦਰਬਾਰ ਸਾਹਿਬ ਜੀ ਵਿਖੇ ਜਾਂਦਾ ਹੈ ਉੱਹ ਆਪਣੇ ਬੱਚਿਆਂ ਨੂੰ ਇਹਨਾਂ ਦੋ ਥਾਂਵਾਂ ਉੱਪਰ ਵੀ ਜਰੂਰ ਜ਼ਰੂਰ ਜਰੂਰ ਲੈ ਕੇ ਜਾਵੇ। ਸੋ ਖਾਲਸਾ ਜੀ ਅੱਜ ਆਪਾਂ ਸੰਨ 2026 ਦੇ ਵਿੱਚ ਜੀਅ ਰਹੇ ਹਾਂ । ਹੁਣ ਇੱਥੋਂ ਤੱਕ ਪਹੁੰਚਦਿਆਂ ਬਹੁਤ ਕੁੱਝ ਬਦਲ ਚੁੱਕਾ ਹੈ। ਪਿੱਛਲੇ 40-50 ਸਾਲਾਂ ਵਿੱਚ ਮਾਨੋ ਕਿ ਜੁੱਗ ਹੀ ਪਲਟ ਗਿਆ ਹੈ। ਪੁਰਾਣਾ ਬਹੁਤ ਕੁੱਝ ਅਲੋਪ ਹੀ ਹੋ ਗਿਆ ਹੈ। ਇੰਡੀਅਨ ਸਟੇਟ ਅਤੇ ਬ੍ਰਾਹਮਣਵਾਦ ਪਹਿਲਾਂ ਨਾਲੋਂ ਵੀ ਜਿਆਦਾ ਜੋਰ ਲੱਗਿਆ ਹੋਇਆ ਹੈ ਕਿ ਪੰਜਾਬ ਨੂੰ ਅਤੇ ਸਿੱਖਾਂ ਖਤਮ ਕਰਨ ਲਈ। ਏਸ ਕਰਕੇ ਸਿੱਖ ਕੌਮ ਨੂੰ ਬਹੁਤ ਹੀ ਚੁਸਤ ਫੁਰਤ ਰਹਿਣ ਦੀ ਲੋੜ ਹੈ। ਅਸੀਂ ਧਾਰਮਿਕ ਸਮਾਜਿਕ ਰਾਜਨੀਤਕ ਆਰਥਿਕ ਅਤੇ ਸੱਭਿਆਚਾਰਕ ਹਰ ਖੇਤਰ ਵਿੱਚ ਆਪਣੇ ਆਪ ਨੂੰ ਤਕੜਿਆਂ ਕਰਕੇ ਰੱਖਣਾ ਹੈ । ਖਾਸ ਕਰਕੇ ਧਾਰਮਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ। ਧਰਮ ਵਿੱਚ ਅਸੀਂ ਫਿਰ ਵੀ ਤਕੜੇ ਹਾਂ ਮਜ਼ਬੂਤ ਹਾਂ ਕੱਟੜ ਹਾਂ ਪਰ ਰਾਜਨੀਤੀ ਵਿੱਚ ਸਾਡਾ ਹੱਥ ਢਿੱਲਾ ਹੈ । ਹੁਣ 2027 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਅਤੇ ਸਿੱਖਾਂ ਲਈ ਇੱਕ ਪਰਖ ਦੀ ਘੜੀ ਤੋਂ ਘੱਟ ਨਹੀਂ ਹੈ । ਪੰਜਾਬ ਵਿੱਚ ਵਸਦੇ ਸਿੱਖ ਵੋਟਰਾਂ ਨੂੰ ਪੰਥਕ ਅਤੇ ਖੇਤਰੀ ਪਾਰਟੀਆਂ ਨੂੰ ਜਿਤਾ ਕਰਕੇ ਅਤੇ ਖਾਸ ਕਰਕੇ ਭਾਈ ਅੰਮ੍ਰਿਤਪਾਲ ਪਾਲ ਸਿੰਘ ਦੀ ਪਾਰਟੀ ਵਾਰਿਸ ਪੰਜਾਬ ਦੇ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਰਦਾਰ ਸਿਮਰਨਜੀਤ ਜੀ ਮਾਨ ਜੀ ਦੀ ਪਾਰਟੀ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣਾ ਚਾਹੀਦਾ ਹੈ। ਸਿੱਖ ਅਤੇ ਪੰਥਕ ਰਾਜਨੀਤਿਕ ਪਾਰਟੀਆਂ ਨੂੰ ਵੀ ਹੁਣ ਇਕੱਠੇ ਹੋਣ ਦੀ ਲੋੜ ਹੈ । ਬਾਕੀ ਖਾਲਿਸਤਾਨ ਖਾਲਸਾ ਰਾਜ ਦੀ ਪ੍ਰਾਪਤੀ ਦੀ ਲੜਾਈ ਜਾਰੀ ਹੈ। ਟਕਸਾਲ ਦੇ ਮੁਖੀ ਅਤੇ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਬਚਨ ਕਿ ਜਦੋਂ ਵੀ ਇੰਡੀਅਨ ਸਰਕਾਰ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਕਰੇਗੀ ਉਸੇ ਦਿਨ ਤੋਂ ਹੀ ਖਾਲਿਸਤਾਨ ਖਾਲਸਾ ਰਾਜ ਦੀ ਨੀਹ ਰੱਖੀ ਜਾਵੇਗੀ। ਨੀ ਰੱਖੀ ਜਾ ਚੁੱਕੀ ਹੈ ਹੁਣ ਗੁਰੂ ਸਾਹਿਬਾਨ ਕਿਰਪਾ ਕਰਨ ਕਦੇ ਵੀ ਖਾਲਸਾ ਰਾਜ ਖਾਲਿਸਤਾਨ ਦੀ ਸਥਾਪਨਾ ਹੋ ਸਕਦੀ ਹੈ। ਇੱਕ ਇੱਕ ਪੈਂਡਾ ਚੜ੍ਹ ਕੇ ਹੀ ਮੰਜ਼ਿਲ ਤੱਕ ਪਹੁੰਚਿਆ ਜਾ ਸਕਦਾ ਹੈ। ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਖੇਰੂ ਖੇਰੂ ਹੋਈ ਪੰਥਕ ਸ਼ਕਤੀ ਨੂੰ ਇੱਕਜੁੱਟ ਹੋਣ ਅਤੇ ਖਾਲਸਾ ਪੰਥ ਦੇ ਵਿੱਚ ਸਿੱਖੀ ਭੇਸ ਬਣਾ ਕੇ ਘੁਸਪੈਠੀਏ ਬਾਦਲ ਦਲ ਦੇ ਆਗੂਆਂ, ਕਾਂਗਰਸ ਅਤੇ ਖਾਸ ਕਰਕੇ ਆਰਐਸਐਸ/ਬੀਜੇਪੀ ਕੋਲੋਂ ਸਮੁੱਚੀ ਖਾਲਸਾ ਪੰਥ ਨੂੰ ਸੁਚੇਤ ਹੋ ਕੇ ਮੰਜ਼ਿਲ ਵੱਲ ਖਾਲਸਾ ਰਾਜ/ਖਾਲਿਸਤਾਨ ਦੀ ਪ੍ਰਾਪਤੀ ਵੱਲ ਵਧਣ ਦੀ ਲੋੜ ਹੈ। ਗੁਰਭੇਜ ਸਿੰਘ ਅਨੰਦਪੁਰੀ/ਮੰਗਤ ਸਿੰਘ ਸੈਦਪੁਰ ਮੋਬਾਈਲ: -7087776975


