Home » Uncategorized » 9 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ 12 ਤੋਂ 2 ਵਜੇ ਤੱਕ ਕੀਤਾ ਜਾਵੇਗਾ ਪਰਚੀ ਮੁਕਤ, 16 ਜੂਨ ਨੂੰ 12 ਤੋਂ 2 ਵਜੇ ਤੱਕ ਰੋਕੀਆਂ ਜਾਣਗੀਆਂ ਟਰੇਨਾਂ : ਸਰਪਰਸਤ ਬਾਪੂ ਗੁਰਚਰਨ ਸਿੰਘ

9 ਜੂਨ ਨੂੰ ਲਾਡੋਵਾਲ ਟੋਲ ਪਲਾਜ਼ਾ ਲੁਧਿਆਣਾ 12 ਤੋਂ 2 ਵਜੇ ਤੱਕ ਕੀਤਾ ਜਾਵੇਗਾ ਪਰਚੀ ਮੁਕਤ, 16 ਜੂਨ ਨੂੰ 12 ਤੋਂ 2 ਵਜੇ ਤੱਕ ਰੋਕੀਆਂ ਜਾਣਗੀਆਂ ਟਰੇਨਾਂ : ਸਰਪਰਸਤ ਬਾਪੂ ਗੁਰਚਰਨ ਸਿੰਘ

ਪੰਜਾਬ ਨਾਲ ਦੋਵੇਂ ਸਰਕਾਰਾਂ ਅਪਣਾ ਰਹੀਆਂ ਦੁਸ਼ਮਣੀ ਵਾਲਾ ਵਤੀਰਾ, ਸ਼ਾਂਤਮਈ ਅਤੇ ਲੋਕਤੰਤਰ, ਸੰਵਿਧਾਨਿਕ ਅਤੇ ਕਾਨੂੰਨ ਦੇ ਦਾਇਰੇ ‘ਚ ਆਉਣ ਵਾਲੀਆਂ ਮੰਗਾਂ ਮੰਨਣ ਤੋਂ ਵੀ ਇਨਕਾਰੀ : ਮੁੱਖ ਬੁਲਾਰਾ ਜਥੇ. ਗੁਰਦੀਪ ਸਿੰਘ ਬਠਿੰਡਾ 
ਚੰਡੀਗੜ੍ਹ 27 ਮਈ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ ਮੋਰਚੇ ਵੱਲੋਂ ਕਿਸਾਨ ਭਵਨ ਵਿੱਚ ਪੰਥਕ ਜਥੇਬੰਦੀਆਂ, ਕਿਸਾਨ ਜਥੇਬੰਦੀਆਂ, ਮਜ਼ਦੂਰ ਅਤੇ ਵਪਾਰੀ ਜਥੇਬੰਦੀਆਂ, ਬੁੱਧੀਜੀਵੀਆਂ ਦੀ ਲਗਭਗ 300 ਨੁਮਾਇੰਦਿਆਂ ਦੀ ਪ੍ਰਭਾਵਸ਼ਾਲੀ ਮੀਟਿੰਗ ਹੋਈ। ਮੀਟਿੰਗ ਵਿੱਚ ਮੋਦੀ ਸਰਕਾਰ ਅਤੇ ਭਗਵੰਤ ਸਿੰਘ ਮਾਨ ਸਰਕਾਰ ਦੀ ਕਰੜੀ ਆਲੋਚਨਾ ਕਰਦੇ ਹੋਏ ਕਿਹਾ ਕੇਂਦਰ ਅਤੇ ਪੰਜਾਬ ਦੋਵੇਂ ਸਰਕਾਰਾਂ ਪੰਥ-ਪੰਜਾਬ ਨਾਲ ਦੁਸ਼ਮਣੀ ਵਾਲਾ ਵਤੀਰਾ ਅਪਣਾ ਰਹੀਆਂ ਹਨ। ਸ਼ਾਂਤਮਈ ਅਤੇ ਲੋਕਤੰਤਰੀ ਢੰਗ ਨਾਲ ਸੰਵਿਧਾਨਿਕ ਅਤੇ ਕਾਨੂੰਨ ਦੇ ਦਾਇਰੇ ਵਿੱਚ ਆਉਣ ਵਾਲੀਆਂ ਮੰਗਾਂ ਮੰਨਣ ਤਾਂ ਦੂਰ ਦੀ ਗੱਲ ਦੋਵੇਂ ਸਰਕਾਰਾਂ ਗੱਲਬਾਤ ਸੁਣਨ ਲਈ ਵੀ ਤਿਆਰ ਨਹੀਂ। ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀਆਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਦਵਿੰਦਰ ਪਾਲ ਸਿੰਘ ਭੁੱਲਰ, ਗੁਰਦੀਪ ਸਿੰਘ ਖੇੜਾ ਨੂੰ ਯਰਗਮਾਲ ਬਣਾਇਆ ਹੋਇਆ ਹੈl ਭਾਈ ਅੰਮ੍ਰਿਤਪਾਲ ਸਿੰਘ ਸਮੇਤ ਦੇਸ਼ ਭਰ ਵਿੱਚ ਅਨੇਕਾਂ ਰਾਜਸੀ ਆਗੂ ਬੰਦੀ ਬਣਾਏ ਹੋਏ ਸਨ। ਬਹਿਬਲ ਕਲਾਂ ਅਤੇ ਕੋਟਕਪੂਰਾ ਵਿੱਚ ਸ਼ਾਂਤਮਈ ਧਰਨਿਆਂ ਵਿੱਚ ਕਤਲ ਕਰਨ ਵਾਲੇ ਦੋਸ਼ੀਆਂ ਨਾਲ ਭਗਵੰਤ ਸਿੰਘ ਮਾਨ ਸਰਕਾਰ ਇੱਕ ਮਿੱਕ ਹੈ। ਇਸ ਲਈ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰ ਰਹੀ। ਚੌਥੇ ਸਾਲ ਵਿੱਚ ਉਪਰੋਕਤ ਮੁੱਦਿਆਂ ਉੱਪਰ ਚੱਲ ਰਹੇ ਕੌਮੀ ਇਨਸਾਫ ਮੋਰਚੇ ਵੱਲੋਂ ਸੰਘਰਸ਼ ਨੂੰ ਆਰ-ਪਾਰ ਦੀ ਲੜਾਈ ਬਣਾਉਣ ਲਈ ਅੱਜ ਦੀ ਮੀਟਿੰਗ ਵਿੱਚ ਗੰਭੀਰ ਵਿਚਾਰਾਂ ਕੀਤੀਆਂ ਗਈਆਂl ਮੀਟਿੰਗ ਨੇ ਇਹ  ਸਪਸ਼ਟ ਕੀਤਾ ਕਿ ਮੋਰਚੇ ਦੀਆਂ ਮੰਗਾਂ ਬੰਦੀ ਸਿੰਘਾਂ ਦੀਆਂ ਰਿਹਾਈਆਂ ਅਤੇ ਗੋਲੀਕਾਂਢ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾਣ ਪ੍ਰੰਤੂ ਇਸ ਦੇ ਨਾਲ ਕਿਸਾਨੀ ਅਤੇ ਮਜ਼ਦੂਰਾਂ ਦੀਆਂ ਮੁਸ਼ਕਿਲਾਂ ਅਤੇ ਪਾਕਿਸਤਾਨ ਨਾਲ ਵਪਾਰ ਲਾਂਘਾ ਖੋਲਣ,ਪੰਜਾਬ ਨਾਲ ਸੰਬੰਧਿਤ ਪਾਣੀਆਂ, ਕਰਜ਼ਾ ਮੁਆਫੀ ਸਮੇਤ ਹਰ ਮੁੱਦੇ ‘ਤੇ ਵੀ ਇੱਕ ਮਜਬੂਤ ਲੋਕ ਲਹਿਰ ਬਣਾਉਣ ਲਈ ਆਵਾਜ਼ ਉਠਾਈ ਜਾਵੇਗੀ l ਮੀਟਿੰਗ ਵਿੱਚ ਇਹ ਮਹਿਸੂਸ ਕੀਤਾ ਗਿਆ ਘਰ-ਘਰ ਨੂੰ ਅੰਦੋਲਨ ਦਾ ਹਿੱਸਾ ਬਣਾਉਣ ਤੋਂ ਬਿਨਾਂ ਲੋਕ ਲਹਿਰ ਤੋਂ ਘਬਰਾਈਆਂ ਸਰਕਾਰਾਂ ਅਤੇ ਡਿੱਗ ਰਹੇ ਜਰ ਜਰੇ ਢਾਂਚੇ ਨੂੰ ਖੜਾ ਰੱਖਣ ਲਈ ਜਬਰ ਅਤੇ ਝੂਠੇ ਪੁਲਿਸ ਮੁਕਾਬਲੇ ਅਪਣਾਅ ਰਹੀਆਂ ਹਨ। ਮੀਟਿੰਗ ਨੇ ਆਰ-ਪਾਰ ਦੇ ਸੰਘਰਸ਼ ਲਈ ਲੱਖਾਂ ਲੋਕਾਂ ਵੱਲ ਰਾਜਪਾਲ ਭਵਨ ਘੇਰਨ ਦਾ ਫੈਸਲਾ ਲਿਆ ਜਿਸ ਦੀ ਤਰੀਕ ਬਾਅਦ ਵਿੱਚ ਤੈਅ ਕੀਤੀ ਜਾਵੇਗੀ। ਇਸ ਦਾ ਅਰਥ ਸਿੱਧਾ ਹੈ ਕਿ ਸਰਕਾਰਾਂ ਦਾ ਕਾਨੂੰਨ ਦੇ ਰਾਜ ਵਿੱਚ ਭਰੋਸਾ ਨਹੀਂ ਰਿਹਾ ਅਤੇ ਪੰਜਾਬ ਇੱਕ ਖਤਰਨਾਕ ਮੋੜ ਦੇ ਖੜਾ ਹੈ। ਘੱਟ ਗਿਣਤੀਆਂ ਉੱਪਰ ਜਬਰ ਜਾਰੀ ਹੈ ਇਸ ਲਈ ਮੋਰਚੇ ਵੱਲੋਂ ਯੂਐਨਓ ਨੂੰ ਸਮਾਂ ਲੈ ਕੇ ਮੰਗ ਕੀਤੀ ਜਾਵੇਗੀ ਕਿ ਉਹ ਸਰਕਾਰਾਂ ਨੂੰ ਇਨਸਾਫ ਦੇਣ ਲਈ ਦਖਲ ਦੇਣ। ਇਸ ਦੇ ਨਾਲ ਸੰਸਾਰ ਦੀਆਂ ਸਮੁੱਚੀਆਂ ਅੰਬੈਸੀਆਂ ਨੂੰ ਪੱਤਰ ਲਿਖਿਆ ਜਾਵੇਗਾ। ਪਾਰਲੀਮੈਂਟ ਦੇ ਲੋਕ ਅਤੇ ਰਾਜ ਸਭਾ ਦੇ ਸਾਰਿਆਂ ਮੈਂਬਰਾਂ ਨੂੰ ਵੀ ਪੱਤਰ ਲਿਖਿਆ ਜਾਵੇਗਾ। ਸੰਘਰਸ਼ ਨੂੰ ਤੇਜ਼ ਕਰਨ ਲਈ 9 ਜੂਨ ਨੂੰ ਲਾਡੋਵਾਲ ਟੋਲ ਪਲਾਜਾ ਦੋ ਘੰਟਿਆਂ ਲਈ 12 ਤੋਂ 2 ਵਜੇ ਪਰਚੀ ਮੁਕਤ ਕੀਤਾ ਜਾਵੇਗਾ । ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਅਮਿਤ ਸ਼ਾਹ ਦੇ ਹਰ ਮਹੀਨੇ ਪੰਜਾਬ ਦੇ ਦੌਰਿਆਂ ਵਿਰੁੱਧ ਰੋਸ ਪ੍ਰਗਟ ਕਾਲੇ ਚੋਲੇ ਅਤੇ ਸੰਗਲਾਂ ਆਪਣੇ ਆਪ ਨੂੰ ਜਕੜ ਕੇ ਨਾਲ ਉਨ੍ਹਾਂ ਦੀ ਕਾਨਫਰੰਸ ਤੋਂ ਦੂਰ ਉਸੇ ਸ਼ਹਿਰ ਵਿੱਚ ਰੋਸ ਪ੍ਰਗਟ ਕੀਤਾ ਜਾਵੇਗਾ। ਭਾਜਪਾ ਦੇ ਆਗੂਆਂ ਸੁਨੀਲ ਜਾਖੜ ,ਅਸ਼ਵਨੀ ਕੁਮਾਰ, ਕੈਪਟਨ ਅਮਰਿੰਦਰ ਸਿੰਘ, ਰਵਨੀਤ ਸਿੰਘ ਬਿੱਟੂ, ਬੀਜੇਪੀ ਦੇ ਚੰਡੀਗੜ੍ਹ ਦਫਤਰ ਅੱਗੇ ਰੋਸ ਪ੍ਰਦਰਸ਼ਨ ਅਤੇ ਮੁੱਖ ਮੰਤਰੀ ਦੀ ਰਿਹਾਇਸ਼ ਸੰਗਰੂਰ ਵਿੱਚ ਇੱਕ ਦਿਨ ਲਈ ਰੋਸ ਧਰਨੇ ਜਿੱਥੇ ਜਾਣਗੇ। ਪੰਜਾਬ ਵਿੱਚ ਆਰ-ਪਾਰ ਦੀ ਲੜਾਈ ਦੀ ਤਿਆਰੀ ਲਈ ਅਤੇ ਘਰ-ਘਰ ਨੂੰ ਅੰਦੋਲਨ ਦਾ ਹਿੱਸਾ ਬਣਾਉਣ ਲਈ ਮਾਰਚ ਕੀਤੇ ਜਾਣਗੇ। ਇਕ ਦਿਨਾਂ ਰੋਸ ਮਾਰਚ ਤੋਂ ਇਲਾਵਾ ਸ੍ਰੀ ਦਮਦਮਾ ਸਾਹਿਬ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼੍ਰੀ ਅਨੰਦਪੁਰ ਸਾਹਿਬ ਤੱਕ ਮਾਰਚ ਕੀਤਾ ਜਾਵੇਗਾ 16 ਜੂਨ ਨੂੰ 2 ਘੰਟਿਆਂ ਲਈ ਰੇਲ ਰੋਕਣ ਦਾ ਵੀ ਫੈਸਲਾ ਲਿਆ ਗਿਆ ਹੈ। ਉਪਰੋਕਤ ਫੈਸਲਿਆਂ ਨੂੰ ਲਾਗੂ ਕਰਨ ਲਈ ਰੂਪਰੇਖਾ ਉਲੀਕ ਕੇ ਤਰੀਕਾਂ ਦਾ ਬਾਅਦ ਵਿੱਚ ਐਲਾਨ ਕੀਤਾ ਜਾਵੇਗਾ। ਕੌਮੀ ਇਨਸਾਫ ਮੋਰਚੇ ਵੱਲੋਂ ਗੁਰਦੁਆਰਾ ਸਾਹਿਬ ਦੀਆਂ ਕਮੇਟੀਆਂ, ਗ੍ਰੰਥੀ ਸਿੰਘ, ਵਿਅਕਤੀਗਤ ਤੌਰ ‘ਤੇ ਗੁਰਸਿੱਖਾਂ ਨੂੰ ਬੰਦੀ ਸਿੰਘਾਂ ਦੀਆਂ ਰਿਹਾਈਆਂ ਅਤੇ ਪੰਥ ਪੰਜਾਬ ਦੀ ਜਿੱਤ ਲਈ ਅਰਦਾਸਾਂ ਕਰਨ ਦੀ ਬੇਨਤੀ ਹੈ। ਇਸ ਸਮੇਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਜਸਟਿਸ ਰਣਜੀਤ ਸਿੰਘ, ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ, ਪਾਲ ਸਿੰਘ ਫਰਾਂਸ, ਗੁਰਿੰਦਰ ਸਿੰਘ ਭੰਗੂ ਕੋ ਕਨਵੀਨਰ, ਪਾਲ ਸਿੰਘ ਘੜੂੰਆਂ ਕੋ ਸਰਪਰਸਤ, ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ ਕੋ ਕਨਵੀਨਰ, ਡਾਕਟਰ ਦਰਸ਼ਨ ਪਾਲ, ਧਿਆਨ ਸਿੰਘ ਮੰਡ, ਸਤਨਾਮ ਸਿੰਘ ਮਨਾਵਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਸੀਨੀਅਰ ਆਗੂ ਇੰਦਰਬੀਰ ਸਿੰਘ ਪਟਿਆਲਾ, ਦੀਦਾਰ ਸਿੰਘ ਨਲਵੀ, ਸੁਖਜੀਤ ਸਿੰਘ ਹਰਦੋ ਝੰਡੇ, ਬਲਵਿੰਦਰ ਸਿੰਘ ਫਿਰੋਜ਼ਪੁਰ, ਸੁਖਜਿੰਦਰ ਸਿੰਘ ਖੋਸਾ, ਰਵਿੰਦਰ ਸਿੰਘ ਵਜੀਦਪੁਰ, ਬਚਿੱਤਰ ਸਿੰਘ ਕੋਟਲਾ, ਨਿਰਭੈ ਸਿੰਘ ਟੁਡੀਕੇ, ਜਰਨੈਲ ਸਿੰਘ ਕਿਸਾਨ ਆਗੂ, ਤਰੁਣ ਜੈਨ, ਜਸਬੀਰ ਸਿੰਘ ਝਾਂਮਕੇ,  ਬਲਜੀਤ ਸਿੰਘ ਭਾਊ, ਜਥੇਦਾਰ ਰਾਜਾ ਰਾਜ ਸਿੰਘ ,ਰਸ਼ਪਾਲ ਸਿੰਘ ਚੰਡੀਗੜ੍ਹ, ਬਾਬਾ ਪਰਮਜੀਤ ਸਿੰਘ, ਬਲਜਿੰਦਰ ਸਿੰਘ ਖਾਲਸਾ, ਅਵਤਾਰ ਸਿੰਘ ਬੜੈਲ, ਰੇਸ਼ਮ ਸਿੰਘ ਖਰੜ, ਸੀਨੀਅਰ ਆਗੂ ਇੰਦਰਬੀਰ ਸਿੰਘ ਪਟਿਆਲਾ, ਸੁਖਬੀਰ ਸਿੰਘ ਬਲਵੇੜਾ, ਬਾਬਾ ਸੁਖਦੇਵ ਸਿੰਘ ਨਾਨਕਸਰ, ਬਾਬਾ ਪ੍ਰਿਤਪਾਲ ਸਿੰਘ ਝੀਲ ਵਾਲੇ, ਡਾਕਟਰ ਨਵਜੋਤ ਕੌਰ ਸਿੱਧੂ, ਜਗਬੀਰ ਸਿੰਘ ਘੜੂੰਆਂ, ਜੀਤ ਸਿੰਘ ਔਲਖ, ਮੱਖਣ ਸਿੰਘ ਮਾਨਸਾ, ਗੁਰਨਾਮ ਸਿੰਘ ਸਿੱਧੂ, ਬੂਟਾ ਸਿੰਘ ਰਣਸੀਂਹ, ਪਰਮਿੰਦਰ ਸਿੰਘ ਮਲੋਆ, ਬਾਬਾ ਸੁਖਦੇਵ ਸਿੰਘ, ਬਲਜੀਤ ਸਿੰਘ ਰੁੜਕੀ, ਵਕੀਲ ਜਸਕਰਨ ਸਿੰਘ, ਪ੍ਰੋਫੈਸਰ ਬਲਿੰਦਰ ਸਿੰਘ, ਜਗਦੀਪ ਸਿੰਘ ਸੋਹੀ, ਰਜਿੰਦਰ ਕੌਰ ਸਰਾਂ, ਜਸਵੀਰ ਕੌਰ, ਸੁਰਿੰਦਰ ਸਿੰਘ ਦੇਸੂ ਮਾਜਰਾ, ਗੁਰਜੰਟ ਸਿੰਘ ਸੀਲ ਪਟਿਆਲਾ ਹੋਰ ਸੰਤ ਮਹਾਂਪੁਰਸ਼ ਅਤੇ ਧਾਰਮਿਕ, ਪੰਥਕ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *