ਸਰਦਾਰ ਮਹਿਤਾਬ ਸਿੰਘ ਜੀ ਮੀਰਾ ਕੋਟੀਆ ਦੇ ਸੱਚੇ ਵਾਰਿਸ ਜਨਰਲ ਸਾਹਿਬ ਸੁਬੇਗ ਸਿੰਘ ਨੇ ਸਾਬਤ ਕੀਤਾ ਕਿ ਗੁਰੂ ਵੱਡਾ ਦੇਸ਼ ਵੱਡਾ ਨਹੀਂ..
ਚੰਡੀਗੜ੍ਹ (ਮੰਗਤ ਸਿੰਘ ਸੈਦਪੁਰ) : ਮਈ ਮਹੀਨੇ ਤੋਂ ਬਾਅਦ ਜਿਵੇਂ-ਜਿਵੇਂ ਜੂਨ ਮਹੀਨਾ ਨੇੜੇ ਆਉਣ ਲੱਗਦਾ ਹੈ ਤਾਂ ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਹੋਏ ਹਮਲੇ ਦੀਆਂ ਚੀਸਾ ਤਾਗੀਆ ਹੋਣ ਲੱਗ ਪੈਂਦੀਆਂ ਹਨ। ਖਾਸ ਗੱਲ ਇਹ ਹੈ ਕਿ ਇਹ ਹਮਲਾ ਪ੍ਰਕਾਸ਼ ਸਿੰਘ ਬਾਦਲ ਜੋ ਅਕਾਲੀ ਦਲ ਬਾਦਲ ਦਾ ਪ੍ਰਧਾਨ ਅਤੇ ਪੰਜਾਬ ਦੇ ਮੁੱਖ ਮੰਤਰੀ ਵੀ ਰਿਹਾ। ਜਿਸ ਨੇ ਆਪਣੇ ਸਿਆਸੀ ਸਵਾਰਥਾਂ ਦੀ ਪੂਰਤੀ ਲਈ ਆਰਐਸਐਸ/ਬੀਜੇਪੀ ਭਾਜਪਾ ਨਾਲ ਰਲ ਕੇ ਚਿੱਠੀਆਂ ਰਾਹੀਂ ਕਿਹਾ ਕਿ ਪੰਜਾਬ ਦੇ ਹਾਲਾਤ ਬੜੇ ਖਰਾਬ ਹੋ ਰਹੇ ਹਨ ਤੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਜਾਵੇ ਅਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇ। ਜਿਵੇਂ ਹੀ ਬੀਜੇਪੀ ਅਕਾਲੀ ਦਲ ਬਾਦਲ ਨੇ ਗਲਤ ਝੂਠੀਆਂ ਚਿੱਠੀਆਂ ਲਿਖ ਕੇ ਉਸ ਵੇਲੇ ਦੀ ਕੇਂਦਰ ਕਾਂਗਰਸ ਸਰਕਾਰ ਨੂੰ ਪੰਜਾਬ ਦੀ ਸਿਆਸਤ ਬਾਰੇ ਗਲਤ ਰਿਪੋਰਟਾਂ ਭੇਜੀਆਂ ਗਈਆਂ ਅਤੇ ਅੰਤ ਨੂੰ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕੀਤਾ ਪੂਰੇ ਹਿੰਦੁਸਤਾਨ ਅਤੇ ਪੰਜਾਬ ਵਾਸੀਆਂ ਨੇ ਹੋਏ ਇਸ ਇੱਕ ਘੱਟ ਗਿਣਤੀ ਸਿੱਖ ਕੌਮ ਤੇ ਹਮਲੇ ਦਾ ਜੋ ਖਮਿਆਜਾ ਭੁਗਤਿਆ ਉਹ ਅੱਜ ਤੱਕ ਨਾ ਭੁੱਲਣ ਯੋਗ ਹੈ ਅਤੇ ਨਾ ਹੀ ਭੁੱਲਿਆ ਜਾ ਸਕਦਾ ਹੈ. ਪਰੰਤ ਖਾਲਸਾ ਪੰਥ ਦੇ ਯੋਧਿਆਂ ਨੇ ਜੋ ਇੰਡੀਅਨ ਆਰਮੀ ਦੀ ਹਾਲਤ ਕੀਤੀ ਵਿਦੇਸ਼ਾਂ ਵਿੱਚ ਵੀ ਉਸਦੀ ਅੱਜ ਤੱਕ ਚਰਚਾ ਹੈ ਅਤੇ ਇੰਡੀਅਨ ਸਟੇਟ ਖਾਲਸਾ ਪੰਥ ਦੀ ਸਰਵੋਚ ਅਦਾਲਤ ਤੇ ਕਦੇ ਵੀ ਹਮਲਾ ਕਰਨ ਦੀ ਜਰਤ ਨਹੀਂ ਕਰੇਗੀ। ਇਸੇ ਸਬੰਧ ਵਿੱਚ 3 ਜੂਨ 1984 ਨੂੰ ਜਦੋਂ ਕਰਫਿਊ ਦੇ ਵਿੱਚ ਥੋੜੀ ਢਿੱਲ ਮਿਲੀ ਤਾਂ ਪੱਤਰਕਾਰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਇੰਟਰਵਿਊ ਲੈਣ ਵਾਸਤੇ ਅਕਾਲ ਤਖਤ ਸਾਹਿਬ ਤੇ ਗਏ ਉਥੇ ਹੀ ਭਾਈ ਜਨਰਲ ਸੁਬੇਗ ਸਿੰਘ ਅਤੇ ਹੋਰ ਸਿੰਘ ਵੀ ਬੈਠੇ ਹੋਏ ਸਨ। ਸੰਤਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਹ ਭਾਈ ਜਰਨਲ ਸੁਬੇਗ ਸਿੰਘ ਜੀ ਹਨ ਜਿਨ੍ਹਾਂ ਨੇ ਮੁਕਤੀ ਵਾਹਨੀ ਫੌਜ ਬਣਾ ਕੇ ਬੰਗਲਾਦੇਸ਼ ਆਜ਼ਾਦ ਕਰਵਾਇਆ ਸੀ। ਫਿਰ ਪੱਤਰਕਾਰਾਂ ਨੇ ਕੁਝ ਸਵਾਲ ਜਰਨਲ ਸੁਬੇਗ ਸਿੰਘ ਜੀ ਤੋਂ ਪੁੱਛੇ ਪੱਤਰਕਾਰਾਂ ਨੇ ਸਵਾਲ ਪੁੱਛਿਆ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਪੰਜਾਬ ਦੇ ਵਿੱਚ ਖਾਸਕਰ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਲੱਖਾਂ ਦੀ ਫੌਜ ਦਾ ਘੇਰਾ ਪੈ ਚੁਕਿਆ ਹੈ ਤੇ ਕਿਸੇ ਵੀ ਵੇਲੇ ਦਰਬਾਰ ਸਾਹਿਬ ਤੇ ਹਮਲਾ ਹੋ ਸਕਦਾ ਹੈ। ਫੌਜ ਜੇਕਰ ਦਰਬਾਰ ਸਾਹਿਬ ਤੇ ਹਮਲਾ ਕਰਦੀ ਹੈ ਪਰਕਰਮਾ ਵਿੱਚ ਆਉਂਦੀ ਹੈ ਤਾਂ ਤੁਸੀਂ ਕੀ ਕਰੋਗੇ ਤੁਹਾਡੀ ਕੀ ਕਾਰਵਾਈ ਹੋਵੇਗੀ। ਜਨਰਲ ਸਾਹਿਬ ਨੇ ਦੋ ਟੁਕ ਜਵਾਬ ਦਿੱਤਾ ਅਸੀਂ ਪੂਰੀ ਢੁਕਮੀ ਕਾਰਵਾਈ ਕਰਾਂਗੇ ਅਤੇ ਢੁਕਮਾ ਜਵਾਬ ਦਿੱਤਾ ਜਾਵੇਗਾ। ਪੱਤਰਕਾਰਾਂ ਨੇ ਫਿਰ ਸਵਾਲ ਕੀਤਾ ਜਿਵੇਂ ਇਹ ਰਸਮ ਹੈ ਫੌਜ ਦੀ ਨੌਕਰੀ ਵੇਲੇ ਹਰ ਫੌਜੀ ਸੌਂਹ ਖਵਾਈ ਜਾਂਦੀ ਹੈ ਤੇ ਤੁਸੀਂ ਵੀ ਜਦੋਂ ਫੌਜ ਦੇ ਵਿੱਚ ਭਰਤੀ ਹੋਏ ਅਫਸਰ ਲੱਗੇ ਤੇ ਤੁਸੀਂ ਵੀ ਗੁਰੂ ਦੀ ਸੌਂ ਚੁੱਕੀ ਕੇ ਮੈਂ ਭਾਰਤੀ ਫੌਜ ਦਾ ਵਫਾਦਾਰ ਰਵਾਂਗਾ। ਕੀ ਤੁਸੀਂ ਭਾਰਤ ਵਿਰੁੱਧ ਲੜ ਆਪਣੀ ਉਹ ਸੌਹ ਤੋੜ ਦੇਵੋਗੇ ਜਨਰਲ ਸਾਹਿਬ ਨੇ ਕਿਹਾ ਗੱਲ ਧਿਆਨ ਨਾਲ ਸੁਣੋ ਜਿਸ ਦੀ ਸੌਂ ਚੁੱਕੀ ਜਾਵੇ ਉਹ ਉਸ ਤੋਂ ਵੱਡਾ ਹੁੰਦਾ ਜਿਸ ਦੇ ਲਈ ਸੌ ਚੁੱਕੀ ਜਾਵੇ। ਮੈਂ ਗੁਰੂ ਦੀ ਸੌਂ ਚੁੱਕੀ ਸੀ ਦੇਸ਼ ਦੇ ਵਾਸਤੇ ਨਾ ਕਿ ਦੇਸ਼ ਦੀ ਸੌਂ ਚੁੱਕੀ ਸੀ ਗੁਰੂ ਦੇ ਵਾਸਤੇ ਮੇਰਾ ਗੁਰੂ ਭਾਰਤ ਦੇਸ਼ ਦੇ ਨਾਲੋਂ ਬਹੁਤ ਬਹੁਤ ਵੱਡਾ ਹੈ। ਜੇਕਰ ਹੁਣ ਭਾਰਤ ਦੀ ਫੌਜ ਮੇਰੇ ਗੁਰੂ ਬਾਬੇ ਦੇ ਵਿਰੁੱਧ ਹਥਿਆਰ ਚੁੱਕੇਗੀ ਤੇ ਦਰਬਾਰ ਸਾਹਿਬ ਤੇ ਚੜ ਕੇ ਆਵੇਗੀ ਤਾਂ ਮੈਂ ਭਾਰਤੀ ਫੌਜ ਦੇ ਵਿਰੁੱਧ ਹਥਿਆਰ ਚੁੱਕਾਂਗਾ ਕਿਉਂਕਿ ਮੇਰਾ ਗੁਰੂ ਦੇਸ਼ ਦੇ ਨਾਲੋਂ ਵੱਡਾ ਹੈ। ਮੈਂ ਅੱਜ ਤੱਕ ਦੇਸ਼ ਦੇ ਲਈ ਅਨੇਕਾਂ ਲੜਾਈਆਂ ਲੜੀਆਂ ਅਤੇ ਜਿੱਤੀਆਂ ਹੁਣ ਮੈਂ ਆਪਣੇ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਦੀ ਸੇਵਾ ਦੇ ਵਿੱਚ ਰਹਿ ਕੇ ਲੜਾਂਗਾ। ਮੈਂ ਆਪਣੇ ਸਤਿਗੁਰ ਦੇ ਲਈ ਆਪਣੇ ਧਰਮ ਦੇ ਲਈ ਜਾਨ ਤੱਕ ਵੀ ਵਾਰ ਦਿਆਂਗਾ। ਇਹ ਗੱਲ ਅੱਖਰ ਅੱਖਰ ਉਹਨਾਂ ਨੇ ਸੱਚ ਕਰ ਵਿਖਾਈ ਤੇ 5 ਜੂਨ 1984 ਦੀ ਰਾਤ ਨੂੰ ਉਹਨਾਂ ਨੇ ਸੱਚ ਮੁੱਚ ਧਰਮ ਤੋਂ ਗੁਰੂ ਚਰਨਾਂ ਤੋਂ ਆਪਣਾ ਆਪ ਕੁਰਬਾਨ ਕਰ ਦਿੱਤਾ। ਇਸ ਛੋਟੀ ਜਿਹੀ ਇੰਟਰਵਿਊ ਤੋਂ ਪਤਾ ਚਲਦਾ ਹੈ ਕੀ ਭਾਈ ਸਾਹਿਬ ਸਿਰਫ ਜੰਗੀ ਯੋਧੇ ਹੀ ਨਹੀਂ ਬਲਕਿ ਰੌਸ਼ਨ ਦਿਮਾਗ ਵੀ ਸੀ ਤੇ ਸਿੱਖੀ ਸਿਦਕ ਉਹਨਾਂ ਦੇ ਅੰਦਰ ਉਛਾਲੇ ਮਾਰਦਾ ਸੀ। ਉਹ ਸਰਦਾਰ ਮਹਿਤਾਬ ਸਿੰਘ ਜੀ ਮੀਰਾ ਕੋਟੀਆ ਜੀ ਦੇ ਸੱਚੇ ਵਾਰਸ ਸਨ ਜਨਰਲ ਸਾਹਿਬ ਨੇ ਸਾਬਤ ਕਰ ਦਿੱਤਾ ਕੇ ਗੁਰੂ ਵੱਡਾ ਹੈ ਦੇਸ਼ ਵੱਡਾ ਨਹੀਂ।


