ਸਾਹਿਬਜ਼ਾਦਾ ਅਜੀਤ ਸਿੰਘ ਨਗਰ 30 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਵੱਲੋਂ ਚੱਪੜਚਿੜੀ ਦੇ ਮੈਦਾਨ ਵਿੱਚ ਵਜੀਦ ਖਾਨ ਨੂੰ ਸੋਧ ਕੇ ਸਰਹਿੰਦ ਫਤਹਿ ਕੀਤੀ ਗਈ। ਉਸ ਦੀ ਯਾਦ ਵਿੱਚ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਵੱਲੋ “ਸਰਹਿੰਦ ਫਤਹਿ ਦਿਵਸ” ਮਿਤੀ 10-05-2026 ਤੋ ਮਿਤੀ 12-05-2026 ਤੱਕ ਗੁਰਦੁਆਰਾ ਸ੍ਰੀ ਫਤਹਿ-ਏ-ਜੰਗ ਸਾਹਿਬ ਚੱਪੜਚਿੜੀ ਕਲਾਂ (ਮੋਹਾਲੀ) ਵਿਖੇ ਮਨਾਉਣ ਸਬੰਧੀ ਅੱਜ ਮਿਤੀ 30-04-2026 ਨੂੰ ਮੋਹਾਲੀ ਸ਼ਹਿਰ ਦੇ ਸਮੂੰਹ ਗੁਰਦੁਆਰਿਆਂ ਦੀ ਤਾਲਮੇਲ ਕਮੇਟੀ ਅਤੇ ਪਤਵੰਤੇ ਸੰਜਣਾ ਦੀ ਮੀਟਿੰਗ ਗੁਰਦੁਆਰਾ ਸ੍ਰੀ ਅੰਬ ਸਾਹਿਬ ਪਾ: ਸੱਤਵੀ ਮੋਹਾਲੀ ਵਿਖੇ ਹੋਈ। ਜਿਸ ਵਿੱਚ ਸਰਹੰਦ ਫਤਿਹ ਦਿਵਸ ਮੌਕੇ ਮਿਤੀ 10-05-2026 ਦਿਨ ਐਤਵਾਰ ਸਵੇਰੇ 10:00 ਵਜੇਂ ਆਰੰਭ ਸ੍ਰੀ ਅਖੰਡ ਪਾਠ ਸਾਹਿਬ, 12-05-2026 ਦਿਨ ਮੰਗਲਵਾਰ ਸਵੇਰੇ 08:30 ਵਜੇ ਭੋਗ ਸ੍ਰੀ ਅਖੰਡ ਪਾਠ ਸਾਹਿਬ ਪਾਏ ਜਾਣਗੇ। ਮਿਤੀ 10-05-2026 ਤੋ ਮਿਤੀ 12-05-2026 ਤੱਕ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮਿ਼ਤਸਰ ਸਾਹਿਬ ਦੇ ਹਜੂਰੀ ਰਾਗੀ ਜੱਥੇ ਅਤੇ ਢਾਡੀ ਜੱਥੇ ਸਮਾ ਸ਼ਾਮ 05:00 ਵਜੇ ਤੋਂ ਸਮਾਪਤੀ ਤੱਕ ਗੁਰੂ ਜ਼ਸ ਸੁਣਾਕੇ ਸੰਗਤਾ ਨੂੰ ਨਿਹਾਲ ਕਰਨਗੇ। ਸ੍ਰ: ਅਮਰਜੀਤ ਸਿੰਘ ਪਾਹਵਾ (ਪ੍ਰਧਾਨ) ਤਾਲਮੇਲ ਕਮੇਟੀ ਮੋਹਾਲੀ ਵੱਲੋ ਮੈਂਬਰ ਸਾਹਿਬਾਨ ਨੂੰ ਵਿਸ਼ਵਾਸ ਦਿਲਵਾਇਆ ਗਿਆ ਕਿ ਸਰਹਿੰਦ ਫਤਹਿ ਦਿਵਸ ਵਿੱਚ ਹਰ ਪ੍ਰਕਾਰ (ਲੰਗਰ ਆਦਿ) ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ। ਅੰਤ ਵਿੱਚ ਬੀਬੀ ਪਰਮਜੀਤ ਕੌਰ ਜੀ ਲਾਡਰਾਂ ਮੈਂਬਰ ਸ਼ੋ੍: ਗੁ: ਪ੍ਰ:ਕਮੇਟੀ, ਸ੍ਰ: ਸੁਖਵਿੰਦਰ ਸਿੰਘ ਮੈਨੇਜਰ ਨੇ ਆਏ ਸਮੂੰਹ ਤਾਲਮੇਲ ਕਮੇਟੀ ਮੈਂਬਰ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬੀਬੀ ਪਰਮਜੀਤ ਕੌਰ ਲਾਡਰਾਂ ਮੈਂਬਰ ਸ਼ੋ੍: ਗੁ: ਪ੍ਰ: ਕਮੇਟੀ, ਬੀਬੀ ਕੁਲਦੀਪ ਕੌਰ ਕੰਗ ਮੈਂਬਰ ਵਰਕਿੰਗ ਕਮੇਟੀ, ਸ੍ਰ: ਸੁਖਵਿੰਦਰ ਸਿੰਘ ਮੈਨੇਜਰ ਗੁ:ਸ੍ਰੀ ਅੰਬ ਸਾਹਿਬ, ਸ੍ਰ: ਜ਼ੋਗਿੰਦਰ ਸਿੰਘ ਸੋਧੀ, ਸ੍ਰ: ਮਨਜੀਤ ਸਿੰਘ ਮਾਨ (ਜਨਰਲ ਸਕੱਤਰ), ਸ੍ਰ: ਹਰਮਨਪ੍ਰੀਤ ਸਿੰਘ ਪ੍ਰਿੰਸ, ਸ੍ਰ: ਕਮਲਜੀਤ ਸਿੰਘ ਰੂਬੀ, ਸ੍ਰ: ਪਰਮਜੀਤ ਸਿੰਘ ਕਾਹਲੋ, ਸ੍ਰ: ਪਰਮਜੀਤ ਸਿੰਘ ਗਿੱਲ, ਸ੍ਰ: ਜਗਦੀਸ਼ ਸਿੰਘ, ਸ੍ਰ: ਗੁਰਕਿਰਪਾਲ ਸਿੰਘ ਸਿੱਧੂ, ਸ੍ਰ: ਸਰਬਜੀਤ ਸਿੰਘ ਪਾਰਸ, ਬੀਬੀ ਰਜਿੰਦਰ ਕੌਰ ਪ੍ਰਧਾਨ ਫੇਜ਼ 5, ਸ੍ਰ: ਪਰਦੀਪ ਸਿੰਘ ਭਾਰਜ, ਸ੍ਰ: ਸੁਰਜੀਤ ਸਿੰਘ ਮਠਾਰੂ, ਸ੍ਰ: ਪ੍ਰੀਤਮ ਸਿੰਘ ਸਾਬਕਾ ਪ੍ਰਧਾਨ, ਸ੍ਰ: ਰਮਨਦੀਪ ਸਿੰਘ ਬਾਵਾ, ਸ੍ਰ: ਸਮਸ਼ੇਰ ਸਿੰਘ ਪੁਰਖਾਲੀ, ਸ੍ਰ: ਰਣਬੀਰ ਸਿੰਘ, ਸ੍ਰ: ਹਰਪਾਲ ਸਿੰਘ, ਸ੍ਰ: ਤਰਲੋਚਨ ਸਿੰਘ, ਸ੍ਰ: ਕਰਮ ਸਿੰਘ ਬਬਰਾ, ਸ੍ਰ: ਜ਼ਸਵੀਰ ਸਿੰਘ ਕੁਰੜਾ, ਸ਼ਾਮਲਾਲ ਮਾਜਰੀ, ਸ੍ਰ: ਭਜਨ ਸਿੰਘ, ਸ੍ਰ: ਨਿਰਮਲ ਸਿੰਘ ਮਾਣਕ ਮਾਜਰਾ, ਸ੍ਰ: ਬਲਵਿੰਦਰ ਸਿੰਘ ਲਖਨੌਰ, ਆਦਿ ਸੰਗਤ ਹਾਜਰ ਸਨ।|
|


