Home » Uncategorized » ਖਾਲਸਾ ਪੰਥ ਸਾਜਣਾ ਦਿਵਸ ‘ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਆ ਰਹੇ ਸੜਕ ਦੀ ਖਸਤਾ ਹਾਲਤ ਹੋਣ ‘ਤੇ ਮੌਤ ਦਾ ਸ਼ਿਕਾਰ ਹੋਏ ਪਿੰਡ ਮੈਣ ਮਾਜਰੀ ਦੇ 10 ਸ਼ਰਧਾਲੂਆਂ ਨਮਿੱਤ ਅੰਤਿਮ ਅਰਦਾਸ 26 ਅਪ੍ਰੈਲ ਨੂੰ..

ਖਾਲਸਾ ਪੰਥ ਸਾਜਣਾ ਦਿਵਸ ‘ਤੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਨਤਮਸਤਕ ਹੋ ਕੇ ਵਾਪਸ ਆ ਰਹੇ ਸੜਕ ਦੀ ਖਸਤਾ ਹਾਲਤ ਹੋਣ ‘ਤੇ ਮੌਤ ਦਾ ਸ਼ਿਕਾਰ ਹੋਏ ਪਿੰਡ ਮੈਣ ਮਾਜਰੀ ਦੇ 10 ਸ਼ਰਧਾਲੂਆਂ ਨਮਿੱਤ ਅੰਤਿਮ ਅਰਦਾਸ 26 ਅਪ੍ਰੈਲ ਨੂੰ..


ਪੰਜਾਬ ‘ਚ ਸੜਕ ਹਾਦਸਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ਦੀ ਹਾਲਤ ਸੁਧਾਰੇ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਸਬੰਧੀ ਸਖ਼ਤ ਕਾਨੂੰਨ ਬਣਾਵੇ। ਸੜਕ ਸੁਰੱਖਿਆ ਦੀ ਸਥਿਤੀ ਸੁਧਾਰ ਕਰੇ ਤਾਂ ਕਿ ਸੜਕ ਹਾਦਸਿਆਂ ਦੇ ਬਚਾਅ ਦੀ ਮਾੜੀ ਹਾਲਤ ‘ਚ ਸੁਧਾਰ ਹੋ ਸਕੇ। ਪੰਜਾਬ ਵਿੱਚ ਭਿਆਨਕ ਸੜਕ ਹਾਦਸਿਆਂ ਵਿੱਚ ਦੋ ਪਹੀਆ ਵਾਹਨ ਸਭ ਤੋਂ ਵੱਧ ਦੁਰਘਟਨਾਵਾਂ ਦਾ ਸ਼ਿਕਾਰ ਹੋ ਹਨ। ਸਕੂਟਰ ਮੋਟਰਸਾਈਕਲ ਚਲਾਉਣ ਵਾਲਿਆਂ ਨੂੰ ਹਮੇਸ਼ਾ ਹੈਲਮੇਟ ਲਾਉਣੇ ਚਾਹੀਦੇ ਹਨ। ਤਾਂ ਕਿ ਹਾਦਸਾ ਵਾਪਰਨ ‘ਤੇ ਉਹਨਾਂ ਦਾ ਖਾਸ ਕਰਕੇ ਸਿਰ ‘ਚ ਸੱਟ ਲੱਗਣ ਤੋਂ ਬਚਾਅ ਹੋ ਸਕੇ। ਇਸ ਤੋਂ ਇਲਾਵਾ ਚਾਰ ਪਹੀਆ ਵਾਹਨ ਚਾਲਕਾਂ ਨੂੰ ਸੀਟ ਬੈਲਟ ਜ਼ਰੂਰੀ ਚਾਹੀਦੀ ਹੈ। ਸੜਕ ਹਾਦਸਿਆਂ ਦੀ ਰੋਕਥਾਮ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ਦੀ ਹਾਲਤ ਸੁਧਾਰੇ ਅਤੇ ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਲਈ । ਨਾਲ ਹੀ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕ ਸੁਰੱਖਿਆ ਦੀ ਸਥਿਤੀ ਸੁਧਾਰ ਕਰੇ ਤਾਂ ਕਿ ਸੜਕ ਹਾਦਸਿਆਂ ਦੇ ਬਚਾਅ ਦੀ ਮਾੜੀ ਹਾਲਤ ਵਿੱਚ ਸੁਧਾਰ ਹੋ ਸਕੇ। ਖਾਸ ਗੱਲ ਇਹ ਹੈ ਕਿ ਲੰਘੇ ਮੰਗਲਵਾਰ ਦੀ ਰਾਤ ਸਮੇਂ ਖਾਲਸਾ ਜਨਮ ਦਿਹਾੜੇ ਤੇ ਸ਼੍ਰੀ ਆਨੰਦਪੁਰ ਸਾਹਿਬ ਤੋਂ ਯਾਤਰੀਆਂ ਰਹੀ ਸ਼ਰਧਾਲੂਆਂ ਨਾਲ ਭਰੀ ਇੱਕ ਬੱਸ ਦੇ ਪਲਟ ਜਾਣ ਕਾਰਨ ਵੱਡੀ ਦੁਰਘਟਨਾ ਮੋਰਿੰਡਾ ਚੁਨੀ ਰੋਡ ਤੇ ਪਿੰਡ ਹਿੰਮਤਪੁਰਾ ਬਸ ਸਟੈਂਡ ਕੋਲ ਇਹ ਦਰਦਨਾਕ ਹਾਦਸਾ ਵਾਪਰਿਆ। ਜਿਸ ਵਿੱਚ 10 ਸ਼ਰਧਾਲੂਆਂ ਦੀ ਮੌਤ ਹੋਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਇਹ ਭਿਆਨਕ ਅਤੇ ਦਰਦਨਾਕ ਹਾਦਸਾ ਉਦੋਂ ਵਾਪਰਿਆ ਜਦੋਂ ਸ਼ਰਧਾਲੂਆਂ ਵਾਲੀ ਬੱਸ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਾਪਸ ਆ ਰਹੀ ਸੀ। ਜਿਸ ਵਿੱਚ ਪਿੰਡ ਮੈਣ ਮਾਜਰੀ ਦੇ ਸ਼ਰਧਾਲੂ ਆਪੋ-ਆਪਣੇ ਘਰ ਨੂੰ ਵਾਪਸ ਆ ਰਹੇ ਸਨ। ਇਸ ਤੋਂ ਪਹਿਲਾਂ ਵੀ ਖਾਸ ਕਰਕੇ ਪਿੰਡਾਂ ਵਿਚਲੀਆਂ ਸੜਕਾਂ ਦੀ ਮੁਰੰਮਤ ਨਾ ਹੋਣ ਕਰਕੇ ਜਾਂ ਟੁੱਟੀਆਂ ਸੜਕਾਂ ਨੂੰ ਨਵੀਆਂ ਨਾ ਬਰਾਉਨ ਕਰਕੇ ਪੰਜਾਬ ਵਿੱਚ ਅਨੇਕ ਸੜਕ ਹਾਦਸੇ ਵਾਪਰ ਚੁੱਕੇ ਹਨ। ਜਿਨ੍ਹਾਂ ਵਿੱਚ ਅਨੇਕਾਂ ਲੋਕ ਅਣਹੋਈ ਮੌਤ ਦਾ ਸ਼ਿਕਾਰ ਹੋਏ ਆਪਣੀਆਂ ਜਾਨਾਂ ਗੁਆ ਲਈਆਂ ਅਤੇ ਕਈ ਜ਼ਖ਼ਮੀ ਉਮਰ ਭਰ ਲਈ ਅਪਾਹਜ ਹੋ ਚੁੱਕੇ ਹਨ। ਕਿਹਾ ਜਾ ਰਿਹਾ ਹੈ ਕਿ ਇਹ ਬੱਸ ਤੇਜ਼ ਰਫ਼ਤਾਰ ਅਤੇ ਟਾਇਰ ਫਟਣ ਕਾਰਨ ਬੇਕਾਬੂ ਹੋ ਕੇ ਪਲਟ ਗਈ। ਇਸ ਕਾਰਨ ਸੋਚ ਕੇ ਦੇਖਿਆ ਜਾਵੇ ਤਾਂ ਕਿਹਾ ਜਾ ਸਕਦਾ ਹੈ ਕਿ ਇਸ ਹਾਦਸੇ ਲਈ ਮੁੱਖ ਤੌਰ ਤੇ ਸੜਕਾਂ ਦੀ ਮਾੜੀ ਹਾਲਤ ਜ਼ਿੰਮੇਵਾਰ ਹੈ। ਜਿਸ ਵਿੱਚ ਪੰਜਾਬ ਸਰਕਾਰ ਨੂੰ ਵੀ ਜਿੰਮੇਵਾਰ ਸਮਝੈ ਜਾਣਾ ਸੰਭਵ ਜਾਪਦਾ ਹੈ। ਇਸ ਗੱਲ ਤੋਂ ਵੀ ਮੁਨਕਰ ਨਹੀਂ ਹੋ ਸਕਦੇ ਕਿ ਪੰਜਾਬ ਵਿੱਚ ਜਿੱਥੇ ਆਸਾਨ ਕਿਸਤਾਂ ਵਿੱਚ ਫਾਇਨਾਂਸ ਕੰਪਨੀ ਵੱਲੋਂ ਸਕੂਟਰ ਮੋਟਰਸਾਈਕਲ ਅਤੇ ਕਾਰਾਂ ਨੂੰ ਆਸਾਨ ਕਿਸਤਾਂ ਵਿੱਚ ਦਿਨ ਕਰਕੇ ਦਿਨੋਂ ਦਿਨ ਵਾਹਨਾਂ ਦੀ ਗਿਣਤੀ ਵੱਧਦੀ ਜਾ ਰਹੀ ਹੈ। ਉੱਥੇ ਹਾਦਸਿਆਂ ਨਾਲ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਵੀ ਵਾਧਾ ਹੋ ਰਿਹਾ ਹੈ। ਬੇਸ਼ੱਕ ਪੰਜਾਬ ਵਿੱਚ ਅਨੇਕਾਂ ਨਵੀਆਂ ਸੜਕਾਂ ਬਣਾਈਆਂ ਗਈਆਂ ਹਨ ਅਤੇ ਮੌਜੂਦਾ ਸੜਕਾਂ ਨੂੰ ਚੌੜਾ ਕਰਨ ਦਾ ਕੰਮ ਚੱਲ ਰਿਹਾ ਹੈ। ਪਰ ਇਸ ਦੇ ਬਾਵਜੂਦ ਸੜਕ ਹਾਦਸਿਆਂ ਦੀ ਗਿਣਤੀ ਵਿੱਚ ਕੋਈ ਕਮੀ ਆਉਂਦੀ ਨਜ਼ਰ ਨਹੀਂ ਆ ਰਹੀ।  ਸੜਕ ਹਾਦਸਿਆ ਦੇ ਅੰਕੜਿਆਂ ਅਨੁਸਾਰ, 2018 ਵਿੱਚ ਸੜਕ ਦੁਰਘਟਨਾਵਾਂ ਵਿੱਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਭਾਰਤ ਦੁਨੀਆਂ ਵਿੱਚ ਪਹਿਲੇ ਸਥਾਨ ‘ਤੇ ਹੈ। ਇਸ ਤੋਂ ਬਾਅਦ ਚੀਨ ਅਤੇ ਅਮਰੀਕਾ ਦਾ ਨੰਬਰ ਆਉਂਦਾ ਹੈ। ਜਿਆਦਾ ਸੜਕ ਹਾਦਸੇ ਲਈ ਤੇਜ਼ ਰਫ਼ਤਾਰ ਵਾਹਨ ਚਲਾਉਣ ਕਾਰਨ ਵਾਪਰਦੇ ਹਨ। ਅਫ਼ਸੋਸ ਦੀ ਗੱਲ ਹੈ ਕਿ ਉਲਟੀ ਦਿਸ਼ਾ ਵਿੱਚ ਆ ਜਾਣ ਵਾਲੇ ਵਾਹਨਾਂ ਕਾਰਨ ਵੀ ਕਈ ਵਾਰ ਭਿਆਨਕ ਹਾਦਸੇ ਵਾਪਰਨ ਦਾ ਕਾਰਨ ਬਣਦੇ ਹਨ। ਮੀਡੀਆ ਰਿਪੋਰਟਾਂ ਅਨੁਸਾਰ ਕਿ 2022 ਵਿੱਚ ਸੜਕ ਹਾਦਸਿਆਂ ਵਿੱਚ ਹੋਣ ਵਾਲੀਆਂ ਮੌਤਾਂ ਵਿੱਚ ਲਗਭਗ 68 ਫ਼ੀਸਦੀ ਮੌਤਾਂ ਪੇਂਡੂ ਖੇਤਰਾਂ ਵਿੱਚ ਹੋਈਆਂ, ਜਦੋਂ ਕਿ ਸ਼ਹਿਰੀ ਖੇਤਰਾਂ ਦਾ ਯੋਗਦਾਨ 32 ਫ਼ੀਸਦੀ ਸੀ। ਸੜਕ ਹਾਦਸਿਆਂ ਦੀ ਰੋਕਥਾਮ ਲਈ ਖਾਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕਾਂ ਦੀ ਹਾਲਤ ਸੁਧਾਰੇ ਅਤੇ ਟ੍ਰੈਫਿਕ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰੇ ਅਤੇ ਸੜਕ ਸੁਰੱਖਿਆ ਦੀ ਸਥਿਤੀ ਸੁਧਾਰ ਕਰੇ ਤਾਂ ਕਿ ਭਵਿੱਖ ਵਿੱਚ ਇਹੋ ਜਿਹੀਆਂ ਅਣਸੁਖਾਵੀਆਂ ਘਟਨਾਵਾਂ ਨਾ ਵਾਪਰਨ ਜਿੱਥੇ ਪੰਜਾਬ ਦੇ ਨਾਗਰਿਕਾਂ ਦਾ ਜਾਨੀ ਮਾਲੀ ਨੁਕਸਾਨ ਹੋਣ ਤੋਂ ਬਚਾ ਹੋ ਸਕੇ।

            ਚਰਨ ਸਿੰਘ ਮੈਣ ਮਾਜਰੀ (ਸਟਾਫ ਰਿਪੋਰਟਰ) ਲੀਈਓ ਪੰਜਾਬੀ ਨਿਊਜ਼ (ਵੈੱਬਸਾਈਟ) ਪੇਪਰ।                 ਚੰਡੀਗੜ੍ਹ-।  ਮੋਬਾਈਲ : 9417740297.

Leave a Reply

Your email address will not be published. Required fields are marked *