ਸ਼ਹੀਦ ਭਾਈ ਅਨਾਰ ਸਿੰਘ ਪਾੜਾ ਜਿਸ ਨੂੰ ਲੋਕ ਬਾਰਡਰ ਦਾ ਬਾਦਸ਼ਾਹ ਵੀ ਕਹਿੰਦੇ ਸੀ ਭਾਈ ਸਾਹਿਬ ਇੱਕ ਦਿਨ ਵਿੱਚ ਚਾਰ-ਚਾਰ ਵਾਰ ਵੀ ਬਾਰਡਰ ਪਾਰ ਜਾ ਆਉਂਦੇ ਸੀ। ਭਾਈ ਅਨਾਰ ਸਿੰਘ ਪਾੜਾ ਨੇ ਭਾਰਤੀ ਹਕੂਮਤ ਦੇ ਨੱਕ ਵਿੱਚ ਦਮ ਕਰ ਦਿੱਤਾ ਸੀ। ਸ਼ਹੀਦ ਭਾਈ ਅਨਾਰ ਸਿੰਘ ਪਾੜਾ ਦਾ ਜਨਮ ਜਿਲਾ ਤਰਨ ਤਰਨ ਪਿੰਡ ਕਾਲੀਆ ਸਕੱਤਰਾਂ ਵਿਖੇ ਪਿਤਾ ਅਜੀਤ ਸਿੰਘ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ1971ਵਿੱਚ ਹੋਇਆ। ਜਦੋਂ ਵੀ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਉੱਚ ਚੋਟੀ ਦੇ ਸਿੰਘਾ ਦਾ ਨਾਮ ਆਉਂਦਾ ਹੈ ਤਾਂ ਭਾਈ ਸਾਹਿਬ ਅਨਾਰ ਸਿੰਘ ਪਾੜਾ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ। ਭਾਈ ਅਨਾਰ ਸਿੰਘ ਪਾੜਾ ਸ਼ਹੀਦ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲੇ ਦੇ ਬਹੁਤ ਨਜ਼ਦੀਕੀ ਸਨ ਅਤੇ ਭਾਈ ਅਨਾਰ ਸਿੰਘ ਪਾੜਾ ਨੂੰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਰਾਈਟ ਹੈਂਡ ਮੰਨੇ ਜਾਂਦੇ ਸਨ। ਭਾਈ ਸਾਹਿਬ ਦੀ ਉਮਰ ਭਾਵੇਂ ਛੋਟੀ ਸੀ। ਪਰ ਜਿਗਰਾ ਹੌਸਲਾ ਬਹੁਤ ਬੁਲੰਦ ਸੀ। 1988 ਨੂੰ ਭਾਈ ਸਾਹਿਬ ਦੀ ਮੁਲਾਕਾਤ ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਨਾਲ ਹੁੰਦੀ ਹੈ। ਭਾਈ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਦੋਂ ਭਾਈ ਅਨਾਰ ਸਿੰਘ ਪਾੜਾ ਦੀ ਦਲੇਰੀ ਕੌਮ ਪ੍ਰਤੀ ਲੜਨ ਦਾ ਜਜਬਾ ਦੇਖਦੇ ਹਨ ਤਾਂ ਉਨਾਂ ਨੂੰ ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੀਨੈਂਟ ਜਨਰਲ ਨਿਯੁਕਤ ਕਰ ਦਿੰਦੇ ਹਨ ਭਾਈ ਅਨਾਰ ਸਿੰਘ ਪਾੜਾ ਜੀ ਦਾ ਘਰ ਬਾਰਡਰ ਦੇ ਬਿਲਕੁਲ ਨਜ਼ਦੀਕ ਹੋਣ ਕਾਰਨ ਇਹਨਾਂ ਨੂੰ ਬਾਰਡਰ ਦੀ ਸਾਰੀ ਜਾਣਕਾਰੀ ਸੀ। ਇਸ ਕਰਕੇ ਇਹਨਾਂ ਨੂੰ ਬਾਰਡਰ ਦਾ ਬਾਦਸ਼ਾਹ ਵੀ ਕਹਿੰਦੇ ਸੀ। ਭਾਰਤੀ ਹਕੂਮਤ ਨੂੰ ਆਪਣਾ ਦੁਸ਼ਮਣ ਮੰਨਦਿਆਂ ਭਾਈ ਸਾਹਿਬ ਨੇ ਬਹੁਤ ਵੱਡੇ ਐਕਸ਼ਨ ਕੀਤੇ। 16 ਫਰਵਰੀ 1991 ਨੂੰ ਭਾਈ ਸਾਹਿਬ ਦਾ ਆਨੰਦ ਕਾਰਜ ਹੁੰਦਾ ਹੈ ਅਤੇ ਇੱਕ ਸਾਲ ਬਾਅਦ ਉਹਨਾਂ ਦੇ ਘਰ ਇੱਕ ਧੀ ਜਨਮ ਲੈਂਦੀ। 17 ਮਈ 1992 ਨੂੰ ਭਾਈ ਸਾਹਿਬ ਸ਼੍ਰੀ ਹਜੂਰ ਸਾਹਿਬ ਦਰਸ਼ਨ ਕਰਨ ਵਾਸਤੇ ਜਾਂਦੇ ਹਨ। ਕਿਸੇ ਮੁਖਬਰ ਨੇ ਮਹਾਰਾਸ਼ਟਰ ਪੁਲਿਸ ਨੂੰ ਭਾਈ ਸਾਹਿਬ ਦੀ ਮੁਖਵਰੀ ਕਰ ਦਿੱਤੀ। ਭਾਈ ਸਾਹਿਬ ਨੂੰ ਪੁਲਿਸ ਘੇਰਾ ਪਾ ਲੈਂਦੀ ਹੈ ਅਤੇ ਮੁਕਾਬਲੇ ਦੌਰਾਨ ਸਿੱਖ ਕੌਮ ਦਾ ਇੱਕ ਬਹਾਦਰ ਯੋਧਾ ਪੁਲਿਸ ਨਾਲ ਮੁਕਾਬਲਾ ਕਰਦੇ ਹੋਏ ਸ਼ਹੀਦ ਹੋ ਜਾਂਦਾ ਅਤੇ ਗੁਰੂ ਚਰਨਾਂ ਵਿੱਚ ਜਾਂ ਨਵਾਜ਼ਦਾ ਹੈ।
Home
»
Uncategorized
»
ਖਾਲਿਸਤਾਨ ਲਿਬਰੇਸ਼ਨ ਫੋਰਸ ਦੇ ਲੈਫਟੀਨੈਂਟ ਜਨਰਲ ਬਾਰਡਰ ਦਾ ਬਾਦਸ਼ਾਹ ਭਾਈ ਅਨਾਰ ਸਿੰਘ ਪਾੜਾ ਨੂੰ ਸੀ ਪਾਕਿਸਤਾਨ ਬਾਰਡਰ ਪਾਰ ਕਰਨ ਦੀ ਵੱਡੇ ਪੱਧਰ ‘ਤੇ ਜਾਣਕਾਰੀ


