ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਖਾਲਸਾ ਸਾਜਨਾ ਦਿਵਸ ‘ਤੇ ਹਰ ਇਨਸਾਨ ਦੇ ਦਿਲ ਵਿੱਚ ਖੁਸ਼ੀ ਹੁੰਦੀ ਜਿਨ੍ਹਾਂ ਅੰਦਰ ਖਾਲਸਾ ਪੰਥ ਦਾ ਆਦਰ ਮਾਣ ਸਤਿਕਾਰ ਹੁੰਦਾ ਹੈ। ਇਸੇ ਸੰਬੰਧ ਵਿੱਚਜ਼ਿਲ੍ਹਾ ਗਤਕਾ ਐਸੋਸੀਏਸ਼ਨ ਰਜਿ. ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਖਾਲਸਾ ਪੰਥ ਦੇ ਸਿਰਜਣਾ ਦਿਵਸ ਵਿਸਾਖੀ ਨੂੰ ਸਮਰਪਿਤ ਨੈਸ਼ਨਲ ਵਿਰਸਾ ਸੰਭਾਲ ਗੱਤਕਾ ਮੁਕਾਬਲਾ ਮੋਹਾਲੀ ਵਿਖੇ 14 ਅਪ੍ਰੈਲ ਮੰਗਲਵਾਰ ਨੂੰ ਬਾਅਦ ਦੁਪਹਿਰ 4 ਵਜੇ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਰਾਏ ਸਾਹਿਬ ਜੀ ਗੁਰਦੁਆਰਾ ਅੰਬ ਸਾਹਿਬ ਫੇਜ-8 ਮੁਹਾਲੀ ਵਿਖੇ ਕਿਰਾਇਆ ਜਾ ਰਿਹਾ ਹੈ। ਦੁਪਹਿਰ 2 ਵਜੇ ਤੋਂ ਗੁਰਦੁਆਰਾ ਸਾਹਿਬ ਸੱਚਾ ਧੰਨ ਸਾਹਿਬ ਫੇਜ-3ਬੀ1 ਮੋਹਾਲੀ ਤੋਂ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ-8 ਮੋਹਾਲੀ ਤੱਕ ਖਾਲਸਾ ਜਾਹਹੋ ਜਲਾਲ ਦਾ ਪ੍ਰਤੀਕ ਮੁਹੱਲਾ ਸਜਾਇਆ ਜਾਵੇਗਾ। ਜ਼ਿਲ੍ਹਾ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਅਕਵਿੰਦਰ ਸਿੰਘ ਗੋਸਲ, ਜਨਰਲ ਸਕੱਤਰ ਦਵਿੰਦਰ ਸਿੰਘ ਜੁਗਨੀ ਅਤੇ ਪ੍ਰਬੰਧਕ ਸਕੱਤਰ ਜਗਤਾਰ ਸਿੰਘ ਜੱਸੀ ਨੇ ਦੱਸਿਆ ਕਿ ਰਾਸ਼ਟਰੀ ਪੱਧਰ ਦੇ ਵਿਰਸਾ ਸੰਭਾਲ ਖਾਲਸਾ ਗੱਤਕਾ ਮੁਕਾਬਲਿਆਂ ਵਿੱਚ ਪੰਜਾਬ, ਚੰਡੀਗੜ੍ਹ, ਦਿੱਲੀ, ਹਿਮਾਚਲ, ਜੰਮੂ ਕਸ਼ਮੀਰ ਅਤੇ ਝਾਰਖੰਡ ਤੋਂ ਟੀਮਾਂ ਆਉਣਗੀਆਂ। ਉਹਨਾਂ ਦੱਸਿਆ ਕਿ ਜੇਤੂ ਟੀਮਾਂ ਨੂੰ ਸਨਮਾਨ ਚਿੰਨ ਦੇਣ ਦੇ ਨਾਲ ਨਗਦ ਇਨਾਮ ਦਿੱਤਾ ਜਾਵੇਗਾ ਅਤੇ ਭਾਗ ਲੈਣ ਵਾਲੀਆਂ ਸਾਰਿਆਂ ਟੀਮਾਂ ਨੂੰ ਪਾਰਟੀਸਪੇਟ ਰਾਸੀ ਅਤੇ ਸਨਮਾਨ ਚਿੰਨ ਦਿੱਤਾ ਜਾਵੇਗਾ। ਇਹ ਵਿਰਸਾ ਸੰਭਾਲ ਖਾਲਸਾ ਦਾ ਗੱਤਕਾ ਮੁਕਾਬਲਾ ਗਤਕਾ ਫੈਡਰੇਸ਼ਨ ਆਫ ਇੰਡੀਆ ਦੇ ਪ੍ਰਧਾਨ ਤੂਰ ਦੀ ਸਰਪ੍ਰਸਤੀ ਹੇਠ ਕਰਵਾਏ ਜਾ ਰਹੇ ਹਨ। ਵਿਰਸਾ ਸੰਭਾਲ ਗੱਤਕਾ ਮੁਕਾਬਲੇ ਦੀ ਤਿਆਰੀ ਸਬੰਧੀ ਹੋਈ ਮੀਟਿੰਗ ਵਿੱਚ ਡਾ. ਕੁਲਦੀਪ ਸਿੰਘ ਬਾਕਰਪੁਰ ਸਰਬਜੀਤ ਸਿੰਘ ਸੈਣੀ, ਬਲਵਿੰਦਰ ਸਿੰਘ ਭਾਊ, ਰਣਜੀਤ ਸਿੰਘ, ਸੁਰਿੰਦਰ ਸਿੰਘ ਬਿੱਨੀ, ਸੁਰਿੰਦਰ ਸਿੰਘ ਲੰਬੜ, ਪਰਮਿੰਦਰ ਸਿੰਘ ਭਿੰਦਾ ਚੁੰਨੀ, ਦਰਸ਼ਨ ਸਿੰਘ ਦਰਸ਼ੀ, ਬਿਕਰਮਜੀਤ ਸਿੰਘ ਵਿੱਕੀ ਹਰਮਨਜੋਤ ਸਿੰਘ ਜੰਡਪੁਰ ਗਗਨਦੀਪ ਸਿੰਘ, ਰਾਜਵੀਰ ਸਿੰਘ, ਬਿੱਟੀ ਸੋਹਲ ਅਤੇ ਹੋਰ ਮੈਂਬਰ ਸ਼ਾਮਿਲ ਸਨ।
Home
»
Uncategorized
»
ਨੈਸ਼ਨਲ ਵਿਰਸਾ ਸੰਭਾਲ ਗੱਤਕਾ ਮੁਕਾਬਲੇ 14 ਅਪ੍ਰੈਲ ਮੰਗਲਵਾਰ ਨੂੰ ਬਾਅਦ ਦੁਪਹਿਰ 4 ਵਜੇ ਗੁਰਦੁਆਰਾ ਅੰਬ ਸਾਹਿਬ ਫੇਜ-8 ਮੁਹਾਲੀ ਵਿਖੇ : ਜ਼ਿਲ੍ਹਾ ਪ੍ਰਧਾਨ ਅਕਵਿੰਦਰ ਸਿੰਘ ਗੋਸਲ


