Translate Your Language

October 5, 2026 10:39 am

PUNPUN03583/19/1/2007-TC

PUNPUN03583/19/1/2007-TC

Home » Uncategorized » ਖਾਲਸਾ ਪੰਥ ਦੀ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ 2 ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਮੀਰੀ-ਪੀਰੀ ਦੇ ਸਿਧਾਂਤ ‘ਤੇ ਹਮਲਾ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸੀਨੀ ਆਗੂ

ਖਾਲਸਾ ਪੰਥ ਦੀ ਸੁਪਰੀਮ ਕੋਰਟ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ 2 ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਮੀਰੀ-ਪੀਰੀ ਦੇ ਸਿਧਾਂਤ ‘ਤੇ ਹਮਲਾ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਸੀਨੀ ਆਗੂ

ਚੰਡੀਗੜ੍ਹ 6 ਅਪ੍ਰੈਲ (ਚਰਨ ਸਿੰਘ ਮੈਣ ਮਾਜਰੀ):-ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂਆਂ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਵਿੱਚ ਇਲਜ਼ਾਮ ਲਾਇਆ ਕਿ ਦੋ ਦਸੰਬਰ ਦੇ ਹੁਕਮਨਾਮਿਆਂ ਖਿਲਾਫ ਸਿਰਜਿਆ ਜਾ ਰਿਹਾ ਬਿਰਤਾਂਤ, ਕਿ ਇਹ ਏਜੰਸੀਆਂ ਦੀ ਸਾਜਿਸ਼ ਸੀ, ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪ੍ਰਧਾਨੀ ਸਿਧਾਂਤ ਉੱਤੇ ਵੱਡਾ ਹਮਲਾ ਹੈ। ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਵੱਲੋਂ ਪ੍ਰੈਸ ਬਿਆਨ ਵਿੱਚ ਦੱਸਿਆ ਕਿ ਇਸ ਤੋਂ ਸਿੱਖ ਕੌਮ ਨੂੰ ਸੁਚੇਤ ਹੋਣਾ ਚਾਹੀਦਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਦੀ ਦਸ ਸਾਲ ਦੀ ਸਰਕਾਰ ਵਿੱਚ ਜੋ ਸਿੱਖ ਵਿਰੋਧੀ ਗੁਨਾਹ ਹੋਏ ਸਨ, ਉਨ੍ਹਾਂ ਦੀ ਮਾਫੀ ਵਾਸਤੇ ਸੁਧਾਰ ਲਹਿਰ ਦੇ ਸਾਰੇ ਆਗੂ ਆਪਸੀ ਸਹਿਮਤੀ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਪੇਸ਼ ਹੋਏ ਸਨ। ਆਗੂਆਂ ਨੇ ਪੰਜ ਸਿੰਘ ਸਾਹਿਬਾਨ ਨੂੰ ਲਿਖਤੀ ਤੌਰ ਤੇ ਕਿਹਾ ਸੀ ਕਿ ਉਸ ਸਰਕਾਰ ਦਾ ਹਿੱਸਾ ਹੋਣ ਕਾਰਨ ਸਾਨੂੰ ਉਨਾਂ ਗੁਨਾਹਾਂ ਦੀ ਸਜ਼ਾ ਲਾਈ ਜਾਵੇ। ਉਸੇ ਲਿਖਤ ਦੇ ਆਧਾਰ ਤੇ ਹੀ ਅਸਲੀ ਵੱਡੇ ਗੁਨਾਹਗਾਰ ਨੂੰ ਤਲਬ ਕੀਤਾ ਗਿਆ। ਜਿਸ ਨੇ ਸੰਗਤਾਂ ਦੀ ਹਾਜ਼ਰੀ ਵਿੱਚ ਸਭ ਦੇ ਸਾਹਮਣੇ ਆਪਣੇ ਗੁਨਾਹ ਕਬੂਲ ਕੀਤੇ ਸਨ। ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿਹੜੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਅੰਦਰ ਪੰਜ ਸਿੰਘ ਸਾਹਿਬਾਨ ਦੀ ਪੰਚਾਇਤ ਨੇ ਜੋ ਫੈਸਲੇ ਕੀਤੇ ਸਨ, ਉਹ ਸਿੱਖ ਪ੍ਰੰਪਰਾ ਅਤੇ ਮਰਿਯਾਦਾ ਅਨੁਸਾਰ ਸਨ। ਉਸ ਨੂੰ ਸਾਜਿਸ਼ ਕਹਿਣ ਵਾਲੇ ਇਹ ਦੱਸਣ ਕਿ ਕੀ ਅਕਾਲੀ ਸਰਕਾਰ ਵੇਲੇ ਸੌਦਾ ਸਾਧ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦਾ ਗੁਨਾਹ ਨਹੀਂ ਸੀ ਕੀਤਾ? ਫਿਰ ਉਸ ਦੇ ਖਿਲਾਫ ਦਰਜ ਹੋਇਆ ਕੇਸ ਅਕਾਲੀ ਸਰਕਾਰ ਨੇ ਰਫਾ ਦਫਾ ਨਹੀਂ ਕੀਤਾ? ਸੌਦਾ ਸਾਧ ਨੂੰ ਬਿਨਾਂ ਮੰਗਣ ਤੋਂ ਮਾਫੀ ਨਹੀਂ ਦਿੱਤੀ ਗਈ? ਉਸ ਮਾਫੀ ਦੇ ਪ੍ਰਚਾਰ ਲਈ ਗੁਰੂ ਕੀ ਗੋਲਕ ਦੇ 92 ਲੱਖ ਰੁਪਏ ਇਸ਼ਤਿਹਾਰਾਂ ‘ਤੇ ਖਰਚ ਨਹੀਂ ਕੀਤੇ ਗਏ ਸਨ? ਅਕਾਲੀ ਸਰਕਾਰ ਵੇਲੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਬੀੜ ਸਾਹਿਬ ਨਹੀਂ ਚੋਰੀ ਹੋਈ? ਕੀ ਲਿਖਤੀ ਚੈਲੰਜ ਕਰ ਕੇ ਉਸ ਬੀੜ ਸਾਹਿਬ ਬੇਅਦਬੀ ਨਹੀਂ ਕੀਤੀ ਗਈ ਸੀ? ਅਕਾਲੀ ਸਰਕਾਰ ਵੇਲੇ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਤਰੱਕੀਆਂ ਨਹੀਂ ਦਿੱਤੀਆਂ ਗਈਆਂ? ਉਸ ਸਰਕਾਰ ਵੇਲੇ ਕੋਟਕਪੂਰਾ, ਬਹਿਬਲ ਕਲਾਂ ਗੋਲੀ ਕਾਂਡ  ਨਹੀਂ ਵਾਪਰਿਆ? ਜੇ ਇਹ ਸਾਰਾ ਕੁਝ ਸੁਖਬੀਰ ਸਿੰਘ ਬਾਦਲ ਨੇ ਸੰਗਤਾਂ ਸਾਹਮਣੇ ਗੁਰੂ ਦੀ ਹਜ਼ੂਰੀ ਵਿੱਚ ਕਬੂਲ ਕੀਤਾ ਹੈ ਤਾਂ ਫਿਰ ਇਹ ਏਜੰਸੀਆਂ ਦੀ ਸਾਜਿਸ਼ ਕਿੱਦਾਂ ਅਤੇ ਕਿਵੇਂ ਹੋਈ ? ਪੰਜਾਬ ਦੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਵਾਲੇ ਸੋਚਦੇ ਹਨ ਕਿ ਉਹ ਇਸ ਸਾਰੇ ਇਤਿਹਾਸਕ ਘਟਨਾਕ੍ਰਮ ਨੂੰ ਸਾਜਿਸ਼ ਕਹਿ ਕੇ ਫਿਰ ਤੋਂ ਕੁਰਸੀ ਹਾਸਲ ਕਰ ਲੈਣਗੇ। ਪਰ ਉਹਨਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਇਹਨਾਂ ਗੁਨਾਹਾਂ ਦਾ ਫੈਸਲਾ ਲੋਕ 2017 ਤੋਂ ਲੈ ਕੇ ਹੁਣ ਤੱਕ ਹੋਈਆਂ ਚੋਣਾਂ ਵਿੱਚ ਕਰ ਚੁਕੇ ਹਨ। ਉਹ ਫੈਸਲਾ ਹੀ ਹੈ ਕਿ ਅੱਜ ਵਿਧਾਨ ਸਭਾ ਵਿੱਚ ਇਹਨਾਂ ਦੀ ਇੱਕ ਸੀਟ ਹੈ। ਹੁਣ ਇਹ ਗੁਰੂ ਦੀ ਹਜ਼ੂਰੀ ਵਿੱਚ ਮੰਨ ਕੇ ਮੁਕਰਨ ਵਾਲਾ ਅਤੇ ਫੈਸਲਿਆਂ ਨੂੰ ਸਾਜਿਸ਼ ਦੱਸਣ ਵਾਲਾ ਉਹ ਗੁਨਾਹ ਕਰ ਰਹੇ ਹਨ, ਜੋ ਇਹਨਾਂ ਦਾ ਲੋਕ ਪਰਲੋਕ ਵਿੱਚ ਮੂੰਹ ਕਾਲਾ ਕਰਵਾ ਰਿਹਾ ਹੈ। ਇਹਨਾਂ ਆਗੂਆਂ ਨੇ ਕਿਹਾ ਕਿ ਅਸੀਂ ਦੋ ਦਸੰਬਰ ਦੇ ਹੁਕਮਨਾਮਿਆਂ ਨੂੰ ਗੁਰੂ ਦੀ ਬਖਸ਼ਿਸ਼ ਸਮਝਦੇ ਹਾਂ। ਜਿਨਾਂ ਦੀ ਰੌਸ਼ਨੀ ਵਿੱਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਇਆ ਹੈ। ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਨੂੰ ਕਦੀ ਪਿੱਠ ਨਹੀਂ ਦਿਖਾਵਾਂਗੇ। ਅਸੀਂ ਗਿਆਨੀ ਹਰਪ੍ਰੀਤ ਸਿੰਘ ਨਾਲ ਮਜਬੂਤੀ ਨਾਲ ਖੜੇ ਹਾਂ, ਜਿਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਅਨੁਸਾਰ ਹੋਈ ਭਰਤੀ ਦੌਰਾਨ ਡੈਲੀਗੇਟ ਹਾਊਸ ਵੱਲੋਂ ਨਵੀਂ ਲੀਡਰਸ਼ਿਪ ਉਭਾਰਨ ਲਈ ਪ੍ਰਧਾਨ ਚੁਣਿਆ ਹੈ।  ਬਿਆਨ ਦੇਣ ਵਾਲੇ ਆਗੂਆਂ ਵਿੱਚ ਸ ਗੁਰਪ੍ਰਤਾਪ ਸਿੰਘ ਵਡਾਲਾ, ਸ ਪਰਮਿੰਦਰ ਸਿੰਘ ਢੀਂਡਸਾ, ਗੋਬਿੰਦ ਸਿੰਘ ਲੌਂਗੋਵਾਲ, ਸ ਸੁੱਚਾ ਸਿੰਘ ਛੋਟੇਪੁਰ, ਜਥੇਦਾਰ ਭਰਪੂਰ ਸਿੰਘ ਧਾਂਦਰਾ ਸ਼ਾਮਿਲ ਸਨ। ਇਹ ਬਿਆਨ ਮੀਡੀਆ ਇੰਚਾਰਜ ਤਜਿੰਦਰ ਸਿੰਘ ਪੰਨੂ ਵੱਲੋਂ ਪ੍ਰੈਸ ਨੂੰ ਜਾਰੀ ਕੀਤਾ ਗਿਆ।

Leave a Reply

Your email address will not be published. Required fields are marked *