ਸਾਹਿਬਜ਼ਾਦਾ ਅਜੀਤ ਸਿੰਘ ਨਗਰ 17 ਮਾਰਚ (ਮੰਗਤ ਸਿੰਘ ਸੈਦਪੁਰ) : ਖਾਲਸਾ ਪੰਥ ਦੇ ਜੁਝਾਰੂ ਆਗੂ ਅਤੇ ਉਘੇ ਸਮਾਜਸੇਵੀ ਸਵ. ਜਥੇਦਾਰ ਬਲਵੀਰ ਸਿੰਘ ਜਿਨ੍ਹਾਂ ਦਾ ਪਿਛਲੇ ਦਿਨੀ ਦੇਹਾਂਤ ਹੋ ਗਿਆ ਸੀ, ਨਮਿਤ ਅੰਤਿਮ ਅਰਦਾਸ ਅੱਜ ਪਿੰਡ ਬੈਰੋਂਪੁਰ ਦੇ ਗੁਰਦੁਆਰਾ ਸਾਹਿਬ ਵਿਖੇ ਹੋਈ। ਇਸ ਮੌਕੇ ਧਾਰਮਿਕ, ਰਾਜਨੀਤਿਕ, ਕਿਸਾਨ, ਸਮਾਜਿਕ ਅਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਇਲਾਕੇ ਦੇ ਵੱੱਡੀ ਗਿਣਤੀ ਵਿੱਚ ਪੰਚਾਂ-ਸਰਪੰਚਾਂ ਅਤੇ ਹੋਰ ਮੋਹਤਬਰ ਸ਼ਖਸ਼ੀਅਤਾਂ ਨੇ ਵੱਡੀ ਗਿਣਤੀ ਵਿੱਚ ਹਾਜ਼ਰੀ ਭਰੀ। ਇਸ ਮੌਕੇ ਸੰਤ ਬਲਜੀਤ ਦਾਸ ਕੂਲੀ, ਸੰਤ ਅਤਰ ਸਿੰਘ, ਭਾਈ ਕਰਮਜੀਤ ਸਿੰਘ ਲੰਬਿਆਂ ਵਾਲੇ , ਬਾਬਾ ਅਵਤਾਰ ਸਿੰਘ ਗੀਗੇਮਾਜਰਾ, ਭਾਈ ਗੁਲਾਬ ਸਿੰਘ ਰੋੜੇਵਾਲਾ ਸਾਹਿਬ ਅਤੇ ਹੋਰਨਾਂ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ। ਸੰਤ ਖਾਲਸਾ ਦਲ ਦੇ ਸਕੱਤਰ ਗਿਆਨੀ ਭਜਨ ਸਿੰਘ, ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰਸਿੰਘ ਸਾਹਿਬ ਭਾਈ ਰਣਜੀਤ ਸਿੰਘ, ਬਾਪੂ ਗੁਰਚਰਨ ਸਿੰਘ ਹਵਾਰਾ ਸਰਪਰਸਤ ਕੌਮੀ ਇਨਸਾਫ਼ ਮੋਰਚਾ, ਮਰਹੂਮ ਸਰਪੰਚ ਦੀ ਭੈਣ ਬੀਬੀ ਜਸਵੀਰ ਕੌਰ ਨੇ ਜਥੇਦਾਰ ਬਲਬੀਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਉਨ੍ਹਾਂ ਨਾਲ ਜੁੜੀਆਂ ਯਾਦਾਂ ਸਾਂਝੀਆਂ ਕੀਤੀਆਂ। ਹਲਕਾ ਵਿਧਾਇਕ ਕੁਲਵੰਤ ਸਿੰਘ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਜਥੇਦਾਰ ਬਲਬੀਰ ਸਿੰਘ ਨਾਲ ਪਿਛਲੇ 30 ਵਰਿਆਂ ਤੋਂ ਬਹੁਤ ਨਜਦੀਕੀ ਸਾਂਝ ਰਹੀ ਅਤੇ ਉਨ੍ਹਾਂ ਦੇ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਹੋਰਨਾਂ ਖੇਤਰਾਂ ਵਿੱਚ ਕੀਤੇ ਕੰਮ ਕੰਮਾਂ ਨੂੰ ਚੇਤੇ ਕਰਦਿਆਂ ਉਨਾਂ ਦੇ ਬੇਵਕਤੀ ਵਿਛੋੜੇ ਨੂੰ ਪਿੰਡ ਅਤੇ ਇਲਾਕੇ ਲਈ ਬਹੁਤ ਵੱਡਾ ਘਾਟਾ ਦੱਸਿਆ ਗਿਆ। ਇਸ ਮੌਕੇ ਪਰਿਵਾਰ ਵੱਲੋਂ ਪਿੰਡ ਦੇ ਦੋਵੇਂ ਗੁਰਦੁਆਰਿਆਂ ਲਈ ਇੱਕ-ਇੱਕ ਲੱਖ ਰੁਪਏ, ਪ੍ਰਾਇਮਰੀ ਸਕੂਲ ਲਈ 51 ਹਜ਼ਾਰ , ਲਾਲਾਂ ਵਾਲਾ ਪੀਰ, ਨਗਰ ਖੇੜਾ ਅਤੇ ਗੁੱਗਾ ਮਾੜੀ ਲਈ 11-11 ਹਜ਼ਾਰ ਦੀ ਰਾਸ਼ੀ ਭੇਂਟ ਕੀਤੀ ਗਈ। ਇਸ ਮੌਕੇ ਦੋਧੀ ਯੂਨੀਅਨਾਂ ਦੇ ਆਗੂ, ਕਿਸਾਨ ਯੂਨੀਅਨਾਂ ਦੇ ਨੁਮਾਇੰਦੇ ਵੀ ਪਹੁੰਚੇ ਹੋਏ ਸਨ। ਕੌਮੀ ਇਨਸਾਫ ਮੋਰਚਾ ਵੱਲੋਂ ਉਨਾਂ ਦੇ ਸਪੁੱਤਰ ਭਾਈ ਮਨਪ੍ਰੀਤ ਸਿੰਘ ਅਤੇ ਪਤਨੀ ਬੀਬੀ ਜਸਵੀਰ ਕੌਰ ਨੂੰ ਭਾਈ ਘਨਈਆ ਐਵਾਰਡ ਨਾਲ ਸਨਮਾਨਿਆ ਗਿਆ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਮਾਤਾ ਬੀਬੀ ਨਰਿੰਦਰ ਕੌਰ ਅਤੇ ਪਿੰਡ ਹਵਾਰਾ ਦੇ ਪਤਵੰਤਿਆਂ ਵੱਲੋਂ ਉਨ੍ਹਾਂ ਦੇ ਸਪੁੱਤਰ ਨੂੰ ਦਸਤਾਰ ਭੇਂਟ ਕੀਤੀ ਗਈ। ਇਸੇ ਤਰ੍ਹਾਂ ਸੰਤ ਖਾਲਸਾ ਦਲ ਅਤੇ ਹੋਰਨਾਂ ਪੰਥਕ ਧਿਰਾਂ ਵੱਲੋਂ ਉਨ੍ਹਾਂ ਦੇ ਸਪੁੱਤਰ ਨੂੰ ਦਸਤਾਰਾਂ ਭੇਟ ਕੀਤੀਆਂ ਗਈਆਂ। ਵੱਖ-ਵੱਖ ਕਿਸਾਨ ਯੂਨੀਅਨਾਂ ਵੱਲੋਂ ਵੀ ਉਨ੍ਹਾਂ ਦੇ ਸਪੁੱਤਰ ਨੂੰ ਦਸਤਾਰਾਂ ਭੇਂਟ ਕੀਤੀਆਂ ਗਈਆਂ। ਇਸ ਮੌਕੇ ਕੌਮੀ ਇਨਸਾਫ ਮੋਰਚੇ ਦੇ ਕੋਆਰਡੀਨੇਟਰ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ, ਕਿਸਾਨ ਯੂਨੀਅਨ ਲੱਖੋਵਾਲ ਦੇ ਸੀਨੀਅਰ ਆਗੂ ਬੰਦੀ ਸਿੰਘ ਬਲਜੀਤ ਸਿੰਘ ਭਾਊ, ਸਾਬਕਾ ਏਡੀਜੀਪੀ ਸ੍ਰੀ ਸ਼ਰੀਫੀ, ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਪਰਵਿੰਦਰ ਸਿੰਘ ਸੋਹਾਣਾ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਟ, ਐਡਵੋਕੇਟ ਕੰਵਰਵੀਰ ਸਿੰਘ ਰੂਬੀ ਸਿੱਧੂ, ਹਰਕੇਸ਼ ਚੰਦ ਸ਼ਰਮਾ, ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ, ਪਾਲ ਸਿੰਘ ਫਰਾਂਸ, ਦਰਸ਼ਨ ਸਿੰਘ ਯੂ ਐਸ ਏ, ਅਵਤਾਰ ਸਿੰਘ ਮੌਲੀ ਜਥੇਦਾਰ ਅਨੂਪ ਸਿੰਘ ਭਾਗੋ ਮਾਜਰਾ ਅਤੇ ਬਹੁਤ ਹੋਰ ਬਹੁਤ ਸਾਰੀਆਂ ਸ਼ਖਸੀਅਤਾਂ ਇਕੱਠ ਵਿੱਚ ਹਾਜ਼ਰ ਸਨ। ਸਵੇਰ ਸਮੇਂ ਕਿਸਾਨ ਆਗੂ ਬਲਵੀਰ ਸਿੰਘ ਰਾਜੇਵਾਲ ਅਤੇ ਦਲ ਪੰਥ ਖਾਲਸਾ ਤਰਨਾ ਦਲ ਦੇ ਜਥੇਦਾਰ ਰਾਜਾ ਰਾਜ ਸਿੰਘ ਅਤੇ ਹੋਰ ਗੁਰੂ ਦੀਆਂ ਲੜਆਂ ਫੌਜਾਂ ਨਿਹੰਗ ਆਗੂਆਂ ਵੱਲੋਂ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਇਸ ਮੌਕੇ ਕੌਮੀ ਇਨਸਾਫ ਮੋਰਚੇ ਤੋਂ ਸ. ਗੁਰਜੰਟ ਸਿੰਘ ਸੀਲ ਪਟਿਆਲਾ, ਨੰਬਰਦਾਰ ਦਵਿੰਦਰ ਸਿੰਘ ਬੈਦਵਾਣ ਸੋਹਾਣਾ, ਸਮਾਜ ਸੇਵੀ ਆਗੂ ਗੁਰਬਾਜ ਸਿੰਘ ਬੈਦਵਾਣ ਮਟੌਰ, ਸਰਦਾਰ ਗੁਰਮੀਤ ਸਿੰਘ ਗੀਗੇ ਮਾਜਰਾ, ਸਤਵਿੰਦਰ ਸਿੰਘ ਪੂਨੀਆ ਬੈਰੋਪੁਰ, ਸ. ਗੁਰਜੰਟ ਸਿੰਘ ਪੂਨੀਆ ਸਰਪੰਚ ਭਾਗੋਮਾਜਰਾ, ਹਰਪਾਲ ਸਿੰਘ ਸਰਪੰਚ, ਲਖਮੀਰ ਸਿੰਘ ਸਰਪੰਚ, ਛੱਜਾ ਸਿੰਘ ਕੁਰੜੀ, ਕੁਲਵੀਰ ਸਿੰਘ ਸਰਪੰਚ, ਬਲਜਿੰਦਰ ਸਿੰਘ ਭਾਗੋਮਾਜਰਾ, ਇਕਬਾਲ ਸਿੰਘ, ਰਵਿੰਦਰ ਸਿੰਘ ਵਜੀਦਪੁਰ, ਅਮਰੀਕ ਸਿੰਘ ਭਾਗੋਵਾਲੀਆ ਅਤੇ ਹੋਰ ਬਹੁਤ ਸਾਰੇ ਪੰਚ-ਸਰਪੰਚ ਹਾਜ਼ਰ ਸਨ।


