Home » Uncategorized » ਕਿਸਾਨਾਂ ਉੱਤੇ ਕੀਤੇ ਤਸ਼ੱਦਦ ਦੀ 19 ਮਾਰਚ 2026 ਨੂੰ ਵਰ੍ਹੇ ਗੰਢ ਮੌਕੇ ਮੋਹਾਲੀ ਵਿਖੇ ਜ਼ਿਲ੍ਹਾ ਡੀਸੀ ਦਫਤਰ ਅੱਗੇ ਫੂਕੇ ਜਾਣਗੇ ਭਗਵੰਤ ਮਾਨ ਸਰਕਾਰ ਦੇ ਪੁਤਲੇ : ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ

ਕਿਸਾਨਾਂ ਉੱਤੇ ਕੀਤੇ ਤਸ਼ੱਦਦ ਦੀ 19 ਮਾਰਚ 2026 ਨੂੰ ਵਰ੍ਹੇ ਗੰਢ ਮੌਕੇ ਮੋਹਾਲੀ ਵਿਖੇ ਜ਼ਿਲ੍ਹਾ ਡੀਸੀ ਦਫਤਰ ਅੱਗੇ ਫੂਕੇ ਜਾਣਗੇ ਭਗਵੰਤ ਮਾਨ ਸਰਕਾਰ ਦੇ ਪੁਤਲੇ : ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਕਾਲਾ ਝਾੜ ਸਾਹਿਬ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 16 ਮਾਰਚ (ਮੰਗਤ ਸਿੰਘ ਸੈਦਪੁਰ) : ਸ਼ੇਰ-ਏ-ਪੰਜਾਬ ਕਿਸਾਨ ਯੂਨੀਅਨ ਦੀ ਮੀਟਿੰਗ ਸੂਬਾ ਮੀਤ ਪ੍ਰਧਾਨ ਬਲਵਿੰਦਰ ਸਿੰਘ ਔਲਖ ਕਾਲਾ ਝਾੜ ਸਾਹਿਬ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ ਵਿਸ਼ੇਸ਼ ਤੌਰ ‘ਤੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ ਨੇ ਸ਼ਿਰਕਤ ਕੀਤੀ। ਮੀਟਿੰਗ ਵਿੱਚ ਕਿਸਾਨੀ ਮਸਲਿਆਂ ‘ਤੇ ਵਿਚਾਰਾ ਹੋਈਆਂ ਅਤੇ ਪਿਛਲੇ ਸਾਲ 19 ਮਾਰਚ ਨੂੰ ਸ਼ੰਭੂ, ਖਨੌਰੀ, ਰਤਨ ਬਾਰਡਰ ‘ਤੇ ਲੱਗੇ ਮੋਰਚਿਆਂ ‘ਤੇ ਜੋ ਪੰਜਾਬ ਸਰਕਾਰ ਨੇ ਜਬਰ ਤੇ ਕਹਿਰ ਢਾਇਆ ਉਸ ਦੇ ਵਿਰੋਧ ਵਿੱਚ 19 ਮਾਰਚ ਨੂੰ ਡੀਸੀ ਦਫਤਰਾਂ ਅੱਗੇ ਪੰਜਾਬ ਭਰ ਵਿੱਚ ਭਗਵੰਤ ਮਾਨ ਸਰਕਾਰ ਦੇ ਫੂਕੇ ਜਾਣਗੇ। ਪੁਤਲੇ ਜੋ ਕਿ 401 ਇਕ ਦਿਨ ਚੱਲੇ ਮੋਰਚਿਆਂ ਵਿੱਚ ਜਿੱਥੇ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਕਰਜ਼ਾ ਮੁਕਤੀ, ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੀ ਸਿਫਾਰਸ਼ ਸੀ 2+50  ਨਾਲ ਫਸਲਾਂ ਦੇ ਭਾਅ, ਮੋਰਚਾ ਭਾਗ 1 ਦੀਆਂ ਰਹਿੰਦੀਆਂ ਮੰਗਾਂ , ਉਸ ਸਮੇਂ ਕੀਤੇ ਕਿਸਾਨਾਂ ‘ਤੇ ਪਰਚੇ ਰੱਦ ਕਰਾਉਣ ਦੀ ਮੰਗ ਅਤੇ ਤਮਾਮ ਮੰਗਾਂ ਨੂੰ ਲੈ ਕੇ ਜੋ ਮੋਰਚਾ ਲੱਗਿਆ ਹੋਇਆ ਸੀ ਉਸ ਮੋਰਚੇ ਦੇ ਆਗੂ ਸਾਹਿਬਾਨਾਂ ਨੂੰ ਮੀਟਿੰਗ ਵਿੱਚ ਬੁਲਾ ਕੇ ਗ੍ਰਿਫਤਾਰ ਕਰਕੇ ਅਤੇ ਮੋਰਚੇ ਤੇ ਬੈਠੇ ਕਿਸਾਨਾਂ, ਨੌਜਵਾਨਾਂ, ਮਾਵਾਂ, ਭੈਣਾਂ ‘ਤੇ ਜੋ ਤਸ਼ੱਦਦ ਕੀਤਾ ਅਤੇ ਟਰਾਲੀਆਂ ਚੋਰੀ ਅਤੇ ਹੋਰ ਸਮਾਨ ਚੋਰੀ ਕਰਕੇ ਜੋ ਮੋਰਚੇ ਨੂੰ ਗਲਤ ਤਰੀਕੇ ਨਾਲ ਗਿਆ ਉਸ ਦੇ ਵਿਰੋਧ ਵਿੱਚ ਉਸੇ ਕੜੀ ਤਹਿਤ  ਪ੍ਰੋਗਰਾਮ ਦਿੱਤੇ ਗਏ ਹਨ ਜਿਵੇਂ ਕਿ 27 ਮਾਰਚ ਨੂੰ ਲਾਡੋਵਾਲ ਟੋਲ ਪਲਾਜਾ 11 ਵਜੇ ਤੋਂ ਤ ਵਜੇ ਤੱਕ ਪਰਚੀ ਮੁਕਤ ਕੀਤਾ ਜਾਵੇਗਾ 3 ਅਪ੍ਰੈਲ ਨੂੰ ਕਥੂ ਨੰਗਲ ਟੋਲ ਪਲਾਜਾ ਅੰਮ੍ਰਿਤਸਰ, 6 ਅਪ੍ਰੈਲ ਨੂੰ NH – 54 ਉਸਮਾਂ ਟੋਲ ਪਲਾਜਾ ਤਰਨ ਤਰਨ, 10 ਅਪ੍ਰੈਲ ਅੰਮ੍ਰਿਤਸਰ ਦਿੱਲੀ ਰੋਡ ਜੰਡਿਆਲਾ ਟੋਲ ਪਲਾਜਾ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਪਰਚੀ ਮੁਕਤ ਕੀਤੇ ਜਾਣਗੇ। ਇਸੇ ਕੜੀ ਤਹਿਤ ਸੰਘਰਸ਼ ਲੜੀਵਾਰ ਅੱਗੇ  ਚਲਾਇਆ ਜਾਵੇਗਾ ਆਉਣ ਵਾਲੇ ਦਿਨਾਂ ਵਿੱਚ ਅਗਲੀਆਂ ਤਰੀਕਾਂ ਅਨਾਉਂਸ ਕਰ ਦਿੱਤੀਆਂ ਜਾਣਗੀਆਂ। ਇਸ ਸਮੇਂ ਹਾਜਰ ਆਗੂ ਮਲਕੀਤ ਸਿੰਘ ਸੇਖੋਂ, ਜਗਦੀਪ ਸਿੰਘ ਧਨੋਆ ਜ਼ਿਲ੍ਹਾ ਸਲਾਹਕਾਰ, ਬਲਜੀਤ ਸਿੰਘ ਰੁੜਕੀ ਪੁਖਤਾ, ਜਗਦੀਪ ਸਿੰਘ ਸੋਹੀ, ਕੁਲਵੀਰ ਸਿੰਘ ਬਾਕਰਪੁਰ ਬਲਾਕ ਪ੍ਰਧਾਨ ਮੋਹਾਲੀ, ਪਾਲ ਸਿੰਘ ਘੜੂੰਆਂ, ਮੁਖਤਿਆਰ ਸਿੰਘ ਫੂਲ, ਖੜਕ ਸਿੰਘ, ਪਰਮਜੀਤ ਸਿੰਘ, ਜਸਬੀਰ ਸਿੰਘ ਬੈਦਵਾਣ, ਪਰਵਿੰਦਰ ਸਿੰਘ ਮੋਹੀ, ਚਰਨਜੀਤ ਸਿੰਘ ਚੰਡੀਗੜ੍ਹ ਆਦਿ ਕਿਸਾਨ ਆਗੂ ਹਾਜ਼ਰ ਸਨ।

Leave a Reply

Your email address will not be published. Required fields are marked *