Home » Uncategorized » ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਤੇ ਲੱਗਿਆ ਕੌਮੀ ਇਨਸਾਫ ਮੋਰਚੇ ਦੇ ਪੰਡਾਲ ‘ਚ ਇੱਕ ਹੋ ਕੇ ਸੰਗਤਾਂ ਨੇ ਹੱਕੀ ਮੰਗਾਂ ਮੰਨਣ ਦੇ ਰੋਸ ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾੜਿਆ ਪੁਤਲਾ…

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਤੇ ਲੱਗਿਆ ਕੌਮੀ ਇਨਸਾਫ ਮੋਰਚੇ ਦੇ ਪੰਡਾਲ ‘ਚ ਇੱਕ ਹੋ ਕੇ ਸੰਗਤਾਂ ਨੇ ਹੱਕੀ ਮੰਗਾਂ ਮੰਨਣ ਦੇ ਰੋਸ ਚ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਸਾੜਿਆ ਪੁਤਲਾ…

ਮੋਗਾ ਵਿਖੇ ਹੋ ਰਹੀ ਰੈਲੀ ਚ ਸ਼ਾਮਿਲ ਹੋ ਰਹੇ ਅਮਿਤ ਸ਼ਾਹ ਨੇ ਖਾਲਸਾ ਪੰਥ ਦੀਆਂ ਹੱਕੀ ਮੰਗਾਂ ਸਬੰਧੀ ਕੁਝ ਐਲਾਨ ਨਾ ਕੀਤਾ ਤਾਂ ਦੇਸ਼ ਵਿਦੇਸ਼ਾਂ ਦੀਆਂ ਸੰਗਤਾਂ ਨਾਲ ਸਹਿਯੋਗ ਨਾਲ ਉਲੀਕਿਆ ਜਾਵੇਗਾ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਵੱਡਾ ਪ੍ਰੋਗਰਾਮ : ਸਰਪਰਸਤ ਬਾਪੂ ਗੁਰਚਰਨ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 13 ਮਾਰਚ (ਮੰਗਤ ਸਿੰਘ ਸੈਦਪੁਰ/ਚਰਨ ਸਿੰਘ ਮੈਣ ਮਾਜਰੀ) : ਮੋਦੀ ਸਰਕਾਰ ਮੁਰਦਾਬਾਦ ਮੁਰਦਾਬਾਦ, ਪੰਜਾਬ ਸਰਕਾਰ ਹਾਏ ਹਾਏ, ਅਮਿਤ ਸ਼ਾਹ ਵਾਪਸ ਜਾਓ ਵਾਪਸ ਜਾਓ, ਕੌਮੀ ਇਨਸਾਨ ਮੋਰਚਾ ਜਿੰਦਾਬਾਦ ਜਿੰਦਾਬਾਦ, ਬੰਦੀ ਸਿੰਘ ਰਿਹਾਅ ਕਰੋ ਰਿਹਾਅ ਕਰੋ, ਅਮਿਤ ਸ਼ਾਹ ਗੋ ਬੈਕ, ਗੋ ਬੈਕ, ਅਸਮਾਨੀ ਗੂੰਜ ਦੇ ਨਾਹਰਿਆਂ ਰਾਹੀਂ 7 ਫਰਵਰੀ 2023 ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸ਼ਰਾਬ ਤੇ ਲੱਗੇਕੌਮੀ ਇਨਸਾਫ਼ ਮੋਰਚਾ ਦੇ ਪੰਡਾਲ ਵਿੱਚ ਇਕੱਤਰ ਹੋ ਕੇ ਸੰਗਤਾਂ ਨੇ ਕੌਮੀ ਇਨਸਾਫ ਮੋਰਚੇ ਦੀਆਂ ਪੰਜਾਬ ਅਤੇ ਕੇਂਦਰ ਸਰਕਾਰਾਂ ਵੱਲੋਂ ਹੱਕੀ ਮੰਗਾਂ ਨਾ ਮੰਨਣ ‘ਤੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਮੋਗੇ ਦੌਰੇ ਦੇ ਰੋਸ ਵਜੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਮੋਹਾਲੀ ਦੇ ਬਾਈਪੀਐਸ ਚੌਂਕ ‘ਤੇ ਸਾੜਿਆ ਅਤੇ 14 ਮਾਰਚ ਨੂੰ ਗੁਰਦੁਆਰਾ ਜੋਗੇਵਾਲਾ ਨੇੜੇ ਤਲਵੰਡੀ ਭਾਈ ਕੇ ਵਿਖੇ ਸ਼ਾਂਤਮਈ ਤਰੀਕੇ ਨਾਲ ਅਮਿਤ ਸ਼ਾਹ ਨੂੰ ਕਾਲੀਆਂ ਝੰਡੀਆਂ ਦਿਖਾ ਕੇ ਰੋਸ ਜਾਹਿਰ ਕੀਤਾ ਜਾਵੇਗਾ। ਕਿਉਂਕਿ ਸੈਂਟਰ ਅਤੇ ਪੰਜਾਬ ਸਰਕਾਰਾਂ ਕੌਮੀ ਇਨਸਾਫ ਮੋਰਚੇ ਦੀਆਂ ਹੱਕੀ ਮੰਗਾਂ ਮੰਨਣ ਨੂੰ ਤਿਆਰ ਨਹੀਂ ਜਦੋਂ ਕਿ ਮੋਰਚਾ ਲੱਗਿਆ ਨੂੰ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ। ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਿਆਈ ਕਰਨ ਨੂੰ ਤਿਆਰ ਨਹੀਂ ਇੱਥੋਂ ਤੱਕ ਕਿ ਬੰਦੀ ਸਿੰਘਾਂ ਨੂੰ ਪਰੋਲ ਵੀ ਨਹੀਂ ਦਿੱਤੀ ਜਾਂਦੀ। ਇਸ ਮੌਕੇ ਇਕੱਤਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੌਮੀ ਇਨਸਾਫ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਜਥੇਦਾਰ ਜਗਤਾਰ ਸਿੰਘ ਹਵਾਰਾ ਦੇ ਸਤਿਕਾਰਯੋਗ ਮਾਤਾ ਜੀ ਆਖਰੀ ਸਾਹਾਂ ‘ਤੇ ਜ਼ਿੰਦਗੀ ਮੌਤ ਦੀ ਲੜਾਈ ਲੜ ਰਹੇ ਹਨ। ਪ੍ਰੰਤੂ ਫਿਰ ਵੀ ਸਰਕਾਰਾਂ ਮਿਲਣ ਲਈ ਪਰੋਲ ਨਹੀਂ ਦੇ ਰਹੀਆਂ। ਇਸ ਤੋਂ ਮਾੜੀ ਗੱਲ ਕੋਈ ਨਹੀਂ ਹੋ ਸਕਦੀ। ਉਹਨਾਂ ਕਿਹਾ ਜੁਗੋ ਜੁਗ ਅਟੱਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀਆਂ ਬੇਅਦਬੀਆਂ ਦੇ ਖਿਲਾਫ ਸਖਤ ਕਾਨੂੰਨ ਅਤੇ ਹੋਰ ਧਰਮਾਂ ਦੀਆਂ ਬੇਅਦਬੀਆਂ ਰੋਕਣ ਲਈ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ। ਜੇਕਰ 14 ਮਾਰਚ ਦੀ ਮੋਗੇ ਰੈਲੀ ਵਿੱਚ ਇਹਨਾਂ ਮੰਗਾਂ ਨੂੰ ਪੂਰਾ ਕਰਨ ਦਾ ਐਲਾਨ ਨਾ ਕੀਤਾ ਤਾਂ ਪੰਜਾਬ ਦੀ ਸੰਗਤ ਵਿੱਚ ਰੋਸ ਬਰਕਰਾਰ ਰਹੇਗਾ। ਇਸ ਦਾ ਖਮਿਆਜਾ 2027 ਦੀਆਂ ਇਲੈਕਸ਼ਨਾਂ ਵਿੱਚ ਭੁਗਤਣਾ ਪਵੇਗਾ। ਉਹਨਾਂ ਕਿਹਾ ਕਿ ਸਮਾਣਾ ਟਾਵਰ ਮੋਰਚੇ ਦੀਆਂ ਮੰਗਾਂ ਅਤੇ ਕਿਸਾਨੀ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੁੱਚੇ ਪੰਜਾਬ ਵੱਲੋਂ ਫੈਸਲਾਕੁਨ ਲੜਾਈ ਲੜੀ ਜਾਵੇਗੀ। ਸੈਂਟਰ ਅਤੇ ਪੰਜਾਬ ਸਰਕਾਰਾਂ ਦੀ ਬੁੱਧੀ ਭਰਿਸ਼ਟ ਹੋ ਗਈ ਹੈ। ਪੰਜਾਬ ਦੀ ਨੌਜਵਾਨੀ ਨੂੰ ਖਤਮ ਕਰਨ ਲਈ ਝੂਠੇ ਪੁਲਿਸ ਮੁਕਾਬਲੇ ਬਣਾਏ ਜਾ ਰਹੇ ਹਨ ਜੋ ਕਿ ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ। ਆਮ ਆਦਮੀ ਪਾਰਟੀ ਦੀ ਕੇਂਦਰ ਦੀ ਮਿਲੀ ਭੁਗਤ ਨਾਲ ਪੰਜਾਬ ਵਿੱਚ ਪੁਲਿਸ ਰਾਜ ਦਾ ਨੰਗਾ ਨਾਚ ਹੋ ਰਿਹਾ ਹੈ। ਜੇਕਰ ਪੰਜਾਬ ਦੇ ਲੋਕ ਨਾ ਜਾਗੇ ਤਾਂ ਪੰਜਾਬ ਲਈ ਬੜਾ ਘਾਤਕ ਸਿੱਧ ਹੋਵੇਗਾ‌। ਕੌਮੀ ਇਨਸਾਫ ਮੋਰਚਾ ਦੇਸ਼ ਦੇ ਗ੍ਰਹਿ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਦਾ ਹੈ ਕਿ ਜੇਕਰ ਸਰਕਾਰਾਂ ਨੂੰ ਸੰਵਿਧਾਨ ਵੱਲੋਂ  ਬਣਾਏ ਕਾਨੂੰਨਾਂ ਤੇ ਵਿਸ਼ਵਾਸ਼ ਨਹੀਂ ਤਾਂ ਫਿਰ ਲੋਕਤੰਤਰ ਅਤੇ ਡੈਮੋਕਰੇਸੀ ਦਾ ਢੰਡੋਰਾ ਕਿਉ ਪਿੱਟਿਆ ਜਾਂਦਾ ਹੈ। ਆਗੂ ਸਾਹਿਬਾਨਾਂ ਦਾ ਕਹਿਣਾ ਹੈ ਕਿ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਦੀ ਪਰੋਲ ਤੇ ਪੰਜਾਬ ਸਰਕਾਰ ਵੱਲੋਂ ਐਪਲੀਕੇਸ਼ਨ ਰੱਦ ਕੀਤੀ ਗਈ ਹੈ ਕਿ ਉਨ੍ਹਾਂ ‘ਤੇ 25 ਕੇਸ ਹਨ. ਪਰ ਪੰਜਾਬ ਸਰਕਾਰ ਨੇ ਇਹ ਵੇਰਵਾ ਕਿਉਂ ਨਹੀਂ ਦਿੱਤਾ ਕਿਉਂਕਿ 25 ਕੇਸਾਂ ਵਿੱਚੋਂ 18 ਕੇਸਾਂ ਵਿੱਚੋਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਬਰੀ ਹੋ ਚੁੱਕੇ ਹਨ। ਮੋਰਚੇ ਦਾ ਮੰਨਣਾ ਹੈ ਕਿ ਸੈਂਟਰ ਸਰਕਾਰ ਅਤੇ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਨਾ ਕਰਨ ਅਤੇ ਪਰੋਲ ਨਾ ਦੇਣ ਲਈ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਜੀ ਨੂੰ ਪੰਜਾਬ ਦੀਆਂ ਜੇਲਾਂ ਵਿੱਚ ਸ਼ਿਫਟ ਕਰਨ ਵਿੱਚ ਪੰਜਾਬ ਸਰਕਾਰ ਵੱਡਾ ਰੋੜਾ ਹੈ। ਕੌਮੀ ਇਨਸਾਫ ਮੋਰਚੇ ਦੇ ਆਗੂ ਸਾਹਿਬਾਨਾਂ ਨੇ ਪੰਜਾਬ ਦੀਆਂ ਇਨਸਾਫ ਪਸੰਦ ਜਥੇਬੰਦੀਆਂ ,ਧਾਰਮਿਕ ਜਥੇਬੰਦੀਆਂ, ਧਾਰਮਿਕ ਸੰਸਥਾਵਾਂ ਦੇ ਮੁਖੀ, ਸਮਾਜ ਸੇਵੀ ਅਤੇ ਕਿਸਾਨ ਜਥੇਬੰਦੀਆਂ ਕੌਮੀ ਇਨਸਾਫ ਮੋਰਚੇ ਦਾ ਸਾਥ ਦੇਣ ਦੀ ਅਪੀਲ ਕੀਤੀ ਤਾਂ ਕਿ ਖਾਲਸਾ ਪੰਥ ਦੀਆਂ ਹੱਕੀ ਮੰਗਾਂ ਮਨਵਾਉਣ ਲਈ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਝੁਕਾ ਕੇ ਮਜਬੂਰ ਕੀਤਾ ਜਾ ਸਕੇ। ਇਸ ਸਮੇਂ ਹਾਜ਼ਰ ਆਗੂ ਸਾਹਿਬਾਨ ਸਰਪ੍ਰਸਤ ਬਾਪੂ ਗੁਰਚਰਨ ਸਿੰਘ, ਗੁਰਦੀਪ ਸਿੰਘ ਬਠਿੰਡਾ, ਸੀਨੀਅਰ ਆਗੂ ਬਲਵਿੰਦਰ ਸਿੰਘ ਔਲਖ ਕਾਲਾ ਝਾੜ ਸਾਹਿਬ, ਜੀਤ ਸਿੰਘ ਔਲਖ, ਕਿਸਾਨ ਆਗੂ ਅਤੇ ਬੰਦੀ ਸਿੰਘ ਬਲਜੀਤ ਸਿੰਘ ਭਾਊ, ਅਰਬਾਂ ਖਰਬਾਂ ਤਰਨਾ ਦਲ ਦੇ ਮੁਖੀ ਜਥੇਦਾਰ ਬਾਬਾ ਰਾਜਾ ਰਾਜ ਸਿੰਘ, ਸ. ਬਲਵਿੰਦਰ ਸਿੰਘ ਫਿਰੋਜ਼ਪੁਰ, ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ, ਭਾਈ ਤੇਜਿੰਦਰ ਸਿੰਘ ਹਾਈਜੈਕਰ ਚੰਡੀਗੜ੍ਹ, ਬੀਬੀ ਰਜਿੰਦਰ ਕੌਰ ਸਰਾਂ ਚੰਡੀਗੜ੍ਹ, ਐਡਵੋਕੇਟ ਗੁਰਸ਼ਰਨ ਸਿੰਘ, ਸਰਦਾਰ ਗੁਰਜੰਟ ਸਿੰਘ ਸੀਲ ਪਟਿਆਲਾ, ਸਰਦਾਰ ਬਲਦੇਵ ਸਿੰਘ ਚੰਡੀਗੜ੍ਹ, ਸਰਦਾਰ ਕਰਨੈਲ ਸਿੰਘ ਪੱਤੜਾਂ, ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਿੰਦਰ ਸਿੰਘ ਭੰਗੂ, ਬਲਜਿੰਦਰ ਸਿੰਘ ਖਾਲਸਾ, ਸ. ਪਾਲ ਸਿੰਘ ਘੜੂੰਆਂ, ਜ਼ਿਲ੍ਹਾ ਰੋਪੜ ਦੇ ਪ੍ਰਧਾਨ ਮਲਕੀਤ ਸਿੰਘ ਸੇਖੋ, ਹਰਵਿੰਦਰ ਸਿੰਘ ਟਿਵਾਣਾ ਸੂਬਾ ਆਗੂ ਕ੍ਰਾਂਤੀਕਾਰੀ, ਸ. ਅਵਤਾਰ ਸਿੰਘ ਮਨਾਣਾ, ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਸਲਾਹਕਾਰ ਜਗਬੀਰ ਸਿੰਘ ਘੜੂੰਆਂ, ਰਣਜੀਤ ਸਿੰਘ ਚਰਨਾਂਥਲ, ਰੇਸ਼ਮ ਸਿੰਘ ਖਰੜ, ਬਲਜੀਤ ਸਿੰਘ ਪੁਖਤਾ ਰੁੜਕੀ, ਬਲਾਕ ਪ੍ਰਧਾਨ ਕੁਲਵੀਰ ਸਿੰਘ ਬਾਕਰਪੁਰ, ਗੁਰਵਿੰਦਰ ਸਿੰਘ ਫੌਜੀ, ਮੱਖਣ ਸਿੰਘ ਮਾਨਸਾ, ਪਰਮਜੀਤ ਸਿੰਘ ਖਰੜ, ਗੁਰਪ੍ਰਤਾਪ ਸਿੰਘ ਫੌਜੀ ਨੌਜਵਾਨ ਕਿਸਾਨ ਮਜ਼ਦੂਰ ਸ਼ਹੀਦਾਂ, ਗੁਰਪ੍ਰੀਤ ਸਿੰਘ ਮਾਨਸਾ, ਬਾਬਾ ਅਜਮੇਰ ਸਿੰਘ ਰਾਮਪੁਰ ਕਲਾਂ, ਬਹਾਦਰ ਸਿੰਘ ਰਾਏਪੁਰ, ਗੁਰਮੀਤ ਸਿੰਘ ਟੋਨੀ ਘੜੂੰਆਂ, ਸੁਖਬੀਰ ਸਿੰਘ ਬਲਵੇੜਾ, ਅਵਤਾਰ ਸਿੰਘ ਬੜੈਲ, ਜਥੇਦਾਰ ਬਲਵੀਰ ਸਿੰਘ ਸੁਹਾਣਾ, ਸੁਰਿੰਦਰ ਸਿੰਘ ਦੇਸੂ ਮਾਜਰਾ, ਬਲਾਕ ਪ੍ਰਧਾਨ ਖਮਾਣੋ ਸ਼ੇਰ ਏ ਪੰਜਾਬ ਕਿਸਾਨ ਯੂਨੀਅਨ ਜਗਦੀਪ ਸਿੰਘ ਸੋਹੀ ਨਾਨੋਵਾਲ, ਬਲਦੇਵ ਸਿੰਘ ਚੰਡੀਗੜ੍ਹ, ਮੁਖਤਿਆਰ ਸਿੰਘ ਫੂਲ, ਮਲਕੀਤ ਸਿੰਘ ਸੂਬਾ ਸਕੱਤਰ ਰੇਸ਼ਮ ਸਿੰਘ ਕਾਲੋ ਰਣਜੀਤ ਸਿੰਘ ਸੂਬਾ ਸਕੱਤਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਸੁਖਬੀਰ ਸਿੰਘ ਬਲਵੜਾ ਨਛੱਤਰ ਸਿੰਘ ਸੰਘੇੜਾ, ਐਸ ਪੀ ਸਿੰਘ ਸੈਫਦੀਪੁਰ, ਗੁਰਿੰਦਰ ਸਿੰਘ ਫੌਜੀ ਇੰਡੀਅਨ ਫਾਰਮਰ ਐਸੋਸੀਏਸ਼ਨ ਬਹਿਰੂ, ਜੋਗਿੰਦਰ ਸਿੰਘ ਅਰਬਨ ਸਟੇਟ, ਅਵਤਾਰ ਸਿੰਘ ਬੁੜੈਲ, ਪਰਮਜੀਤ ਸਿੰਘ ਦੇਸੂ ਮਾਜਰਾ, ਸੁਰਿੰਦਰ ਸਿੰਘ ਦੇਸੂ ਮਾਜਰਾ, ਜਸਵੀਰ ਸਿੰਘ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਮੋਹਾਲੀ, ਜੋਰਾ ਸਿੰਘ, ਗੁਰਵਿੰਦਰ ਸਿੰਘ, ਰਜਿੰਦਰ ਸਿੰਘ, ਹੀਰਾ ਸਿੰਘ, ਗੁਰਸੇਵਕ ਸਿੰਘ, ਸਰਬਜੀਤ ਸਿੰਘ, ਹਰੀ ਸਿੰਘ, ਸੱਜਣ ਸਿੰਘ, ਬਾਬਾ ਧੀਰ ਸਿੰਘ ਆਦਿ ਕਿਸਾਨ ਆਗੂ ਵੀ ਹਾਜ਼ਰ ਸਨ।

Leave a Reply

Your email address will not be published. Required fields are marked *