Home » Uncategorized » ਭਾਰਤ ਅਤੇ ਅਮਰੀਕਾ ‘ਚ ਹੋਏ ਸਮਝੌਤੇ ਵਿਰੁੱਧ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ‘ਚ ਕੀਤਾ ਜਾਵੇਗਾ ਵਿਸ਼ਾਲ ਇਕੱਠ : ਕਨਵੀਨਰ ਜਸਵਿੰਦਰ ਸਿੰਘ ਟਿਵਾਣਾ

ਭਾਰਤ ਅਤੇ ਅਮਰੀਕਾ ‘ਚ ਹੋਏ ਸਮਝੌਤੇ ਵਿਰੁੱਧ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ‘ਚ ਕੀਤਾ ਜਾਵੇਗਾ ਵਿਸ਼ਾਲ ਇਕੱਠ : ਕਨਵੀਨਰ ਜਸਵਿੰਦਰ ਸਿੰਘ ਟਿਵਾਣਾ

ਸਾਹਿਬਜਾਦਾ ਅਜੀਤ ਸਿੰਘ ਨਗਰ 4 ਮਾਰਚ (ਮੰਗਤ ਸਿੰਘ ਸੈਦਪੁਰ) : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂ ਪਰ ਜ਼ਿਲਾ ਮੋਹਾਲੀ ਦੀ ਮੀਟਿੰਗ ਜਿਲਾ ਕਨਵੀਨਰ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਵਿੱਚ ਹੋਈ ਮੀਟਿੰਗ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਜ਼ਿਲ੍ਹਾ ਅਤੇ ਬਲਾਕਾਂ ਦੇ ਆਗੂਆਂ ਤੋਂ ਇਲਾਵਾ ਵੱਡੀ ਮਾਤਰਾ ਵਿੱਚ ਵਰਕਰ ਪਹੁੰਚੇ। ਮੀਟਿੰਗ ਦੇ ਵਿੱਚ ਵਿਚਾਰ ਚਰਚਾ ਕਰਕੇ ਦੋ ਮਤੇ ਪਾਸ ਕੀਤੇ ਗਏ ਨੰਬਰ ਇਕ ਜੋ ਸੰਯੁਕਤ ਮੋਰਚਾ ਗੈਰ-ਰਾਜਨੀਤਿਕ ਵੱਲੋਂ ਐਮਐਸਪੀ ਗਰੰਟੀ ਕਾਨੂੰਨ ਡਾਕਟਰ ਸਵਾਮੀ ਨਾਥਨ ਦੀ ਰਿਪੋਰਟ ਤੇ ਅਨੁਸਾਰ ਫਸਲਾਂ ਦੇ ਭਾਅ ਕਿਸਾਨਾਂ ਅਤੇ ਮਜ਼ਦੂਰਾਂ ਦਾ ਕਰਜ ਮੁਆਫੀ ਤੇ ਕਰਾਉਣ ਦੇ ਲਈ ਅਤੇ ਭਾਰਤ ਅਤੇ ਅਮਰੀਕਾ ਦਾ ਸਮਝੌਤਾ ਦੇ ਵਿਰੋਧ ਦੇ ਵਿੱਚ 19 ਮਾਰਚ ਨੂੰ ਦਿੱਲੀ ਦੇ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਇੱਕ ਵੱਡਾ ਇਕੱਠ ਕਰਕੇ ਭਾਰਤ ਸਰਕਾਰ ਨੂੰ ਮੰਗ ਪੱਤਰ ਦੇਣਾ ਉਸ ਦੇ ਲਈ ਸੱਤ ਫਰਵਰੀ ਤੋਂ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੰਨਿਆ ਕੁਮਾਰੀ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਕੱਢੀ ਜਾਣੀ ਹੈ ਜਿਸ ਦੀ ਅਗਵਾਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਕਨਵੀਨਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਕਰ ਰਹੇ ਹਨ ਉਹ ਯਾਤਰਾ ਸਾਰੇ ਸੂਬਿਆਂ ਤੋਂ ਹੁੰਦੀ ਹੋਈ ਛੇ ਮਾਰਚ ਨੂੰ ਰਾਜਸਥਾਨ ਗੰਗਾ ਨਗਰ ਤੋਂ ਪੰਜਾਬ ਦੇ ਵਿੱਚ ਪਹੁੰਚ ਰਹੀ ਹੈ ਉਸ  ਯਾਤਰਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਆਗੂਆਂ ਅਤੇ ਵਰਕਰਾਂ ਨੂੰ ਅਪੀਲ ਕੀਤੀ ਗਈ। ਨੰਬਰ 2, ਪਿਛਲੇ 17 ਮਹੀਨਿਆਂ ਤੋਂ ਭਾਈ ਗੁਰਜੀਤ ਸਿੰਘ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਨੂੰ ਰੋਕਣ ਦੇ ਲਈ ਸਰਕਾਰ ਤੋਂ ਸਖਤ ਕਾਨੂੰਨ ਦੀ ਮੰਗ ਨੂੰ ਲੈ ਕੇ 400 ਫੁੱਟ ਉਪਰ ਟਾਵਰ ‘ਤੇ ਸੰਘਰਸ਼ ਕਰ ਰਹੇ ਹਨ। ਜਿਸ ਦੀ ਸਪੋਰਟ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਲਗਾਤਾਰ 23 ਫਰਵਰੀ ਤੋਂ ਉਸ ਧਰਮ ਯੁੱਧ ਮੋਰਚੇ ਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ ਰਿਹਾ ਹੈ। ਜ਼ਿਲ੍ਹਾ ਮੋਹਾਲੀ ਦੇ ਆਗੂਆਂ ਅਤੇ ਵਰਕਰਾਂ ਨੂੰ ਉਸ ਧਰਨੇ ਵਿੱਚ ਪਹੁੰਚ ਕੇ ਸ਼ਾਮਿਲ ਹੋਣ ਲਈ ਕਿਹਾ ਗਿਆ। ਮੀਟਿੰਗ ਵਿੱਚ ਸ਼ਾਮਿਲ ਆਗੂ ਤਰਲੋਚਨ ਸਿੰਘ ਨਡਿਆਲੀ ਸੁਰਮਖ ਸਿੰਘ ਛੱਜੂ ਮਾਜਰਾ ਗਿਆਨ ਸਿੰਘ ਧੜਾਕ ਜੱਸੀ ਘੜੂਆਂ ਦਿਲਬਾਗ ਸਿੰਘ ਭਾਗੋ ਮਾਜਰਾ ਜਸਪਾਲ ਸਿੰਘ ਭੱਖਰਪੁਰ ਪ੍ਰੇਮ ਸਿੰਘ ਰਾਣਾ ਸੁਭਾਸ਼ ਜਸਵੰਤ ਸਿੰਘ ਆਲਮਗੀਰ ਮਨਜੀਤ ਸਿੰਘ ਦਪਰ ਹਰਜਿੰਦਰ ਸਿੰਘ ਮੱਕੜਾਂ ਰਾਜਾ ਨੰਗਲ ਪਰਮਿੰਦਰ ਸਿੰਘ ਛੱਜੂ ਮਾਜਰਾ ਪਾਵਨ ਕੁਮਾਰ ਮਛਲੀ ਭੁਪਿੰਦਰ ਸਿੰਘ ਪੋਪਨਾ ਗੁਰਿੰਦਰ ਸਿੰਘ ਮਲਕਪੁਰ ਅਤੇ ਆਦਿ ਆਗੂ ਸਾਮਲ ਸਨ।

Leave a Reply

Your email address will not be published. Required fields are marked *