Home » Uncategorized » ਡਰੱਗ ਮਾਮਲੇ ‘ਚ ਮਜੀਠੀਏ, ਬਹਿਬਲ ਕਤਲ ਕਾਂਢ, ਬੇਅਦਬੀਆਂ, ਟ੍ਰਾਂਸਪੋਰਟ, ਰੇਤ ਅਤੇ ਕੇਬਲ ਮਾਫੀਆ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਹੋਏ ਸਮਝੌਤੇ ਨੂੰ ਭਗਵੰਤ ਮਾਨ ਨਿਭਾਅ ਰਿਹਾ ਕਮੇਡੀਅਨ ਅਦਾਕਾਰੀ ਵਾਂਗ ਬਾਖੂਬ : ਜਥੇਦਾਰ ਗੁਰਦੀਪ ਸਿੰਘ ਬਠਿੰਡਾ

ਡਰੱਗ ਮਾਮਲੇ ‘ਚ ਮਜੀਠੀਏ, ਬਹਿਬਲ ਕਤਲ ਕਾਂਢ, ਬੇਅਦਬੀਆਂ, ਟ੍ਰਾਂਸਪੋਰਟ, ਰੇਤ ਅਤੇ ਕੇਬਲ ਮਾਫੀਆ ਵਿਰੁੱਧ ਕੋਈ ਕਾਰਵਾਈ ਨਾ ਕਰਨ ਦੇ ਹੋਏ ਸਮਝੌਤੇ ਨੂੰ ਭਗਵੰਤ ਮਾਨ ਨਿਭਾਅ ਰਿਹਾ ਕਮੇਡੀਅਨ ਅਦਾਕਾਰੀ ਵਾਂਗ ਬਾਖੂਬ : ਜਥੇਦਾਰ ਗੁਰਦੀਪ ਸਿੰਘ ਬਠਿੰਡਾ

ਚੰਡੀਗੜ੍ਹ 11 ਫਰਵਰੀ (ਮੰਗਤ ਸਿੰਘ ਸੈਦਪੁਰ) : ਯੂਨਾਈਟਿਡ ਅਕਾਲੀ ਦਲ ਦੇ ਆਗੂਆਂ ਭਾਈ ਗੁਰਦੀਪ ਸਿੰਘ ਬਠਿੰਡਾ, ਬੂਟਾ ਸਿੰਘ ਰਣਸੀਂਹ, ਜਤਿੰਦਰ ਸਿੰਘ ਈਸੜੂ, ਤਰੁਣ ਜੈਨ ਬਾਵਾ, ਸਰਬਜੀਤ ਸਿੰਘ ਅਲਾਲ, ਰਸ਼ਪਾਲ ਸਿੰਘ ਚੰਡੀਗੜ੍ਹ, ਐਡਵੋਕੇਟ ਵਰਿੰਦਰ ਕੁਮਾਰ  ਖਾਰਾ,ਉਦਯੋਗਪਤੀ ਹਰਕੀਰਤ ਸਿੰਘ ਰਾਣਾ, ਜਸਵਿੰਦਰ ਸਿੰਘ ਘੋਲੀਆ, ਹਰਪਾਲ ਸਿੰਘ, ਹਰਬੰਸ ਸਿੰਘ, ਗੁਰਮੇਲ ਸਿੰਘ, ਨਵਦੀਪ ਸਿੰਘ ਲੁਧਿਆਣਾ, ਤਰੁਨਜੀਤ ਸਿੰਘ ਲੁਧਿਆਣਾ, ਗੁਰਜੀਤ ਸਿੰਘ ਗੁਰੀ, ਸੰਦੀਪ ਸਿੰਘ ਆਦ ਆਗੂਆਂ ਦੀ ਹੋਈ ਅਹਿਮ ਮੀਟਿੰਗ ਵਿੱਚ ਸਾਂਝੇ ਫੈਸਲਿਆਂ ਲੈ ਗਏ। ਇੱਥੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਭਗਵੰਤ ਸਿੰਘ ਮਾਨ ਇੱਕ ਕਮੇਡੀਅਨ ਅਦਾਕਾਰ ਹੈ ਅਤੇ ਅਦਾਕਾਰੀ ਕਾਰਨ ਉਸ ਨੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਹਾਸਲ ਕੀਤੀ ਹੈ l ਉਹਨਾਂ ਕਿਹਾ ਕਿ ਐਕਟਿੰਗ ਅਸਲੀਅਤ ਨਹੀਂ ਹੁੰਦੀ ਪਰ ਕੁਝ ਥੋੜੇ ਸਮੇਂ ਲਈ ਲੋਕਾਂ ਨੂੰ ਪ੍ਰਭਾਵਿਤ ਕਰ ਜਾਂਦੀ ਹੈ l “ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ” ਪ੍ਰੰਤੂ 24 ਘੰਟਿਆਂ ਵਿੱਚ ਪੰਜਾਬ ਦੇ ਮਸਲੇ ਹੱਲ ਕਰਨ, ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ‘ਤੇ ਬੰਦੀ ਸਿੰਘਾਂ ਦੀਆਂ ਰਿਹਾਈਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਚੁਟਕੀ ਵਿੱਚ ਐਮ.ਐਸ.ਪੀ. ਦੇ ਵਾਅਦੇ, ਡਰੱਗ ਮਾਫੀਆ ਜਿਸ ਦਾ ਮੁਖੀ ਬਿਕਰਮ ਸਿੰਘ ਮਜੀਠੀਆ ਨੂੰ ਮੰਨਦੇ ਸਨ l ਬੇਅਦਬੀ ਅਤੇ ਬਹਿਬਲ ਗੋਲੀ ਕਾਂਢ, ਭ੍ਰਿਸ਼ਟਾਚਾਰ, ਕੇਵਲ ਮਾਫੀਆ, ਟਰਾਂਸਪੋਰਟ ਮਾਫੀਆ, ਰੇਤਾ-ਬਜਰੀ ਮਾਫੀਆ, ਸ਼ਰਾਬ ਮਾਫੀਆ, ਭੂਮੀ ਮਾਫੀਆ ਦਾ ਆਗੂ ਸੁਖਬੀਰ ਸਿੰਘ ਬਾਦਲ ਨੂੰ ਮੰਨਦੇ ਸੀ। ਉਹਨਾਂ ਕਿਸੇ ਵਿਰੁੱਧ ਅੱਜ ਤੱਕ ਕੋਈ ਕਾਰਵਾਈ ਕਿਉਂ ਨਹੀਂ ਹੋਈ ? ਭਗਵੰਤ ਸਿੰਘ ਮਾਨ, ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਬਿਆਨਾਂ ਦਾ ਕਿਉਂ ਨਹੀਂ ਜਵਾਬ ਦੇ ਰਹੇ ? ਜਿਸ ਵਿੱਚ ਉਸ ਨੇ ਰਾਘਵ ਚੱਡਾ, ਕੇਜਰੀਵਾਲ, ਭਗਵੰਤ ਸਿੰਘ ਮਾਨ, ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਏ ਦੇ ਸਮਝੌਤੇ ਬਾਰੇ ਕਿਹਾ ਗਿਆ ਹੈ  ਕਿ ਇਹਨਾਂ ਦਾ ਆਪਸ ਵਿੱਚ ਸਮਝੌਤਾ ਹੋਇਆ ਹੈ l ਇਸ ਸਮਝੌਤੇ ਕਾਰਨ ਡਰੱਗ ਸਬੰਧੀ ਮਜੀਠੀਏ ਵਿਰੁੱਧ ਕੋਈ ਕਾਰਵਾਈ ਨਾ ਕਰਨ, ਬਹਿਬਲ ਕਤਲ ਕਾਂਢ, ਬੇਅਦਬੀ, ਟ੍ਰਾਂਸਪੋਰਟ ਮਾਫੀਆ, ਰੇਤ ਮਾਫੀਆ, ਕੇਵਲ ਮਾਫੀਆ ਆਦਿ ਬਾਰੇ ਕੋਈ ਕਾਰਵਾਈ ਨਾ ਕਰਨ ਦੇ ਸਮਝੌਤੇ ਨੂੰ ਸਰਦਾਰ ਮਾਨ ਬਾਖੂਬੀ ਨਿਭਾਅ ਰਹੇ ਹਨ ਅਤੇ ਇਹ ਸਾਰੇ ਐਕਟਿੰਗ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਯਤਨ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਵਿਰੁੱਧ ਤੁਰੰਤ ਦਾ ਜੋ ਕੇਸ ਸਾਹਮਣੇ ਆਇਆ ਹੈ। ਜਿਸ ਵਿੱਚ ਸੁਖਬੀਰ ਸਿੰਘ ਬਾਦਲ ਦੇ ਸੀ.ਏ. ਦਾ ਕੇਸ ਸਾਹਮਣੇ ਹੈ ਕਿ ਉਸ ਨੇ ਕਰੋੜਾਂ ਰੁਪਏ ਸ਼੍ਰੋਮਣੀ ਕਮੇਟੀ ਤੋਂ ਲਏ ਅਤੇ ਉਹ ਕੰਮ ਸੁਖਬੀਰ ਸਿੰਘ ਬਾਦਲ ਦੇ ਹੋਟਲਾਂ, ਟਰਾਂਸਪੋਰਟ ਅਤੇ ਹੋਰ ਕਾਰੋਬਾਰਾਂ ਦਾ ਕਰਦਾ ਰਿਹਾ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਹੁਕਮ ਜਾਰੀ ਹੋ ਚੁੱਕਿਆ ਹੈ ਕਿ ਕੋਹਲੀ ਤੋਂ ਕਰੋੜਾਂ ਰੁਪਏ ਵਾਪਸ ਲਏ ਜਾਣ l ਭਗਵੰਤ ਸਿੰਘ ਮਾਨ ਵੱਲੋਂ ਬਣਾਈ ਗਈ ਸਿੱਟ ਨੇ ਵੀ ਇਸ ਪੈਸੇ ਦੀ ਹੇਰਾ-ਫੇਰੀ ਸਬੰਧੀ ਸਪਸ਼ਟ ਕਰ ਦਿੱਤਾ ਹੈ। ਸੁਖਬੀਰ ਸਿੰਘ ਬਾਦਲ ਵੱਲੋਂ ਡੀਜੀਪੀ ਦਫਤਰ ਦਾ ਘਿਰਾਓ ਕਰਨ ਦਾ ਜੋ ਡਰਾਮਾ ਕੀਤਾ ਜਾ ਰਿਹਾ। ਉਸ ਪ੍ਰਤੀ ਆਮ ਪਬਲਿਕ ਵੱਲੋਂ ਕੁਝ ਸਹਿਯੋਗ ਵਗੈਰਾ ਨਹੀਂ ਦਿੱਤਾ ਜਾਣਾ ਕਿਉਂਕਿ ਪੰਜਾਬ ਦੇ ਬੱਚੇ ਬੱਚੇ ਨੂੰ ਪਤਾ ਹੈ ਕਿ ਬਾਦਲ ਭਾਜਪਾ ਸਰਕਾਰ ਵੇਲੇ ਨਾ ਬੰਦੀ ਸਿੰਘਾਂ ਦੀ ਰਿਹਾਈ ਹੋਈਆਂ ਬੇਅਦਬੀਆਂ ਬਹਿਬਲ ਕਲਾਂ ਗੋਲੀ ਕਾਂਡ ਅਤੇ ਲਾਪਤਾ 38 ਸਰੂਪਾਂ ਦਾ ਕੋਈ ਇਨਸਾਫ ਨਹੀਂ ਦਿੱਤਾ ਗਿਆ ਸਗੋਂ ਦੋਸ਼ੀਆਂ ਨੂੰ ਸਜਾਵਾਂ ਦੇਣ ਦੀ ਬਜਾਏ ਸ਼ਰਨ ਦਿੱਤੀ। ਇਥੋਂ ਤੱਕ ਕਿ ਸੌਦਾ ਸਾਧ ਰਾਮ ਰਹੀਮ ਨੂੰ ਮੁਆਫ ਕਰਨ ਲਈ ਆਪਣੇ ਆਪ ਹੀ ਲਿਖੇ ਮੁਆਫੀਨਾਮੇ ਉੱਤੇ ਬਾਦਲ ਪਰਿਵਾਰ ਨੇ ਤਖਤ ਸਾਹਿਬਾਨਾਂ ਦੇ ਜਥੇਦਾਰਾਂ ਨੂੰ ਘਰ ਬੁਲਾ ਕੇ ਚੰਡੀਗੜ੍ਹ ਵਿਖੇ ਦਸਤਕਤ ਕਰਾਏ। ਇਸ ਘਨੋਣੀ ਕਾਰਵਾਈ ਨੂੰ ਖਾਲਸਾ ਪੰਥ ਅਤੇ ਪੰਥਕ ਹਮਦਰਦੀ ਕਦੇ ਵੀ ਮੁਆਫ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਮਜੀਠੀਏ ਦਾ ਜੇਲ ਤੋਂ ਬਾਹਰ ਆਉਣ ਨਾਲ ਬਾਦਲ ਦਲ ਇਹ ਨਾ ਸਮਝੇ ਕਿ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮੁਆਫ ਕਰ ਦਿੱਤਾ ਸਗੋਂ ਇਹ ਉਹਨਾਂ ਦੇ ਚੇਲੇ ਚਪਟੇ ਹੀ ਪੰਜਾਬ ਦੇ ਵਿੱਚ ਰੌਲਾ ਪਾ ਰਹੇ ਹਨ ਕਿ ਮਜੀਠੀਆ ਦਾ ਕੋਈ ਕਸੂਰ ਨਹੀਂ ਸੀ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਹਨਾਂ ਉੱਤੇ ਝੂਠਾ ਪਰਚਾ ਦਰਜ ਕਰਕੇ ਜੇਲ੍ਹ ‘ਚ ਡੱਕਿਆ ਸੀ। ਪ੍ਰੰਤੂ ਪੰਜਾਬ ਦੇ ਲੋਕ ਭਲੀਭਾਂਤ  ਜਾਣਦੇ ਹਨ ਕਿ ਪੰਜਾਬ ਦੀ ਪੀੜੀ ਨੂੰ ਖਤਮ ਕਰਨ ਲਈ ਕਿਵੇਂ ਜਾਨ ਲੇਵਾ ਨਸ਼ਿਆਂ ਦਾ ਦਰਿਆ ਬਾਦਲ ਸਰਕਾਰਾ ਵੇਲੇ ਕਿਵੇਂ ਵੱਗਿਆ ਅਤੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਦਲਦਲ ‘ਚ ਫਸ ਕੇ ਅੱਜ ਵੀ ਨਰਕਾਂ ਵਾਲੀ ਜ਼ਿੰਦਗੀ ਜੀਅ ਰਹੇ ਹਨ। ਆਪਣੀਆਂ ਜਾਨਾਂ ਗੁਆ ਰਹੇ ਹਨ ਅਤੇ ਗਲਤ ਰਸਤੇ ਪੈ ਕੇ ਨਸ਼ਿਆਂ ਨੂੰ ਪੂਰਾ ਕਰ ਰਹੇ ਹਨ। ਨਸ਼ੇ ਦੀ ਹਾਲਤ ਵਿੱਚ ਹੀ ਪੰਜਾਬ ‘ਚ ਅਣਸੁਖਾਵੀਂਆਂ ਘਟਨਾਵਾਂ ਰੋਜਾਨਾ ਅੰਜਾਮ ਦੇ ਰਹੇ ਹਨ ਵੱਡੇ ਪੱਧਰ ਤੇ ਜਾਨੀ ਅਤੇ ਮਾਲੀ ਨੁਕਸਾਨ ਹੋ ਰਿਹਾ। ਇਸ ਦੇ ਲਈ ਕੌਣ ਜਿੰਮੇਵਾਰ ਹੈ ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ।

Leave a Reply

Your email address will not be published. Required fields are marked *