Home » Uncategorized » ਵਿਰੋਧੀ ਧਿਰ ਕਾਂਗਰਸ ਦਾ ਨੇਤਾ ਪ੍ਰਤਾਪ ਬਾਜਵਾ ਨਹੀਂ ਹੋਇਆ ਐਸਸੀ.ਕਮਿਸ਼ਨ ਅੱਗੇ ਪੇਸ਼ ਵਕੀਲ ਨੇ ਮੰਗਿਆ 2 ਹਫ਼ਤਿਆਂ ਦਾ ਸਮਾਂ ਅਗਲੀ ਸੁਣਵਾਈ 26 ਫਰਵਰੀ ਨੂੰ..

ਵਿਰੋਧੀ ਧਿਰ ਕਾਂਗਰਸ ਦਾ ਨੇਤਾ ਪ੍ਰਤਾਪ ਬਾਜਵਾ ਨਹੀਂ ਹੋਇਆ ਐਸਸੀ.ਕਮਿਸ਼ਨ ਅੱਗੇ ਪੇਸ਼ ਵਕੀਲ ਨੇ ਮੰਗਿਆ 2 ਹਫ਼ਤਿਆਂ ਦਾ ਸਮਾਂ ਅਗਲੀ ਸੁਣਵਾਈ 26 ਫਰਵਰੀ ਨੂੰ..

ਚੰਡੀਗੜ੍ਹ 11 ਫਰਵਰੀ (ਮੰਗਤ ਸਿੰਘ ਸੈਦਪੁਰ) : ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਖੁਦ ਪੇਸ਼ ਨਹੀਂ ਹੋਏ। ਉਨ੍ਹਾਂ ਦੀ ਥਾਂ ‘ਤੇ ਵਕੀਲ ਅਰਵਿੰਦ ਸਚਦੇਵਾ ਨੇ ਕਮਿਸ਼ਨ ਸਾਹਮਣੇ ਪੱਖ ਰੱਖਿਆ। ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਹਿਮ ਸੁਣਵਾਈ ਦੌਰਾਨ ਵਕੀਲ ਨੇ ਦੱਸਿਆ ਕਿ ਪ੍ਰਤਾਪ ਬਾਜਵਾ ਇਸ ਵੇਲੇ ਸ਼ਹਿਰ ਤੋਂ ਬਾਹਰ ਹਨ, ਜਿਸ ਕਾਰਨ ਉਹ ਨਿੱਜੀ ਤੌਰ ‘ਤੇ ਹਾਜ਼ਰ ਨਹੀਂ ਹੋ ਸਕੇ। ਅਗਲੀ ਕਾਰਵਾਈਕਮਿਸ਼ਨ ਨੇ ਵਕੀਲ ਦੀਆਂ ਦਲੀਲਾਂ ਨੂੰ ਸੁਣਨ ਤੋਂ ਬਾਅਦ ਮਾਮਲੇ ਦੀ ਅਗਲੀ ਸੁਣਵਾਈ ਲਈ 26 ਫਰਵਰੀ ਦੀ ਤਾਰੀਖ ਤੈਅ ਕੀਤੀ ਹੈ। ਬਚਾਅ ਪੱਖ ਵੱਲੋਂ ਮਾਮਲੇ ਬਾਰੇ ਇੱਕ ਸੰਖੇਪ ਜਵਾਬ (Short Answer) ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਵਕੀਲ ਨੇ ਪੂਰੇ ਮਾਮਲੇ ‘ਤੇ ਵਿਸਥਾਰਪੂਰਵਕ ਜਵਾਬ ਦਾਖਲ ਕਰਨ ਲਈ ਕਮਿਸ਼ਨ ਤੋਂ 2 ਹਫ਼ਤਿਆਂ ਦਾ ਸਮਾਂ ਮੰਗਿਆ ਹੈ। ਖਾਸ ਗੱਲ ਇਹ ਹੈ ਕਿ ਸਿਆਸੀ ਲੀਡਰ ਜੋ ਕਾਨੂੰਨ ਤੋਂ ਬਚਣ ਲਈ ਕਾਨੂੰਨੀ ਸਿਕੰਜੇ ਵਿੱਚ ਫਸਣ ਤੋਂ ਬਚਣ ਲਈ ਵੱਡੇ ਪੱਧਰ ‘ਤੇ ਮਾਹਰ ਹੁੰਦੇ ਹਨ। ਜਿਨਾਂ ਵੱਲੋਂ ਕਿਸੇ ਵੀ ਕੇਸ ਵਿੱਚ ਨਿਜੀ ਤੌਰ ‘ਤੇ ਪੇਸ਼ ਹੋਣ ਦੇ ਬਚਾਅ ਲਈ ਬਹੁਤ ਤਰ੍ਹ ਦੀਆਂ ਇਹੋ ਜਿਹੀਆਂ ਸਿਆਸੀ ਕੁੰਡੀਆਂ ਵਰਤੀਆਂ ਜਾਂਦੀਆਂ ਹਨ। ਜਿਨ੍ਹਾਂ ਰਾਹੀਂ ਆਪ ਪੇਸ਼ ਹੋਣ ਦੀ ਬਜਾਏ ਵਕੀਲਾਂ ਨੂੰ ਪੇਸ਼ ਕਰਕੇ ਟਾਈਮ ਟਪਾਉਣ ਲਈ ਰਿਪੋਰਟ ਪੇਸ਼ ਕਰਨ ਲਈ ਲੰਮੇ ਸਮੇਂ ਦੀ ਮੰਗ ਕੀਤੀ ਜਾਂਦੀ ਹੈ ਜਿਵੇਂ ਪ੍ਰਤਾਪ ਸਿੰਘ ਬਾਜਵਾ ਦੇ ਵਕੀਲ ਨੇ ਅੱਜ ਪੇਸ਼ ਹੋ ਕੇ ਦੋ ਹਫਤੇ ਦਾ ਟਾਈਮ ਮੰਗਿਆ ਹੈ। ਇਸ ਸਬੰਧੀ ਜੇਕਰ ਐਸਸੀ ਕਮਿਸ਼ਨ ਵੱਲੋਂ ਸਰਕਾਰੀ ਸਰੋਤਾ ਰਾਹੀਂ ਇਹ ਪਤਾ ਕਰਾਇਆ ਜਾਵੇ ਕਿ ਪ੍ਰਤਾਪ ਸਿੰਘ ਬਾਜਵਾ ਅੱਜ ਸ਼ਹਿਰ ਤੋਂ ਬਾਹਰ ਹਨ ਜਾਂ ਪੇਸ਼ੀ ਤੋਂ ਬਚਣ ਲਈ ਇਹ ਬਹਾਨਾ ਬਣਾਇਆ ਗਿਆ ਹੈ ਕਿ ਉਹ ਸ਼ਹਿਰ ਤੋਂ ਬਾਹਰ ਹੋਣ ਕਰਕੇ ਪੇਸ਼ ਨਹੀਂ ਹੋ ਸਕਦੇ। ਸੱਚਾਈ ਕੀ ਸਾਹਮਣੇ ਆਵੇਗੀ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਪ੍ਰੰਤੂ ਅਗਲੀ ਪੇਸ਼ੀ 26 ਫਰਵਰੀ ਨੂੰ ਪ੍ਰਤਾਪ ਸਿੰਘ ਬਾਜਵਾ ਨਿਜੀ ਤੌਰ ‘ਤੇ ਪੇਸ਼ ਹੋਣਗੇ ਜਾਂ ਨਹੀਂ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ।

Leave a Reply

Your email address will not be published. Required fields are marked *